Garuda Purana : ਮੌਤ ਤੋਂ ਬਾਅਦ ਸਵਰਗ 'ਚ ਜਗ੍ਹਾ ਪਾਉਣ ਲਈ ਇਨਸਾਨਾਂ ਨੂੰ ਚੰਗੇ ਕਰਮ ਕਰਨੇ ਪੈਂਦੇ ਹਨ। ਧਰਮ, ਜੋਤਿਸ਼ ਤੇ ਗਰੁੜ ਪੁਰਾਣ 'ਚ ਕਰਮਾਂ ਸਬੰਧੀ ਬਹੁਤ ਵਿਸਥਾਰ ਨਾਲ ਜ਼ਿਕਰ ਹੈ। ਕਿਹਾ ਗਿਆ ਹੈ ਕਿ ਗ਼ਲਤ ਕੰਮ ਮਨੁੱਖ ਨੂੰ ਨਰਕ ਲੈ ਜਾਂਦੇ ਹਨ। ਉੱਥੇ ਹੀ ਚੰਗੇ ਕੰਮ ਕਰਨ 'ਤੇ ਸਵਰਗ 'ਚ ਜਗ੍ਹਾ ਮਿਲਦੀ ਹੈ। ਇਸੇ ਕਾਰਨ ਗਰੁੜ ਪੁਰਾਣ ਨੂੰ ਮਹਾਪੁਰਾਣ ਕਿਹਾ ਗਿਆ ਹੈ। ਇਸ ਵਿਚ ਜ਼ਿੰਦਗੀ, ਮੌਤ ਤੇ ਆਤਮਾ ਦੇ ਸਫ਼ਰ ਬਾਰੇ ਦੱਸਿਆ ਗਿਆ ਹੈ। ਆਓ ਜਾਣਦੇ ਹਾਂ, ਉਨ੍ਹਾਂ ਕੰਮਾਂ ਬਾਰੇ ਜਿਨ੍ਹਾਂ ਨੂੰ ਗਰੁੜ ਪੁਰਾਣ 'ਚ ਮਹਾਪਾਪ ਦੱਸਿਆ ਗਿਆ ਹੈ।

ਭਰੂਣ ਹੱਤਿਆ

ਕੁੱਖ 'ਚ ਹੀ ਬੱਚੇ ਨੂੰ ਮਾਰ ਦੇਣਾ ਬਹੁਤ ਵੱਡਾ ਪਾਪ ਹੈ। ਗਰੁੜ ਪੁਰਾਣ 'ਚ ਇਸ ਨੂੰ ਮਹਾਪਾਪ ਕਿਹਾ ਗਿਆ ਹੈ। ਅਜਿਹਾ ਕਰਨ ਵਾਲਿਆਂ ਨੂੰ ਨਰਕ 'ਚ ਤਸੀਹੇ ਝੱਲਣੇ ਪੈਂਦੇ ਹਨ।

ਔਰਤਾਂ ਦਾ ਅਪਮਾਨ

ਧਰਮ 'ਚ ਔਰਤਾਂ ਦਾ ਅਪਮਾਨ ਬਹੁਤ ਬੁਰਾ ਮੰਨਿਆ ਗਿਆ ਹੈ। ਖਾਸਤੌਰ 'ਤੇ ਅਸਹਾਏ, ਵਿਧਵਾ ਤੇ ਛੋਟੀ ਕੰਨਿਆ ਦਾ ਅਪਮਾਨ ਕਰਨ ਵਾਲਿਆਂ ਨੂੰ ਨਰਕ 'ਚ ਜਗ੍ਹਾ ਮਿਲਦੀ ਹੈ। ਅਜਿਹੇ ਜਾਤਕਾਂ ਦੀ ਆਤਮਾ ਭਟਕਦੀ ਰਹਿੰਦੀ ਹੈ।

ਬੇਸਹਾਰਾ ਦਾ ਅਪਮਾਨ

ਕਦੀ ਕਿਸੇ ਵਿਕਲਾਂਗ, ਬਜ਼ੁਰਗ ਤੇ ਬੇਸਹਾਰਾ ਵਿਅਕਤੀ ਦਾ ਅਪਮਾਨ ਤੇ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਅਜਿਹੇ ਲੋਕਾਂ ਨੂੰ ਨਰਕ 'ਚ ਦੁੱਖ ਭੋਗਣੇ ਪੈਂਦੇ ਹਨ।

ਧਰਮ-ਗ੍ਰੰਥ ਦਾ ਅਪਮਾਨ

ਗਰੁੜ ਪੁਰਾਣ ਅਨੁਸਾਰ ਹਰੇਕ ਸ਼ਖ਼ਸ ਨੂੰ ਆਪਣੀ ਇੱਛਾ ਅਨੁਸਾਰ ਧਰਮ ਮੰਨਣਾ ਚਾਹੀਦਾ। ਪਰ ਕਦੀ ਕਿਸੇ ਦੂਸਰੇ ਧਰਮ ਜਾਂ ਗ੍ਰੰਥ ਦਾ ਅਪਮਾਨ ਨਹੀਂ ਕਨਰਾ ਚਾਹੀਦਾ। ਅਜਿਹਾ ਕਰਨ ਵਾਲਿਆਂ ਨੂੰ ਨਰਕ 'ਚ ਵੀ ਜਗ੍ਹਾ ਨਹੀਂ ਮਿਲਦੀ।

ਔਰਤ ਨੂੰ ਬੁਰੀ ਨਜ਼ਰ ਨਾਲ ਦੇਖਣਾ

ਪਰਾਈ ਔਰਤ ਨੂੰ ਬੁਰੀ ਨਜ਼ਰ ਨਾਲ ਦੇਖਣਾ ਮਹਾਪਾਪ ਹੈ। ਅਜਿਹਾ ਕਰਨ ਵਾਲੇ ਲੋਕਾਂ ਨੂੰ ਨਰਕ 'ਚ ਤਕਲੀਫ਼ਾਂ ਝੱਲਣੀਆਂ ਪੈਂਦੀਆਂ ਹਨ।

ਡਿਸਕਲੇਮਰ

ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਸੂਚਨਾ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ, ਪਾਠਕ ਜਾਂ ਵਰਤੋਂਕਾਰ ਇਸ ਨੂੰ ਸਿਰਫ਼ ਸੂਚਨਾ ਸਮਝਣ। ਇਸ ਤੋਂ ਇਲਾਵਾ ਇਸ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਪਾਠਕ ਦੀ ਹੋਵੇਗੀ।

Posted By: Seema Anand