ਅਚਾਰਿਆ ਚਾਣਕਯ ਭਾਰਤ ਦੇ ਅਮੀਰ ਇਤਿਹਾਸਕ ਵਿਰਸੇ ਦੀ ਇਕ ਮਹਾਨ ਸ਼ਖ਼ਸੀਅਤ, ਵਿਦਵਾਨ ਸਿਆਸਤਦਾਨ, ਕੂਟ ਨੀਤੀਵਾਨ, ਨਿਪੁੰਨ ਪ੍ਰਬੰਧਕ ਸਨ। ਉਨ੍ਹਾਂ ਦਾ ਜੀਵਨ ਕਾਲ 350-283 ਪੂਰਵ ਈਸਵੀ ਸੀ। ਉਨ੍ਹਾਂ ਦੁਆਰਾ ਰਚਿਤ 'ਚਾਣਕਯ ਨੀਤੀ' ਵਡਮੁੱਲੀਆਂ ਸਿੱਖਿਆਵਾਂ ਵਾਲੀ ਪੁਸਤਕ ਹੈ। ਇਸ 'ਚ 17 ਅਧਿਆਏ ਤੇ 333 ਸਲੋਕ ਹਨ। ਇਨ੍ਹਾਂ ਸਲੋਕਾਂ 'ਚ ਉਨ੍ਹਾਂ ਨੇ ਜ਼ਿੰਦਗੀ, ਘਰ, ਪਰਿਵਾਰ, ਸਮਾਜ ਤੇ ਉੱਚੀਆਂ-ਸੁੱਚੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਅਟੱਲ ਸੱਚਾਈਆਂ ਦੇ ਰੂਪ 'ਚ ਪੇਸ਼ ਕੀਤਾ ਹੈ।

ਸਲੋਕ (6.01)

ਸ਼ੁਤ੍ਰਵਾ ਧਰ੍ਰਮਮ੍ਰ ਵਿਜਾਨਾਤਿ ਸ਼ੁਤ੍ਰਵਾ ਤ੍ਰਯਜਤਿ ਦੁਰਮਤਿਮ੍ਰ।

ਸ਼ੁਤਵਾ ਗਯ੍ਰਾਨ ਮਵਾਪ੍ਰਨੋਤਿ ਸ਼ੁਤਵਾ ਮੋਕਸ਼ਵਾਪ੍ਰਨੁਪਾਤ੍ਰ £

ਅਰਥ

ਮਨੁੱਖ ਵੇਦ ਸ਼ਾਸਤਰਾਂ ਨੂੰ ਸ਼੍ਰਵਣ ਕਰ ਕੇ, ਧਿਆਨ ਨਾਲ ਸੁਣਨ ਨਾਲ ਧਰਮ ਦੇ ਰਹੱਸਾਂ ਨੂੰ ਸਮਝ ਲੈਂਦਾ ਹੈ। ਸੁਣਨ ਨਾਲ ਭੈੜੀ ਤੇ ਖੋਟੀ ਬੁੱਧੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਸ਼ਾਸਤਰ ਤੇ ਗੁਰੂ ਮੁੱਖ 'ਚੋਂ ਨਿਕਲੇ ਸ਼ਬਦ ਸੁਣ ਕੇ ਬੰਧਨਾਂ ਤੋਂ ਛੁਟਕਾਰਾ ਪ੍ਰਾਪਤ ਕਰ ਕੇ ਮੁਕਤੀ ਮਿਲ ਜਾਂਦੀ ਹੈ।

Posted By: Harjinder Sodhi