ਨਵੀਂ ਦਿੱਲੀ, Ganesh Chaturthi 2022 : ਪੰਚਾਂਗ ਅਨੁਸਾਰ, ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਿਥੀ ਵਾਲੇ ਦਿਨ ਗਣੇਸ਼ ਚਤੁਰਥੀ ਦਾ ਵਰਤ ਰੱਖਿਆ ਜਵੇਗਾ। ਗਣੇਸ਼ ਚਤੁਰਥੀ ਦਾ ਪੁਰਬ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਗਣੇਸ਼ ਚਤੁਰਥੀ ਵਾਲੇ ਦਿਨ ਤੋਂ ਅਗਲੇ 9 ਦਿਨਾਂ ਤਕ ਘਰ ਜਾਂ ਫਿਰ ਪੰਡਾਲਾਂ 'ਚ ਗਣਪਤੀ ਬੱਪਾ ਦੀ ਮੂਰਤੀ ਸਥਾਪਿਤ ਕਰ ਕੇ ਵਿਧੀਵਤ ਪੂਜਾ ਅਰਚਨਾ ਕੀਤੀ ਜਾਂਦੀ ਹੈ। ਹਾਲਾਂਕਿ ਕਈ ਲੋਕ 9 ਦਿਨਾਂ ਤੋਂ ਘੱਟ ਦਿਨਾਂ ਲਈ ਵੀ ਮੂਰਤੀ ਸਥਾਪਿਤ ਕਰਦੇ ਹਨ ਤੇ ਫਿਰ ਵਿਧੀਵਤ ਤਰੀਕੇ ਨਾਲ ਬੱਪਾ ਨੂੰ ਵਿਸਰਜਣ ਕਰ ਦਿੰਦੇ ਹਨ। ਜਾਣੋ ਗਣੇਸ਼ ਚਤੁਰਥੀ ਦਾ ਸ਼ੁੱਭ ਮਹੂਰਤ ਤੇ ਮਹੱਤਵ।

ਗਣੇਸ਼ ਚਤੁਰਥੀ ਦੀ ਤਿਥੀ

ਇਸ ਸਾਲ ਗਣੇਸ਼ ਚਤੁਰਥੀ ਦੀ ਤਿਥੀ

ਇਸ ਸਾਲ ਗਣੇਸ਼ ਚਤੁਰਥੀ ਦਾ ਪੁਰਬ 31 ਅਗਸਤ, ਬੁੱਧਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਬੁੱਧਵਾਰ ਪੈਣ ਕਾਰਨ ਇਸ ਦਾ ਮਹੱਤਵ ਹੋਰ ਵੀ ਵਧ ਗਿਆ ਹੈ।

ਗਣੇਸ਼ ਚਤੁਰਥੀ 2022 ਸ਼ੁੱਭ ਮਹੂਰਤ

ਭਾਦੋਂ ਦੇ ਸ਼ੁਕਲ ਪੱਖ ਦੀ ਚਤੁਰਥੀ ਤਿਥੀ ਆਰੰਭ - 30 ਅਗਸਤ, ਦੁਪਹਿਰੇ 3 ਵੱਜ ਕੇ 34 ਮਿੰਟ ਤੋਂ

ਭਾਦੋਂ ਦੇ ਸ਼ੁਕਲ ਦੀ ਚਤੁਰਥੀ ਤਿਥੀ ਦਾ ਸਮਾਪਨ - 31 ਅਗਸਤ, ਦੁਪਹਿਰ 3 ਵੱਜ ਕੇ 23 ਮਿੰਟ 'ਤੇ

ਦੁਪਹਿਰ ਵੇਲੇ ਗਣੇਸ਼ ਪੂਜਾ ਦਾ ਸਮਾਂ - ਸਵੇਰੇ 11 ਵੱਜ ਕੇ 13 ਮਿੰਟ ਤੋਂ ਦੁਪਹਿਰ 1 ਵੱਜ ਕੇ 42 ਮਿੰਟ ਤਕ

ਚੰਦਰ ਦਰਸ਼ਨ ਤੋਂ ਬਚਣ ਦਾ ਸਮਾਂ - ਸਵੇਰੇ 9 ਵੱਜ ਕੇ 29 ਮਿੰਟ ਤੋਂ ਰਾਤ 9 ਵੱਜ ਕੇ 21 ਮਿੰਟ ਤਕ

ਗਣੇਸ਼ ਚਤੁਰਥੀ 'ਤੇ ਚੰਦਰ ਦਰਸ਼ਨ ਦੀ ਹੈ ਮਨਾਹੀ

ਸ਼ਾਸਤਰਾਂ ਅਨੁਸਾਰ, ਗਣੇਸ਼ ਚਤੁਰਥੀ ਵਾਲੇ ਦਿਨ ਚੰਦਰਮਾ ਦੇ ਦਰਸ਼ਨ ਨਹੀਂ ਕੀਤੇ ਜਾਂਦੇ। ਇਹ ਅਸ਼ੁੱਭ ਮੰਨਿਆ ਜਾਂਦਾ ਹੈ ਕਿਉਂਕਿ ਇਸੇ ਦਿਨ ਭਗਵਾਨ ਗਣੇਸ਼ ਨੇ ਚੰਦਰ ਦੇਵ (ਚੰਦਰਮਾ) ਨੂੰ ਸਰਾਪ ਦਿੱਤਾ ਸੀ ਕਿ ਉਨ੍ਹਾਂ ਨੂੰ ਇਸ ਦਿਨ ਕੋਈ ਨਹੀਂ ਦਿਸੇਗਾ।

ਗਣੇਸ਼ ਚਤੁਰਥੀ ਮਨਾਉਣ ਦੇ ਕਾਰਨ

ਪੌਰਾਣਿਕ ਕਥਾਵਾਂ ਅਨੁਸਾਰ, ਗਣੇਸ਼ਜੀ ਨੂੰ ਦੇਵੀ ਪਾਰਬਤੀ ਨੇ ਚੰਦਨ ਦੇ ਲੇਪ ਤੋਂ ਬਚਾਇਆ ਸੀ ਜਿਸ ਦੀ ਵਰਤੋਂ ਉਨ੍ਹਾਂ ਆਪਣੇ ਇਸ਼ਨਾਨ ਲਈ ਕੀਤਾ ਸੀ। ਸ਼ਕਤੀ ਦੇ ਦੇਵਤਾ ਹੋਣ ਕਾਰਨ, ਉਨ੍ਹਾਂ ਇੰਨੀ ਸ਼ਕਤੀ ਤੋਂ ਗਣੇਸ਼ ਨੂੰ ਜਗਾਇਆ ਕਿ ਜੰਗ 'ਚ ਵੱਡੇ ਤੋਂ ਵੱਡੇ ਦੇਵਤਾ ਵੀ ਉਨ੍ਹਾਂ ਦਾ ਸਾਹਮਣਾ ਨਹੀਂ ਕਰ ਸਕੇ। ਦੇਵਤਿਆਂ ਵਿਚਕਾਰ ਅਜਿਹੀ ਜੰਗ ਦੌਰਾਨ, ਭਗਵਾਨ ਸ਼ਿਵ ਨੇ ਗ਼ਲਤੀ ਨਾਲ ਗਣੇਸ਼ ਦਾ ਸਿਰ ਕੱਟ ਦਿੱਤਾ ਜਿਸ ਨਾਲ ਪਾਰਬਤੀ ਦਾ ਕ੍ਰੋਧ ਭੜਕ ਉੱਠਿਆ। ਆਪਣੀ ਪਤਨੀ ਨੂੰ ਸੰਤੁਸ਼ਟ ਕਰਨ ਲਈ ਭਗਵਾਨ ਸ਼ਿਵ ਨੇ ਗਲਤੀ ਨਾਲ ਗਣੇਸ਼ ਦਾ ਸਿਰ ਵੱਢ ਦਿੱਤਾ ਜਿਸ ਨਾਲ ਪਾਰਬਤੀ ਦਾ ਗੁੱਸਾ ਭੜਕ ਗਿਆ। ਆਪਣੀ ਪਤਨੀ ਨੂੰ ਸੰਤੁਸ਼ਟ ਕਰਨ ਲਈ, ਭਗਵਾਨ ਸ਼ਿਵ ਨੇ ਬਾਕੀ ਦੇਵਤਿਆਂ ਨਾਲ ਗਣੇਸ਼ ਦੇ ਸਿਰ ਦੀ ਜਗ੍ਹਾ ਇਕ ਹਾਥੀ ਦੇ ਬੱਚੇ ਦਾ ਸਿਰ ਲਾਉਣਾ ਤੈਅ ਕੀਤਾ। ਇਸ ਲਈ ਹਾਥੀ ਦੇ ਸਿਰ ਵਾਲੇ ਭਗਵਾਨ ਗਣੇਸ਼ ਦੀ ਰਚਨਾ ਕੀਤੀ ਗਈ। ਗਣੇਸ਼ ਚਤੁਰਥੀ ਦੇ ਇਸ ਸ਼ੁੱਭ ਦਿਨ 'ਤੇ ਭਗਵਾਨ ਸ਼ਿਵ ਨੇ ਐਲਾਨ ਕੀਤਾ ਕਿ ਗਣੇਸ਼ ਹੀ ਇਕਮਾਤਰ ਅਜਿਹੇ ਦੇਵਤਾ ਹੋਣਗੇ ਜਿਨ੍ਹਾਂ ਦੀ ਪੂਜਾ ਕਿਸੇ ਹੋਰ ਭਗਵਾਨ ਤੋਂ ਪਹਿਲਾਂ ਕੀਤੀ ਜਾਵੇਗੀ। ਉਨ੍ਹਾਂ ਨੂੰ ਹਮੇਸ਼ਾ ਗਿਆਨ ਤੇ ਤਾਕਤ ਦੇ ਪ੍ਰਤੀਕ ਦੇ ਰੌਪ 'ਚ ਪੂਜਿਆ ਜਾਂਦਾ ਸੀ।

Pic Credit - Freepik

ਡਿਸਕਲੇਮਰ : ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਨਾਲ ਸੰਗ੍ਰਹਿਤ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਮਹਿਜ਼ ਸੂਚਨਾ ਪਹੁੰਚਾਉਣਾ ਹੈ, ਇਸ ਦੇ ਵਰਤੋਂਕਾਰ ਇਸ ਨੂੰ ਮਹਿਜ਼ ਸੂਚਨਾ ਸਮਝ ਕੇ ਹੀ ਲੈਣ। ਇਸ ਤੋਂ ਇਲਾਵਾ, ਇਸ ਦੀ ਕਿਸੇ ਵੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਵਰਤੋਂਕਾਰ ਦੀ ਹੀ ਰਹੇਗੀ।

Posted By: Seema Anand