ਧ੍ਰਿਤਰਾਸ਼ਟਰ ਨੇ ਕੌਰਵਾਂ ਤੇ ਪਾਂਡਵਾਂ ਵਿਚਕਾਰ ਯੁੱਧ ਨੂੰ ਟਾਲਣ ਲਈ ਦ੍ਰੌਪਦੀ ਦੇ ਸਵੰਬਰ ਤੋਂ ਬਾਅਦ ਉਨ੍ਹਾਂ ਨੂੰ ਰਹਿਣ ਲਈ ਖਾਂਡਵਪ੍ਰਸਥ ਨਾਮਕ ਇਕ ਸੁੱਕਾ, ਉਜਾੜ ਤੇ ਬੰਜਰ ਜੰਗਲ ਦਿੱਤਾ ਸੀ। ਭਗਵਾਨ ਕ੍ਰਿਸ਼ਨ ਦੀ ਮਦਦ ਤੇ ਵਾਸਤੂਕਾਰ ਵਿਸ਼ਵਕਰਮਾ ਦੇ ਸ਼ਿਲਪ ਹੁਨਰ ਨਾਲ ਪਾਂਡਵਾਂ ਨੇ ਇਸਨੂੰ ਬੇਹੱਦ ਸ਼ਾਨਦਾਰ ਨਗਰੀ 'ਇੰਦਰਪ੍ਰਸਥ' 'ਚ ਬਦਲ ਦਿੱਤਾ ਸੀ।

ਧਰਮ ਡੈਸਕ, ਨਵੀਂ ਦਿੱਲੀ : ਮਹਾਭਾਰਤ 'ਚ ਕੌਰਵਾਂ ਤੇ ਪਾਂਡਵਾਂ ਵਿਚਾਲੇ ਖੇਡੀ ਗਈ ਚੌਸਰ ਦੀ ਖੇਡ ਨੂੰ ਮਹਾਭਾਰਤ ਯੁੱਧ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਉੱਥੇ ਹੀ, ਕੁਝ ਲੋਕ ਦ੍ਰੌਪਦੀ ਵੱਲੋਂ ਦੁਰਯੋਧਨ ਨੂੰ ਕਹੇ ਗਏ ਇਕ ਵਾਕ ਨੂੰ ਪੂਰੀ ਮਹਾਭਾਰਤ ਦਾ ਕਾਰਨ ਮੰਨਦੇ ਹਨ। ਕੀ ਤੁਸੀਂ ਇਸ ਵਾਕ ਦੇ ਪਿੱਛੇ ਦਾ ਸੱਚ ਜਾਣਦੇ ਹੋ?
ਐਸਟ੍ਰੋਪੱਤਰੀ ਦੇ ਜੋਤਸ਼ੀ ਚੰਦਰੇਸ਼ ਸ਼ਰਮਾ ਅਨੁਸਾਰ, ਮਹਾਭਾਰਤ ਦੇ ਮੂਲ ਗ੍ਰੰਥ (ਵਿਆਸ ਮਹਾਭਾਰਤ) ਅਨੁਸਾਰ ਦ੍ਰੌਪਦੀ ਨੇ ਦੁਰਯੋਧਨ ਨੂੰ ਕਦੇ ਵੀ "ਅੰਨ੍ਹੇ ਦਾ ਪੁੱਤਰ ਅੰਨ੍ਹਾ" ਨਹੀਂ ਕਿਹਾ ਸੀ। ਇਹ ਪੂਰੀ ਤਰ੍ਹਾਂ ਨਾਲ ਕਾਲਪਨਿਕ ਪ੍ਰਸੰਗ ਹੈ ਜੋ ਬਾਅਦ ਦੇ ਸਮੇਂ 'ਚ ਨਾਟਕਾਂ ਤੇ ਲੋਕ-ਕਥਾਵਾਂ 'ਚ ਸ਼ਾਮਲ ਕੀਤਾ ਗਿਆ ਹੈ। ਮੂਲ ਕਥਾ ਅਨੁਸਾਰ, ਜਦੋਂ ਦੁਰਯੋਧਨ ਇੰਦਰਪ੍ਰਸਥ ਦੇ ਮਾਇਆਵੀ ਮਹਿਲ 'ਚ ਘੁੰਮ ਰਿਹਾ ਸੀ, ਉਦੋਂ ਉਹ ਪਾਣੀ ਨੂੰ ਜ਼ਮੀਨ ਸਮਝ ਕੇ ਕੁੰਡ 'ਚ ਡਿੱਗ ਗਿਆ ਸੀ।
ਉਸਨੂੰ ਡਿੱਗਦਾ ਦੇਖ ਭੀਮ, ਅਰਜੁਨ ਤੇ ਜੁੜਵਾਂ ਭਰਾ (ਨਕੁਲ ਤੇ ਸਹਿਦੇਵ) ਜ਼ੋਰ ਦੀ ਹੱਸ ਪਏ ਸਨ। ਦੁਰਯੋਧਨ ਦੇ ਇਸ ਅਪਮਾਨ ਸਮੇਂ ਦ੍ਰੌਪਦੀ ਉੱਥੇ ਮੌਜੂਦ ਵੀ ਨਹੀਂ ਸੀ। ਪਰ ਕਿਤੇ-ਕਿਤੇ ਇਹ ਵੀ ਜ਼ਿਕਰ ਮਿਲਦਾ ਹੈ ਕਿ ਦ੍ਰੌਪਦੀ ਸਿਰਫ਼ ਹੱਸੀ ਸੀ, ਪਰ ਉਸਨੇ ਮੂੰਹੋਂ ਕੁਝ ਵੀ ਨਹੀਂ ਬੋਲਿਆ ਸੀ। ਕਿਉਂਕਿ ਦੁਰਯੋਧਨ ਉਸਦਾ ਜੇਠ ਸੀ, ਇਸ ਲਈ ਉਸਦੇ ਲਈ ਅਜਿਹੀਆਂ ਕੌੜੀਆਂ ਗੱਲਾਂ ਦੀ ਵਰਤੋਂ ਵਿਹਾਰਕ ਤੌਰ 'ਤੇ ਸੰਭਵ ਨਹੀਂ ਜਾਪਦੀਆਂ।
ਧ੍ਰਿਤਰਾਸ਼ਟਰ ਨੇ ਕੌਰਵਾਂ ਤੇ ਪਾਂਡਵਾਂ ਵਿਚਕਾਰ ਯੁੱਧ ਨੂੰ ਟਾਲਣ ਲਈ ਦ੍ਰੌਪਦੀ ਦੇ ਸਵੰਬਰ ਤੋਂ ਬਾਅਦ ਉਨ੍ਹਾਂ ਨੂੰ ਰਹਿਣ ਲਈ ਖਾਂਡਵਪ੍ਰਸਥ ਨਾਮਕ ਇਕ ਸੁੱਕਾ, ਉਜਾੜ ਤੇ ਬੰਜਰ ਜੰਗਲ ਦਿੱਤਾ ਸੀ। ਭਗਵਾਨ ਕ੍ਰਿਸ਼ਨ ਦੀ ਮਦਦ ਤੇ ਵਾਸਤੂਕਾਰ ਵਿਸ਼ਵਕਰਮਾ ਦੇ ਸ਼ਿਲਪ ਹੁਨਰ ਨਾਲ ਪਾਂਡਵਾਂ ਨੇ ਇਸਨੂੰ ਬੇਹੱਦ ਸ਼ਾਨਦਾਰ ਨਗਰੀ 'ਇੰਦਰਪ੍ਰਸਥ' 'ਚ ਬਦਲ ਦਿੱਤਾ ਸੀ। ਇਸੇ ਨਗਰੀ 'ਚ ਯੁਧਿਸ਼ਠਰ ਨੇ ਰਾਜਸੂਯ ਯੱਗ ਕਰਵਾਇਆ ਜਿਸ ਵਿਚ ਦੁਰਯੋਧਨ ਸਮੇਤ ਪੂਰੇ ਭਾਰਤਵਰਸ਼ ਦੇ ਰਾਜੇ-ਮਹਾਰਾਜੇ ਸ਼ਾਮਲ ਹੋਏ ਸਨ।
ਯੱਗ ਸੰਪੰਨ ਹੋਣ ਤੋਂ ਬਾਅਦ ਦੁਰਯੋਧਨ, ਮਯਾਸੁਰ ਵੱਲੋਂ ਨਿਰਮਿਤ ਰਾਜਮਹਿਲ ਨੂੰ ਦੇਖਣ ਲਈ ਇੰਦਰਪ੍ਰਸਥ 'ਚ ਹੀ ਰੁਕ ਗਿਆ ਸੀ। ਮਯਾਸੁਰ ਇਕ ਅਦੁੱਤੀ ਤੇ ਮਹਾਨ ਵਾਸਤੂਕਾਰ, ਸ਼ਿਲਪੀ ਤੇ ਮਾਇਆਵੀ ਸੰਰਚਨਾਵਾਂ ਦਾ ਰਚੇਤਾ ਸੀ। ਜਦੋਂ ਦੁਰਯੋਧਨ ਮਹਿਲ ਦਾ ਭ੍ਰਮਣ ਕਰ ਰਿਹਾ ਸੀ, ਉਦੋਂ ਉਸਨੇ ਪਾਣੀ ਨਾਲ ਭਰੇ ਇਕ ਤਾਲਾਬ ਨੂੰ ਠੋਸ ਭੂਮੀ ਸਮਝ ਲਿਆ ਤੇ ਉਸ ਵਿਚ ਜਾ ਡਿੱਗਿਆ। ਮੰਨਿਆ ਜਾਂਦਾ ਹੈ ਕਿ ਇੰਦਰਪ੍ਰਸਥ ਨਗਰੀ ਤੇ ਪਾਂਡਵਾਂ ਦੇ ਇਸ ਮਹਿਲ ਨੇ ਦੁਰਯੋਧਨ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਨਫ਼ਰਤ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਸੀ।