ਹਿੰਦੂ ਧਰਮ ਸ਼ਾਸਤਰਾਂ ਦੇ ਮੁਤਾਬਕ ਮਨੁੱਖੀ ਜੀਵਨ ਨੂੰ 16 ਸੰਸਕਾਰਾਂ 'ਚ ਪਿਰੋਇਆ ਗਿਆ ਹੈ। ਪਹਿਲਾਂ ਸੰਸਕਾਰ ਗਰਭ ਸੰਸਕਾਰ ਹੈ ਜਿਸ ਦੇ ਜ਼ਰੀਏ ਮਨੁੱਖੀ ਜੀਵਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਸੇ ਤਰ੍ਹਾਂ ਦੂਜੇ ਸੰਸਕਾਰਾਂ ਨੂੰ ਉਮਰ ਦੇ ਹਿਸਾਬ ਨਾਲ ਪੂਰਾ ਕਰਦਾ ਹੋਇਆ ਮਨੁੱਖੀ ਜੀਵਨ 16 ਸੰਸਕਾਰ ਯਾਨੀ ਅੰਤਿਮ ਸੰਸਕਾਰ ਵੱਲ ਵਧਦਾ ਹੈ ਅਤੇ ਆਤਮਾ ਦੇ ਸਰੀਰ ਛੱਡਣ ਦੇ ਨਾਲ ਹੀ ਮਨੁੱਖੀ ਜੀਵਨ ਦਾ ਅੰਤਿਮ ਸਸਕਾਰ ਪੂਰਾ ਜਾਂਦਾ ਹੈ।

ਪਰ ਸੰਸਾਰ ਤੋਂ ਪਰਲੋਕ 'ਚ ਜਾਣ ਤੋਂ ਬਾਅਦ ਹੀ ਇਨਸਾਨ ਨੂੰ ਵਿਧੀ ਨਾਲ ਅੰਤਿਮ ਵਿਦਾਈ ਦਿੱਤੀ ਜਾਂਦੀ ਹੈ। ਇਸ ਵਿਚ ਸਭ ਤੋਂ ਪ੍ਰਮੁੱਖ ਹੈ ਅੰਤਿਮ ਸੰਸਕਾਰ ਜਾਂ ਮਨੁੱਖੀ ਜੀਵਨ ਦਾ ਪੰਜ ਤੱਤਾਂ 'ਚ ਲੀਨ ਹੋਣਾ। ਇਸ ਦੇ ਸ਼ਾਸਤਰਾਂ 'ਚ ਨਿਯਮ ਦਿੱਤੇ ਗਏ ਹਨ। ਉਨ੍ਹਾਂ ਨਿਯਮਾਂ ਮੁਤਾਬਿਕ ਅਗਨੀ ਭੇਟ ਕਰਨ 'ਤੇ ਮਨੁੱਖ ਸਾਰੇ ਤਰ੍ਹਾਂ ਦੇ ਮੋਹ ਮਾਇਆ ਅਤੇ ਜੀਵਨ ਦੇ ਜੰਜਾਲ ਤੋਂ ਮੁਕਤ ਹੋ ਕੇ ਪਰਮਾਤਮਾ ਦੇ ਚਰਨਾਂ ਵਿਚ ਥਾਂ ਪਾ ਲੈਂਦਾ ਹੈ।


ਗਰੁੜ ਪੁਰਾਣ ਦੇ ਮੁਤਾਬਕ, ਮਨੁੱਖ ਦੀ ਮੌਤ ਕਿਸੇ ਵੀ ਸਮੇਂ ਹੋ ਸਕਦੀ ਹੈ। ਇਹ ਪਰਮਾਤਮਾ ਦੇ ਹੱਥ ਵਿਚ ਹੈ ਪਰ ਉਸ ਦਾ ਅੰਤਿਮ ਸੰਸਕਾਰ ਸਿਰਫ ਦਿਨ ਦੇ ਸਮੇਂ ਯਾਨੀ ਸੂਰਜ ਚੜ੍ਹਨ ਤੋਂ ਲੈ ਕੇ ਅਸਤ ਹੋਣ ਤਕ ਹੀ ਕੀਤਾ ਜਾ ਸਕਦਾ ਹੈ। ਦਿਨ ਡੁੱਬਣ ਤੋਂ ਬਾਅਦ ਯਾਨੀ ਰਾਤ ਨੂੰ ਮੌਤ ਹੋਣ 'ਤੇ ਅੰਤਮ ਸੰਸਕਾਰ ਲਈ ਸੂਰਜ ਚੜ੍ਹਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।

ਗਰੁੜ ਪੁਰਾਣ ਦੇ ਮੁਤਾਬਕ ਜੇਕਰ ਅੰਤਿਮ ਸੰਸਕਾਰ ਸੂਰਜ ਡੁੱਬਣ ਦੇ ਬਾਅਦ ਕੀਤਾ ਜਾਂਦਾ ਹੈ ਤਾਂ ਮਰਨ ਵਾਲੇ ਨੂੰ ਪਰਲੋਕ ਵਿਚ ਕਸ਼ਟ ਭੋਗਣਾ ਪੈਂਦਾ ਹੈ ਅਤੇ ਅਗਲੇ ਜਨਮ ਵਿਚ ਉਸ ਦੇ ਅੰਗਾਂ 'ਚ ਖਰਾਬੀ ਹੋ ਸਕਦੀ ਹੈ ਜਾਂ ਕੋਈ ਦੋਸ਼ ਹੋ ਸਕਦਾ ਹੈ। ਇਸੇ ਕਾਰਨ ਸੂਰਜ ਡੁੱਬਣ ਦੇ ਬਾਅਦ ਸਸਕਾਰ ਉਚਿਤ ਨਹੀਂ ਮੰਨਿਆ ਗਿਆ। ਮੁਕਤੀ ਲਈ ਅਤੇ ਮ੍ਰਿਤਕ ਆਤਮਾ ਦੀ ਮੁਕਤੀ ਲਈ ਦਿਨ ਨੂੰ ਅੰਤਮ ਸੰਸਕਾਰ ਦਾ ਵਿਧਾਨ ਹੈ।


ਧਰਮ ਸ਼ਾਸਤਰਾਂ 'ਚ ਕਿਹਾ ਗਿਆ ਹੈ ਕਿ ਦਿਨ ਡੁੱਬਣ ਦੇ ਨਾਲ ਹੀ ਸਵਰਗ ਦੇ ਕਿਵਾੜ ਬੰਦ ਹੋ ਜਾਂਦੇ ਹਨ ਅਤੇ ਨਰਕ ਦੇ ਖੁੱਲ੍ਹ ਜਾਂਦੇ ਹਨ। ਇਸ ਲਈ ਦਿਨ 'ਚ ਅੰਤਮ ਸੰਸਕਾਰ ਕਰਨ 'ਤੇ ਮ੍ਰਿਤਕ ਆਤਮਾ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਅਤੇ ਰਾਤ ਦੇ ਸਮੇਂ ਅੰਤਮ ਸੰਸਕਾਰ ਕਰਨ 'ਤੇ ਨਰਕ ਦੀ ਪ੍ਰਾਪਤੀ ਹੁੰਦੀ ਹੈ।


ਸ਼ਾਸਤਰਾਂ 'ਚ ਇਹ ਵੀ ਵਿਧਾਨ ਹੈ ਕਿ ਸੂਰਜ ਡੁੱਬਣ ਦੇ ਬਾਅਦ ਜੇਕਰ ਕਿਸੇ ਦਾ ਦੇਹਾਂਤ ਹੁੰਦਾ ਹੈ ਤਾਂ ਮ੍ਰਿਤਕ ਸਰੀਰ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਮ੍ਰਿਤਕ ਵਿਅਕਤੀ ਦੀ ਆਤਮਾ ਉੱਥੇ ਭਟਕਦੀ ਰਹਿੰਦੀ ਹੈ ਅਤੇ ਆਪਣਿਆਂ ਦੇ ਨਜ਼ਦੀਕ ਰਹਿ ਕੇ ਉਨ੍ਹਾਂ ਨੂੰ ਦੇਖਦੀ ਰਹਿੰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮੌਤ ਦੇ ਬਾਅਦ ਸਰੀਰ ਤੋਂ ਆਤਮਾ ਨਿਕਲ ਜਾਂਦੀ ਹੈ ਅਤੇ ਖਾਲੀ ਸਰੀਰ 'ਚ ਕੋਈ ਮਾੜੀ ਆਤਮਾ ਦਾਖਲ ਨਾ ਹੋ ਜਾਏ, ਇਸ ਲਈ ਮ੍ਰਿਤਕ ਨੂੰ ਰਾਤ ਨੂੰ ਇਕੱਲੇ ਨਹੀਂ ਛੱਡਿਆ ਜਾਂਦਾ ਅਤੇ ਵਿਧੀ ਮੁਤਾਬਕ ਮ੍ਰਿਤਕ ਸਰੀਰ ਨੂੰ ਤੁਲਸੀ ਦੇ ਬੂਟੇ ਦੇ ਨਜ਼ਦੀਕ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਵਿਧੀ ਵਿਧਾਨ ਨਾਲ ਅੰਤਮ ਸੰਸਕਾਰ ਕਰਨ 'ਤੇ ਆਤਮਾ ਪਰਮਾਤਮਾ 'ਚ ਲੀਨ ਹੋ ਕੇ ਦੇਵਲੋਕ 'ਚ ਸਥਾਨ ਹਾਸਲ ਕਰਦੀ ਹੈ।

Posted By: Amita Verma