ਹਿੰਦੁ ਮਾਨਤਾ ਹੈ ਕਿ ਜੋੜੀਆਂ ਰੱਬ ਦੇ ਉੱਥੋਂ ਤੈਅ ਹੁੰਦੀਆਂ ਹਨ, ਧਰਤੀ

'ਤੇ ਸਿਰਫ਼ ਰਸਮ ਨਿਭਾਈ ਜਾਂਦੀ ਹੈ। ਫਿਰ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਵੀ ਵਿਆਹ 'ਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ। ਅਤੇ ਦੇਰ ਹੋਣ ਲੱਗਦੀ ਹੈ। ਵਿਆਹ 'ਚ ਦੇਰੀ ਨਾਲ ਨਿਪਟਣ ਲਈ ਜੋਤਿਸ਼ ਅਤੇ ਵਾਸਤੂ ਕਈ ਉਪਾਅ ਸੁਝਾਉਂਦੇ ਹਨ। ਕੁਝ ਕਾਰਨਾਂ ਕਰ ਕੇ ਵਿਆਹ ਤੈਅ ਨਹੀਂ ਹੋ ਪਾਉਂਦੇ। ਇਸ ਦੇਰੀ ਨੂੰ ਖਤਮ ਕਰਨ ਲਈ ਕੁਝ ਲੋਕ ਵਾਸਤੂ ਟਿਪਸ ਅਪਣਾਉਂਦੇ ਹਨ। ਅੱਜ ਅਸੀਂ ਵੀ ਤੁਹਾਨੂੰ ਵਿਆਹ 'ਚ ਹੋ ਰਹੀ ਦੇਰੀ ਨੂੰ ਖਤਮ ਕਰਨ ਦੇ ਉਪਾਅ ਦੱਸ ਰਹੇ ਹਾਂ। ਇਨ੍ਹਾਂ ਉਪਾਵਾਂ ਦਾ ਵਾਸਤੂ ਸ਼ਾਸਤਰ 'ਚ ਜ਼ਿਕਰ ਕੀਤਾ ਗਿਆ ਹੈ।

ਵਿਆਹ 'ਚ ਦੇਰੀ ਕਈ ਵਾਰੀ ਕੁੰਡਲੀ 'ਚ ਮੰਗਲ ਦੀ ਦਸ਼ਾ ਖਰਾਬ ਹੋਣ ਕਾਰਨ ਹੁੰਦੀ ਹੈ। ਇਸਨੂੰ ਦੂਰ ਕਰਨ ਲਈ ਘਰ ਦੇ ਕਮਰਿਆਂ ਦੇ ਦਰਵਾਜ਼ਿਆਂ ਦਾ ਰੰਗ ਲਾਲ ਜਾਂ ਗੁਲਾਬੀ ਕਰ ਦੇਣਾ ਚਾਹੀਦਾ ਹੈ। ਵਾਸਤੂ ਸ਼ਾਸਤਰ ਦੇ ਮੁਤਾਬਕ ਇਸ ਨਾਲ ਕੁੰਡਲੀ 'ਚ ਮੰਗਲ ਦੀ ਦਸ਼ਾ ਮਜ਼ਬੂਤ ਹੁੰਦੀ ਹੈ।


ਵਾਸਤੂ ਸ਼ਾਸਤਰ 'ਚ ਕਿਹਾ ਗਿਆ ਹੈ ਕਿ ਵਿਆਹ ਦੀ ਉਮਰ ਦੇ ਲੋਕਾਂ ਨੂੰ ਆਪਣੇ ਕਮਰੇ 'ਚ ਖਾਲੀ ਟੈਂਕੀ ਜਾਂ ਵੱਡਾ ਭਾਂਡਾ ਬੰਦ ਕਰ ਕੇ ਨਹੀਂ ਰੱਖਣਾ ਚਾਹੀਦਾ। ਨਾਲ ਹੀ ਕਮਰੇ 'ਚ ਕੋਈ ਭਾਰੀ ਚੀਜ਼ ਰੱਖਣ ਲਈ ਵੀ ਮਨ੍ਹਾ ਕੀਤਾ ਗਿਆ ਹੈ। ਇਸ ਨਾਲ ਵਿਆਹ 'ਚ ਦੇਰੀ ਹੋਣ ਦੀ ਮਾਨਤਾ ਹੈ।


ਵਾਸਤੂ ਦੇ ਮੁਤਾਬਕ, ਵਿਆਹ ਲਈ ਮਿਲਣ ਜਾਣ 'ਤੇ ਨੌਜਵਾਨ ਅਤੇ ਲੜਕੀ ਨੂੰ ਦੱਖਣੀ ਦਿਸ਼ਾ 'ਚ ਆਪਣਾ ਮੂੰਹ ਕਰ ਕੇ ਨਹੀਂ ਬੈਠਣਾ ਚਾਹੀਦਾ ਹੈ। ਦੱਖਣੀ ਦਿਸ਼ਾ ਨੂੰ ਮੰਗਲ ਕਾਰਜਾਂ ਲਈ ਅਸ਼ੁੱਭ ਮੰਨਿਆ ਗਿਆ ਹੈ। ਇਕ ਹੋਰ ਵਾਸਤੂ ਟਿਪਸ 'ਚ ਕਿਹਾ ਗਿਆ ਹੈ ਕਿ ਲੜਕਾ ਅਤੇ ਲੜਕੀ ਨੂੰ ਪੀਲੇ ਰੰਗ ਦੀਆਂ ਚੀਜ਼ਾਂ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪੀਲੇ ਰੰਗ ਨੂੰ ਗ੍ਰਹਿਸਥ ਜੀਵਨ ਦੀ ਖੁਸ਼ਹਾਲੀ ਦੀ ਨਿਸ਼ਾਨੀ ਮੰਨਿਆ ਗਿਆ ਹੈ।

Posted By: Seema Anand