Gudi Padwa 2021 : ਚੈਤਰਾ ਮਹੀਨੇ ਦੇ ਸ਼ੁਕਲਾ ਪ੍ਰਤਿਪਦਾ ਨੂੰ ਗੁੜੀ ਪੜਵਾ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਪ੍ਰਤਿਪਦਾ ਜਾਂ ਯੁਗਾਦਿ ਤੇ ਉਗਾਦਿ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਾਲ ਗੁੜੀ ਪੜਵਾ ਦਾ ਤਿਉਹਾਰ 13 ਅਪ੍ਰੈਲ ਨੂੰ ਮਨਾਇਆ ਜਾਵੇਗਾ। 12 ਅਪ੍ਰੈਲ ਦੇ ਦਿਨ ਸਵੇਰੇ 8 ਵਜੇ ਚੈਤਰਾ ਪ੍ਰਤਿਪਦਾ ਦੀ ਸ਼ੁਰੂਆਤ ਹੋਵੇਗੀ ਤੇ 13 ਅਪ੍ਰੈਲ ਨੂੰ ਸਵੇਰੇ 10.16 ਮਿੰਟ ’ਤੇ ਇਹ ਤਰੀਕ ਸਮਾਪਤ ਹੋਵੇਗੀ। ਇਸੇ ਵਿਚਕਾਰ ਗੁੜੀ ਪੜਵਾ ਦਾ ਤਿਉਹਾਰ ਮਨਾਇਆ ਜਾਵੇਗਾ।


ਗੁੜੀ ਪੜਵਾ ਦਾ ਮਹੱਤਵ

ਗੁੜੀ ਦਾ ਅਰਥ ਹੁੰਦਾ ਹੈ ਵਿਜੇ ਪਤਾਕਾ। ਪੁਰਾਣੀਆਂ ਆਸਥਾਵਾਂ ਅਨੁਸਾਰ ਸ਼ਾਲਿਵਾਹਨ ਨਾਂ ਦੇ ਰਾਜਾ ਨੇ ਮਿੱਟੀ ਦੇ ਸੈਨਿਕਾਂ ਦੀ ਮਦਦ ਨਾਲ ਸ਼ਕ ਨੂੰ ਹਰਾਇਆ ਸੀ। ਜਿੱਤ ਦੀ ਵਜ੍ਹਾ ਨਾਲ ਸ਼ਾਲਿਵਾਹਨ ਸ਼ਕ ਦੀ ਸ਼ੁਰੂਆਤ ਇਸੇ ਦਿਨ ਤੋਂ ਹੁੰਦੀ ਹੈ। ਉਥੇ ਯੁਗਾਦਿ ਸ਼ਬਦ ਯੁੱਗ ਤੇ ਆਦਿ ਦੀ ਸੰਧੀ ਨਾਲ ਬਣਿਆ ਹੈ। ਕਹਿੰਦੇ ਹਨ ਕਿ ਭਗਵਾਨ ਬ੍ਰਹਮਾ ਨੇ ਇਸੇ ਦਿਨ ਸਿ੍ਰਸ਼ਟੀ ਦਾ ਨਿਰਮਾਣ ਕੀਤਾ ਸੀ। ਇਸੇ ਵਜ੍ਹਾ ਨਾਲ ਹੀ ਇਸੇ ਦਿਨ ਭਗਵਾਨ ਬ੍ਰਹਮਾ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਇਸੇ ਦਿਨ ਸਾਰੀਆਂ ਤਰ੍ਹਾਂ ਦੀ ਬੁਰਾਈਆਂ ਦਾ ਨਾਸ਼ ਹੋ ਜਾਂਦਾ ਹੈ, ਸੁੱਖ-ਸ਼ਾਂਤੀ ਘਰ ’ਚ ਆਉਂਦੀ ਹੈ।


ਮਹਾਰਾਸ਼ਟਰ, ਆਂਧਰ ਪ੍ਰਦੇਸ਼ ਤੇ ਕਰਨਾਟਕਾ ’ਚ ਜ਼ਿਆਦਾ ਪ੍ਰਚਲਿਤ ਗੁੜੀ ਪੜਵਾ

ਗੁੜੀ ਪੜਵਾ ਦੇ ਦਿਨ ਹੀ ਚੈਤਰ ਨਵਰਾਤਰੀ ਦੀ ਸ਼ੁਰੂਆਤ ਹੁੰਦੀ ਹੈ। ਕਰਨਾਟਕਾਂ ਤੇ ਆਂਧਰ ਪ੍ਰਦੇਸ਼ ’ਚ ਇਸ ਪੁਰਬ ਨੂੰ ਉਗਾਦਿ ਨਾਂ ਨਾਲ ਜਾਣਿਆ ਜਾਂਦਾ ਹੈ। ਮਹਾਰਾਸ਼ਟਰ ’ਚ ਇਸ ਪੁਰਬ ਮੌਕੇ ਕਈ ਝਾਕੀਆਂ ਕੱਢੀਆਂ ਜਾਂਦੀਆਂ ਹਨ। ਲੋਕ ਨਵੇਂ ਕੱਪੜੇ ਪਾਉਂਦੇ ਹਨ ਤੇ ਪੂਰੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਉਂਦੇ ਹਨ। ਮਹਿਲਾਵਾਂ ਘਰਾਂ ’ਚ ਰਵਾਇਤੀ ਪਕਵਾਨ ਜਿਵੇਂ ਪੂਰਨ ਪੋਲੀ, ਸ਼੍ਰੀਖੰਡ ਤੇ ਮਿੱਠੇ ਚਾਵਲ ਆਦਿ ਬਣਾਉਂਦੀਆਂ ਹਨ। ਮਿੱਠੇ ਚਾਵਲਾਂ ਨੂੰ ਸ਼ੱਕਰ ਭਾਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਗੁੜੀ ਪੜਵਾ ਮੌਕੇ ਸੂਰਿਆਉਦੇ ਦੇ ਨਾਲ ਹੀ ਕਈ ਤਰ੍ਹਾਂ ਦੀ ਪੂਜਾ ਤੇ ਰਸਮਾਂ ਸ਼ੁਰੂ ਹੋ ਜਾਂਦੀਆਂ ਹਨ, ਜੋ ਕਿ ਪੂਰੇ ਦਿਨ ਚਲਦੀਆਂ ਰਹਿੰਦੀਆਂ ਹਨ। ਇਹ ਤਿਉਹਾਰ ਮੁੱਖ ਰੂਪ ਨਾਲ ਮਹਾਰਾਸ਼ਟਰ, ਆਂਧਰ ਪ੍ਰਦੇਸ਼ ਤੇ ਕਰਨਾਟਕਾ ’ਚ ਮਨਾਇਆ ਜਾਂਦਾ ਹੈ।

Posted By: Sunil Thapa