ਧਨਤੇਰਸ ਦਾ ਤਿਉਹਾਰ ਨਵੀਆਂ ਚੀਜ਼ਾਂ ਦੀ ਖਰੀਦਦਾਰੀ ਲਈ ਬਹੁਤ ਸ਼ੱੁਭ ਮੰਨਿਆ ਜਾਂਦਾ ਹੈ। ਇਸ ਧਨ ਤੇਰਸ ’ਤੇ ਬਾਜ਼ਾਰ ਵਿਚ ਬਾਜ਼ਾਰ ਵਿਚ ਬਰਤਨ, ਸੋਨਾ ਚਾਂਦੀ, ਮਿੱਟੀ ਦੇ ਦੀਵੇ ਜਾਂ ਘਰ ਦਾ ਸਾਮਾਨ ਖਰੀਦਣਾ ਬੇਹੱਦ ਮੰਗਲਕਾਰੀ ਹੁੰਦਾ ਹੈ। ਧਨਤੇਰਸ ਦਾ ਤਿਉਹਾਰ ਇਸ ਵਾਰ ਮੰਗਲਵਾਰ, 2 ਨਵੰਬਰ ਨੂੰ ਮਨਾਇਆ ਜਾਵੇਗਾ।

ਜੋਤਿਸ਼ ਅਚਾਰੀਆ ਮੁਤਾਬਕ ਇਸ ਸਾਲ ਧਨਤੇਰਸ ’ਤੇ ਦੋ ਸ਼ੁੱਭ ਯੋਗ ਬਣ ਰਹੇ ਹਨ।

ਤ੍ਰਿਪੁਸ਼ਕਰ ਯੋਗ

ਧਨਤੇਰਸ ਨੂੰ ਬੇਹੱਦ ਸ਼ੁੱਭ ਦਿਨ ਸਮਝਿਆ ਜਾਂਦਾ ਹੈ। ਇਸ ਦਿਨ ਤ੍ਰਿਪੁਸ਼ਕਰ ਯੋਗ ਬਣ ਰਿਹਾ ਹੈ। ਇਸ ਯੋਗ ਵਿਚ ਖਰੀਦਦਾਰੀ ਕਰਨ ਵਾਲਿਆਂ ਦਾ ਨਿਸ਼ਚਿਤ ਤੌਰ ’ਤੇ ਭਾਗਸ਼ਾਲੀ ਹੋਵੇਗਾ। ਇਹ ਸ਼ੁੱਭ ਯੋਗ ਮੰਗਲਵਾਰ ਅਤੇ ਦੂਜ ਨੂੰ ਸੰਯੋਗ ਨਾਲ ਬਣਦਾ ਹੈ। ਹਾਲਾਂਕਿ ਦੂਜ ਤਿਥੀ 1 ਨਵੰਬਰ ਤੋਂ ਸ਼ੁਰੂ ਹੋ ਕੇ 2 ਨਵੰਬਰ ਨੂੰ ਸਵੇਰੇ 11.30 ਵਜੇ ਤਕ ਹੀ ਰਹੇਗੀ। ਇਸ ਲਈ ਤ੍ਰਿਪੁਸ਼ਕਰ ਯੋਗ ਦਾ ਲਾਭ ਮੰਗਲਵਾਰ 2 ਨਵੰਬਰ ਨੂੰ ਸੂਰਜ ਚਡ਼ਨ ਤੋਂ ਲੈ ਕੇ ਸਵੇਰੇ ਸਾਢੇ 11 ਵਜੇ ਤਕ ਹੀ ਲਿਆ ਜਾ ਸਕਦਾ ਹੈ।

ਕਿਉਂ ਖਾਸ ਹੈ ਤ੍ਰਿਪੁਸ਼ਕਰ ਯੋਗ

ਤ੍ਰਿਪੁਸ਼ਕਰ ਯੋਗ ਵਿਚ ਖਰੀਦਦਾਰੀ ਕਰਨਾ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ। ਜੋਤਿਸ਼ ਮੁਤਾਬਕ ਇਸ ਸ਼ੱੁਭ ਘਡ਼ੀ ਵਿਚ ਖਰੀਦਦਾਰੀ ਕਰਨ ਨਾਲ 3 ਗੁਣਾ ਲਾਭ ਮਿਲਦਾ ਹੈ। ਉਦਾਹਰਣ ਦੇ ਤੌਰ ’ਤੇ ਜੇ ਤ੍ਰਿਪੁਸ਼ਕਰ ਯੋਗ ਵਿਚ ਤੁਸੀਂ ਘਰ, ਗੱਡੀ ਜਾਂ ਗਹਿਣੇ ਖਰੀਦਦੇ ਹੋ ਤਾਂ ਭਵਿੱਖ ਵਿਚ ਇਨ੍ਹਾਂ ਤੋਂ 3 ਗੁਣਾ ਲਾਭ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਸਮਾਂ ਕਾਲ ਵਿਚ ਤੁਸੀਂ ਮਨ ਮਰਜ਼ੀ ਦੀਆਂ ਚੀਜ਼ਾਂ ਖਰੀਦ ਸਕਦੇ ਹੋ।

ਲਾਭ ਅੰਮ੍ਰਿਤ ਯੋਗ

ਜੋਤਿਸ਼ ਅਚਾਰੀਆ ਮੁਤਾਬਕ ਧਨਤੇਰਸ ਦਾ ਦੂਜਾ ਸ਼ੁੱਭ ਲਾਭ ਅੰਮ੍ਰਿਤ ਯੋਗ ਹੈ। ਬਾਜ਼ਾਰ ਵਿਚੋਂ ਨਵੀਆਂ ਚੀਜ਼ਾਂ ਦੀ ਖਰੀਦਦਾਰੀ ਕਰਨਾ ਉਤਮ ਮੰਨਿਆ ਜਾਂਦਾ ਹੈ। ਧਨਤੇਰਸ ’ਤੇ ਸਵੇਰੇ ਸਾਢੇ 10 ਵਜੇ ਤੋਂ ਲੈ ਕੇ ਦੁਪਹਿਰ 1.30 ਵਜੇ ਤਕ ਅੰ੍ਰਿਮਤ ਯੋਗ ਰਹੇਗਾ । ਤ੍ਰਿਪੁਸ਼ਕਰ ਯੋਗ ਅਤੇ ਲਾਭ ਅੰਮ੍ਰਿਤ ਯੋਗ ਦੇ ਸਮਾਂ ਕਾਲ ਨੂੰ ਜੋਡ਼ ਲਿਆ ਜਾਵੇ ਤਾਂ ਧਨਤੇਰਸ ’ਤੇ ਸੂਰਜ ਚਡ਼ਨ ਤੋਂ ਲੈ ਕੇ ਦੁਪਹਿਰ ਡੇਢ ਵਜੇ ਤਕ ਖਰੀਦਦਾਰੀ ਕਰਨਾ ਸ਼ੁੱਭ ਰਹੇਗਾ।

ਭੌਮ ਪ੍ਰਦੋਸ਼ ਵਰਤ

ਮੰਗਲਵਾਰ 2 ਨਵੰਬਰ ਨੂੰ ਭੌਮ ਪ੍ਰਦੋਸ਼ ਵਰਤ ਵੀ ਪੈ ਰਿਹਾ ਹੈ। ਜੋਤਿਸ਼ ਮੁਤਾਬਕ ਭੌਮ ਪ੍ਰਦੋਸ਼ ਵਰਤ ਅਤੇ ਧਨਤੇਰਸ ਦੇ ਸੰਯੋਗ ਵਿਚ ਕੁਝ ਚੀਜ਼ਾਂ ਦੀ ਖਰੀਦਦਾਰੀ ਦੇ ਜ਼ਿਆਦਾ ਪਾਜ਼ੇਟਿਵ ਸਿੱਟੇ ਮਿਲਦੇ ਹਨ। ਇਸ ਦਿਨ ਘਰ, ਦੁਕਾਨ, ਜ਼ਮੀਨ ਜਾਂ ਲੈਂਡ ਐਂਡ ਪ੍ਰਾਪਰਟੀ ਦੇ ਖੇਤਰ ਵਿਚ ਨਿਵੇਸ਼ ਕਰਨ ਨਾਲ ਵੱਡਾ ਲਾਭ ਹੁੰਦਾ ਹੈ।

Posted By: Tejinder Thind