ਜੇਐੱਨਐੱਨ, ਮੁੰਬਈ : Anant Chaturdashi 2019 : ਭਾਦੋਂ ਮਹੀਨੇ ਦੇ ਸ਼ੁਕਲ ਪੱਖ ਚਤੁਰਥੀ ਤੋਂ ਸ਼ੁਰੂ ਹੋਇਆ ਗਣੇਸ਼ ਉਤਸਵ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਦਸ਼ੀ ਨੂੰ ਧੂਮਧਾਮ ਨਾਲ ਗਣਪਤੀ ਬੱਪਾ ਦੇ ਵਿਸਰਜਣ ਨਾਲ ਮੁਕੰਮਲ ਹੋਵੇਗਾ। ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਦਸ਼ੀ ਨੂੰ ਅਨੰਤ ਚਤੁਰਦਸ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਢੋਲ-ਨਗਾੜਿਆਂ ਨਾਲ ਗਣਪਤੀ ਬੱਪਾ ਦੀ ਲੋਕ ਖ਼ੁਸ਼ੀ-ਖ਼ੁਸ਼ੀ ਵਿਦਾਈ ਕਰਦੇ ਹਨ। ਇਸ ਸਾਲ ਅਨੰਤ ਚਤੁਰਦਸ਼ੀ 12 ਸਤੰਬਰ ਦਿਨ ਵੀਰਵਾਰ ਨੂੰ ਹੈ, ਅਜਿਹੇ ਵਿਚ ਗਣਪਤੀ ਦੀਆਂ ਮੂਰਤੀਆਂ ਦਾ ਵਿਸਰਜਣ ਵੀ ਅਨੰਤ ਚਤੁਰਦਸ਼ੀ ਨੂੰ ਹੋਵੇਗਾ।

ਸ਼ੁੱਭ ਮਹੂਰਤ 'ਚ ਹੋਵੇਗਾ ਗਣਪਤੀ ਦਾ ਵਿਸਰਜਣ/Ganpati Visarjan in Shubh Muhurat

ਜੋ ਲੋਕ ਆਪਣੇ ਘਰ ਜਾਂ ਪੰਡਾਲ 'ਚ 10 ਦਿਨਾਂ ਲਈ ਗਣਪਤੀ ਬੱਪਾ ਦੀ ਮੂਰਤੀ ਸਥਾਪਿਤ ਕਰਦੇ ਹਨ, ਉਹ ਵੀਰਵਾਰ ਨੂੰ ਗਣਪਤੀ ਵਿਸਰਜਣ ਕਰਨਗੇ। ਜਿਸ ਤਰ੍ਹਾਂ ਸ਼ੁੱਭ ਮਹੂਰਤ 'ਚ ਗਣਪਤੀ ਦੀ ਸਥਾਪਨਾ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਉਨ੍ਹਾਂ ਦਾ ਵਿਸਰਜਣ ਵੀ ਸ਼ੁੱਭ ਮਹੂਰਤ 'ਚ ਹੁੰਦਾ ਹੈ।

ਗਣੇਸ਼ ਉਤਸਵ ਦੌਰਾਨ ਅਲੱਗ-ਅਲੱਗ ਦਿਨਾਂ ਲਈ ਗਣੇਸ਼ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ। ਕੁਝ ਲੋਕ ਗਣੇਸ਼ ਜੀ ਦੀ ਮੂਰਤੀ ਡੇਢ ਦਿਨ, 3 ਦਿਨਾਂ, 5 ਦਿਨਾਂ, 7 ਦਿਨਾਂ 9 ਦਿਨਾਂ ਤੇ 11 ਦਿਨਾਂ ਲਈ ਸਥਾਪਿਤ ਕਰਦੇ ਹਨ। ਉਸ ਤੋਂ ਬਾਅਦ ਵਿਧੀ-ਵਿਧਾਨ ਨਾਲ ਬੱਪਾ ਦਾ ਵਿਸਰਜਣ ਕਰ ਦਿੰਦੇ ਹਨ।

ਗਣੇਸ਼ ਵਿਸਰਜਣ ਦਾ ਸ਼ੁੱਭ ਮਹੂਰਤ/Ganesh Visarjan Muhurat

  • ਸਵੇਰੇ ਦਾ ਮਹੂਰਤ (ਸ਼ੁੱਭ) : ਸਵੇਰੇ 06:08 ਵਜੇ ਤੋਂ ਸਵੇਰੇ 07:40 ਮਿੰਟ ਤਕ।
  • ਸਵੇਰ ਦਾ ਮਹੂਰਤ (ਚਰ, ਲਾਭ, ਅੰਮ੍ਰਿਤ) : ਸਵੇਰੇ 10:45 ਵਜੇ ਤੋਂ ਦੁਪਹਿਰੇ 03:22 ਵਜੇ ਤਕ।
  • ਦੁਪਹਿਰ ਦਾ ਮਹੂਰਤ (ਸ਼ੁੱਭ) : ਸ਼ਾਮ 04:54 ਵਜੇ ਤੋਂ ਸ਼ਾਮ 06:27 ਵਜੇ ਤਕ।
  • ਸ਼ਾਮ ਦਾ ਮਹੂਰਤ (ਅੰਮ੍ਰਿਤ, ਚਰ) : ਸ਼ਾਮ 06:27 ਵਜੇ ਤੋਂ ਰਾਤ 09:22 ਵਜੇ ਤਕ।
  • ਰਾਤ ਦਾ ਮਹੂਰਤ (ਲਾਭ) : 13 ਸਤੰਬਰ ਨੂੰ ਰਾਤ 12:18 ਤੋਂ ਰਾਤ 01:45 ਵਜੇ ਤਕ।

ਇਨ੍ਹਾਂ ਸ਼ੁਭ ਮਹੂਰਤ 'ਚੋਂ ਕਿਸੇ ਵੀ ਸਮੇਂ ਗਣਪਤੀ ਬੱਪਾ ਦੀ ਤੁਸੀਂ ਵਿਦਾਇਗੀ ਕਰ ਸਕਦੇ ਹੋ। ਬੱਪਾ ਦੀ ਲੋਕ ਇਸ ਲਈ ਵਿਦਾਇਗੀ ਕਰਦੇ ਹਨ ਤਾਂ ਜੋ ਉਹ ਅਗਲੇ ਸਾਲ ਉਨ੍ਹਾਂ ਘਰ ਫਿਰ ਆਉਣ ਤੇ ਉਨ੍ਹਾਂ ਦੇ ਦੁੱਖਾਂ-ਰੁਕਾਵਟਾਂ ਨੂੰ ਖ਼ਤਮ ਕਰ ਕੇ ਜੀਵਨ 'ਚ ਖੁਸ਼ਹਾਲੀ ਲਿਆਉਣ।

ਗਣਪਤੀ ਦੀਆਂ ਮੂਰਤੀਆਂ ਦਾ ਵਿਸਰਜਣ ਆਲੇ-ਦੁਆਲੇ ਕਿਸੇ ਤਲਾਬ, ਨਦੀ ਜਾਂ ਵਗਦੇ ਪਾਣੀ ਦੇ ਸ੍ਰੋਤ 'ਚ ਕੀਤਾ ਜਾਂਦਾ ਹੈ। ਖਾਸ ਤੌਰ 'ਤੇ ਮਿੱਟੀ ਦੇ ਬਣੇ ਗਣਪਤੀ ਦਾ ਹੀ ਜਲ 'ਚ ਵਿਸਰਜਣ ਕੀਤਾ ਜਾਣਾ ਚਾਹੀਦਾ ਹੈ। ਮਿੱਟੀ ਦੇ ਗਣਪਤੀ ਆਸਾਨੀ ਨਾਲ ਪਾਣੀ 'ਚ ਘੁਲ ਜਾਂਦੇ ਹਨ ਜਿਸ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ।

Posted By: Seema Anand