ਅਚਾਰਿਆ ਚਾਣਕਯ ਮਹਾਨ ਸ਼ਖ਼ਸੀਅਤ, ਵਿਦਵਾਨ ਸਿਆਸਤਦਾਨ, ਕੂਟ ਨੀਤੀਵਾਨ, ਨਿਪੁੰਨ ਪ੍ਰਬੰਧਕ ਸਨ। ਉਨ੍ਹਾਂ ਦਾ ਜੀਵਨ ਕਾਲ 350-283 ਪੂਰਵ ਈਸਵੀ ਸੀ। ਉਨ੍ਹਾਂ ਦੁਆਰਾ ਰਚਿਤ 'ਚਾਣਕਯ ਨੀਤੀ' ਵਡਮੁੱਲੀਆਂ ਸਿੱਖਿਆਵਾਂ ਵਾਲੀ ਪੁਸਤਕ ਹੈ। ਇਸ 'ਚ 17 ਅਧਿਆਏ ਤੇ 333 ਸਲੋਕ ਹਨ। ਇਨ੍ਹਾਂ ਸਲੋਕਾਂ 'ਚ ਉਨ੍ਹਾਂ ਨੇ ਜ਼ਿੰਦਗੀ, ਘਰ, ਪਰਿਵਾਰ, ਸਮਾਜ ਤੇ ਉੱਚੀਆਂ-ਸੁੱਚੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਅਟੱਲ ਸੱਚਾਈਆਂ ਦੇ ਰੂਪ 'ਚ ਪੇਸ਼ ਕੀਤਾ ਹੈ।

ਸਲੋਕ (7.21)

ਪੁਸ਼੍ਰਪੇ ਗੰਧ ਤਿਲੇ ਤੈਲਮ੍ਰ ਕਾਸ਼ਠੇਅਗ੍ਰਿਨਮ੍ਰ ਪਯਸਿ ਘ੍ਰਤਮ੍ਰ

ਇਕਸ਼ ਗੁਡਮ੍ਰ ਤਥਾ ਦੇਹੈ ਪਸ਼ਯਾਆਅਮਾਨਮ੍ਰ ਵਿਵੇਕਤਹ£

ਵਿਆਖਿਆ

ਪ੍ਰਭੂ ਸਾਡੀ ਆਤਮਾ ਅੰਦਰ ਹੈ। ਆਤਮਾ ਸਾਡੇ ਅੰਦਰ ਇੰਜ ਬਿਰਾਜਮਾਨ ਹੈ ਜਿਵੇਂ ਫੁੱਲਾਂ ਵਿਚ ਮਹਿਕ, ਤਿਲਾਂ ਵਿਚ ਤੇਲ, ਲੱਕੜ ਵਿਚ ਅੱਗ, ਦੁੱਧ ਵਿਚ ਘਿਉ, ਗੰਨੇ ਵਿਚ ਗੁੜ ਹੁੰਦਾ ਹੈ। ਆਤਮਾ ਨੂੰ ਅਨੁਭਵ ਕਰਨ ਲਈ ਚਿੰਤਨ ਦੀ ਲੋੜ ਹੈ।

ਅਰਥ

ਜਿਵੇਂ ਪੁਸ਼ਪ ਜਾਂ ਫੁੱਲ ਵਿਚ ਖ਼ੁਸ਼ਬੂ ਹੁੰਦੀ ਹੈ। ਤਿਲਾਂ ਵਿਚ ਤੇਲ, ਲੱਕੜ ਵਿਚ ਅੱਗ, ਦੁੱਧ ਵਿਚ ਘਿਉ, ਈਖ ਜਾਂ ਗੰਨੇ ਵਿਚ ਗੁੜ ਹੁੰਦਾ ਹੈ, ਇਸੇ ਤਰ੍ਹਾਂ ਸਰੀਰ ਵਿਚ ਆਤਮਾ ਹੁੰਦੀ ਹੈ ਅਤੇ ਆਤਮਾ ਵਿਚ ਪਰਮਾਤਮਾ ਦਾ ਸਾਖਿਆਤਕਾਰ ਕਰਨਾ ਚਾਹੀਦਾ ਹੈ।

- ਡਾ. ਅਮਰ ਕੋਮਲ

84378-73565

Posted By: Harjinder Sodhi