ਟੀਚੇ ’ਤੇ ਧਿਆਨ ਦਿਉ
ਜੇ ਅਸੀਂ ਇਸ ਜੀਵਨ ਵਿਚ ਆਪਣੇ ਰੂਹਾਨੀ ਸਫ਼ਰ ਨੂੰ ਪੂਰਾ ਕਰਨਾ ਹੈ ਤਾਂ ਸਾਨੂੰ ਆਪਣੇ ਇਸ ਟੀਚੇ ਤੋਂ ਦੂਰ ਨਹੀਂ ਹੋਣਾ ਚਾਹੀਦਾ। ਇਸ ਮਨੁੱਖੀ ਜਨਮ ਦਾ ਟੀਚਾ ਸਾਡੀ ਆਤਮਾ ਦੀ ਪਰਮਾਤਮਾ ਤੋਂ ਲੰਬੀ ਜੁਦਾਈ, ਪਰਮਾਤਮਾ ਨਾਲ ਪੁਨਰ ਮਿਲਣ ਦੀ ਤੜਫ ਨੂੰ ਪੂਰਾ ਕਰਨਾ ਹੈ।
Publish Date: Sat, 06 Dec 2025 10:47 PM (IST)
Updated Date: Sun, 07 Dec 2025 06:45 AM (IST)
ਕੁਝ ਲੋਕ ਅਜਿਹੇ ਹੁੰਦੇ ਹਨ ਜੋ ਪਰਮਾਤਮਾ ਨਾਲ ਆਪਣੇ ਨਾਤੇ ਅਤੇ ਉਦੇਸ਼ ਦਾ ਰਸਤਾ ਲੱਭ ਰਹੇ ਹਨ। ਜੋ ਲੋਕ ਪਰਮਾਤਮਾ ਦੀ ਖੋਜ ਕਰ ਰਹੇ ਹਨ, ਉਨ੍ਹਾਂ ’ਚੋਂ ਕੁਝ ਅਜਿਹੇ ਲੋਕ ਵੀ ਹਨ ਜੋ ਬਹੁਤ ਉਤਸ਼ਾਹ ਨਾਲ ਖੋਜ ਰਹੇ ਹਨ। ਕੁਝ ਅਜਿਹੇ ਵੀ ਹਨ ਜੋ ਬੜੇ ਜਨੂੰਨ ਅਤੇ ਬੜੇ ਉਤਸ਼ਾਹ ਨਾਲ ਸ਼ੁਰੂਆਤ ਕਰਦੇ ਹਨ, ਉਨ੍ਹਾਂ ਦੀ ਰੁਚੀ ਘੱਟ ਹੋ ਜਾਂਦੀ ਹੈ ਅਤੇ ਉਹ ਆਪਣੇ ਟੀਚੇ ਨੂੰ ਹਾਸਲ ਕਰਨ ਵਿਚ ਅਸਫਲ ਹੁੰਦੇ ਹਨ।
ਜੇ ਅਸੀਂ ਇਸ ਜੀਵਨ ਵਿਚ ਆਪਣੇ ਰੂਹਾਨੀ ਸਫ਼ਰ ਨੂੰ ਪੂਰਾ ਕਰਨਾ ਹੈ ਤਾਂ ਸਾਨੂੰ ਆਪਣੇ ਇਸ ਟੀਚੇ ਤੋਂ ਦੂਰ ਨਹੀਂ ਹੋਣਾ ਚਾਹੀਦਾ। ਇਸ ਮਨੁੱਖੀ ਜਨਮ ਦਾ ਟੀਚਾ ਸਾਡੀ ਆਤਮਾ ਦੀ ਪਰਮਾਤਮਾ ਤੋਂ ਲੰਬੀ ਜੁਦਾਈ, ਪਰਮਾਤਮਾ ਨਾਲ ਪੁਨਰ ਮਿਲਣ ਦੀ ਤੜਫ ਨੂੰ ਪੂਰਾ ਕਰਨਾ ਹੈ। ਅਧਿਆਤਮ ਇਕ ਪ੍ਰੇਮ ਦਾ ਮਾਰਗ ਹੈ ਅਤੇ ਸਾਨੂੰ ਸਾਡੇ ਅਸਲ ਸਰੂਪ ਨਾਲ ਜੋੜਦਾ ਹੈ। ਜਦ ਅਸੀਂ ਰੂਹਾਨੀ ਮਾਰਗ ’ਤੇ ਚੱਲਦੇ ਹਾਂ ਤਾਂ ਆਪਣੀ ਹਕੀਕੀ ਪਛਾਣ ਨੂੰ ਸਮਝਣਾ ਜ਼ਰੂਰੀ ਹੈ। ਜਾਂ ਅਸੀਂ ਰੂਹਾਨੀ ਅਨੁਭਵ ਦੀ ਖੋਜ ਵਿਚ ਇਕ ਭੌਤਿਕ ਸਰੀਰ ਹਾਂ ਜਾਂ ਅਸੀਂ ਰੂਹਾਨੀ ਪ੍ਰਾਣੀ ਹਾਂ, ਜਿਸ ਵਿਚ ਭੌਤਿਕ ਪੱਧਰ ’ਤੇ ਅਨੁਭਵ ਕਰ ਰਹੇ ਹਾਂ? ਇਸੇ ਵਿਚ ਪਰਮਾਤਮਾ ਨੂੰ ਹਾਸਲ ਕਰਨ ਦਾ ਰਹੱਸ ਲੁਕਿਆ ਹੋਇਆ ਹੈ।
ਅਸੀਂ ਸਭ ਰੂਹਾਂ ਹਾਂ। ਜਿਵੇਂ ਸਾਨੂੰ ਇਹ ਮਨੁੱਖੀ ਜਾਮਾ ਮਿਲਿਆ ਹੈ, ਇਸੇ ਰੂਪ ਵਿਚ ਹੀ ਅਸਲ ਵਿਚ ਖ਼ੁਦ ਨੂੰ ਜਾਣਨ ਦੀਆਂ ਸਾਰੀਆਂ ਸਹੂਲਤਾਂ ਹਨ, ਇਹ ਆਤਮਾ ਨੂੰ ਪਰਮਾਤਮਾ ਦੇ ਪ੍ਰੇਮ ਦਾ ਅਨੁਭਵ ਕਰਨ ਅਤੇ ਪਰਮਾਤਮਾ ਕੋਲ ਵਾਪਸ ਜਾ ਕੇ ਆਪਣੀ ਲੰਬੀ ਯਾਤਰਾ ਨੂੰ ਪੂਰਾ ਕਰਨ ਦਾ ਮੌਕਾ ਹੈ। ਹਾਲੇ ਅਸੀਂ ਸਾਰੇ ਇੰਦਰੀਆਂ ਦੇ ਪੱਧਰ ’ਤੇ ਵਿਚਰ ਰਹੇ ਹਾਂ ਅਤੇ ਸਿਰਫ਼ ਉਹੀ ਅਹਿਸਾਸ ਕਰ ਰਹੇ ਹਾਂ ਜੋ ਚੇਤਨ ਪਦਾਰਥ ਤੋਂ ਬਣਿਆ ਹੈ।
ਪ੍ਰਭੂ ਜੋ ਚੇਤਨਤਾ ਦਾ ਮਹਾਸਾਗਰ ਹੈ, ਉਸ ਦੇ ਪ੍ਰੇਮ ਦਾ ਅਨੁਭਵ ਕਰਨ ਲਈ ਸਾਨੂੰ ਰੂਹਾਨੀ ਤੌਰ ’ਤੇ ਚੇਤਨ ਅਵਸਥਾ ਵਿਚ ਰਹਿਣ ਤੇ ਆਪਣੇ ਸੱਚੇ ਸਰੂਪ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਆਤਮਾ ਅਤੇ ਪਰਮਾਤਮਾ ਨੂੰ ਲੱਭਣ ਲਈ ਸਾਨੂੰ ਸਾਡੀ ਖੋਜ ’ਤੇ ਹੀ ਧਿਆਨ ਦੇਣਾ ਚਾਹੀਦਾ ਹੈ ਅਤੇ ਕਿਸੇ ਹੋਰ ਗੱਲ ’ਤੇ ਧਿਆਨ ਨਹੀਂ ਦੇਣਾ ਚਾਹੀਦਾ। ਧਿਆਨ-ਅਭਿਆਸ ਹੀ ਪਰਮਾਤਮਾ ਨਾਲ ਜੁੜਨ ਦਾ ਸਾਧਨ ਹੈ। ਸਾਨੂੰ ਪ੍ਰਾਰਥਨਾ ਅਤੇ ਧਿਆਨ-ਅਭਿਆਸ ਵਿਚ ਇਕਾਗਰ ਚਿੱਤ ਹੋ ਕੇ ਬੈਠਣਾ ਚਾਹੀਦਾ ਹੈ।
-ਸੰਤ ਰਾਜਿੰਦਰ ਸਿੰਘ