Chaitra Navratri 2021 : ਚੇਤ ਦੇ ਨਰਾਤੇ 13 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ ਹਨ। ਇਹ ਪੁਰਬ ਮਾਂ ਦੁਰਗਾ ਨੂੰ ਸਮਰਪਿਤ ਹੈ। ਇਸ ਦੌਰਾਨ ਮਾਂ ਦੁਰਗਾ ਦੇ 9 ਸਰੂਪਾਂ ਦੀ ਅਰਾਧਨਾ ਕੀਤੀ ਜਾਂਦੀ ਹੈ। ਨਰਾਤਿਆਂ 'ਚ ਮਾਂ ਦੁਰਗਾ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ ਤੇ ਉਨ੍ਹਾਂ ਤੋਂ ਜੀਵਨ 'ਚ ਸੁੱਖ, ਖੁਸ਼ਹਾਲੀ ਤੇ ਸ਼ਾਂਤੀ ਦੀ ਕਾਮਨਾ ਕੀਤੀ ਜਾਂਦੀ ਹੈ। ਮਾਂ ਖੁਸ਼ ਹੋ ਕੇ ਆਪਣੇ ਭਗਤਾਂ 'ਤੇ ਆਪਣੀ ਅਪਾਰ ਕਿਰਪਾ ਬਣਾਈ ਰੱਖਦੀ ਹੈ। ਨਰਾਤਿਆਂ 'ਚ 9 ਦਿਨਾਂ ਤਕ ਮਾਂ ਦੁਰਗਾ ਦੇ 9 ਸਰੂਪਾਂ ਲਈ ਵਰਤ ਕੀਤਾ ਜਾਂਦਾ ਹੈ।

ਨਰਾਤਿਆਂ 'ਚ ਪੂਜਾ ਦੌਰਾਨ ਮਾਂ ਦੁਰਗਾ ਨੂੰ ਫੁੱਲ ਚੜ੍ਹਾਏ ਜਾਂਦੇ ਹਨ। ਭਗਤ ਆਪਣੇ ਮੁਤਾਬਿਕ ਫੁੱਲ ਚੜ੍ਹਾਉਂਦਾ ਹੈ, ਪਰ ਕੁਝ ਫੁੱਲ ਅਜਿੇਹ ਵੀ ਹਨ ਜਿਨ੍ਹਾਂ ਨੂੰ ਮਾਂ ਦੁਰਗ ਪਸੰਦ ਨਹੀਂ ਰਕਦੀ। ਇਹ ਫੁੱਲ ਮਾਂ ਦੁਰਗਾ ਨੂੰ ਨਹੀਂ ਚੜ੍ਹਾਉਣੇ ਚਾਹੀਦੇ। ਅਜਿਹਾ ਕਰਨ ਨਾਲ ਮਾਂ ਦੁਰਗਾ ਨਾਰਾਜ਼ ਵੀ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਮਾਂ ਦੁਰਗਾ ਨੂੰ ਕਿਹੜੇ ਫੁੱਲ ਨਹੀਂ ਚੜ੍ਹਾਉਣੇ ਚਾਹੀਦੇ।

ਮਾਂ ਦੁਰਗਾ ਨੂੰ ਕਦੀ ਨਾ ਚੜ੍ਹਾਓ ਇਹ ਫੁੱਲ

ਜੋਤਿਸ਼ ਸ਼ਾਸਤਰ ਅਨੁਸਾਰ, ਜਿਹੜੇ ਫੁੱਲ ਅਪਵਿੱਤਰ ਥਾਵਾਂ 'ਤੇ ਉੱਗਦੇ ਹਨ, ਉਹ ਨਹੀਂ ਚੜ੍ਹਾਉਣੇ ਚਾਹੀਦੇ ਜਿਵੇਂ ਜ਼ਿਆਦਾ ਖੁਸ਼ਬੂ ਵਾਲੇ ਫੁੱਲ, ਸੁੰਘੇ ਹੋਏ ਫੁੱਲ, ਜ਼ਮੀਨ 'ਤੇ ਡਿੱਗੇ ਹੋਏ ਫੁੱਲ ਆਦਿ। ਇਸ ਕਾਰਨ ਮਾਂ ਨਾਰਾਜ਼ ਹੋ ਸਕਦੀ ਹੈ।

ਇਨ੍ਹਾਂ ਫੁੱਲਾਂ ਤੋਂ ਮਾਂ ਹੁੰਦੀ ਹੈ ਖੁਸ਼

ਜੋਤਿਸ਼ ਸ਼ਾਸਤਰ ਅਨੁਸਾਰ, ਮੋਗਰਾ ਤੇ ਪਾਰੀਜਾਤ ਮਾਂ ਦੁਰਗਾ ਨੂੰ, ਗੁਲਾਬ ਤੇ ਸਥਲ ਕਮਲ ਮਾਤਾ ਲਕਸ਼ਮੀ ਨੂੰ, ਕਵਠੀ ਚਾਫਾ ਸਪਤਸ਼੍ਰਿੰਗੀ ਮਾਂ ਨੂੰ, ਰਾਤਰਾਨੀ ਮਾਂ ਸ਼ਾਰਦਾ ਨੂੰ, ਸੋਨਚਾਫਾ ਦੇਵੀ ਯੋਗੇਸ਼ਵਰੀ ਨੂੰ, ਰਜਨੀਗੰਧਾ ਵੈਸ਼ਨੋ ਦੇਵੀ ਨੂੰ ਚੜ੍ਹਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਾਂ ਪ੍ਰਸੰਨ ਹੋ ਜਾਂਦੀ ਹੈ।

ਡਿਸਕਲੇਮਰ

'ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਇਕੱਤਰ ਕਰ ਕੇ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ, ਇਸ ਦੀ ਵਰਤੋਂ ਇਸ ਨੂੰ ਮਹਿਜ਼ ਜਾਣਕਾਰੀ ਸਮਝ ਕੇ ਹੀ ਲਓ।'

Posted By: Seema Anand