Chanakya Niti : ਦੁਨੀਆ ਵਿਚ ਦੋ ਨੀਤੀਆਂ ਸਭ ਤੋਂ ਵੱਧ ਪ੍ਰਚਲਿਤ ਰਹੀਆਂ ਹਨ। ਇਕ ਚਾਣਕਯ ਨੀਤੀ ਤੇ ਦੂਜੀ ਵਿਦੂਰ ਨੀਤੀ। ਇਨ੍ਹਾਂ ਨੀਤੀਆਂ ਦੀ ਪਾਲਣਾ ਕਰ ਕੇ ਤੁਸੀਂ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਸਕਾਰਾਤਮਕ ਬਦਲਾਅ ਕਰ ਸਕਦੇ ਹੋ। ਚਾਣਕਿਆ ਨੀਤੀ ਵਿਚ ਮਨੁੱਖ ਦੇ ਕਲਿਆਣ ਤੇ ਲਾਭ ਲਈ ਕਈ ਮਹੱਤਵਪੂਰਨ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਜੀਵਨ ਵਿਚ ਅੱਗੇ ਵਧਣ ਦਾ ਰਸਤਾ ਦਿਖਾਉਣ ਦੇ ਨਾਲ-ਨਾਲ ਇਹ ਨੀਤੀਆਂ ਸਹੀ-ਗ਼ਲਤ ਦਾ ਅਹਿਸਾਸ ਵੀ ਕਰਵਾਉਂਦੀਆਂ ਹਨ। ਜੇਕਰ ਤੁਸੀਂ ਜੀਵਨ ਵਿਚ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਚਾਣਕਿਆ ਨੀਤੀ ਵਿਚ ਦੱਸੀਆਂ ਗਈਆਂ ਕੁਝ ਗੱਲਾਂ ਦਾ ਹਮੇਸ਼ਾ ਧਿਆਨ ਰੱਖੋ। ਜੇਕਰ ਤੁਸੀਂ ਖੁਸ਼ਹਾਲ ਜ਼ਿੰਦਗੀ ਜੀਣਾ ਚਾਹੁੰਦੇ ਹੋ ਤਾਂ ਜ਼ਿੰਦਗੀ ਨਾਲ ਜੁੜੀਆਂ ਤਿੰਨ ਗੱਲਾਂ ਕਦੇ ਵੀ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ।

ਵਿਆਹੁਤਾ ਜੀਵਨ ਦੀਆਂ ਗੱਲਾਂ ਸਾਂਝੀਆਂ ਨਾ ਕਰੋ

ਚਾਣਕਿਆ ਨੀਤੀ ਦਾ ਕਹਿਣਾ ਹੈ ਕਿ ਖੁਸ਼ਹਾਲ ਜੀਵਨ ਲਈ ਗਲਤੀ ਨਾਲ ਵੀ ਆਪਣੇ ਵਿਆਹੁਤਾ ਜੀਵਨ ਨਾਲ ਜੁੜੀਆਂ ਗੱਲਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ ਨਾਜ਼ੁਕ ਤੇ ਭਰੋਸੇਮੰਦ ਹੁੰਦਾ ਹੈ। ਇਸ ਰਿਸ਼ਤੇ ਨੂੰ ਆਪਣੇ ਤਕ ਹੀ ਸੀਮਤ ਰੱਖਣਾ ਚਾਹੀਦਾ ਹੈ। ਜੇਕਰ ਪਤੀ-ਪਤਨੀ ਦੀ ਗੱਲ ਕਿਸੇ ਤੀਜੇ ਵਿਅਕਤੀ ਕੋਲ ਜਾਵੇ ਤਾਂ ਉਹ ਇਸ ਦੀ ਦੁਰਵਰਤੋਂ ਕਰਦਾ ਹੈ।

ਆਰਥਿਕ ਸਥਿਤੀ ਦਾ ਜ਼ਿਕਰ ਨਾ ਕਰੋ

ਚਾਣਕਿਆ ਨੀਤੀ ਅਨੁਸਾਰ ਕਿਸੇ ਵੀ ਸਥਿਤੀ ਵਿੱਚ ਤੁਹਾਨੂੰ ਆਪਣੀ ਵਿੱਤੀ ਸਥਿਤੀ ਬਾਰੇ ਕਿਸੇ ਨਾਲ ਕੁਝ ਵੀ ਸਾਂਝਾ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਹੀ ਪੈਸੇ ਨਾਲ ਜੁੜੀ ਕੋਈ ਚਰਚਾ ਨਹੀਂ ਹੋਣੀ ਚਾਹੀਦੀ। ਇਹ ਕਿਹਾ ਜਾਂਦਾ ਹੈ ਕਿ ਪੈਸਾ ਵਧੀਆ ਰਿਸ਼ਤਿਆਂ ਵਿਚ ਵੀ ਦਰਾਰ ਪੈਦਾ ਕਰ ਸਕਦਾ ਹੈ। ਇਸ ਲਈ ਅਜਿਹੀ ਕੋਈ ਵੀ ਗੱਲ ਆਪਣੇ ਨਜ਼ਦੀਕੀ ਵਿਅਕਤੀ ਨਾਲ ਸਾਂਝੀ ਨਾ ਕਰੋ ਕਿ ਤੁਹਾਡੇ ਕੋਲ ਕਿੰਨਾ ਪੈਸਾ ਹੈ ਜਾਂ ਕੀ ਤੁਸੀਂ ਕਰਜ਼ ਵਿੱਚ ਹੋ।

ਧੋਖਾਧੜੀ ਦੀ ਗੱਲ ਲੁਕਾਉਣਾ ਹੈ ਜ਼ਰੂਰੀ

ਚਾਣਕਿਆ ਨੀਤੀ ਅਨੁਸਾਰ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਠੱਗੀ ਨਾਲ ਜੁੜੀਆਂ ਗੱਲਾਂ ਦਾ ਪਤਾ ਲੱਗ ਜਾਵੇ ਤਾਂ ਤੁਸੀਂ ਮਜ਼ਾਕ ਦਾ ਪਾਤਰ ਬਣ ਸਕਦੇ ਹੋ। ਇਸ ਕਾਰਨ ਤੁਹਾਡੀ ਯੋਗਤਾ 'ਤੇ ਵੀ ਸਵਾਲ ਉੱਠ ਸਕਦੇ ਹਨ।

Posted By: Seema Anand