ਜੇਐੱਨਐੱਨ, ਨਵੀਂ ਦਿੱਲੀ : ਦੀਵਾਲੀ ਤੋਂ ਪਹਿਲਾਂ ਧਨਤੇਰਸ ਦੇ ਤਿਉਹਾਰ 'ਚ ਕੁਝ ਨਵਾਂ ਖਰੀਦਣ ਦੀ ਪਰੰਪਰਾ ਰਹੀ ਹੈ। ਇਸ 'ਚ ਧਾਤੂ ਖਰੀਦਣ ਦਾ ਵਿਸ਼ੇਸ਼ ਮਹੱਤਵ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਪੀਲੀ ਰੰਗ ਦੇ ਧਾਤੂ ਖਰੀਦਣ ਨਾਲ ਘਰ 'ਚ ਸਮਰਿਧੀ ਆਉਂਦੀ ਹੈ। ਜੇ ਤੁਸੀਂ ਵੀ ਧਨਤੇਰਸ ਦੇ ਮੌਕੇ 'ਤੇ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੋ ਤਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖੋ।

ਹੌਲਮਾਰਕ ਚੈੱਕ ਕਰਨਾ ਨਾ ਭੁਲੋ

ਸੋਨੇ ਦੀ ਸ਼ੁੱਧਤਾ ਕੈਰੇਟ 'ਚ ਮਾਪੀ ਜਾਂਦੀ ਹੈ। ਸੋਨੇ ਦੇ ਗਹਿਣੇ 22 ਕੈਰੇਟ 'ਚ ਬਣਦੇ ਹਨ। ਉੱਥੇ ਦੂਜੇ ਪਾਸੇ ਬਿਸਕੁੱਟ ਤੇ ਸੋਨੇ ਦੇ ਸਿੱਕੇ 24 ਕੈਰੇਟ ਸ਼ੁੱਧਤਾ ਨਾਲ ਬਣੇ ਹੁੰਦੇ ਹਨ। ਇਸ ਤੋਂ ਇਲਾਵਾ ਕੀਮਤੀ ਪੱਥਰ ਨਾਲ ਬਣੇ ਗਹਿਣੇ ਆਮਤੌਰ 'ਤੇ 18 ਕੈਰੇਟ ਸੋਨੇ ਨਾਲ ਬਣਾਏ ਜਾਂਦੇ ਹਨ। ਸੋਨਾ ਖਰੀਦਦੇ ਸਮੇਂ ਹੌਲਮਾਰਕ ਦੀ ਜ਼ਰੂਰ ਜਾਂਚ ਕਰੋ। ਜੇ ਗਹਿਣੇ ਦੇ ਟੁੱਕੜੇ 'ਤੇ ਬੀਆਈਐੱਸ ਦਾ ਨਿਸ਼ਾਨ ਹੈ, ਤਾਂ ਫਿਰ ਤੁਸੀਂ ਉਸ ਨੂੰ ਤੱਸਲੀ ਨਾਲ ਲੈ ਸਕਦੇ ਹੋ।

ਸੋਨੇ ਜਿਉਲਰੀ 'ਤੇ ਵੱਖ ਤੋਂ ਲਗਦਾ ਹੈ ਚਾਰਜ

ਸੋਨਾ ਖਰੀਦਦੇ ਸਮੇਂ ਇਹ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ ਕਿ ਇਸ ਨੂੰ ਖਰੀਦਣ ਤੋਂ ਬਾਅਦ ਤੁਹਾਡੇ ਖਰਚੇ ਖ਼ਤਮ ਨਹੀਂ ਹੁੰਦੇ ਬਲਕਿ ਤੁਹਾਨੂੰ ਇਸ ਨਾਲ ਜਿਉਲਰੀ ਬਣਵਾਉਣ ਲਈ ਮੇਂਕਿੰਗ ਚਾਰਜ ਵੀ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ ਗੋਲਡ ਦੀ ਕੀਮਤ 'ਤੇ 3% ਜੀਐੱਸਟੀ ਤੇ ਇਸ ਦੇ ਮੇਕਿੰਗ ਚਾਰਜ ਤੌਰ 'ਤੇ 5%ਜੀਐੱਸਟੀ ਦੇਣਾ ਹੋਵੇਗਾ।

ਸੋਨੇ ਦੀ ਖਰੀਦ ਲਈ ਸ਼ਰਤਾਂ

ਜੇ ਤੁਸੀਂ ਸੋਨੇ ਦੀ ਖਰੀਦ ਕਿਸੇ ਸਥਾਨਕ ਜਵੈਲਰ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ, ਜਾਂ ਗੈਰ-ਬੈਂਕਿੰਗ ਵਿੱਤ ਕੰਪਨੀ ਜਾਂ ਆਨਲਾਈਨ ਖਰੀਦਦੇ ਹੋ ਤਾਂ ਇਸ ਲਈ ਵਿਕਰੇਤਾ ਨਾਲ ਬਾਇਬੈਕ ਦੇ ਵਿਕਲਪਾਂ ਦੀ ਜਾਂਚ ਕਰੋ। ਇਕ ਗੱਲ ਜ਼ਰੂਰ ਜਾਣ ਲਓ ਕਿ ਬੈਂਕ ਤੋਂ ਖਰੀਦੇ ਗਏ ਸੋਨੇ ਦੇ ਸਿੱਕੇ ਭਾਰਤੀ ਰਿਜਰਵ ਬੈਂਕ ਦੇ ਨਿਰਦੇਸ਼ਾਂ ਮੁਤਾਬਿਕ ਬੈਂਕ ਨੂੰ ਵਾਪਸ ਨਹੀਂ ਵੇਚੇ ਜਾ ਸਕਦੇ ਹਨ। ਦੂਜੇ ਪਾਸੇ, ਜੇ ਤੁਸੀਂ ਇਕ ਜਵੈਲਰ ਨੂੰ ਆਪਣਾ ਸੋਨਾ ਵੇਚ ਰਹੇ ਹੋ, ਤਾਂ ਤੁਹਾਡੇ ਲਈ ਘੱਟ ਵੈਲਊਏਸ਼ਨ ਮਿਲਣ ਦੀ ਸੰਭਾਵਨਾ ਹੈ, ਕਿਉਂਕਿ ਜਵੈਲਰ ਮੇਕਿੰਗ ਚਾਰਜ ਤੇ ਪ੍ਰਬੰਧਕੀ ਚਾਰਜ ਦਾ ਪੇਮੈਂਟ ਨਹੀਂ ਕਰੇਗਾ।

ਸੋਨੇ 'ਚ ਨਿਵੇਸ਼

ਸੋਨੇ ਨੂੰ ਮਹਿੰਗਾਈ ਨਾਲ ਨਜਿੱਠਣ ਲਈ ਚੰਗਾ ਨਿਵੇਸ਼ ਸਾਧਨ ਮੰਨਿਆ ਜਾਂਦਾ ਹੈ, ਇਸ ਲਈ ਇਹ ਕਈ ਲੋਕਾਂ ਲਈ ਪਸੰਦੀਦਾ ਨਿਵੇਸ਼ ਹੈ। ਗੋਲਡ 'ਚ ਨਿਵੇਸ਼ ਲਈ ਤੁਸੀਂ ਸਾਵਰੇਨ ਗੋਲਡ ਬਾਂਡ ਸਕੀਮ ਦੇ ਤਹਿਤ ਨਿਵੇਸ਼ ਕਰ ਸਕਦੇ ਹੋ, ਪਰ ਇਸ ਦੇ ਲਈ ਫਿਜਿਕਲ ਫਾਰਮ 'ਚ ਸੋਨਾ ਰੱਖਣ ਦੀ ਲੋੜ ਨਹੀਂ। ਸਕੀਮ 'ਚ ਨਿਵੇਸ਼ਕਾਂ ਨੂੰ ਪ੍ਰਤੀ ਯੂਨੀਟ ਗੋਲਡ 'ਚ ਨਿਵੇਸ਼ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਤੁਸੀਂ ਗੋਲਡ ਮਿਊਚਲ ਫੰਡ ਤੇ ਡਿਜੀਟਲ ਗੋਲਡ 'ਚ ਨਿਵੇਸ਼ ਕਰ ਸਕਦੇ ਹੋ।

Posted By: Amita Verma