ਅਚਾਰਿਆ ਚਾਣਕਯ ਭਾਰਤ ਦੇ ਅਮੀਰ ਇਤਿਹਾਸਕ ਵਿਰਸੇ ਦੀ ਇਕ ਮਹਾਨ ਸ਼ਖ਼ਸੀਅਤ, ਵਿਦਵਾਨ ਸਿਆਸਤਦਾਨ, ਕੂਟ ਨੀਤੀਵਾਨ, ਨਿਪੁੰਨ ਪ੍ਰਬੰਧਕ ਸਨ। ਉਨ੍ਹਾਂ ਦਾ ਜੀਵਨ ਕਾਲ 350-283 ਪੂਰਵ ਈਸਵੀ ਸੀ। ਉਨ੍ਹਾਂ ਦੁਆਰਾ ਰਚਿਤ 'ਚਾਣਕਯ ਨੀਤੀ' ਵਡਮੁੱਲੀਆਂ ਸਿੱਖਿਆਵਾਂ ਵਾਲੀ ਪੁਸਤਕ ਹੈ। ਇਸ 'ਚ 17 ਅਧਿਆਏ ਤੇ 333 ਸਲੋਕ ਹਨ। ਇਨ੍ਹਾਂ ਸਲੋਕਾਂ 'ਚ ਉਨ੍ਹਾਂ ਨੇ ਜ਼ਿੰਦਗੀ, ਘਰ, ਪਰਿਵਾਰ, ਸਮਾਜ ਤੇ ਉੱਚੀਆਂ-ਸੁੱਚੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਅਟੱਲ ਸੱਚਾਈਆਂ ਦੇ ਰੂਪ 'ਚ ਪੇਸ਼ ਕੀਤਾ ਹੈ।

ਸਲੋਕ (5.20)

ਚਲਾ ਲਕਸ਼ਮੀ-ਸ਼੍ਰਚਲਾਹ ਪ੍ਰਾਣਾਸ਼ਚਲਮ੍ਰ ਜੀਵਿਤ-ਯੋਵਨਮ੍ਰ।

ਚਲਾਚਲੇ ਚ ਸੰਸਾਰੇ ਧਰ੍ਰਮ ਏਕੋ ਹਿ ਨਿਸ਼ੱ੍ਰਚਲਹ£

ਅਰਥ

ਇਸ ਨਾਸ਼ਵਾਨ ਜਗਤ ਪਸਾਰੇ ਵਿਚ ਧਨ-ਦੌਲਤ, ਜੋਬਨ, ਪ੍ਰਾਣ ਅਤੇ ਜੀਵਨ, ਸਊ ਕੁਝ ਨਾਸ਼ਵਾਨ ਹੈ। ਕੇਵਲ ਧਰਮ ਹੀ ਨਿਸ਼ਚਿਤ ਹੈ।

ਵਿਆਖਿਆ

ਇਸ ਸੰਸਾਰ ਵਿਚ ਸਭ ਭੌਤਿਕ ਵਸਤਾਂ ਸਥਿਰ ਨਹੀਂ, ਚਲੰਤ ਹਨ, ਨਾਸ਼ਵਾਨ ਹਨ, ਸਥਾਈ ਨਹੀਂ। ਇਹ ਸਭ ਆਉਣ ਜਾਣ ਵਾਲੀਆਂ ਵਸਤਾਂ ਹਨ। ਸਿਰਫ਼ ਧਰਮ ਹੀ ਸਥਾਈ ਹੈ। ਇਹ ਧਰਮ ਮਨੁੱਖ ਨੂੰ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਦਾ ਗਿਆਨ ਸਿਖਾਉਂਦਾ ਹੈ।

- ਡਾ. ਅਮਰ ਕੋਮਲ

84378-73565

Posted By: Harjinder Sodhi