Pati Patni Vivad : ਵਿਆਹੁਤਾ ਜੀਵਨ ਵਿਚ ਕਈ ਵਾਰ ਹਉਮੈ ਤੇ ਗੁੱਸੇ ਕਾਰਨ ਰਿਸ਼ਤੇ ਪ੍ਰਭਾਵਿਤ ਹੋ ਜਾਂਦੇ ਹਨ। ਕਈ ਔਰਤਾਂ ਆਪਣੇ ਪਤੀਆਂ ਦੇ ਗੁੱਸੇ ਭਰੇ ਸੁਭਾਅ ਕਾਰਨ ਪਰੇਸ਼ਾਨ ਰਹਿੰਦੀਆਂ ਹਨ। ਹਰ ਗੱਲ 'ਤੇ ਝਗੜਾ ਕਰਨ ਦੀ ਆਦਤ ਪਰਿਵਾਰ ਦੀ ਖੁਸ਼ੀ ਤੇ ਸ਼ਾਂਤੀ ਨੂੰ ਪ੍ਰਭਾਵਿਤ ਕਰਦੀ ਹੈ। ਸੱਤ ਜਨਮਾਂ ਦੇ ਸੱਤ ਗੇੜਾਂ ਨਾਲ ਬੱਝਿਆ ਪਤੀ-ਪਤਨੀ ਦਾ ਰਿਸ਼ਤਾ ਸਿਰਫ਼ ਦੋ ਵਿਅਕਤੀਆਂ ਦੀ ਜ਼ਿੰਦਗੀ ਦਾ ਆਧਾਰ ਨਹੀਂ ਹੈ। ਹਰ ਗੱਲ 'ਤੇ ਪਤੀ ਦਾ ਗੁੱਸਾ ਜਾਂ ਝਗੜਾ ਘਰ ਦੀਆਂ ਖੁਸ਼ੀਆਂ ਦੇ ਤਣਾਅ ਨੂੰ ਗ੍ਰਹਿਣ ਕਰਨ ਦਾ ਕੰਮ ਕਰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਆਪਣੇ ਪਤੀ ਦੇ ਗੁੱਸੇ ਵਾਲੇ ਸੁਭਾਅ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਸ ਉਪਾਅ ਨੂੰ ਅਜ਼ਮਾ ਸਕਦੇ ਹੋ।

ਇੰਝ ਘਟਾਓ ਪਤੀ ਦਾ ਗੁੱਸਾ

ਜਿਸ ਔਰਤ ਦਾ ਪਤੀ ਬਿਨਾਂ ਕਿਸੇ ਕਾਰਨ ਗੁੱਸੇ ਹੋ ਜਾਂਦਾ ਹੈ, ਉਹ ਸ਼ੁਕਲ ਪੱਖ ਦੇ ਪਹਿਲੇ ਐਤਵਾਰ, ਸੋਮਵਾਰ, ਵੀਰਵਾਰ ਜਾਂ ਸ਼ੁੱਕਰਵਾਰ ਨੂੰ ਗੁੜ ਦੀ ਡਲੀ, 2 ਚਾਂਦੀ ਤੇ ਤਾਂਬੇ ਦੇ ਸਿੱਕੇ, 1 ਮੁੱਠੀ ਨਮਕ ਤੇ 1 ਮੁੱਠੀ ਕਣਕ ਨੂੰ ਚਿੱਟੇ ਕੱਪੜੇ ਬੰਨ੍ਹ ਕੇ ਰੱਖ ਦਿਉ। ਕੁਝ ਹੀ ਸਮੇਂ 'ਚ ਪਤੀ ਦਾ ਗੁੱਸਾ ਕੰਟਰੋਲ ਹੋ ਜਾਵੇਗਾ।

ਪਤੀ ਦੇ ਸਿਰਹਾਣੇ ਹੇਠਾਂ ਰੱਖੋ ਸੰਧੂਰ

ਇਸ ਤੋਂ ਇਲਾਵਾ ਤੁਸੀਂ ਇਕ ਹੋਰ ਵਾਸਤੂ ਉਪਾਅ ਵੀ ਅਜ਼ਮਾ ਸਕਦੇ ਹੋ। ਆਪਣੇ ਬੈੱਡਰੂਮ 'ਚ ਪਤੀ ਦੇ ਸਿਰਹਾਣੇ ਹੇਠਾਂ ਲਾਲ ਸੰਧੂਰ ਤੇ ਪਤਨੀ ਦੇ ਸਿਰਹਾਣੇ ਹੇਠਾਂ ਕਪੂਰ ਰੱਖੋ। ਸਵੇਰੇ-ਸਵੇਰੇ ਘਰ 'ਚ ਹੀ ਪਤੀ ਦੇ ਸਿਰਹਾਣੇ ਹੇਠਾਂ ਪਿਆ ਅੱਧਾ ਸੰਧੂਰ ਕਿਤੇ ਸੁੱਟ ਦਿਓ ਤੇ ਅੱਧੇ ਸੰਧੂਰ ਨਾਲ ਪਤਨੀ ਦੀ ਮੰਗ ਭਰ ਦਿਓ। ਇਸ ਨਾਲ ਵਿਵਾਦ ਨਹੀਂ ਹੁੰਦਾ।

ਪਰਿਵਾਰ 'ਚ ਸ਼ਾਂਤੀ ਲਈ ਕਰੋ ਮਿੱਟੀ ਦਾ ਇਹ ਉਪਾਅ

ਪਰਿਵਾਰ 'ਚ ਹਮੇਸ਼ਾ ਖੁਸ਼ਹਾਲੀ ਤੇ ਸ਼ਾਂਤੀ ਬਣਾਈ ਰੱਖਣ ਲਈ ਐਤਵਾਰ ਨੂੰ ਮਿੱਟੀ ਦੇ ਭਾਂਡੇ 'ਚ ਅੰਗਾਰੇ ਰੱਖੋ ਤੇ ਕਬੂਤਰ ਦੀ ਸੁੱਕੀ ਬਿੱਠ ਪਾ ਕੇ ਹਰ ਕਮਰੇ 'ਚ ਇਸ ਦਾ ਧੂਆਂ ਦਿਓ। ਇਸ ਤਰ੍ਹਾਂ ਕਰਨ ਨਾਲ ਵੀ ਘਰ ਵਿਚ ਕਲੇਸ਼ ਅਤੇ ਝਗੜਾ ਨਹੀਂ ਰਹਿੰਦਾ। ਪਤੀ-ਪਤਨੀ ਵਿਚ ਕਾਫੀ ਤਣਾਅ ਹੋ ਗਿਆ ਹੈ ਤੇ ਤਲਾਕ ਤਕ ਨੌਬਤ ਆ ਗਈ ਹੈ ਤਾਂ ਸਿੱਪੀ ਦੀ ਪੂਜਾ ਕਰਨ ਤੋਂ ਬਾਅਦ, ਆਪਣੇ ਖੱਬੇ ਹੱਥ ਵਿਚ ਇਕ ਸਿੱਪੀ ਰੱਖ ਕੇ ਸੱਜੇ ਨਾਲ ਢਕ ਦਿਉ।

Posted By: Seema Anand