ਅਚਾਰਿਆ ਚਾਣਕਯ ਭਾਰਤ ਦੇ ਅਮੀਰ ਇਤਿਹਾਸਕ ਵਿਰਸੇ ਦੀ ਇਕ ਮਹਾਨ ਸ਼ਖ਼ਸੀਅਤ, ਵਿਦਵਾਨ ਸਿਆਸਤਦਾਨ, ਕੂਟ ਨੀਤੀਵਾਨ, ਨਿਪੁੰਨ ਪ੍ਰਬੰਧਕ ਸਨ। ਉਨ੍ਹਾਂ ਦਾ ਜੀਵਨ ਕਾਲ 350-283 ਪੂਰਵ ਈਸਵੀ ਸੀ।

ਉਨ੍ਹਾਂ ਦੁਆਰਾ ਰਚਿਤ 'ਚਾਣਕਯ ਨੀਤੀ' ਵਡਮੁੱਲੀਆਂ ਸਿੱਖਿਆਵਾਂ ਵਾਲੀ ਪੁਸਤਕ ਹੈ। ਇਸ 'ਚ 17 ਅਧਿਆਏ ਤੇ 333 ਸਲੋਕ ਹਨ। ਇਨ੍ਹਾਂ ਸਲੋਕਾਂ 'ਚ ਉਨ੍ਹਾਂ ਨੇ ਜ਼ਿੰਦਗੀ, ਘਰ, ਪਰਿਵਾਰ, ਸਮਾਜ ਤੇ ਉੱਚੀਆਂ-ਸੁੱਚੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਅਟੱਲ ਸੱਚਾਈਆਂ ਦੇ ਰੂਪ 'ਚ ਪੇਸ਼ ਕੀਤਾ ਹੈ।

ਸਲੋਕ (5.13)

ਵਿਦਿਆ ਮਿਤ੍ਰਮ ਪ੍ਰਵਾਸੇਸ਼ੂ ਭਾਰ੍ਰਯ ਮਿਤਰ੍ਰਮ ਗ੍ਰਹੇਸ਼ ਚ।

ਵ੍ਰਯਾਧਿਤਸ੍ਰਯੋਸ਼ਧਮ੍ਰ ਮਿਤ੍ਰਮ ਧਰ੍ਰਮੋ ਮਿਤ੍ਰਮ ਮ੍ਰਤਸ੍ਰਸ ਚ£

ਅਰਥ

ਵਿਦੇਸ਼ਾਂ ਵਿਚ ਗਿਆਨ ਹੀ ਵਿਅਕਤੀ ਦਾ ਸੱਚਾ ਮਿੱਤਰ ਹੁੰਦਾ ਹੈ। ਘਰ ਸ਼ੀਲ ਗੁਣਾਂ ਵਾਲੀ ਪਤਨੀ ਉਸ ਦੀ ਸੱਚੀ ਮਿੱਤਰ ਹੁੰਦੀ ਹੈ। ਰੋਗੀ ਲਈ ਸਹੀ ਦਵਾਈ ਉਪਯੋਗੀ ਮਿੱਤਰ ਵਾਂਗ ਹੁੰਦੀ ਹੈ ਅਤੇ ਮਰੇ ਹੋਏ ਵਿਅਕਤੀ ਦਾ ਮਿੱਤਰ ਉਸ ਦਾ ਧਰਮ ਹੁੰਦਾ ਹੈ।

ਵਿਆਖਿਆ

ਗਿਆਨ ਹੀ ਮਨੁੱਖ ਦਾ ਸੱਚਾ ਮਿੱਤਰ ਹੈ। ਗੁਣੀ ਗਿਆਨੀ ਆਪਣੇ ਗਿਆਨ ਜ਼ਰੀਏ ਦੇਸ਼-ਵਿਦੇਸ਼ ਵਿਚ ਵੀ ਮਾਣ-ਸਤਿਕਾਰ ਪ੍ਰਾਪਤ ਕਰਦੇ ਹਨ। ਘਰ ਵਿਚ ਵਿਅਕਤੀ ਦੀ ਗੁਣਾਂ ਵਾਲੀ ਤੇ ਸ਼ੀਲਨਾਰੀ ਸੱਚੀ ਮਿੱਤਰ ਹੁੰਦੀ ਹੈ, ਜੋ ਘਰ ਪਰਿਵਾਰ ਨੂੰ ਚਲਾਉਂਦੀ ਹੈ, ਬੱਚਿਆਂ ਅੰਦਰ ਚੰਗੇ ਸੰਸਕਾਰ ਭਰਦੀ ਹੈ। ਰੋਗੀ ਨੂੰ ਦਿੱਤੀ ਗਈ ਸਹੀ ਦਵਾਈ ਉਸ ਦੀ ਸੱਚੀ ਮਿੱਤਰ ਹੈ ਪ੍ਰੰਤੂ ਧਰਮ ਧਾਰਨ ਕਰਨ ਵਾਲੇ ਵਿਅਕਤੀ ਮਰ ਕੇ ਵੀ ਅਮਰ ਪਦ ਪ੍ਰਾਪਤ ਕਰ ਲੈਂਦੇ ਹਨ।

- ਡਾ. ਅਮਰ ਕੋਮਲ

84378-73565

Posted By: Harjinder Sodhi