ਹਾਡ਼ ਤੋਂ ਸਾਉਣ ਮਹੀਨਾ ਸ਼ੁਰੂ ਹੋਵੇਗਾ। ਸਾਉਣ ਮਹੀਨੇ ਭਗਵਾਨ ਸ਼ਿਵ ਦੀ ਉਪਾਸਨਾ ਕਰਨ ਬੇਹੱਦ ਲਾਭਕਾਰੀ ਹੁੰਦਾ ਹੈ। ਇਸ ਵਾਰ ਸਾਉਣ ਮਹੀਨਾ 14 ਜੁਲਾਈ ਤੋਂ 12 ਅਗਸਤ 2022 ਤਕ ਰਹਿਣ ਵਾਲਾ ਹੈ। ਇਸ ਮਹੀਨੇ ਸੋਮਵਾਰ ਦੇ ਵਰਤ ਦਾ ਵਿਸ਼ੇਸ਼ ਮਹੱਤਵ ਹੈ। ਅਜਿਹੀਆਂ ਮਾਨਤਾਵਾਂ ਹਨ ਕਿ ਸਾਉਣ ਮਹੀਨੇ ਦੇ ਸੋਮਵਾਰ ਨੂੰ ਵਰਤ ਰੱਖਣ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਜੋਤਿਸ਼ ਮੁਤਾਬਕ ਇਸ ਸਾਲ ਸਾਉਣ ਮਹੀਨੇ ਦਾ ਹਰ ਸੋਮਵਾਰ ਆਪਣੇ ਆਪ ਵਿਚ ਖਾਸ ਹੈ।

ਸਾਉਣ ਦਾ ਪਹਿਲਾ ਸੋਮਵਾਰ

ਸਾਉਣ ਮਹੀਨੇ ਦਾ ਪਹਿਲਾ ਸੋਮਵਾਰ 18 ਜੁਲਾਈ ਨੂੰ ਹੈ। 18 ਜੁਲਾਈ ਨੂੰ ਸਾਉਣ ਮਹੀਨੇ ਦੀ ਪੰਚਮੀ ਹੈ। ਇਸ ਦਿਨ ਬਿਹਾਰ, ਬੰਗਾਲ ਅਤੇ ਉਡ਼ੀਸਾ ਸਣੇ ਦੇਸ਼ ਦੇ ਕਈ ਭਾਗਾਂ ਵਿਚ ਨਾਗ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਭਾਵ ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਭਗਵਾਨ ਸ਼ਿਵ ਦੇ ਨਾਲ ਨਾਲ ਉਨ੍ਹਾਂ ਦੇ ਨਾਗਾਂ ਦੀ ਪੂਜਾ ਵੀ ਹੋਵੇਗੀ। ਇਸ ਇਕ ਸ਼ੁੱਭ ਸੰਯੋਗ ਹੈ।

ਸਾਉਣ ਮਹੀਨੇ ਦਾ ਦੂਜਾ ਸੋਮਵਾਰ

ਸਾਵਣ ਦਾ ਦੂਜਾ ਸੋਮਵਾਰ 25 ਜੁਲਾਈ ਨੂੰ ਹੈ। ਇਸ ਦਿਨ ਪ੍ਰਦੋਸ਼ ਵੀ ਰਹੇਗਾ। ਇਸ ਤੋਂ ਇਲਾਵਾ ਇਸ ਦਿਨ ਸਰਵਾਰਥ ਯੋਗ, ਅੰਮ੍ਰਿਤ ਯੋਗ ਅਤੇ ਧਰੁਵ ਯੋਗ ਦਾ ਨਿਰਮਾਣ ਵੀ ਹੋਵੇਗਾ।

ਸਾਉਣ ਮਹੀਨੇ ਦਾ ਤੀਜਾ ਸੋਮਵਾਰ

ਸਾਉਣ ਮਹੀਨੇ ਦਾ ਤੀਜਾ ਸੋਮਵਾਰ 1 ਅਗਸਤ ਨੂੰ ਹੋਵੇਗਾ। ਇਸ ਦਿਨ ਵਰਦ ਚਤੁਰਥੀ ਦਾ ਸੰਯੋਗ ਬਣ ਰਿਹਾ ਹੈ। ਭਾਵ ਭਗਵਾਨ ਸ਼ਿਵ ਦੇ ਨਾਲ ਪੁੱਤਰ ਗਣੇਸ਼ ਦੀ ਵੀ ਪੂਜਾ ਹੋਵੇਗੀ । ਇਸ ਦਿਨ ਦੂਰਵਾ ਗਣਪਤੀ ਦੀ ਪੂਜਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਤੀਜੇ ਸੋਮਵਾਰ ਨੂੰ ਰਵੀ ਯੋਗ ਦਾ ਨਿਰਮਾਣ ਵੀ ਹੋਵੇਗਾ।

ਸਾਉਣ ਦਾ ਚੌਥਾ ਸੋਮਵਾਰ

ਸਾਉਣ ਦਾ ਚੌਥਾ ਸੋਮਵਾਰ 8 ਅਗਸਤ ਨੂੰ ਪਵੇਗਾ। ਪੂਰਨਮਾਸ਼ੀ ਦੀ ਗਣਨਾ ਦੇ ਹਿਸਾਬ ਨਾਲ ਵਰਤ ਰੱਖਣ ਵਾਲਿਆਂ ਲਈ ਇਹ ਸਾਉਣ ਦਾ ਆਖਰੀ ਸੋਮਵਾਰ ਹੋਵੇਗਾ।ਇਸ ਦਿਨ ਭਗਵਾਨ ਸ਼ਿਵ ਦੇ ਨਾਲ ਹੀ ਵਿਸ਼ਣੂ ਜੀ ਦੀ ਵੀ ਪੂਜਾ ਕੀਤੀ ਜਾਵੇਗੀ।

Posted By: Tejinder Thind