ਦਰਸ਼ਨ ਸਿੰਘ ਰਿਆੜ -

ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਬਾਤ ਕਰੂੰ ਜਬ ਕੀ,

ਅਗਰ ਨਾ ਹੋਤੇ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ

ਬਾਬਾ ਬੁਲ੍ਹੇ ਸ਼ਾਹ ਜੀ ਨੇ ਇਹ ਸ਼ਬਦ ਬੋਲ ਕੇ ਉਸ ਵੇਲੇ ਦੀ ਤ੍ਰਾਸਦੀ ਭਰੀ ਸਮਾਜਕ ਤਸਵੀਰ ਲੋਕਾਂ ਦੇ ਸਨਮੁੱਖ ਪੇਸ਼ ਕੀਤੀ ਕਿ ਕਿਵੇਂ ਮੁਗ਼ਲ ਹਕੂਮਤ ਜਬਰੀ ਲੋਕਾਂ ਦਾ ਧਰਮ ਤਬਦੀਲ ਕਰ ਕੇ ਲੋਕਾਂ ਨੂੰ ਮੁਸਲਮਾਨ ਬਣਾ ਕੇ ਇਕ ਫਿਰਕੇ ਦੀ ਗਿਣਤੀ ਵਧਾਉਣ 'ਤੇ ਜ਼ੋਰ ਦੇ ਰਹੀ ਸੀਇਹ ਜਬਰ ਲੋਕਾਂ ਨਾਲ ਬੁਨਿਆਦੀ ਧੱਕਾ ਸੀ ਪਰ ਡਰੇ ਹੋਏ ਲੋਕ ਏਨੇ ਨਿਤਾਣੇ ਹੋ ਚੁੱਕੇ ਸਨ ਕਿ ਕੋਈ ਵੀ ਜੁਲਮ ਵਿਰੁੱਧ ਆਵਾਜ ਨਹੀਂ ਸੀ ਉਠਾ ਰਿਹਾ? ਕਹਿੰਦੇ ਹਨ ਕਿ ਜਦੋਂ ਧਰਤੀ 'ਤੇ ਜਬਰ-ਜ਼ੁਲਮ ਵਧ ਜਾਂਦਾ ਹੈ ਤਾਂ ਪਰਮਾਤਮਾ ਆਪਣੇ ਕਿਸੇ ਵਿਸ਼ੇਸ਼ ਦੂਤ ਨੂੰ ਭੇਜ ਕੇ ਮਨੁੱਖਤਾ ਵਿਚ ਨਵੀਂ ਰੂਹ ਫੂਕਦਾ ਹੈ ਤਾਂ ਜੋ ਲੋਕ ਜੁਲਮ ਦਾ ਮੁਕਾਬਲਾ ਕਰਨ ਦੇ ਯੋਗ ਹੋਣ ਤੇ ਆਪਣੇ ਹੱਕਾਂ ਲਈ ਬੋਲਣ ਦੀ ਜ਼ੁਰਅਤ ਕਰ ਸਕਣਇਸੇ ਤਰ੍ਹਾਂ 1666 ਈਸਵੀ ਵਿਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਵਿਖੇ ਅਵਤਾਰ ਧਾਰਿਆ

ਵੈਸੇ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤਕ ਸਾਰੇ ਗੁਰੂ ਸਾਹਿਬਾਨ ਮਨੁੱਖਤਾ ਨੂੰ ਜ਼ਿੰਦਗੀ ਜਿਊਂਣ ਦੇ ਅਸੂਲ ਸਮਝਾਉਂਦੇ ਆ ਰਹੇ ਸਨਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਹਕੂਮਤ ਦੇ ਜਬਰ ਦਾ ਸਾਹਮਣਾ ਕਰਦੇ ਹੋਏ ਤੱਤੀ ਤਵੀ 'ਤੇ ਬੈਠ ਕੇ ਤਸ਼ੱਦਦ ਦਾ ਸ਼ਿਕਾਰ ਹੋ ਕੇ, ਭਾਣਾ ਮੰਨਦੇ ਹੋਏ ਸ਼ਹੀਦ ਹੋਣਾ ਪਿਆ ਪਰ ਹਕੂਮਤ ਨੇ ਇਸ ਕੁਰਬਾਨੀ ਤੋਂ ਵੀ ਕੋਈ ਸਬਕ ਨਹੀਂ ਲਿਆਹਾਕਮ ਜ਼ਰੂਰ ਬਦਲਦੇ ਰਹੇ ਪਰ ਉਨ੍ਹਾਂ ਦੀਆਂ ਨੀਤੀਆਂ ਨਹੀਂ ਬਦਲੀਆਂਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਵੇਲੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਕੱਟੜਪੁਣਾ ਸਭ ਹੱਦਾਂ ਬੰਨੇ ਟੱਪ ਗਿਆ ਸੀਉਹ ਰੋਜ਼ ਸਵਾ ਮਣ ਜਨੇਊ ਲੁਹਾ ਕੇ ਲੋਕਾਂ ਨੂੰ ਜਬਰੀ ਮੁਸਲਮਾਨ ਬਣਾਉਣ ਲੱਗ ਪਿਆ ਸੀਉਦੋਂ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ 'ਤੇ ਉਨ੍ਹਾਂ ਦਾ ਧਰਮ ਬਚਾਉਣ ਲਈ 'ਹਿੰਦ ਦੀ ਚਾਦਰ' ਬਣ ਕੇ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਹੋਣਾ ਪਿਆ

ਜਬਰ-ਜ਼ੁਲਮ ਦਾ ਟਾਕਰਾ ਕਰਨ ਲਈ ਜਦੋਂ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਧਰਮ ਤਬਦੀਲੀ ਰੋਕਣ ਲਈ ਕਿਸੇ ਮਹਾਪੁਰਸ਼ ਦੀ ਕੁਰਬਾਨੀ ਦੀ ਲੋੜ ਹੈ ਤਾਂ ਉਸ ਵੇਲੇ ਨੌਂ ਸਾਲ ਦੀ ਆਯੂ ਦੇ ਬਾਲ ਗੋਬਿੰਦ ਰਾਏ ਝੱਟ ਬੋਲ ਪਏ ਕਿ 'ਆਪ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ!' ਤਾਂ ਗੁਰੂ ਤੇਗ ਬਹਾਦਰ ਜੀ ਸਮਝ ਗਏ ਸਨ ਕਿ ਸਮਾਂ ਸੰਭਾਲਣ ਵਾਲੀ ਹਸਤੀ ਪੈਦਾ ਹੋ ਗਈ ਹੈ ਅਤੇ ਉਨ੍ਹਾਂ ਨੇ ਉਸੇ ਵੇਲੇ ਕਸ਼ਮੀਰੀ ਪੰਡਿਤਾਂ ਨੂੰ ਕਹਿ ਦਿੱਤਾ ਸੀ ਕਿ ਔਰੰਗਜ਼ੇਬ ਨੂੰ ਦੱਸ ਦੇਣ ਕਿ ਜੇ ਉਨ੍ਹਾਂ ਦਾ ਗੁਰੂ ਧਰਮ ਤਬਦੀਲ ਕਰ ਲਵੇਗਾ ਤਾਂ ਉਹ ਸਾਰੇ ਵੀ ਕਰ ਲੈਣਗੇਔਰੰਗਜ਼ੇਬ ਇਹ ਸੁਣ ਕੇ ਬੜਾ ਖ਼ੁਸ਼ ਹੋਇਆ ਤੇ ਉਸ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾ ਲਿਆਉਨ੍ਹਾਂ ਸਾਹਮਣੇ ਉਸ ਨੇ ਸ਼ਰਤਾਂ ਰੱਖੀਆਂਕਿ ਉਹ ਕਰਾਮਾਤ ਦਿਖਾਉਣ ਜਾਂ ਇਸਲਾਮ ਕਬੂਲ ਲੈਣ, ਨਹੀਂ ਤਾਂ ਕੁਰਬਾਨੀ ਲਈ ਤਿਆਰ ਰਹਿਣਗੁਰੂ ਜੀ ਨੇ ਬਾਦਸ਼ਾਹ ਦੀ ਕੋਈ ਸ਼ਰਤ ਨਾ ਮੰਨੀਸੰਸਾਰ ਦੇ ਇਤਹਾਸ 'ਚ ਪਹਿਲੀ ਵਾਰ ਇਹ ਘਟਨਾ ਵਾਪਰੀ ਸੀ ਜਦੋਂ ਇਕ ਮਕਤੂਲ ਖ਼ੁਦ ਚੱਲ ਕੇ ਕਾਤਲ ਦੇ ਕੋਲ ਗਿਆ ਸੀ ਪਰ ਬੇਵਕੂਫ਼ ਹਾਕਮ ਉਸ ਸ਼ਖ਼ਸੀਅਤ ਦੀ ਪਛਾਣ ਕਰਨ 'ਚ ਅਸਮਰੱਥ ਰਿਹਾ ਪਰ ਜਦੋਂ ਉਸ ਨੇ ਗੁਰੁ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਉਦੋਂ 'ਸੀਸ ਦੀਆ ਪਰ ਸਿਰਰ ਨਾ ਦੀਆ' ਦੀ ਕਰਾਮਾਤ ਨੇ ਹਕੂਮਤ ਦੀਆਂ ਅੱਖਾਂ ਜਰੂਰ ਚੁੰਧਿਆ ਦਿੱਤੀਆਂ ਸਨ

ਮੁਗ਼ਲਾਂ ਦੇ ਰਾਜ ਦੌਰਾਨ ਭਾਰਤ ਵਿਚ ਦੋ ਮਹਾਨ ਗੁਰੂਆਂ ਦੀ ਸ਼ਹਾਦਤ ਤੋਂ ਵੀ ਹਕੂਮਤ ਨੇ ਕੋਈ ਸਬਕ ਨਹੀਂ ਸਿੱਖਿਆਜ਼ੁਲਮ ਤੇ ਤਸ਼ੱਦਦ ਚਰਮ ਸੀਮਾ 'ਤੇ ਪਹੁੰਚ ਗਏ ਸਨ, ਲੋਕਾਂ ਦੀ ਲੁੱਟ-ਖਸੁੱਟ ਤੇ ਧੱਕੇਸ਼ਾਹੀ ਜ਼ੋਰਾਂ 'ਤੇ ਸੀਧਰਮ, ਜਾਤ ਤੇ ਊਚ-ਨੀਚ ਦਾ ਭੇਦਭਾਵ ਪੈਦਾ ਕਰ ਕੇ ਲੋਕਾਂ ਨੂੰ ਇਕ-ਦੂਜੇ ਤੋਂ ਦੂਰ ਕੀਤਾ ਜਾ ਰਿਹਾ ਸੀਬਾਲ ਅਵਸਥਾ ਵਾਲੇ ਗੋਬਿੰਦ ਰਾਇ ਜੀ ਨੇ ਦੂਰਅੰਦੇਸ਼ੀ ਨਾਲ ਲੋਕਾਂ ਨੂੰ ਜਾਗ੍ਰਿਤ ਤੇ ਸੰਗਠਿਤ ਕੀਤਾਲੋਕਾਂ ਨੂੰ ਸਮਝਾਇਆ ਕਿ ਜ਼ੁਲਮ ਬਰਦਾਸ਼ਤ ਕਰਨਾ ਵੀ ਓਨਾ ਹੀ ਮਾੜਾ ਹੈ ਜਿੰਨਾ ਜ਼ੁਲਮ ਕਰਨਾ ਹੁੰਦਾ ਹੈਇਥੇ ਕੋਈ ਵੀ ਉੱਚਾ-ਨੀਵਾਂ ਨਹੀਂ, ਸਭ ਬਰਾਬਰ ਹਨ

'ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ' ਅਤੇ 'ਏਕ ਪਿਤਾ ਏਕਸ ਕੇ ਹਮ ਬਾਰਕ' ਦੀ ਸਿੱਖਿਆ 'ਤੇ ਅਮਲ ਕਰਦੇ ਹੋਏ ਮਜ਼ਲੂਮਾਂ 'ਚ ਨਵੀਂ ਰੂਹ ਫੂਕਣ ਲਈ ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਉਹ ਮਹਾਨ ਇਨਕਲਾਬੀ ਕਾਰਨਾਮਾ ਕੀਤਾ, ਜਿਸ ਦੀ ਦੁਨੀਆ 'ਚ ਕਿਧਰੇ ਵੀ ਮਿਸਾਲ ਨਹੀਂ ਮਿਲਦੀਇਹ ਉਹ ਮਹਾਨ ਅਵਸਰ ਸੀ ਜਦੋਂ ਤਲਵਾਰ ਦੀ ਧਾਰ 'ਤੇ, ਸੰਗਤਾਂ ਦੇ ਭਾਰੀ ਇਕੱਠ ਵਿਚ ਨੰਗੀ ਕਿਰਪਾਨ ਹੱਥ 'ਚ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਸੀਸ ਦੀ ਮੰਗ ਕੀਤੀਇਕ-ਇਕ ਕਰ ਕੇ ਪੰਜ ਵਿਅਕਤੀ ਗੁਰੂ ਜੀ ਮੂਹਰੇ ਸੀਸ ਭੇਟ ਕਰਨ ਲਈ ਹਾਜ਼ਰ ਹੋਏਗੁਰੂ ਜੀ ਉਨ੍ਹਾਂ ਨੂੰ ਤੰਬੂ ਵਿਚ ਲੈ ਗਏ ਪਰ ਜਦੋਂ ਉਹ ਪੰਜੇ ਵਿਅਕਤੀ 'ਪਿਆਰਿਆਂ' ਦੇ ਰੂਪ ਵਿਚ ਵੱਖਰੇ ਜਾਹੋ ਜਲਾਲ ਸਹਿਤ ਸਟੇਜ 'ਤੇ ਪਧਾਰੇ ਤਾਂ ਵੇਖਣ ਵਾਲੇ ਹੈਰਾਨ ਰਹਿ ਗਏਗੁਰੂ ਜੀ ਨੇ ਉਨ੍ਹਾਂ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾਇਆ ਤੇ ਫਿਰ ਉਨ੍ਹਾਂ ਕੋਲੋਂ ਆਪ ਅੰਮ੍ਰਿਤ ਛਕ ਕੇ 'ਆਪੇ ਗੁਰੂ ਚੇਲਾ' ਦੀ ਪਰੰਪਰਾ ਕਾਇਮ ਕੀਤੀਇਹ ਕ੍ਰਾਂਤੀਕਾਰੀ ਕਾਰਨਾਮਾ 'ਖ਼ਾਲਸੇ ਦੀ ਸਿਰਜਣਾ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਨਾਲ ਗੁਰੂ ਜੀ ਨੇ ਜਾਤ-ਪਾਤ ਤੇ ਊਚ-ਨੀਚ ਰਹਿਤ ਸਮਾਜ ਦੀ ਸਥਾਪਨਾ ਦੀ ਨੀਂਹ ਰੱਖੀ

ਸਿੱਖ ਧਰਮ ਵਿਚ ਪੁਰਸ਼ਾਂ ਦੇ ਨਾਂ ਨਾਲ 'ਸਿੰਘ' ਤੇ ਔਰਤਾਂ ਦੇ ਨਾਂ ਨਾਲ 'ਕੌਰ' ਲਗਾਉਣ ਦੀ ਰਵਾਇਤ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤੀ33 ਸਾਲ ਦੀ ਆਯੂ ਵੇਲੇ ਇਹ ਮਹਾਨ ਕੰਮ ਕਰ ਕੇ ਗੁਰੂ ਜੀ ਨੇ ਸਮਾਜ ਨੂੰ ਨਵੀਂ ਦਿੱਖ ਪ੍ਰਦਾਨ ਕੀਤੀਪਹਾੜੀ ਤੇ ਮੁਗ਼ਲ ਰਾਜਿਆਂ ਦੇ ਮਨਾਂ 'ਚ ਇਸ ਨਾਲ ਡਰ ਪਨਪਣ ਲੱਗਾ ਤੇ ਆਨੇ ਬਹਾਨੇ ਉਨ੍ਹਾਂ ਨੇ ਗੁਰੂ ਜੀ ਨਾਲ ਲੜਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂਗੁਰੂ ਜੀ ਨੇ ਪਹਾੜੀ ਰਾਜਿਆਂ ਜਾਂ ਮੁਗ਼ਲਾਂ ਨਾਲ ਜਿੰਨੀਆਂ ਵੀ ਲੜਾਈਆਂ ਲੜੀਆਂ, ਉਨ੍ਹਾਂ ਦਾ ਮੁੱਖ ਕਾਰਨ ਜਬਰ ਜ਼ੁਲਮ ਤੇ ਧੱਕਾ ਹੀ ਸੀਕਿਸੇ ਵਿਅਕਤੀ ਵਿਸ਼ੇਸ਼ ਜਾਂ ਧਰਮ ਦੇ ਵਿਰੁੱਧ ਉਨ੍ਹਾਂ ਨੇ ਕੋਈ ਜੰਗ ਨਹੀਂ ਲੜੀਗੁਰੂ ਸਾਹਿਬ ਦੀ ਫ਼ੌਜ ਵਿਚ ਹਿੰਦੂ-ਮੁਸਲਮਾਨ ਸਭ ਧਰਮਾਂ ਦੇ ਲੋਕ ਸਨਕਿਸੇ ਨਾਲ ਵੀ ਉਨ੍ਹਾਂ ਨੇ ਕਦੇ ਕੋਈ ਵਿਤਕਰਾ ਨਹੀਂ ਕੀਤਾਉਨ੍ਹਾਂ ਤੋਂ ਭੈਭੀਤ ਹੋਏ ਪਹਾੜੀ ਰਾਜਿਆਂ ਨੇ ਝੂਠੀਆਂ ਕਸਮਾਂ ਖਾ ਕੇ ਉਨ੍ਹਾਂ ਨੂੰ ਅਨੰਦਪੁਰ ਦਾ ਕਿਲ੍ਹਾ ਖ਼ਾਲੀ ਕਰਨ ਲਈ ਮਨਾ ਲਿਆ ਪਰ ਜਦੋਂ ਉਨ੍ਹਾਂ ਨੇ ਕਿਲ੍ਹਾ ਖ਼ਾਲੀ ਕੀਤਾ ਤਾਂ ਮੁਗ਼ਲ ਫ਼ੌਜ ਦੀ ਮਦਦ ਨਾਲ ਗੁਰੂ ਜੀ ਦੀ ਫ਼ੌਜ ਉੱਪਰ ਹਮਲਾ ਕਰ ਦਿੱਤਾਨਤੀਜੇ ਵਜੋਂ ਗੁਰੂ ਜੀ ਦਾ ਪਰਿਵਾਰ ਵਿੱਛੜ ਗਿਆਫਿਰ ਗਹਿਗੱਚ ਲੜਾਈ ਵਿਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਸੂਬਾ ਸਰਹਿੰਦ ਵਜ਼ੀਰ ਖ਼ਾਂ ਨੇ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾਮਾਤਾ ਗੁਜਰੀ ਜੀ ਠੰਡੇ ਬੁਰਜ ਵਿਚ ਸਵਾਸ ਤਿਆਗ ਗਏਸੰਸਾਰ ਵਿਚ ਕੁਰਬਾਨੀਆਂ ਦੀ ਅਜਿਹੀ ਮਿਸਾਲ ਕਿਧਰੇ ਨਹੀਂ ਮਿਲਦੀਇਕ ਅਸਾਵੀਂ ਜੰਗ ਵਿਚ ਤੰਗੀਆਂ ਦੇ ਬਾਵਜੂਦ ਮੁਗ਼ਲ ਫ਼ੌਜ ਨਾਲ ਜੂਝਦੇ ਹੋਏ ਚਾਲੀ ਸਿੰਘ ਖਿਦਰਾਣੇ ਦੀ ਢਾਬ 'ਤੇ ਸ਼ਹਾਦਤ ਦਾ ਜਾਮ ਪੀ ਗਏਇਸ ਜੰਗ ਵਿਚ ਮੁਗ਼ਲਾਂ ਦੀ ਕਰਾਰੀ ਹਾਰ ਹੋਈ

ਮੁਗ਼ਲ ਫ਼ੌਜ ਦੀ ਹਾਰ ਤੋਂ ਪਿੱਛੋਂ ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ 'ਜ਼ਫ਼ਰਨਾਮਾ' ਨਾਂ ਦੀ ਚਿੱਠੀ ਲਿਖ ਕੇ ਭੇਜੀਔਰੰਗਜ਼ੇਬ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਸ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਤਾਂਘ ਦਰਸਾਈ ਸੀਜ਼ਫ਼ਰਨਾਮਾ ਪੜ੍ਹ ਕੇ ਔਰੰਗਜੇਬ ਏਨਾ ਡਰ ਗਿਆ ਸੀ ਕਿ ਕਮਜ਼ੋਰੀ ਦੀ ਹਾਲਤ ਵਿਚ ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਹੀ 88 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈਇਸ ਤੋਂ ਪਿੱਛੋਂ ਔਰੰਗਜ਼ੇਬ ਦੇ ਪਰਿਵਾਰ 'ਚ ਖ਼ਾਨਾਜੰਗੀ ਸ਼ੁਰੂ ਹੋ ਗਈਉਸ ਦੇ ਸਭ ਤੋਂ ਛੋਟੇ ਬੇਟੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਪਾਸੋਂ ਮਦਦ ਮੰਗੀਗੁਰੂ ਜੀ ਉਸ ਦੇ ਨਾਲ ਹੀ ਦੱਖਣ ਨੂੰ ਚੱਲ ਪਏਉਸ ਦਾ ਰਾਜ ਕਾਇਮ ਹੋ ਗਿਆਗੁਰੂ ਸਾਹਿਬ ਨੰਦੇੜ ਸਾਹਿਬ ਦੇ ਸਥਾਨ 'ਤੇ ਠਹਿਰ ਗਏਇਸੇ ਅਸਥਾਨ 'ਤੇ ਗੁਰੂ ਸਾਹਿਬ ਨੇ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖ਼ਸ਼ ਕੇ 'ਸ੍ਰੀ ਗੁਰੂ ਗ੍ਰੰਥ ਸਾਹਿਬ' ਦਾ ਰੁਤਬਾ ਦਿੱਤਾਇਥੋਂ ਹੀ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਝ ਸਿੰਘਾਂ ਸਮੇਤ ਪੰਜਾਬ ਭੇਜਿਆ1708 ਈਸਵੀ ਨੂੰ ਨੰਦੇੜ ਵਿਖੇ ਗੋਦਾਵਰੀ ਨਦੀ ਦੇ ਕਿਨਾਰੇ ਗੁਰੂ ਸਾਹਿਬ ਜੋਤੀ ਜੋਤਿ ਸਮਾਏ

ਗੁਰੂ ਗੋਬਿੰਦ ਸਿੰਘ ਜੀ ਨੇ ਹੱਕ, ਸੱਚ ਅਤੇ ਬਰਾਬਰੀ ਦਾ ਰਾਜ ਕਾਇਮ ਕਰਨ ਲਈ ਸਾਰਾ ਪਰਿਵਾਰ ਵਾਰ ਦਿੱਤਾਗੁਰਗੱਦੀ ਦੀ ਲਾਲਸਾ ਨੂੰ ਖ਼ਤਮ ਕਰਨ ਲਈ ਉਨ੍ਹਾਂ ਨੇ ਮਨੁੱਖਤਾ ਨੂੰ 'ਸ਼ਬਦ ਗੁਰੂ' ਦੇ ਲੜ ਲਾਇਆਫਿਰ ਵੀ ਅਸੀਂ ਉਨ੍ਹਾਂ ਹੀ ਘੁੰਮਣਘੇਰੀਆਂ 'ਚ ਫਸੇ ਹੋਏ ਹਾਂ, ਜਾਤ-ਪਾਤ ਤੇ ਊਚ-ਨੀਚ ਹਾਲੇ ਤਕ ਪਿੱਛਾ ਨਹੀਂ ਛੱਡ ਰਹੀ, ਲਾਲਸਾ, ਸਵਾਰਥ ਤੇ ਭ੍ਰਿਸ਼ਟਾਚਾਰ ਨੇ ਸਮਾਜ ਦਾ ਨਾਸ ਕੀਤਾ ਹੋਇਆ ਹੈਹਾਕਮ ਤੇ ਅਮੀਰੀ ਦੇ ਲਾਲਚੀ ਧਨ ਦੇ ਅੰਬਾਰ ਇਕੱਠੇ ਕਰੀ ਜਾ ਰਹੇ ਹਨ ਤੇ ਆਮ ਲੋਕ ਤੰਗੀਆਂ-ਤੁਰਸ਼ੀਆਂ ਨਾਲ ਜ਼ਿੰਦਗੀ ਜਿਊਣ ਲਈ ਮਜਬੂਰ ਹਨਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ 'ਤੇ ਅਮਲ ਕਰਨ ਦੀ ਲੋੜ ਹੈਇਹ ਬੇਮੁੱਖਤਾ ਹੀ ਸਾਡੀ ਅਧੋਗਤੀ ਦਾ ਮੁੱਖ ਕਾਰਨ ਹੈਗੁਰੂ ਸਾਹਿਬ ਨੇ ਤਾਂ ਸਪਸ਼ਟ ਕਰ ਦਿੱਤਾ ਸੀ ਕਿ 'ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹਿ' ਪਰ ਅਸੀਂ ਰਹਿਤ ਨੂੰ ਤਿਲਾਂਜਲੀ ਦੇ ਕੇ ਅਡੰਬਰਾਂ 'ਚ ਫਸ ਗਏ ਹਾਂ, ਊਚ-ਨੀਚ ਤੇ ਜਾਤ-ਪਾਤ ਨੂੰ ਅਸੀਂ ਖ਼ਾਲਸੇ ਦੀ ਸਿਰਜਣਾ ਤੋਂ ਬਾਅਦ ਵੀ ਛੱਡ ਨਹੀਂ ਸਕੇ

ਗੁਰੂ ਸਾਹਿਬ ਬਹੁਤ ਵੱਡੇ ਸਮਾਜ ਸੁਧਾਰਕ ਤੇ ਸਮਾਜਵਾਦ ਦੇ ਬਾਨੀ ਸਨਮਨੁੱਖਤਾ ਦੀ ਅਸਲੀਅਤ ਨੂੰ ਸਮਝਦੇ ਹੋਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਅਮਲ ਕਰਨ ਦੀ ਲੋੜ ਹੈ ਤਾਂ ਜੋ ਧਰਮਾਂ, ਮਜ਼ਹਬਾਂ ਤੇ ਜਾਤਾਂ-ਪਾਤਾਂ ਦੇ ਵਖਰੇਵੇਂ ਖ਼ਤਮ ਹੋਣ ਤੇ 'ਸਭੇ ਸਾਂਝੀਵਾਲ ਸਦਾਇਣ' ਦੀ ਭਾਵਨਾ ਨੂੰ ਸਮਝਦੇ ਹੋਏ ਪ੍ਰੇਮ ਤੇ ਪਿਆਰ ਨਾਲ ਜ਼ਿੰਦਗੀ ਜਿਊਂਣ ਦੇ ਸਮਰੱਥ ਹੋ ਸਕੀਏ

Posted By: Harjinder Sodhi