August 2021 Vrat & Festival Calendar : ਹਿੰਦੂ ਸੰਸਕ੍ਰਿਤੀ 'ਚ ਵਰਤ ਬੇਹੱਦ ਅਹਿਮ ਹੁੰਦੇ ਹਨ। ਮਾਨਤਾ ਹੈ ਕਿ ਜੋ ਵਿਅਕਤੀ ਪੂਰੀ ਸ਼ਰਧਾ ਦੇ ਨਾਲ ਵਰਤ ਅਤੇ ਤਿਉਹਾਰ ਕਰਦੇ ਹਨ, ਉਨ੍ਹਾਂ ਉੱਪਰ ਦੇਵੀ-ਦੇਵਤਿਆਂ ਦੀ ਵਿਸ਼ੇਸ਼ ਕਿਰਪਾ ਬਣੀ ਰਹਿੰਦੀ ਹੈ। ਭਗਤ ਆਪਣੇ ਪ੍ਰਿਅ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਵਰਤ ਕਰਦੇ ਹਨ। ਜਿਸ ਦਿਨ ਵਰਤ ਕੀਤਾ ਜਾਂਦਾ ਹੈ ਉਸ ਦਿਨ ਕਣਕ, ਮਸਾਲੇ ਅਤੇ ਕੁਝ ਚੋਣਵੀਆਂ ਸਬਜ਼ੀਆਂ ਨਹੀਂ ਖਾਧੀਆਂ ਜਾਂਦੀਆਂ। ਇਸ ਦੌਰਾਨ ਸਿਰਫ਼ ਦੁੱਧ, ਫਲ ਤੇ ਸੁੱਕੇ ਮੇਵੇ ਹੀ ਗ੍ਰਹਿਣ ਕੀਤੇ ਜਾਂਦੇ ਹਨ। ਇਹ ਤਾਂ ਹਨ ਵਰਤ ਰੱਖਣ ਦੇ ਤਰੀਕੇ ਤੇ ਇਸ ਦੇ ਫਾਇਦੇ।

ਹੁਣ ਗੱਲ ਕਰਦੇ ਹਾਂ ਨਵੇਂ ਸਾਲ ਦੇ ਵਰਤ ਅਤੇ ਤਿਉਹਾਰਾਂ ਬਾਰੇ। 2020 'ਚ ਲੋਕਾਂ ਨੇ ਤਿਉਹਾਰ ਤਾਂ ਮਨਾਏ ਪਰ ਉਨ੍ਹਾਂ ਦੀ ਰੌਣਕ ਫਿੱਕੀ ਹੀ ਰਹੀ। ਉਮੀਦ ਲਗਾਈ ਜਾ ਰਹੀ ਹੈ ਕਿ ਜਲਦ ਹੀ ਕੋਰੋਨਾ 'ਤੇ ਕਾਬੂ ਪਾ ਲਿਆ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਨਵੇਂ ਸਾਲ ਵਿਚ ਇਕ ਵਾਰ ਵਰਤ ਅਤੇ ਤਿਉਹਾਰਾਂ ਦੀ ਰਵਾਇਤੀ ਰੌਣਕ ਪਰਤ ਆਵੇਗੀ। ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ ਤੇ ਜੁਲਾਈ ਦੇ ਵਰਤ ਤੇ ਤਿਉਹਾਰਾਂ ਦੀ ਸੂਚੀ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ। ਅਗਸਤ 2021 ਦੀ ਗੱਲ ਕਰੀਏ ਤਾਂ ਇਸ ਮਹੀਨੇ ਕਾਮਿਕਾ ਏਕਾਦਸ਼ੀ, ਓਣਮ, ਰੱਖੜੀ, ਸਾਵਣ ਪੂਰਨਿਮਾ, ਜਨਮ ਅਸ਼ਟਮੀ ਆਦਿ ਤਿਉਹਾਰ ਆਉਣਗੇ। ਆਓ ਜਾਣਦੇ ਹਾਂ ਅਗਸਤ 2021 'ਚ ਕਿਹੜੇ-ਕਿਹੜੇ ਵਰਤ ਅਤੇ ਤਿਉਹਾਰ ਆਉਣ ਵਾਲੇ ਹਨ।

ਅਗਸਤ 2021 : ਵਰਤ ਤੇ ਤਿਉਹਾਰਾਂ ਦੀ ਸੂਚੀ

4 ਅਗਸਤ : ਕਾਮਿਕਾ ਏਕਾਦਸ਼ੀ

5 ਅਗਸਤ : ਪ੍ਰਦੋਸ਼ ਵਰਤ

6 ਅਗਸਤ : ਮਾਸਿਕ ਸ਼ਿਵਰਾਤਰੀ

11 ਅਗਸਤ : ਹਰਿਆਲੀ ਤੀਜ

12 ਅਗਸਤ : ਵਿਨਾਯਕ ਚਤੁਰਥੀ

13 ਅਗਸਤ : ਨਾਗ ਪੰਚਮੀ

15 ਅਗਸਤ : ਆਜ਼ਾਦੀ ਦਿਵਸ

16 ਅਗਸਤ : ਪਾਰਸੀ ਨਿਊ ਈਅਰ

18 ਅਗਸਤ : ਸਾਵਣ ਪੁੱਤਰਦਾ ਏਕਾਦਸ਼ੀ

19 ਅਗਸਤ : ਮੁਹਰਮ

20 ਅਗਸਤ : ਪ੍ਰਦੋਸ਼ ਵਰਤ

21 ਅਗਸਤ : ਓਣਮ

22 ਅਗਸਤ : ਰੱਖੜੀ, ਸਾਵਣ ਪੂਰਨਿਮਾ

25 ਅਗਸਤ : ਸੰਕਟ ਚੌਥ

30 ਅਗਸਤ : ਜਨਮ ਅਸ਼ਟਮੀ

'ਡਿਸਕਲੇਮਰ : ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਮਹਿਜ਼ ਸੂਚਨਾ ਪਹੁੰਚਾਉਣਾ ਹੈ, ਇਸ ਦੀ ਵਰਤੋਂ ਇਸ ਨੂੰ ਮਹਿਜ਼ ਸੂਚਨਾ ਸਮਝ ਕੇ ਹੀ ਲਓ। ਇਸ ਤੋਂ ਇਲਾਵਾ, ਇਸ ਦੀ ਕਿਸੇ ਵੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਵਰਤੋਂਕਾਰ ਦੀ ਹੀ ਰਹੇਗੀ।'

Posted By: Seema Anand