ਜੇਐੱਨਐੱਨ, ਉਨਾ : Chintpurni Chaitra Navratri Mela: ਮਾਤਾ ਸ੍ਰੀ ਚਿੰਤਪੂਰਨੀ ਚੇਤ ਨਰਾਤੇ ਮੇਲੇ ਇਸ ਸਾਲ 13 ਤੋਂ 21 ਅਪ੍ਰੈਲ ਤਕ ਹੋਣਗੇ। ਮੇਲੇ ਦੌਰਾਨ ਲੰਗਰ ਤੇ ਭੰਡਾਰੇ ਲਾਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਸ਼ਰਧਾਲੂਆਂ ਵੱਲੋਂ ਨਾਰੀਅਲ ਚੜ੍ਹਾਉਣ ਤੇ ਜ਼ਿਆਦਾਤਰ ਢੋਲ ਨਗਾੜੇ, ਲਾਊਡ ਸਪੀਕਰ ਤੇ ਚਿਮਟਾ ਆਦਿ ਵਜਾਉਣ 'ਤੇ ਪਾਬੰਦੀ ਰਹੇਗੀ। ਮੰਦਰ ਸਵੇਰੇ ਪੰਜ ਵਜੇ ਤੋਂ ਰਾਤ 10 ਵਜੇ ਤਕ ਖੁੱਲ੍ਹੇਗਾ।
ਡਾ. ਅਮਿਤ ਨੇ ਦੱਸਿਆ ਕਿ ਆਵਾਜਾਈ ਵਿਵਸਥਾ ਨੂੰ ਠੀਕ ਬਣਾਏ ਰੱਖਣ ਲਈ ਸ਼ਰਧਾਲੂਆਂ ਦੀਆਂ ਸਪੈਸ਼ਲ ਬੱਸਾਂ ਨੂੰ ਭਰਵਾਈ 'ਚ ਹੀ ਰੋਕ ਦਿੱਤਾ ਜਾਵੇਗਾ। ਨਿਯਮਿਤ ਰੂਟਾਂ ਦੀਆਂ ਬੱਸਾਂ ਨੂੰ ਚਿੰਤਪੂਰਨੀ ਬੱਸ ਸਟੈਂਡ ਤਕ ਆਉਣ ਦਿੱਤਾ ਜਾਵੇਗਾ। ਮਾਲ ਵਾਹਕਾਂ 'ਚ ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Posted By: Amita Verma