ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਭਰ 'ਚ ਧਨਤੇਰਸ ਦਾ ਪੁਰਬ ਉਤਸ਼ਾਹ ਨਾਲ 25 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਲੋਕ ਵੱਡੀ ਗਿਣਤੀ 'ਚ ਸ਼ੁੱਭ ਮਹੂਰਤ ਦੇਖ ਕੇ ਬਾਜ਼ਾਰ 'ਚ ਖਰੀਦਦਾਰੀ ਲਈ ਨਿਕਲਣਗੇ। ਲੋਕ ਇਸ ਮੌਕੇ ਸੋਨੇ, ਚਾਂਦੀ, ਪਿੱਤਲ, ਤਾਂਬੇ ਨਾਲ ਬਣੀਆਂ ਵਸਤਾਂ ਸਮੇਤ ਦੂਸਰੇ ਘਰੇਲੂ ਜ਼ਰੂਰਤ ਦੇ ਸਾਮਾਨ ਦੀ ਖ਼ਰੀਦਦਾਰੀ ਕਰਨਗੇ। ਧਨਤੇਰਸ ਨੂੰ ਖਰੀਦਦਾਰੀ ਸਬੰਧੀ ਜੋਤਸ਼ੀਆਂ ਦਾ ਕਹਿਣਾ ਹੈ ਕਿ ਜੇਕਰ ਰਾਸ਼ੀ ਅਨੁਸਾਰ ਖਰੀਦਦਾਰੀ ਕੀਤੀ ਜਾਵੇ ਤਾਂ ਇਸ ਦਾ ਕਾਫ਼ੀ ਵਧੀ ਫਲ਼ ਮਿਲਦਾ ਹੈ। ਧਨਤੇਰਸ ਦੀ ਖਰੀਦਦਾਰੀ ਧਨ ਤੇ ਖ਼ੁਸ਼ਹਾਲੀ 'ਚ ਵਾਧਾ ਕਰਦੀ ਹੈ। ਰਾਸ਼ੀ ਅਨੁਸਾਰ ਕੀਤੀ ਗਈ ਖਰੀਦਦਾਰੀ ਤੁਹਾਡੀ ਕਿਸਮਤ ਨੂੰ ਬਲਵਾਨ ਕਰਦੀ ਹੈ।

ਇਨ੍ਹਾਂ ਤੋਂ ਇਲਾਵਾ ਕੁਝ ਵਿਸ਼ੇਸ਼ ਚੀਜ਼ਾਂ ਦੀ ਖਰੀਦਦਾਰੀ ਵੀ ਜੀਵਨ 'ਚ ਖ਼ੁਸ਼ਹਾਲੀ ਲਿਆਉਂਦੀ ਹੈ। ਇਸ ਵਿਚ ਸਾਬੂਤ ਖੜ੍ਹਾ ਧਨੀਆ, ਚਾਂਦੀ ਦੇ ਲਕਸ਼ਮੀ-ਗਣੇਸ਼, ਕੌਡੀ, ਲੂਣ ਦੇ ਪੈਕੇਟ, ਸਫਟਿਕ ਸ੍ਰੀਯੰਤਰ ਤੇ ਸ਼ੁੱਭ ਧਾਤ ਨਾਲ ਬਣੀਆਂ ਵਾਸਤਾਂ ਸ਼ਾਮਲ ਹਨ।

ਰਾਸ਼ੀ ਅਨੁਸਾਰ ਕਰੋਂ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ

ਮੇਖ : ਕੱਪੜੇ, ਸੋਨਾ, ਚਾਂਦੀ

ਬ੍ਰਿਖ : ਕੰਪਿਊਟਰ, ਤਾਂਬਾ, ਪਿੱਤਲ, ਹੀਰਾ

ਮਿਥੁਨ, ਰਤਨ, ਜ਼ਮੀਨ, ਮਕਾਨ

ਕਰਕ : ਸ਼ੱਕਰ, ਸਫ਼ੈਦ ਕੱਪੜੇ, ਵਾਹਨ

ਸਿੰਘ : ਸੋਨਾ, ਇਲੈਕਟ੍ਰਾਨਿਕ ਸਾਮਾਨ

ਕੰਨਿਆ : ਫਰਨੀਚਰ, ਹਰੇ ਕੱਪੜੇ, ਪੰਨਾ, ਸੋਨਾ

ਤੁਲਾ : ਹੀਰੇ ਦੇ ਗਹਿਣੇ, ਪਰਫਿਊਮ, ਕਾਸਮੈਟਿਕ

ਬ੍ਰਿਸ਼ਚਕ : ਲਾਲ ਕੱਪੜੇ, ਜ਼ਮੀਨ, ਮਕਾਨ

ਧਨੂ : ਧਾਤ ਨਾਲ ਬਣੀਆਂ ਚੀਜ਼ਾਂ, ਜ਼ਮੀਨ, ਮਕਾਨ

ਮਕਰ : ਸੋਨੇ ਨਾਲ ਬਣੀਆਂ ਚੀਜ਼ਾਂ

ਕੁੰਭ : ਸਟੇਸ਼ਨਰੀ ਦਾ ਸਾਮਾਨ, ਵਾਹਨ

ਮੀਨ : ਚਾਂਦੀ, ਰਤਨ, ਪੁਖਰਾਜ, ਸੋਨਾ

ਇਨ੍ਹਾਂ ਵਸਤਾਂ ਦੀ ਨਾ ਕਰਿਓ ਖਰੀਦਦਾਰੀ

ਮੇਖ : ਲੋਹੇ ਨਾਲ ਬਣੀਆਂ ਚੀਜ਼ਾਂ

ਬ੍ਰਿਖ : ਤੇਲ, ਲੱਕੜ ਦਾ ਸਾਮਾਨ, ਚਮੜੇ ਨਾਲ ਬਣੀਆਂ ਵਸਤਾਂ

ਮਿਥੁਨ : ਲੱਕੜ ਦਾ ਸਾਮਾਨ, ਐਲਮੀਨੀਅਮ

ਕਰਕ : ਕਾਲੀਆਂ ਵਸਤਾਂ

ਸਿੰਘ : ਲੋਹੇ ਨਾਲ ਬਣਿਆ ਸਾਮਾਨ

ਕੰਨਿਆ : ਸਫ਼ੈਦ ਰੰਗ ਦੇ ਕੱਪੜੇ

ਤੁਲਾ : ਵਾਹਨ, ਲੋਹੇ ਨਾਲ ਬਣੀਆਂ ਚੀਜ਼ਾਂ

ਬ੍ਰਿਸ਼ਚਕ : ਕਾਲੇ ਰੰਗ ਦੇ ਕੱਪੜੇ

ਧਨ : ਫਰਨੀਚਰ, ਕਾਸਮੈਟਿਕ ਦਾ ਸਾਮਾਨ

ਮਕਰ : ਪੀਲੇ ਕੱਪੜੇ, ਪੀਲੇ ਰੰਗ ਦੀ ਮਠਿਆਈ

ਕੁੰਭ : ਲੋਹੇ ਨਾਲ ਬਣੀਆਂ ਚੀਜ਼ਾਂ

ਮੀਨ : ਐਲਮੀਨੀਅਰ ਨਾਲ ਬਣਿਆ ਸਾਮਾਨ

Posted By: Seema Anand