ਸਾਲ ਦਾ ਦੂਸਰਾ ਚੰਦਰ ਗ੍ਰਹਿਣ 19 ਨਵੰਬਰ ਨੂੰ ਲੱਗਣ ਵਾਲਾ ਹੈ। ਖਾਸ ਗੱਲ ਇਹ ਹੈ ਕਿ ਚੰਦਰ ਗ੍ਰਹਿਣ ਭਾਰਤ 'ਚ ਵੀ ਨਜ਼ਰ ਆਵੇਗਾ। ਹਾਲਾਂਕਿ ਸਾਲ ਦਾ ਦੂਸਰਾ ਚੰਦਰ ਗ੍ਰਹਿਣ ਅੰਸ਼ਕ ਰੂਪ 'ਚ ਲੱਗੇਗਾ। 19 ਨਵੰਬਰ ਨੂੰ ਸਵੇਰੇ 11.34 ਵਜੇ ਤੋਂ ਸ਼ੁਰੂ ਹੋ ਕੇ ਇਹ ਸ਼ਾਮ 05.33 ਵਜੇ ਸਮਾਪਤ ਹੋਵੇਗਾ। ਇਹ ਅੰਸ਼ਕ ਚੰਦਰ ਗ੍ਰਹਿਣ ਹੋਵੇਗਾ ਜਿਹੜਾ ਭਾਰਤ ਯੂਰਪ ਤੇ ਏਸ਼ੀਆ ਦੇ ਜ਼ਿਆਦਾਤਰ ਹਿੱਸਿਆਂ 'ਚ, ਆਸਟ੍ਰੇਲੀਆ, ਉੱਤਰ-ਪੱਛਮੀ ਅਫ਼ਰੀਕਾ, ਉੱਤਰੀ ਤੇ ਦੱਖਣੀ ਅਮੈਰਿਕਾ, ਪ੍ਰਸ਼ਾਂਤ ਮਹਾਸਾਗਰ 'ਚ ਨਜ਼ਰ ਆਵੇਗਾ। ਭਾਰਤ 'ਚ ਇਹ ਚੰਦਰ ਗ੍ਰਹਿਣ ਉਪਛਾਇਆ ਗ੍ਰਹਿਣ ਦੇ ਰੂਪ 'ਚ ਦਿਸੇਗਾ, ਇਸ ਲਈ ਇਸ ਦਾ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ।

ਚੰਦਰ ਗ੍ਰਹਿਣ ਦਾ ਵਿਗਿਆਨਕ ਦੇ ਨਾਲ-ਨਾਲ ਧਾਰਮਿਕ ਮਹੱਤਵ ਵੀ ਹੈ। ਵਿਗਿਆਨੀਆਂ ਅਨੁਸਾਰ ਇਹ ਇਕ ਖਗੋਲੀ ਘਟਨਾ ਹੈ, ਜਦੋਂ ਧਰਤੀ ਸੂਰਜ ਤੇ ਚੰਦਰਮਾ ਵਿਚਕਾਰ ਆ ਜਾਂਦੀ ਹੈ ਤਾਂ ਚੰਦਰਮਾ 'ਤੇ ਪ੍ਰਕਾਸ਼ ਪੈਣਾ ਬੰਦ ਹੋ ਜਾਂਦਾ ਹੈ ਜਿਸ ਨੂੰ ਚੰਦਰ ਗ੍ਰਹਿਣ ਕਹਿੰਦੇ ਹਨ, ਉੱਥੇ ਹੀ ਧਾਰਮਿਕ ਮਾਨਤਾਵਾਂ ਅਨੁਸਾਰ ਗ੍ਰਹਿਣ ਲੱਗਣਾ ਅਸ਼ੁੱਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਧਰਤੀ ਦੇ ਜੀਵ-ਜੰਤੂਆਂ 'ਤੇ ਨਕਾਰਾਤਮਕ ਅਸਰ ਪੈਂਦਾ ਹੈ।

ਰਾਸ਼ੀਆਂ 'ਤੇ ਇਸ ਤਰ੍ਹਾਂ ਪ੍ਰਭਾਵ ਪਵੇਗਾ-

ਮੇਖ : ਆਰਥਿਕ ਖੁਸ਼ਹਾਲੀ ਆਵੇਗੀ।

ਬ੍ਰਿਖ : ਧਨ-ਹਾਨੀ ਕਾਰਨ ਪਰੇਸ਼ਾਨੀ ਵਧੇਗੀ।

ਮਿਥੁਨ : ਗ੍ਰਹਿਣ ਕਾਲ 'ਚ ਬਾਹਰ ਨਿਗਲਣ ਤੋਂ ਬਚੋ, ਹਾਦਸਾ ਹੋ ਸਕਦਾ ਹੈ।

ਕਰਕ : ਫਜ਼ੂਲਖਰਚੀ ਨਾਲ ਧਨ ਦਾ ਨੁਕਸਾਨ ਹੋਵੇਗਾ।

ਸਿੰਘ : ਕਿਸੇ ਸ਼ੁੱਭ ਸੂਚਨਾ ਦੇ ਨਾਲ ਹੀ ਲਾਭ ਤੇ ਉੱਨਤੀ ਦਾ ਯੋਗ ਹੈ।

ਕੰਨਿਆ : ਪਹਿਲਾਂ ਤੋਂ ਚੱਲ ਰਿਹਾ ਰੋਗ ਤੇ ਕਸ਼ਟ ਵਧ ਸਕਦਾ ਹੈ।

ਤੁਲਾ : ਚਿੰਤਾ ਦੇ ਨਾਲ ਹੀ ਔਲਾਦ ਤੋਂ ਪਰੇਸ਼ਾਨੀ ਹੋਵੇਗੀ।

ਬ੍ਰਿਸ਼ਚਕ : ਕਾਫੀ ਦਿਨਾਂ ਤੋਂ ਪਰੇਸ਼ਾਨ ਤੇ ਆਰਥਿਕ ਤੰਗੀ ਤੋਂ ਰਾਹਤ ਮਿਲੇਗੀ।

ਧਨੂ : ਵਿਆਹ ਦੇ ਯੋਗ ਦੇ ਨਾਲ ਹੀ ਵਿਆਹੁਤਾ ਨੂੰ ਜੀਵਨ ਸਾਥੀ ਤੋਂ ਕਸ਼ਟ ਹੋ ਸਕਦਾ ਹੈ।

ਮਕਰ : ਬਿਮਾਰੀ 'ਚ ਇਜ਼ਾਫ਼ਾ ਹੋਣ ਦੇ ਨਾਲ ਹੀ ਚਿੰਤਾ ਵਧੇਗੀ।

ਕੁੰਭ : ਮਹਿਮਾਨਾਂ ਦੇ ਆਉਣ ਨਾਲ ਖਰਚ ਜ਼ਿਆਦਾ ਹੋਵੇਗਾ।

ਮੀਨ : ਕਈ ਸਾਲਾਂ ਤੋਂ ਚੱਲ ਰਹੀ ਕੰਮ ਦੀ ਪਰੇਸ਼ਾਨੀ ਦੂਰ ਹੋਵੇਗੀ।

ਗ੍ਰਹਿਣ ਤੋਂ ਬਾਅਦ ਇਹ ਕਰੋ ਉਪਾਅ-

  • ਚੰਦਰ ਗ੍ਰਹਿਣ ਤੋਂ ਬਾਅਦ ਇਸ਼ਨਾਨ ਕਰਨਾ ਚਾਹੀਦੈ। ਪਾਣੀ 'ਚ ਗੰਗਾ ਜਲ ਵੀ ਮਿਲਾਓ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ਼ਨਾਨ ਕਰਨ ਨਾਲ ਗ੍ਰਹਿਣ ਦੀ ਸਮਾਪਤੀ ਤੋਂ ਬਾਅਦ ਘਰ ਵਿਚ ਗੰਗ ਜਲ ਦਾ ਛਿੜਕਾਅ ਕਰਨਾ ਚਾਹੀਦਾ। ਘਰ ਦੇ ਮੰਦਰ 'ਚ ਵੀ ਗੰਗਾ ਜਲ ਦਾ ਛਿੜਕਾਅ ਕਰੋ।
  • ਗ੍ਰਹਿਣ ਤੋਂ ਬਾਅਦ ਦੇਵੀ-ਦੇਵਤਿਆਂ ਦਾ ਗੰਗ ਜਲ ਨਾਲ ਅਭਿਸ਼ੇਕ ਕਰਨਾ ਚਾਹੀਦਾ ਹੈ। ਘਰ ਦੇ ਮੰਦਰ 'ਚ ਵੀ ਗੰਗਾ ਜਲ ਦਾ ਛਿੜਕਾਅ ਕਰੋ।
  • ਗ੍ਰਹਿਣ ਖ਼ਤਮ ਹੋ ਜਾਣ ਤੋਂ ਬਾਅਦ ਗਾਂ ਨੂੰ ਰੋਟੀ ਜ਼ਰੂਰ ਖੁਆਓ। ਧਾਰਮਿਕ ਮਾਨਤਾਵਾਂ ਅਨੁਸਾਰ ਗਂ ਨੂੰ ਭੋਜਨ ਕਰਵਾਉਣ ਨਾਲ ਹਰ ਤਰ੍ਹਾਂ ਦੇ ਦੋਸ਼ਾਂ ਤੋਂ ਮੁਕਤੀ ਮਿਲ ਜਾਂਦੀ ਹੈ।

ਕਥਾ : ਪੌਰਾਣਿਕ ਕਥਾ ਅਨੁਸਾਰ ਸਮੁੰਦਰ ਮੰਥਨ ਦੌਰਾਨ ਸਰਵਭਾਨੂ ਨਾਂ ਦੇ ਇਕ ਦੈਂਤ ਨੇ ਧੋਖੇ ਨਾਲ ਅੰਮ੍ਰਿਤ ਪਾਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਚੰਦਰਮਾ ਤੇ ਸੂਰਜ ਦੀ ਇਸ 'ਤੇ ਨਜ਼ਰ ਪੈ ਗਈ ਜਿਸ ਤੋਂ ਬਾਅਦ ਦੈਂਤ ਦੀ ਹਰਕਤ ਬਾਰੇ ਚੰਦਰਮਾ ਤੇ ਸੂਰਜ ਨੇ ਭਗਵਾਨ ਵਿਸ਼ਨੂੰ ਨੂੰ ਜਾਣਕਾਰੀ ਦੇ ਦਿੱਤੀ। ਭਗਵਾਨ ਵਿਸ਼ਨੂੰ ਨੇ ਆਪਣੇ ਸੁਦਰਸ਼ਣ ਚੱਕਰ ਨਾਲ ਇਸ ਦੈਂਤ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਅੰਮ੍ਰਿਤ ਦੀਆਂ ਕੁਝ ਬੂੰਦਾਂ ਗਲ਼ੇ ਤੋਂ ਹੇਠਾਂ ਉਤਰਨ ਕਾਰਨ ਸਰਵਭਾਨੂ ਨਾਂ ਦੇ ਦੋ ਦੈਂਤ ਅਮਰ ਹੋ ਗਏ।

ਸਿਰ ਵਾਸਾ ਹਿੱਸਾ ਰਾਹੂ ਤੇ ਧੜ, ਕੇਤੂ ਦੇ ਨਾਂ ਨਾਲ ਜਾਣਿਆ ਗਿਆ। ਮੰਨਿਆ ਜਾਂਦਾ ਹੈ ਕਿ ਰਾਹੂ ਅਤੇ ਕੇਤੂ ਇਸੇ ਗੱਲ ਦਾ ਬਦਲਾ ਲੈਣ ਲਈ ਸਮੇਂ-ਸਮੇਂ 'ਤੇ ਚੰਦਰਮਾ ਤੇ ਸੂਰਜ 'ਤੇ ਹਮਲਾ ਕਰਦੇ ਹਨ। ਜਦੋਂ ਇਹ ਦੋਵੇਂ ਕਰੂਰ ਗ੍ਰਹਿ ਚੰਦਰਮਾ ਤੇ ਸੂਰਜ ਨੂੰ ਜਕੜ ਲੈਂਦੇ ਹਨ ਤਾਂ ਗ੍ਰਹਿਣ ਲੱਗਦਾ ਹੈ। ਇਸ ਦੌਰਾਨ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ, ਇਸ ਲਈ ਇਸ ਦੌਰਾਨ ਸ਼ੁੱਭ ਕਾਰਜਾਂ ਦੀ ਮਨਾਹੀ ਹੁੰਦੀ ਹੈ।

ਡਿਸਕਲੇਮਰ

ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਸੂਚਨਾ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ, ਪਾਠਕ ਜਾਂ ਵਰਤੋਂਕਾਰ ਇਸ ਨੂੰ ਸਿਰਫ਼ ਸੂਚਨਾ ਸਮਝਣ। ਇਸ ਤੋਂ ਇਲਾਵਾ ਇਸ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਪਾਠਕ ਦੀ ਹੋਵੇਗੀ।

Posted By: Seema Anand