Chaitra Navratri 2020 : ਚੇਤ ਦੇ ਨਰਾਤਿਆਂ ਦੌਰਾਨ ਦੇਵੀ ਦੁਰਗਾ ਦੇ ਨੌਂ ਸਰੂਪਾਂ ਦੀ ਉਪਾਸਨਾ ਕੀਤੀ ਜਾਂਦੀ ਹੈ। ਇਸ ਵਾਰ ਇਹ 25 ਮਾਰਚ ਤੋਂ ਲੇ ਕੇ 03 ਮਾਰਚ ਤਕ ਚੱਲਣ ਵਾਲੇ ਹਨ। ਅਸ਼ਟਮੀ ਅਤੇ ਨੌਮੀ ਕ੍ਰਮਵਾਰ 1 ਅਤੇ 20 ਅਪ੍ਰੈਲ ਨੂੰ ਹੈ। ਚੇਤ ਦੇ ਨਰਾਤਿਆਂ ਲਈ ਘਾਟ ਸਥਾਪਨਾ 25 ਮਾਰਚ ਨੂੰ ਹੋਵੇਗੀ। ਇਸ ਲਈ ਸ਼ੁੱਭ ਮਹੂਰਤ ਸਵੇਰੇ 06:23 ਮਿੰਟ ਤੋਂ ਲੈ ਕ07:17 ਵਜੇ ਤਕ ਹੈ। ਹਿੰਦੀ ਪੰਚਾਂਗ ਅਨੁਸਾਰ, ਭਾਰਤੀ ਨਵੇਂ ਸਾਲ ਦੀ ਸ਼ੁਰੂਆਤ ਵੀ ਚੇਤ ਪ੍ਰਤੀਪਦਾ ਤੋਂ ਹੁੰਦੀ ਹੈ। ਇਸ ਤੋਂ ਇਲਾਵਾ ਚੇਤ ਮਹੀਨੇ 'ਚ ਹੀ ਨਵਸੰਵਤਸਰ ਦੀ ਵੀ ਸ਼ੁਰੂਆਤ ਹੁੰਦੀ ਹੈ।

25 ਮਾਰਚ 2020 (ਬੁੱਧਵਾਰ), ਸ਼ੈਲਪੁਤਰੀ ਮਾਤਾ ਦੀ ਪੂਜਾ

26 ਮਾਰਚ 2020(ਵੀਰਵਾਰ), ਬ੍ਰਹਮਚਾਰਿਣੀ ਮਾਤਾ ਦੀ ਪੂਜਾ

27 ਮਾਰਚ 2020(ਸ਼ੁੱਕਰਵਾਰ), ਚੰਦਰਘੰਟਾ ਮਾਤਾ ਦੀ ਪੂਜਾ

28 ਮਾਰਚ 2020(ਸ਼ਨਿਚਰਵਾਰ), ਕੁਸ਼ਮਾਂਡਾ ਮਾਤਾ ਦੀ ਪੂਜਾ

29 ਮਾਰਚ 2020(ਐਤਵਾਰ), ਸਕੰਦਮਾਤਾ ਦੀ ਪੂਜਾ

30 ਮਾਰਚ 2020(ਸੋਮਵਾਰ), ਕਾਤਿਆਯਨੀ ਮਾਤਾ ਦੀ ਪੂਜਾ

31 ਮਾਰਚ 2020 (ਮੰਗਲਵਾਰ): ਕਾਲਰਾਤਰੀ ਮਾਤਾ ਦੀ ਪੂਜਾ

1 ਅਪ੍ਰੈਲ 2020(ਬੁੱਧਵਾਰ), ਮਹਾਗੌਰੀ ਮਾਤਾ ਦੀ ਪੂਜਾ

2 ਅਪ੍ਰੈਲ 2020(ਵੀਰਵਾਰ), ਸਿਧਦਾਤਰੀ ਮਾਤਾ ਦੀ ਪੂਜਾ

ਸ਼ੁੱਭ ਯੋਗ : ਨਰਾਤਿਆਂ ਦੇ ਸ਼ੁਰੂਆਤ ਦਿਨਾਂ ਨੂੰ ਬਹਤੁ ਸ਼ੁੱਭ ਮੰਨਿਆ ਜਾਂਦਾ ਹੈ। ਇਸ ਵਾਰ ਚੇਤ ਦੇ ਨਰਾਤਿਆਂ 'ਚ ਚਾਰ ਸਰਵਾਥਸਿਧੀ ਯੋਗ, ਇਕ ਅੰਮ੍ਰਿਤਸਿਧੀ ਯੋਗ ਅਤੇ ਇਕ ਰਵਿਯੋਗ ਬਣ ਰਿਹਾ ਹੈ। ਇਸ ਤਰ੍ਹਾਂ ਚੇਤ ਦੇ ਨਰਾਤਿਆਂ 'ਚ 6 ਸਿੱਧ ਯੋਗ ਬਣ ਰਹੇ ਹਨ। ਇਨ੍ਹੀਂ ਦਿਨੀਂ ਪੂਜਾ, ਉਪਾਸਨਾ ਅਤੇ ਕਿਸੇ ਕੰਮ ਨੂੰ ਸ਼ੁਰੂ ਕਰਨਾ ਕਾਫ਼ੀ ਸ਼ੁੱਭ ਮੰਨਿਆ ਜਾਂਦਾ ਹੈ।


ਰਾਸ਼ੀ ਅਨੁਸਾਰ ਦੇਵੀ ਦੇ 9 ਰੂਪ-12, ਰਾਸ਼ੀ ਅਨੁਸਾਰ ਦਾਨ-ਮਨੋਕਾਮਨਾਵਾਂ, ਖੁਸ਼ੀਆਂ, ਧਨ, ਪਰਿਵਾਰਕ ਵਪਾਰਕ ਲਾਭ ਲਈ ਇਹ ਉਪਾਅ ਕਰੋ...

ਮੇਖ : ਚੇਤ ਨਰਾਤਿਆਂ 'ਚ ਮੇਖ ਰਾਸ਼ੀ ਵਾਲੇ ਵਿਅਕਤੀਆਂ ਲਈ ਮਾਂ ਸ਼ੈਲਪੁਤਰੀ ਦੀ ਪੂਜਾ ਕਰਨੀ ਸ਼ੁੱਭ ਹੈ। ਦਾਨ-ਗੁੜ ਦਾ ਹਲਵਾ

ਬ੍ਰਿਖ : ਚੇਤ ਨਰਾਤਿਆਂ 'ਤੇ ਤੁਹਾਨੂੰ ਸਾਰਿਆਂ ਨੂੰ ਬ੍ਰਹਮਾਚਾਰਿਣੀ ਮਾਂ ਦੀ ਪੂਜਾ ਸਾਲ ਭਰ ਲਾਭ ਦੇਵੇਗੀ। ਦਾਨ-ਸਫ਼ੈਦ ਮਾਵਾ ਮਠਿਆਈ

ਮਿਥੁਨ : ਚੇਤਰ ਨਰਾਤਿਆਂ ਨੂੰ ਮਾਂ ਚੰਦਰਘੰਟਾ ਦੀ ਉਪਾਸਨਾ ਕਰਨੀ ਵਪਾਰ, ਨੌਕਰੀ ਲਈ ਲਾਭ ਦੇਵੇਗੀ। ਦਾਨ-ਹਰੀਆਂ ਵਸਤਾਂ

ਕਰਕ : ਚੇਤਰ ਨਰਾਤੇ ਨੂੰ ਕੁਸ਼ਮਾਂਡਾ ਦੀ ਪੂਜਾ ਤੁਹਾਡੇ ਸਾਰਿਆਂ ਲਈ ਸ਼ੁੱਭ ਹੈ। ਦਾਨ-ਦੁੱਧ ਤੇ ਚੌਲਾਂ ਦੀ ਖ਼ੀਰ

ਸਿੰਘ-ਚੇਤ ਨਰਾਤਿਆਂ 2020 ਸਕੰਦਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ। ਦਾਨ-ਲਾਲ ਮਠਿਆਈ

ਕੰਨਿਆ-ਚੇਤ ਨਰਾਤਿਆਂ ਦੌਰਾਨ ਕੰਨਿਆ ਜਾਤਕ ਨੂੰ ਕਾਤਿਆਯਿਨੀ ਮਾਂ ਦੀ ਪੂਜਾ ਸਾਰੇ ਦੁੱਖਾਂ 'ਚ ਲਾਭ। ਦਾਨ-ਮੂੰਗ ਦਾਲ ਮਠਿਆਈ

ਤੁਲਾ: ਚੇਤ ਨਰਾਤਿਆਂ 'ਚ ਮਾਂ ਕਾਲਰਾਤਰੀ ਦੀ ਅਰਾਧਨਾ ਧਨ ਅਤੇ ਸੁਖ ਲਈ। ਦਾਨ-ਸਫ਼ੈਦ ਕੱਪੜੇ

ਬ੍ਰਿਸ਼ਚਕ : ਚੇਤਰ ਨਰਾਤਿਆਂ 'ਚ ਮਹਾਗੌਰੀ ਦੀ ਪੂਜਾ ਸਾਲ ਭਰ ਲਾਭ ਦੇਵੇਗੀ। ਦਾਨ-ਲਾਲ ਮਠਿਆਈ

ਧਨੁ : ਚੇਤ ਨਰਾਤੇ ਸਿੱਧੀਦਾਤਰੀ ਦੀ ਪੂਜਾ ਕਰਨੀ ਚਾਹੀਦੀ ਹੈ। ਦਾਨ-ਵੇਸਣ ਦੀ ਮਠਿਆਈ

ਮਕਰ-ਚੇਤ ਨਰਾਤੇ ਸ਼ੈਲਪੁਤਰੀ ਮਾਂ ਦੀ ਪੂਜਾ ਅਰਚਨਾ ਘਰ ਪਰਿਵਾਰ ਲਈ ਖੁਸ਼ਹਾਲੀ ਲਿਆਵੇਗੀ। ਦਾਨ-ਤੇਲ ਦੇ ਪਕੌੜੇ।

ਕੁੰਭ : ਚੇਤਰ ਨਰਾਤੇ ਬ੍ਰਹਮਾਚਾਰਿਣੀ ਦੀ ਪੂਜਾ ਫਲਦਾਇਕ ਹੋਵੇਗੀ। ਦਾਨ-ਕੀੜੀਆਂ ਨੂੰ ਬਾਜਰੀ

ਮੀਨ : ਚੇਤਰ ਨਰਾਤੇ ਮਾਂ ਚੰਦਰਘੰਟਾ ਦੀ ਪੂਜਾ ਸੌਭਾਗਿਆਦਾਇਕ ਹੋਵੇਗੀ। ਦਾਨ-ਪੀਲੀ ਮਠਿਆਈ

ਪੂਜਾ ਦਾ ਢੰਗ : ਨਰਾਤਿਆਂ ਦੇ ਦਿਨ ਸਵੇਰੇ ਇਸ਼ਨਾਨਾ ਕਰਕੇ ਮਾਤਾ ਦੁਰਗਾ, ਭਗਵਾਨ ਗਣੇਸ਼, ਨਵਗ੍ਰਹਿ ਕੁਬੇਰਾਦਿ ਦੀ ਮੂਰਤੀ ਦੇ ਨਾਲ-ਨਾਲ ਕਲਸ਼ ਸਥਾਪਨਾ ਕਰੋ। ਕਲਸ਼ ਸੋਨਾ, ਚਾਂਦੀ, ਤਾਂਬਾ, ਪਿੱਤਲ ਜਾਂ ਮਿੱਟੀ ਦਾ ਹੋਣਾ ਚਾਹੀਦਦਾ ਹੈ। ਧਿਆਨ ਰੱਖੋ ਕਿ ਪੂਜਾ 'ਚ ਵਰਤਿਆ ਜਾਣ ਵਾਲਾ ਕਲਸ਼ ਲੋਹੇ ਦਾ ਨਾ ਹੋਵੇ। ਕਲਸ਼ 'ਤੇ ਰੋਲੀ ਨਾਲ ਓਮ ਅਤੇ ਸਵਾਸਤਿਕ ਦਾ ਚਿੰਨ ਬਣਾਓ ਅਤੇ ਉਸ ਦੇ ਸਥਾਪਨਾ ਦੇ ਸਮੇਂ ਪੂਜਾ ਕਰਨ ਦੇ ਸਥਾਨ 'ਤੇ ਪੂਰਬ ਦਿਸ਼ਾ 'ਚ 7 ਤਰ੍ਹਾਂ ਦੇ ਅਨਾਜ ਰੱਖੋ। ਮਾਤਾ ਦੀ ਪੂਜਾ ਦੇ ਸਮੇਂ ਜੇਕਰ ਤੁਹਾਨੂੰ ਕੋਈ ਵੀ ਮੰਤਰ ਨਾ ਆਉਂਦਾ ਹੋਵੇ ਤਾਂ ਸਿਰਫ਼ ਦੂਰਗਾ ਸਪਤਸ਼ਤੀ 'ਚ ਦਿੱਤੇ ਗਏ ਨਵਾਰਨ ਮੰਤਰ ਓਮ ਏ ਹੀ ਕਲੀਂ ਚਾਮੁੰਡਾਏ ਵਿਚੈ ਮੰਤਰ ਦਾ ਜਾਪ ਵੀ ਕਰ ਸਕਦੇ ਹੋ। ਹਲਦੀ, ਅਕਸ਼ਤ, ਫੁੱਲਾਂ ਦੇ ਨਾਲ ਹੀ ਸ਼ਿੰਗਾਰ ਦਾ ਸਾਮਾਨ ਅਤੇ ਨਾਰੀਅਲ-ਚੁੰਨੀ ਜ਼ਰੂਰ ਚੜ੍ਹਾਓ।

-ਡਾ. ਪੰਡਿਤ ਗਣੇਸ਼ ਸ਼ਰਮਾ। ਸੋਨ ਤਗਮਾ ਜੇਤੂ ਜੋਤਿਸ਼ੀਅਚਾਰੀਆ ਸੀਹੋਰ

Posted By: Jagjit Singh