Haldi Ke Upay : ਭਾਰਤ ਦੀਆਂ ਧਾਰਮਿਕ ਮਾਨਤਾਵਾਂ 'ਚ ਹਲਦੀ ਨੂੰ ਬੇਹੱਦ ਪਵਿੱਤਰ ਦੱਸਿਆ ਗਿਆ ਹੈ। ਹਲਦੀ ਤੋਂ ਬਿਨਾਂ ਹਰ ਸ਼ੁਭ ਕਾਰਜ ਅਧੂਰਾ ਹੁੰਦਾ ਹੈ। ਹਾਲਾਂਕਿ, ਹਲਦੀ ਦੀ ਵਰਤੋਂ ਪੂਜਾ ਨਾਲੋਂ ਵੱਧ ਵਿਸ਼ਵ ਭਰ 'ਚ ਇਕ ਮਸਾਲੇ ਵਜੋਂ ਕੀਤੀ ਜਾਂਦੀ ਹੈ। ਹਲਦੀ ਸਿਹਤ ਲਈ ਵੀ ਫਾਇਦੇਮੰਦ ਹੈ, ਇਹ ਦਵਾਈ ਦਾ ਕੰਮ ਕਰਦੀ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਹਲਦੀ ਦਾ ਸਬੰਧ ਬ੍ਰਹਿਸਪਤੀ ਗ੍ਰਹਿ ਨਾਲ ਹੈ। ਆਓ ਜਾਣਦੇ ਹਾਂ ਹਲਦੀ ਦੇ ਕੁਝ ਅਜਿਹੇ ਉਪਾਅ, ਜਿਨ੍ਹਾਂ ਨੂੰ ਕਰਨ ਨਾਲ ਤੁਹਾਨੂੰ ਲਾਭ ਮਿਲੇਗਾ।

ਆਰਥਿਕ ਸੰਕਟ ਹੋਵੇਗਾ ਦੂਰ

ਪੁਰਾਣਾਂ ਅਨੁਸਾਰ ਹਲਦੀ ਭਗਵਾਨ ਸ੍ਰੀ ਹਰਿ ਵਿਸ਼ਨੂੰ ਨੂੰ ਬੇਹੱਦ ਪ੍ਰਿਅ ਹੈ। ਵੀਰਵਾਰ ਨੂੰ ਵੀ ਉਸ ਨੂੰ ਸਮਰਪਿਤ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਵਿਸ਼ਨੂੰ ਨੂੰ ਹਲਦੀ ਚੜ੍ਹਾਉਣ ਨਾਲ ਮਾਂ ਲਕਸ਼ਮੀ ਵੀ ਪ੍ਰਸੰਨ ਹੁੰਦੀ ਹਨ ਤੇ ਆਪਣੇ ਭਗਤਾਂ 'ਤੇ ਆਰਥਿਕ ਸਮੱਸਿਆ ਨਹੀਂ ਆਉਣ ਦਿੰਦੀ।

ਆਰਥਿਕ ਸੰਕਟ ਹੋਵੇਗਾ ਦੂਰ

ਵੀਰਵਾਰ ਨੂੰ ਭਗਵਾਨ ਸ਼੍ਰੀ ਗਣੇਸ਼ ਨੂੰ ਹਲਦੀ ਦਾ ਟਿੱਕਾ ਲਗਾਓ ਫਿਰ ਉਸੇ ਹਲਦੀ ਨਾਲ ਆਪਣੇ ਮੱਥੇ 'ਤੇ ਤਿਲਕ ਲਗਾ ਕੇ ਘਰੋਂ ਨਿਕਲੋ। ਇਸ ਉਪਾਅ ਨਾਲ ਤੁਹਾਨੂੰ ਹਰ ਕਾਰਜ ਵਿਚ ਸਫ਼ਲਤਾ ਮਿਲੇਗੀ।

ਰੁਕੇ ਹੋਏ ਕੰਮ ਪੂਰੇ ਕਰਨ ਦਾ ਉਪਾਅ

ਹਲਦੀ ਦਾ ਸਬੰਧ ਬ੍ਰਹਿਸਪਤੀ ਨਾਲ ਹੈ। ਵੀਰਵਾਰ ਨੂੰ ਕਿਸੇ ਬ੍ਰਾਹਮਣ ਨੂੰ ਪੀਲੇ ਰੰਗ ਦੀਆਂ ਚੀਜ਼ਾਂ ਜਿਵੇਂ ਛੋਲਿਆਂ ਦੀ ਦਾਲ, ਹਲਦੀ, ਪੀਲੇ ਕੱਪੜੇ, ਵੇਸਣ ਦੇ ਲੱਡੂ ਦਾਨ ਕਰਨ ਨਾਲ ਗੁਰੂ ਜੀ ਪ੍ਰਸੰਨ ਹੁੰਦੇ ਹਨ ਤੇ ਤੁਹਾਡੇ ਸਾਰੇ ਰੁਕੇ ਹੋਏ ਕੰਮ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਹਨ।

Disclaimer : ਇਸ ਲੇਖ 'ਚ ਮੁਹੱਈਆ ਕਰਵਾਈ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਇਹ ਜਾਣਕਾਰੀ ਤੁਹਾਨੂੰ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਸ਼ਾਸਤਰਾਂ ਤੋਂ ਜਾਣਕਾਰੀ ਇਕੱਤਰ ਕਰਕੇ ਤੁਹਾਡੇ ਤਕ ਪਹੁੰਚਾਈ ਗਈ ਹੈ। ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪਹੁੰਚਾਉਣਾ ਹੈ, ਪਾਠਕਾਂ ਜਾਂ ਉਪਭੋਗਤਾਵਾਂ ਨੂੰ ਇਸ ਨੂੰ ਸਿਰਫ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ।

Posted By: Seema Anand