ਨਈ ਦੁਨੀਆ, ਨਵੀਂ ਦਿੱਲੀ : ਰਮਜ਼ਾਨ ਦਾ ਪਵਿੱਤਰ ਮਹੀਨਾ ਖ਼ਤਮ ਹੋਣ ਵਾਲਾ ਹੈ ਅਤੇ ਭਾਰਤ ਸਣੇ ਪੂਰੀ ਦੁਨੀਆ 'ਚ ਚੰਨ ਦੇ ਦੀਦਾਰ ਦਾ ਇੰਤਜ਼ਾਰ ਹੈ। ਜਿਵੇਂ ਹੀ ਚੰਨ ਨਜ਼ਰ ਆਏਗਾ, ਈਦ ਦਾ ਤਾਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਦੌਰਾਨ ਸਾਊਥੀ ਅਰਬ ਤੋਂ ਖ਼ਬਰ ਹੈ ਕਿ 22 ਮਈ ਨੂੰ ਵੀ ਚੰਨ ਨਜ਼ਰ ਨਾ ਆਉਣ ਤੋਂ ਬਾਅਦ 24 ਮਈ ਨੂੰ ਈਦ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਥੇ ਭਾਰਤ ਵਿਚ ਸੰਭਾਵਨਾ ਹੈ ਕਿ ਚੰਨ ਦੇ ਦੀਦਾਰ ਤੋਂ ਬਾਅਦ ਹੀ ਈਦ ਉਲ ਫਿਤਰ ਦਾ ਤਿਉਹਾਰ 25 ਮਈ ਨੂੰ ਮਨਾਇਆ ਜਾ ਸਕਦਾ ਹੈ ਪਰ ਜੇ ਚੰਨ 23 ਮਈ ਨੂੰ ਨਜ਼ਰ ਆਇਆ ਤਾਂ ਦੇਸ਼ ਭਰ ਵਿਚ 24 ਮਈ ਨੂੰ ਵੀ ਈਦ ਮਨਾਈ ਜਾ ਸਕਦੀ ਹੈ।

ਵੱਖਰੀ ਹੈ ਇਸ ਵਾਰ ਦੀ ਈਦ

ਲਾਕਡਾਊਨ ਕਾਰਨ ਇਸ ਵਾਰ ਈਦ ਦੀਆਂ ਤਿਆਰੀਆਂ ਫਿੱਕੀਆਂ ਰਹੀਆਂ ਹਨ। ਬਾਜ਼ਾਰ ਬੰਦ ਹੋਣ ਕਾਰਨ ਲੋਕ ਮਨਪਸੰਦ ਚੀਜ਼ਾਂ ਨਹੀਂ ਖਰੀਦ ਸਕੇ। ਹਾਲਾਂਕਿ ਜਿਥੇ ਲਾਕਡਾਊਨ ਵਿਚ ਛੋਟ ਮਿਲੀ ਹੈ,ਉਥੇ ਲੋਕਾਂ ਨੇ ਤਿਆਰੀਆਂ ਕੀਤੀਆਂ ਹਨ। ਮਸਜਿਦਾਂ ਨੂੰ ਸਜਾਇਆ ਗਿਆ ਹੈ। ਲੋਕਾਂ ਨੇ ਨਵੇਂ ਕੱਪੜੇ ਵੀ ਖਰੀਦੇ ਹਨ। ਘਰਾਂ ਵਿਚ ਭੋਜਨ ਬਣਾਏ ਜਾ ਰਹੇ ਹਨ। ਹਾਲਾਂਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਘਰਾਂ ਵਿਚ ਰਹਿ ਕੇ ਈਦ ਮਨਾਉਣ।

Posted By: Tejinder Thind