Dhanteras 2019 Griha Pravesh: ਧਨਤੇਰਸ ਦਾ ਦਿਨ ਸ਼ੁੱਭ ਹੁੰਦਾ ਹੈ, ਇਸ ਦਿਨ ਧਨ ਤੇ ਵੈਭਵ ਦੀ ਦੇਵੀ ਲਕਸ਼ਮੀ ਦੇ ਨਾਲ ਸ਼੍ਰੀ ਗਣੇਸ਼, ਕੁਬੇਰ ਤੇ ਭਗਵਾਨ ਧਨਵੰਤਰੀ ਦੀ ਪੂਜਾ ਕਰਦੇ ਹਨ। ਇਸ ਦਨ ਸ਼ੁਭਕਾਰੀ ਨਵੀਆਂ ਚੀਜ਼ਾਂ ਖਰੀਦਦੇ ਹਨ ਤੇ ਕੁਝ ਲੋਕ ਨਵੇਂ ਭਵਨ 'ਚ ਗ੍ਰਹਿ ਪ੍ਰਵੇਸ਼ ਵੀ ਕਰਦੇ ਹਨ ਪਰ ਤੁਹਾਨੂੰ ਗ੍ਰੇਹ ਪ੍ਰਵੇਸ਼ ਨਹੀਂ ਕਰਨਾ ਚਾਹੀਦਾ। ਇਸ ਦੇ ਪਿੱਛੇ ਵਾਸਤੂ ਨਾਲ ਜੁੜੇ ਕੁਝ ਕਾਰਨ ਹੁੰਦੇ ਹਨ। ਲੋਕ ਭੁਲੇਖੇ ਜਾਂ ਅਗਿਆਨਤਾ ਦੇ ਕਾਰਨ ਗ੍ਰਹਿ ਪ੍ਰਵੇਸ਼ ਕਰ ਲੈਂਦੇ ਹਨ। ਜਦੋਂਕਿ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ ਤੇ ਸਾਲ ਭਰ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੁਹਾਨੂੰ ਘੇਰ ਲੈਂਦੀਆਂ।

ਜੋਤਿਸ਼ਅਚਾਰਿਆ ਚੱਕਰਪਾਣੀ ਭੱਟ ਦੱਸਦੇ ਹਨ ਕਿ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤਿਓਦਸ਼ੀ ਤਰੀਕ ਨੂੰ ਧਨਤੇਰਸ ਮਨਾਇਆ ਜਾਂਦਾ ਹੈ, ਜੋ ਇਸ ਸਾਲ ਸ਼ੁੱਕਰਵਾਰ 25 ਅਕਤੂਬਰ ਨੂੰ ਹੈ। ਇਸ ਦਿਨ ਵਾਸਤੂ ਸੁਪਤਾਵਸਥਾ 'ਚ ਮੰਨਿਆ ਜਾਂਦਾ ਹੈ। ਇਸ ਸਮੇਂ ਤੁਸੀਂ ਨਵੇਂ ਘਰ 'ਚ ਗ੍ਰਹਿ ਪ੍ਰਵੇਸ਼ ਕਰਦੇ ਹਨ ਤਾਂ ਘਰ ਦੇ ਮਾਲਕ ਦੀ ਸਿਹਤ ਖਰਾਬ ਹੋ ਸਕਦੀ ਹੈ। ਪਰਿਵਾਰ ਦੇ ਮੈਂਬਰ ਵੀ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਇਸ ਕਾਰਨ ਤੁਹਾਨੂੰ ਗ੍ਰਹਿ ਪ੍ਰਵੇਸ਼ ਨਹੀਂ ਕਰਨਾ ਚਾਹੀਦਾ।

ਵਾਸਤੂ ਸੁਪਤਾਵਸਥਾ 'ਚ ਹੋਣ ਨਾਲ ਨਵੇਂ ਘਰ 'ਚ ਧਨ ਦੀ ਆਮਦ ਵੀ ਪ੍ਰਭਾਵਿਤ ਹੁੰਦੀ ਹੈ। ਧਨਤੇਰਸ ਦਿਨ ਜਿਸ ਨਵੇਂ ਘਰ 'ਚ ਤੁਸੀਂ ਗ੍ਰਹਿ ਪ੍ਰਵੇਸ਼ ਕਰਦੇਲ ਹਨ, ਉਸ 'ਚ ਧਨ ਦੇ ਆਗਮਨ 'ਚ ਕਈ ਰੁਕਾਵਟਾਂ ਆ ਜਾਂਦੀਆਂ ਹਨ। ਇਸ ਵਜ੍ਹਾ ਨਾਲ ਪਰਿਵਾਰ ਦੇ ਮਾਲਕ ਤੇ ਮੈਂਬਰਾਂ ਦੀ ਆਰਥਿਕ ਸਥਿਤੀ ਦਿਨ ਪ੍ਰਤੀਦਿਨ ਖਰਾਬ ਹੁੰਦੀ ਜਾਂਦੀ ਹੈ। ਆਰਥਿਕ ਸਥਿਤੀ ਖਰਾਬ ਹੋਣ ਲੱਗਦੀ ਹੈ ਤਾਂ ਵਿਅਕਤੀ ਕਰਜ਼ ਲੈਂਦਾ ਹੈ ਤੇ ਫਿਰ ਉਸ 'ਚ ਫਸ ਵੀ ਜਾਂਦਾ ਹੈ।

ਜੋਤਿਸ਼ਆਚਾਰਿਆ ਭੱਟ ਦੱਸਦੇ ਹਨ ਕਿ ਜੇਕਰ ਤੁਹਾਨੂੰ ਪੁਰਾਣੇ ਘਰ 'ਚ ਕੁਝ ਫੇਰਬਦਲ ਕਰਵਾਈ ਗਈ ਹੈ, ਮੁਰੰਮਤ ਹੋਈ ਹੈ ਤਾਂ ਤੁਸੀਂ ਧਨਤੇਰਸ ਨੂੰ ਉਸ ਘਰ 'ਚ ਦਾਖਲ ਕਰ ਸਕਦੇ ਹਨ। ਇਸ 'ਚ ਕੋਈ ਪਰੇਸ਼ਾਨੀ ਨਹੀਂ ਹੈ।


ਇਨ੍ਹਾਂ ਕੰਮਾਂ ਦਾ ਕਰੋ ਸ਼ੁੱਭਆਰੰਭ

ਧਨਤੇਰਸ ਦੇ ਦਿਨ ਤੁਸੀਂ ਕੁਝ ਨਵੇਂ ਕੰਮਾਂ ਦੀ ਸ਼ੁਰੂਆਤ ਕਰ ਸਕਦੇ ਹੋ। ਮੁਹੂਰਤ-ਚਿੰਤਾਮਣੀ 'ਚ ਦੱਸਿਆ ਗਿਆ ਹੈ ਕਿ ਕਾਰਤਿਕ ਕ੍ਰਿਸ਼ਨ ਤਿਓਦਸ਼ੀ ਯਾਨੀ ਧਨਤੇਰਸ ਦੇ ਦਿਨ ਜੁਲਰੀ ਸ਼ਾਪ, ਬਿਊਟੀ ਪ੍ਰੋਡਕਟਸ ਤੇ ਜੀਵਨ ਰੱਖਿਅਕ ਦਵਾਈਆਂ ਨਾਲ ਸਬੰਧਿਤ ਵਪਾਰ ਸ਼ੁਰੂ ਕਰ ਸਕਦੇ ਹਨ। ਧਨਤੇਰਸ਼ ਨੂੰ ਇਨ੍ਹਾਂ ਕੰਮਾਂ ਲਈ ਖ਼ਾਸ ਮੁਹੂਰਤ ਹੁੰਦਾ ਹੈ। ਹਾਲਾਂਕਿ ਧਨਤੇਰਸ ਦੇ ਦਿਨ ਹੋਰ ਵੀ ਕੰਮ ਸ਼ੁਰੂ ਕਰ ਸਕਦੇ ਹੋ।

Posted By: Susheel Khanna