ਡਿਜੀਟਲ ਡੈਸਕ, ਨਵੀਂ ਦਿੱਲੀ : ਦਿੱਲੀ ਐਨਸੀਅਰ ਸਣੇ ਸਮੁੱਚੇ ਦੇਸ਼ ਵਿਚ ਸ਼ੁੱਭ ਵਿਆਹ ਦੀਆਂ ਘਡ਼ੀਆਂ ਫਿਰ ਤੋਂ ਆਉਣ ਵਾਲੀਆਂ ਹਨ। ਆਗਾਮੀ ਨਵੰਬਰ ਅਤੇ ਦਸੰਬਰ ਵਿਚ ਕੁਲ ਦਰਜਨ ਭਰ ਸ਼ੁੱਭ ਵਿਆਹ ਦੀਆਂ ਤਰੀਕਾਂ ਹਨ।

ਪੁਜਾਰੀਆਂ ਅਤੇ ਜੋਤਿਸ਼ਾਂ ਮੁਤਾਬਕ ਅਗਲੇ ਮਹੀਨੇ 15 ਨਵੰਬਰ ਨੂੰ ਦੇਵੋਉਠਨੀ ਇਕਾਦਸ਼ੀ ਹੈ। ਇਸ ਤੋਂ ਬਾਅਦ ਸ਼ੁੱਭ ਵਿਆਹ ਦੀ ਲਗਨ ਦਾ ਸ਼ੁੱਭ ਆਰੰਭ ਹੋ ਜਾਵੇਗਾ। ਜਾਣਕਾਰਾਂ ਦੀ ਮੰਨੀਏ ਤਾਂ ਅਗਲੇ ਮਹੀਨੇ 19 ਨਵੰਬਰ ਤੋਂ 14 ਦਸੰਬਰ ਦੇ ਵਿਚਕਾਰ ਕੁੱਲ 12 ਦਿਨ ਵਿਆਹਾਂ ਦਾ ਸ਼ੁੱਭ ਮਹੂਰਤ ਹੈ।

ਹੁਣ ਤੋਂ ਹੀ ਸ਼ੁਰੂ ਹੋ ਗਈ ਹੈ ਬੁਕਿੰਗ

ਕੁਲ ਮਿਲਾ ਕੇ ਸ਼ੁੱਭ ਵਿਆਹ ਮਹੂਰਤ ਦੇ ਸ਼ੁਰੂ ਹੋਣ ਵਿਚ ਲਗਪਗ ਇਕ ਮਹੀਨੇ ਦਾ ਸਮਾਂ ਬਚਿਆ ਹੈ। ਅਜਿਹੇ ਵਿਚ ਲਾਡ਼ਾ ਅਤੇ ਲਾਡ਼ੀ ਪੱਖ ਨੇ ਵਿਆਹ ਸਮਾਰੋਹ ਦੇ ਮੱਦੇਨਜ਼ਰ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਖਾਸ ਕਰਕੇ ਬੱਘੀਆਂ ਤੇ ਕੈਟਰਜ਼ ਵਾਲਿਆਂ ਦੀ ਕਾਫੀ ਬੁਕਿੰਗ ਹੋ ਰਹੀ ਹੈ। ਨਾਲ ਹੀ ਰਿਜ਼ੋਰਟ ਅਤੇ ਮੈਰਿਜ ਪੈਲੇਸ ਵੀ ਬੁੱਕ ਕੀਤੇ ਜਾ ਰਹੇ ਹਨ।

ਨਵੰਬਰ ਵਿਚ ਸ਼ੁੱਭ ਮਹੂਰਤ

15 ਨਵੰਬਰ 2021(ਦਿਨ ਸੋਮਵਾਰ)

16 ਨਵੰਬਰ 2021 (ਦਿਨ ਮੰਗਲਵਾਰ)

20 ਨਵੰਬਰ 2021 (ਦਿਨ ਸ਼ਨੀਵਾਰ)

21 ਨਵੰਬਰ 2021 (ਦਿਨ ਐਤਵਾਰ)

28 ਨਵੰਬਰ 2021 (ਦਿਨ ਐਤਵਾਰ)

29 ਨਵੰਬਰ 2021 (ਦਿਨ ਸੋਮਵਾਰ)

30 ਨਵੰਬਰ 2021 (ਦਿਨ ਮੰਗਲਵਾਰ)

ਦਸੰਬਰ 2021 ਵਿੱਚ ਵਿਆਹ ਦਾ ਮਹੂਰਤ

1 ਦਸੰਬਰ 2021 (ਦਿਨ ਬੁੱਧਵਾਰ)

2 ਦਸੰਬਰ 2021 (ਦਿਨ, ਵੀਰਵਾਰ)

6 ਦਸੰਬਰ 2021 (ਦਿਨ ਸੋਮਵਾਰ)

7 ਦਸੰਬਰ 2021 (ਦਿਨ, ਮੰਗਲਵਾਰ)

11 ਦਸੰਬਰ 2021 (ਦਿਨ ਸ਼ਨੀਵਾਰ)

13 ਦਸੰਬਰ 2021 (ਦਿਨ ਸੋਮਵਾਰ)

ਇਸ ਸਬੰਧ ਵਿਚ ਆਚਾਰੀਆ ਪੰਡਿਤ ਸੰਜੀਵ ਅਗਨੀਹੋਤਰੀ ਦਾ ਕਹਿਣਾ ਹੈ ਕਿ ਵੈਦਿਕ ਸਨਾਤਨ ਧਰਮ ਪ੍ਰਣਾਲੀ ਵਿੱਚ ਵਿਆਹ ਦੇ ਲਈ ਸ਼ੁੱਭ ਮਹੂਰਤ ਹਨ ਅਤੇ ਉਨ੍ਹਾਂ ਵਿੱਚ ਹੀ ਵਿਆਹ ਕੀਤਾ ਜਾਣਾ ਚਾਹੀਦਾ ਹੈ। ਪੜ੍ਹੇ-ਲਿਖੇ ਵਿਦਵਾਨ ਆਚਾਰੀਆ ਨੂੰ ਮਹੂਰਤ ਦਿਖਾਉਣ ਤੋਂ ਬਾਅਦ, ਵਿਆਹ ਦੀ ਤਰੀਕ ਤੈਅ ਹੋਣੀ ਚਾਹੀਦੀ ਹੈ। ਇਸ ਵਾਰ ਵਿਆਹ 16 ਨਵੰਬਰ ਤੋਂ ਸ਼ੁਰੂ ਹੋਣਗੇ, ਇਸ ਲਈ ਕਿਉਂਕਿ ਵਿਆਹ ਵਿੱਚ ਲਾੜੇ ਅਤੇ ਲਾੜੀ ਦੇ ਚੰਦਰਮਾ ਦੇ ਚਿੰਨ੍ਹ ਨੂੰ ਵੇਖਦਿਆਂ, ਤਿਉਹਾਰ ਜੋ ਵੀ ਤਰੀਕ ਸਹੀ ਹੋ ਰਹੀ ਹੈ, ਉਨ੍ਹਾਂ ਨੂੰ ਵਿਆਹ ਕਰਵਾਉਣਾ ਚਾਹੀਦਾ ਹੈ।

ਆਚਾਰੀਆ ਪੰਡਿਤ ਸੰਜੀਵ ਅਗਨੀਹੋਤਰੀ ਨੇ ਵੀ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਵਿਆਹ ਵੈਦਿਕ ਬ੍ਰਾਹਮਣਾਂ ਦੁਆਰਾ ਮੰਤਰਾਂ ਦੇ ਜਾਪ ਨਾਲ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਿਰਫ ਪੜ੍ਹੇ ਲਿਖੇ ਵਿਦਵਾਨ ਆਚਾਰੀਆ ਨੂੰ ਵਿਆਹ ਲਈ ਸੱਦਾ ਦਿਓ ਅਤੇ ਬਾਕੀ ਗੌਰੀ ਸ਼ੰਕਰ ਭਗਵਾਨ 'ਤੇ ਛੱਡ ਦਿਓ, ਉਹ ਹਰ ਕਿਸੇ ਦੇ ਜੀਵਨ ਵਿੱਚ ਖੁਸ਼ੀਆਂ ਪ੍ਰਦਾਨ ਕਰਦਾ ਹੈ।

Posted By: Tejinder Thind