Ahoi Ashtami Vrat Katha : ਅਹੋਈ ਅਸ਼ਟਮੀ 21 ਅਕਤੂਬਰ ਦਿਨ ਸੋਮਵਾਰ ਨੂੰ ਹੈ। ਇਸ ਦਿਨ ਔਰਤਾਂ ਆਪਣੀ ਔਲਾਦ ਦੇ ਸੁਖਦ ਜੀਵਨ ਤੇ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਦਿਨ ਸ਼ਾਮ ਵੇਲੇ ਅਹੋਈ ਮਾਤਾ ਦੀ ਪੂਜਾ ਕਰਨ ਤੋਂ ਬਾਅਦ ਅਹੋਈ ਅਸ਼ਟਮੀ ਵਰਤ ਦੀ ਕਥਾ ਸੁਣੀ ਜਾਂਦੀ ਹੈ।

ਅਹੋਈ ਅਸ਼ਟਮੀ ਵਰਤ ਦੀ ਕਥਾ

ਕਾਫ਼ੀ ਸਾਲ ਪਹਿਲਾਂ ਇਕ ਸ਼ਾਹੂਕਾਰ ਸੀ, ਜਿਸ ਦੇ 7 ਪੁੱਤਰ, 7 ਨੂੰਹਾਂ ਤੇ ਇਕ ਧੀ ਸੀ। ਦੀਵਾਲੀ ਉਤਸਵ ਦੀ ਤਿਆਰੀ ਲਈ ਧੀ ਘਰ 'ਚ ਲਿਪਾਈ ਲਈ ਆਪਣੀਆਂ ਭਾਬੀਆਂ ਨਾਲ ਜੰਗਲ ਗਈ, ਉੱਥੇ ਉਸ ਨੂੰ ਚੰਗੀ ਮਿੱਟੀ ਮਿਲਣ ਦੀ ਉਮੀਦ ਸੀ। ਜ਼ਮੀਨ 'ਚੋਂ ਮਿੱਟੀ ਪੁੱਟਦੇ ਸਮੇਂ ਉਸ ਦੀ ਖੁਰਪੀ ਨਾਲ ਸਿਆਹੂ ਦੇ ਬੱਚੇ ਨੂੰ ਸੱਟ ਲੱਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਆਪਣੇ ਬੱਚੇ ਦੀ ਮੌਤ ਤੋਂ ਦੁਖੀ ਸਿਆਹ ਮਾਤਾ ਨੇ ਸ਼ਾਹੂਕਾਰ ਦੀ ਧੀ ਦੀ ਕੁੱਖ ਬੰਨ੍ਹਣ ਦਾ ਸਰਾਪ ਦੇ ਦਿੱਤਾ। ਉਸ ਕੁੜੀ ਨੇ ਆਪਣੀਆਂ ਭਾਬੀਆਂ ਨੂੰ ਕਿਹਾ ਕਿ ਤੁਹਾਡੇ ਵਿਚੋਂ ਕੋਈ ਇਕ ਆਪਣੀ ਕੁੱਖ ਬੰਨ੍ਹ ਲਵੇ। ਨਨਾਣ ਨੂੰ ਮੁਸੀਬਤ 'ਚ ਦੇਖ ਕੇ ਸਭ ਤੋਂ ਛੋਟੀ ਭਾਬੀ ਆਪਣੀ ਕੁੱਖ ਬੰਨ੍ਹਣ ਲਈ ਤਿਆਰ ਹੋ ਗਈ।

ਸਰਾਪ ਦੇ ਮਾੜੇ ਪ੍ਰਭਾਵ ਕਾਰਨ ਜਦੋਂ ਵੀ ਛੋਟੀ ਭਾਬੀ ਬੱਚੇ ਨੂੰ ਜਨਮ ਦਿੰਦੀ, ਉਸ ਦੀ 7 ਦਿਨਾਂ ਬਾਅਦ ਮੌਤ ਹੋ ਜਾਂਦੀ ਸੀ। ਇਸ ਤਰ੍ਹਾਂ ਉਸ ਦੇ 7 ਬੱਚਿਆਂ ਦੀ ਮੌਤ ਹੋ ਗਈ। ਉਸ ਨੇ ਇਕ ਪੰਡਤ ਨੂੰ ਇਸ ਸਮੱਸਿਆ ਦਾ ਹੱਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਸੁਰਹੀ ਗਾਂ ਦੀ ਸੇਵਾ ਕਰੇ

ਉਹ ਸੁਰਹੀ ਗਾਂ ਦੀ ਤਨੋ-ਮਨੋ ਸੇਵਾ ਕਰਦੀ ਹੈ, ਉਸ ਦੀ ਸੇਵਾ ਨਾਲ ਖ਼ੁਸ਼ ਗਊ ਮਾਤਾ ਉਸ ਨੂੰ ਸਿਆਹ ਮਾਤਾ ਕੋਲ ਲੈ ਗਈ। ਉਦੋਂ ਹੀ ਰਾਹ 'ਚ ਉਸ ਦੀ ਨਜ਼ਰ ਇਕ ਸੱਪ 'ਤੇ ਪੈਂਦੀ ਹੈ। ਉਹ ਇਕ ਗਰੂੜ ਪੰਖਣੀ ਦੇ ਬੱਚੇ ਨੂੰ ਡੰਗਣ ਜਾਂਦਾ ਹੈ ਤਾਂ ਉਹ ਤੁਰੰਤ ਉਸ ਸੱਪ ਨੂੰ ਮਾਰ ਦਿੰਦੀ ਹੈ। ਉਸੇ ਵੇਲੇ ਗਰੂੜ ਪੰਖਨੀ ਆਉਂਦੀ ਹੈ। ਖ਼ੂਨ ਦੇਖ ਕੇ ਉਸ ਨੂੰ ਲਗਦਾ ਹੈ ਕਿ ਉਸ ਔਰਤ ਨੇ ਉਸ ਦੇ ਬੱਚੇ ਨੂੰ ਮਾਰ ਦਿੱਤਾ ਹੈ। ਇਸ 'ਤੇ ਉਹ ਆਪਣੀ ਚੁੰਝ ਨਾਲ ਉਸ ਔਰਤ ਦੇ ਸਿਰ 'ਤੇ ਵਾਰ ਕਰਨ ਲਗਦੀ ਹੈ।

ਇਸ 'ਤੇ ਉਹ ਔਰਤ ਕਹਿੰਦੀ ਹੈ ਕਿ ਤੁਹਾਡੇ ਬੱਚੇ ਸੁਰੱਖਿਅਤ ਹਨ। ਸੱਪ ਕੋਲੋਂ ਤੁਹਾਡੇ ਬੱਚਿਆਂ ਦੀ ਜਾਨ ਬਚਾਈ ਹੈ। ਇਹ ਸੁਣ ਕੇ ਗਰੂੜ ਪੰਖਣੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਪਸ਼ਚਾਤਾਪ ਕਰਦੀ ਹੈ। ਫਿਰ ਛੋਟੀ ਨੂੰਹ ਦੀਆਂ ਗੱਲਾਂ ਸੁਣ ਕੇ ਉਸ ਨੂੰ ਖ਼ੁਦ ਸਿਆਹੂ ਮਾਤਾ ਕੋਲ ਲੈ ਜਾਂਦੀ ਹੈ।

ਛੋਟੀ ਨੂੰਹ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਸਿਆਹੂ ਮਾਤਾ ਉਸ ਨੂੰ 7 ਔਲਾਦਾਂ ਦੀ ਮਾਂ ਹੋਣ ਦਾ ਅਸ਼ੀਰਵਾਦ ਦਿੰਦੀ ਹੈ। ਇਸ ਤੋਂ ਬਾਅਦ ਛੋਟੀ ਨੂੰਹ ਦੇ ਪਰਿਵਾਰ 'ਚ ਸੱਤ ਪੁੱਤਰ ਤੇ ਸੱਤ ਨੂੰਹਾਂ ਹੋ ਜਾਂਦੀਆਂ ਹਨ, ਭਰਿਆ-ਪੂਰਾ ਪਰਿਵਾਰ ਹੁੰਦਾ ਜਾਂਦਾ ਹੈ।

Posted By: Seema Anand