ਅਚਾਰਿਆ ਚਾਣਕਯ ਭਾਰਤ ਦੇ ਅਮੀਰ ਇਤਿਹਾਸਕ ਵਿਰਸੇ ਦੀ ਇਕ ਮਹਾਨ ਸ਼ਖ਼ਸੀਅਤ, ਵਿਦਵਾਨ ਸਿਆਸਤਦਾਨ, ਕੂਟ ਨੀਤੀਵਾਨ, ਨਿਪੁੰਨ ਪ੍ਰਬੰਧਕ ਸਨ।

ਉਨ੍ਹਾਂ ਦਾ ਜੀਵਨ ਕਾਲ 350-283 ਪੂਰਵ ਈਸਵੀ ਸੀ। ਉਨ੍ਹਾਂ ਦੁਆਰਾ ਰਚਿਤ 'ਚਾਣਕਯ ਨੀਤੀ' ਵਡਮੁੱਲੀਆਂ ਸਿੱਖਿਆਵਾਂ ਵਾਲੀ ਪੁਸਤਕ ਹੈ। ਇਸ 'ਚ 17 ਅਧਿਆਏ ਤੇ 333 ਸਲੋਕ ਹਨ। ਇਨ੍ਹਾਂ ਸਲੋਕਾਂ 'ਚ ਉਨ੍ਹਾਂ ਨੇ ਜ਼ਿੰਦਗੀ, ਘਰ, ਪਰਿਵਾਰ, ਸਮਾਜ ਤੇ ਉੱਚੀਆਂ-ਸੁੱਚੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਅਟੱਲ ਸੱਚਾਈਆਂ ਦੇ ਰੂਪ 'ਚ ਪੇਸ਼ ਕੀਤਾ ਹੈ।

ਸਲੋਕ (6.02)

ਪ੍ਰਕਿਸ਼ਣਾ ਕਾਕਚਾਣਡਾਲਹ ਪਸ਼ੂਨਮ੍ਰ ਚੈਵ ਕੁੱਕਰਹ।

ਮਨੀਨਾ ਕੋਪੀ ਚੰਡਾਲਾਹ ਸਰ੍ਰਵੇਸ਼ਾ ਚੈਵ ਨਿੰਦਕਹ£

ਅਰਥ

ਪੰਛੀਆਂ ਵਿਚ ਕਾਂ, ਪਸ਼ੂਆਂ ਵਿਚ ਕੁੱਤਾ, ਮੁਨੀਆਂ ਵਿਚ ਕ੍ਰੋਧੀ ਚੰਡਾਲ ਹੁੰਦਾ ਹੈ ਅਤੇ ਸਾਰਿਆਂ ਦੀ ਨਿੰਦਾ ਕਰਨ ਵਾਲਾ ਨਿੰਦਕ ਮਨੁੱਖਾਂ ਵਿਚ ਚੰਡਾਲ ਹੁੰਦਾ ਹੈ।

ਵਿਆਖਿਆ

ਬਿਨਾਂ ਮਤਲਬ ਤੋਂ ਕਾਂ ਵਾਂਗ ਕਾਂ-ਕਾਂ ਕਰਨਾ, ਕੁੱਤੇ ਵਾਂਗ ਭੌਂਕਣਾ, ਨਿੰਦਕ ਦਾ ਕਿਸੇ ਦੀ ਗ਼ੈਰ ਮੌਜੂਦਗੀ ਵਿਚ ਉਸ ਬਾਰੇ ਮਾੜੀਆਂ ਗੱਲਾਂ ਕਰਨੀਆਂ, ਚੰਡਾਲਾਂ ਨੂੰ ਸ਼ੋਭਦੀਆਂ ਹੋਣਗੀਆਂ। ਸਾਊ ਲੋਕ ਕਦੇ ਵੀ ਬੇਅਰਥ ਦੁਰਵਚਨ ਬੋਲ ਕੇ ਕਿਸੇ ਦਾ ਦਿਲ ਨਹੀਂ ਦੁਖਾਉਂਦੇ। ਨਿੰਦਾ ਕਰਨੀ ਕੋਈ ਉੱਤਮ ਕਾਰਡ ਨਹੀਂ ਹੈ। ਇਸ ਦਾ ਤਿਆਗ ਜ਼ਰੂਰੀ ਹੈ।

- ਡਾ. ਅਮਰ ਕੋਮਲ

84378-73565

Posted By: Harjinder Sodhi