Chandra Grahan 2020 : ਨਈ ਦੁਨੀਆ, ਨਵੀਂ ਦਿੱਲੀ : ਸਾਲ 2020 ਦੇ ਜੂਨ 'ਚ ਲਗਾਤਾਰ ਦੋ ਗ੍ਰਹਿਣ ਦਾ ਸੰਜੋਗ ਬਣਿਆ। 5 ਜੂਨ ਨੂੰ ਲੱਗਿਆ ਪਹਿਲਾ ਚੰਦਰ ਗ੍ਰਹਿਣ ਦਿਖਾਈ ਨਹੀਂ ਦਿੱਤਾ ਤੇ ਦੂਸਰਾ ਸੂਰਜ ਗ੍ਰਹਿਣ 21 ਜੂਨ ਨੂੰ ਪਿਆ, ਜੋ ਦੇਸ਼ ਭਰ 'ਚ ਨਜ਼ਰ ਆਇਆ। ਹੁਣ 5 ਜੁਲਾਈ ਨੂੰ ਚੰਦਰ ਗ੍ਰਹਿਣ ਲੱਗੇਗਾ ਜੋ ਦੱਖਣੀ ਏਸ਼ੀਆ ਦੇ ਅਮਰੀਕਾ, ਯੂਰਪ, ਆਸਟ੍ਰੇਲੀਆ 'ਚ ਦਿਖਾਈ ਦੇਵੇਗਾ। ਇਹ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ, ਇਸ ਲਈ ਇਹ ਗ੍ਰਹਿਣ ਦਾ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ। ਇਸੇ ਦਿਨ ਗੁਰੂ ਪੰਨਿਆ ਹੈ, ਚੰਦਰ ਗ੍ਰਹਿਣ ਦਾ ਅਸਰ ਨਾ ਹੋਣ ਕਾਰਨ ਗੁਰੂ ਪੁੰਨਿਆ ਸ਼ਰਧਾ ਭਾਵ ਨਾਲ ਮਨਾਈ ਜਾਵੇਗੀ।

ਅਗਲਾ ਗ੍ਰਹਿਣ ਨਵੰਬਰ-ਦਸੰਬਰ 'ਚ

ਜੋਤਿਸ਼ ਆਚਾਰੀਆ ਡਾ. ਦੱਤਾਤ੍ਰੇਅ ਹੋਸਕੇਰੇ ਨੇ ਦੱਸਿਆ ਕਿ ਸਾਲ 2020 'ਚ ਕੁੱਲ 6 ਗ੍ਰਹਿਣ ਦਾ ਸੰਜੋਗ ਹੈ। ਪਹਿਲਾ ਗ੍ਰਹਿਣ 10 ਜਨਵਰੀ ਨੂੰ ਸੀ, ਦੂਸਰਾ 5 ਜੂਨ ਤੇ ਤੀਸਰਾ 21 ਜੂਨ ਨੂੰ। ਇਸ ਤੋਂ ਬਾਅਦ ਚੌਥਾ ਗ੍ਰਹਿਣ 5 ਜੁਲਾਈ ਨੂੰ, 5ਵਾਂ ਗ੍ਰਹਿਣ 30 ਨਵੰਬਰ ਤੇ ਆਖ਼ਿਰੀ ਛੇਵਾਂ ਗ੍ਰਹਿਣ 14 ਦਸੰਬਰ ਨੂੰ ਲੱਗੇਗਾ। ਦੋਵੇਂ ਗ੍ਰਹਿਣ ਭਾਰਤ 'ਚ ਨਜ਼ਰ ਆਉਣਗੇ ਇਸ ਲਈ ਉਨ੍ਹਾਂ ਦਾ ਸੂਤਕ ਕਾਲ ਮੰਨਿਆ ਜਾਵੇਗਾ।

ਗੁਰੂ ਪੁੰਨਿਆ ਨੂੰ ਹੋਇਆ ਸੀ ਮਹਾਭਾਰਤ ਦੇ ਰਚੇਤਾ ਵੇਦਵਿਆਸ ਦਾ ਜਨਮ

ਛੱਤੀਸਗੜ੍ਹ ਸੰਤ ਮਹਾਸਭਾ ਦੇ ਪ੍ਰਦਾਨ ਸਵਾਮੀ ਰਾਜੇਸ਼ਵਰਾਨੰਦ ਸਰਸਵਤੀ ਦੱਸਦੇ ਹਨ ਕਿ ਸ਼ਾਸਤਰਾਂ ਅਨੁਸਾਰ ਮਹਾਭਾਰਤ ਦੇ ਰਚੇਤਾ ਕ੍ਰਿਸ਼ਨ ਦਵੈਪਾਯਨ ਵਿਆਸ (ਮਹਾਰਿਸ਼ੀ ਵੇਦ ਵਿਆਸ) ਦਾ ਜਨਮ ਹਾੜ ਦੀ ਪੁੰਨਿਆ ਨੂੰ ਹੋਇਆ ਸੀ। ਉਨ੍ਹਾਂ ਨੂੰ ਗੁਰੂਆਂ ਦਾ ਗੁਰੂ ਕਿਹਾ ਜਾਂਦਾ ਹੈ, ਇਸ ਲਈ ਉਨ੍ਹਾਂ ਦੇ ਜਨਮ ਉਤਸਵ ਨੂੰ ਗੁਰੂ ਪੁੰਨਿਆ ਦੇ ਰੂਪ 'ਚ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ। ਇਸ ਸਾਲ 5 ਜੁਲਾਈ ਨੂੰ ਹਾੜ ਪੁੰਨਿਆ 'ਤੇ ਗੁਰੂ ਪੁੰਨਿਆ ਉਤਸਵ ਮਨਾਇਆ ਜਾਵੇਗਾ।

'ਗੁ' ਯਾਨੀ ਹਨੇਰਾ 'ਰੂ' ਯਾਨੀ ਰੋਕਣ ਵਾਲਾ

'ਗੁ' ਸ਼ਬਦ ਦਾ ਅਸਲੀ ਅਰਥ ਹੁੰਦਾ ਹੈ ਹਨੇਰਾ ਤੇ 'ਰੂ' ਦਾ ਮਤਲਬ ਰੋਕਣ ਵਾਲਾ। ਯਾਨੀ ਜਿਹੜਾ ਹਨੇਰੇ ਨੂੰ ਦੂਰ ਕਰ ਕੇ ਗਿਆਨ ਦਾ ਚਾਨਣ ਫੈਲਾਉਂਦਾ ਹੈ, ਉਸ ਨੂੰ ਗੁਰੂ ਕਿਹਾ ਗਿਆ ਹੈ। ਗੁਰੂ ਆਪਣੇ ਸ਼ਿਸ਼ਾਂ ਨੂੰ ਹਰ ਸੰਕਟ ਤੋਂ ਬਚਾਉਣ ਲਈ ਪ੍ਰੇਰਨਾ ਦਿੰਦੇ ਰਹਿੰਦੇ ਹਨ, ਇਸ ਲਈ ਸਾਡੇ ਜੀਵਨ ਵਿਚ ਗੁਰੂ ਦਾ ਬਹੁਤ ਜ਼ਿਆਦਾ ਮਹੱਤਵ ਹੈ।

ਮੰਤਰ ਜਾਪ ਨਾਲ ਮਿਲੇਗੀ ਸਫ਼ਲਤਾ

ਗੁਰੂ ਪੁੰਨਿਆ ਵਾਲੇ ਦਿਨ ਸਾਕਸ਼ਾਤ ਗੁਰੂਦੇਵ ਤੇ ਗੁਰੂ ਦੀ ਮੂਰਤ ਜਾਂ ਚਿੱਤਰ ਦੀ ਪੂਜਾ-ਅਰਚਨਾ ਕਰ ਕੇ ਗੁਰੂ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਇਸ ਦਿਨ ਮੰਤਰ ਉਚਾਰਨ ਨਾਲ ਸਫ਼ਲਤਾ ਦੇ ਦੁਆਰ ਖੁੱਲ੍ਹਣਗੇ ਤੇ ਬਲ-ਬੁੱਧੀ 'ਚ ਵਾਧਾ ਹੋਵੇਗਾ।

ਕਾਲ ਸਰਪ ਦੋਸ਼ ਹੋਵੇ ਤਾਂ ਕਰੋ ਗੁਰੂ ਪੂਜਾ

ਜੇਕਰ ਕਿਸੇ ਦੀ ਕੁੰਡਲੀ 'ਚ ਕਾਲ ਸਰਪ ਦੋਸ਼ ਹੋਵੇ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਗੁਰੂ ਪੁੰਨਿਆ 'ਤੇ ਗੁਰੂ ਦੀ ਪੂਜਾ ਕਰ ਕੇ ਅਸ਼ੀਰਵਾਦ ਗ੍ਰਹਿਣ ਕਰਨਾ ਚਾਹੀਦਾ ਹੈ। ਇਸ ਨਾਲ ਪਰਿਵਾਰ 'ਚ ਖ਼ੁਸ਼ਹਾਲੀ ਵਧਦੀ ਹੈ।

Posted By: Seema Anand