ਜੇਐੱਨਐੱਨ, ਨਵੀਂ ਦਿੱਲੀ : ਕੱਤਕ ਮਹੀਨਾ ਤਿਉਹਾਰਾਂ ਦਾ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਹਿੰਦੂ ਧਰਮ ਦੇ ਕਈ ਵੱਡੇ ਤਿਉਹਾਰ ਆਉਂਦੇ ਹਨ। ਇਹ ਵਰਤ ਤੇ ਤਿਉਹਾਰ ਸਨਾਤਨ ਸੰਸਕ੍ਰਿਤੀ ਦਾ ਅਹਿਮ ਹਿੱਸਾ ਹਨ ਜਿਸ ਨਾਲ ਸਨਾਤਨ ਪਰੰਪਰਾ ਖ਼ੁਸ਼ਹਾਲ ਹੁੰਦੀ ਹੈ ਤੇ ਪਰਿਵਾਰਕ-ਸਮਾਜਿਕ ਰਿਸ਼ਤਿਆਂ ਦੀ ਡੋਰ ਮਜ਼ਬੂਤ ਹੁੰਦੀ ਹੈ। ਕੱਤਕ ਮਹੀਨੇ ਆਉਣ ਵਾਲਾ ਇਕ ਅਜਿਹਾ ਹੀ ਵਰਤ ਹੈ ਅਹੋਈ ਅਸ਼ਟਮੀ। ਇਹ ਵਰਤ ਕੱਤਕ ਮਹੀਨੇ ਦੀ ਅਸ਼ਟਮੀ ਨੂੰ ਕੀਤਾ ਜਾਂਦਾ ਹੈ। ਇਸ ਸਾਲ ਇਹ ਵਰਤ 21 ਅਕਤੂਬਰ ਸੋਮਵਾਰ ਨੂੰ ਹੈ।

ਅਸ਼ਟਮੀ ਦੇਵੀ ਗੌਰੀ ਨੂੰ ਸਮਰਪਿਤ ਹੈ। ਇਸ ਦਿਨ ਮਾਂ ਗੌਰੀ ਦੇ ਅਹੋਈ ਸਰੂਪ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਬੇਔਲਾਤ ਔਰਤਾਂ ਸੰਤਾਨ ਦੀ ਕਾਮਨਾ ਲਈ ਤੇ ਜਿਨ੍ਹਾਂ ਔਰਤਾਂ ਦੇ ਔਲਾਦ ਹੈ, ਉਹ ਉਸ ਦੀ ਤਰੱਕੀ ਲਈ ਵਰਤ ਕਰਦੀਆਂ ਹਨ। ਇਸ ਵਰਤ 'ਚ ਚਾਂਦੀ ਦੀ ਅਹੋਈ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਅਹੋਈ 'ਚ ਕੁਝ ਚਾਂਦੀ ਦੇ ਮਨਕੇ ਵੀ ਪਾਏ ਜਾਂਦੇ ਹਨ। ਹਰ ਸਾਲ ਵਰਤ ਵਾਲੇ ਦਿਨ ਇਨ੍ਹਾਂ ਮਨਕਿਆਂ 'ਚ ਇਕ ਮਨਕਾ ਵਧਾਇਆ ਜਾਂਦਾ ਹੈ। ਪੂਜਾ ਤੋਂ ਬਾਅਦ ਔਰਤਾਂ ਇਹ ਮਾਲਾ ਪਹਿਣਦੀਆਂ ਹਨ।

ਇਸ ਸਾਲ 21 ਅਕਤੂਬਰ ਸੋਮਵਾਰ ਨੂੰ ਸਰਵਾਰਥ ਸਿੱਧੀ ਯੋਗ 'ਚ ਇਹ ਵਰਤ ਆ ਰਿਹਾ ਹੈ। ਇਸ ਦਿਨ ਦੇਵੀ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਮਾਤਾ ਪਾਰਵਤੀ ਔਲਾਦ ਦੀ ਰੱਖਿਆ ਕਰਦੀ ਹੈ ਤੇ ਉਸ ਨੂੰ ਨਿਰੋਗ ਤੇ ਸੁਖੀ ਜੀਵਨ ਦਾ ਅਸ਼ੀਰਵਾਦ ਦਿੰਦੀ ਹੈ। ਇਹ ਵੀ ਮਾਨਤਾ ਹੈ ਕਿ ਇਸ ਦਿਨ ਤੋਂ ਦੀਵਾਲੀ ਦਾ ਆਰੰਭ ਹੋ ਜਾਂਦਾ ਹੈ। ਅਹੋਈ ਅਸ਼ਟਮੀ ਦੀ ਪੂਜਾ 'ਚ ਗੋਹੇ ਨਾਲ ਕੰਧ 'ਤੇ ਅੱਠ ਖਾਣਿਆਂ ਦੀ ਇਕ ਪੁਤਲੀ ਦਾ ਅਕਾਰ ਬਣਾਇਆ ਜਾਂਦਾ ਹੈ, ਨਾਲ ਹੀ ਉਸ ਵਿਚ ਬੱਚਿਆਂ ਦੇ ਚਿੱਤਰ ਬਣਾਏ ਜਾਂਦੇ ਹਨ। ਜਾਂ ਫਿਰ ਬਾਜ਼ਾਰ ਤੋਂ ਬਣਿਆ-ਬਣਾਇਆ ਕੈਲੰਡਰ ਲਿਆ ਕੇ ਪੂਜਾ ਕੀਤੀ ਜਾਂਦੀ ਹੈ।

ਤਾਰਿਆਂ ਨੂੰ ਦਿੱਤਾ ਜਾਂਦਾ ਹੈ ਅਰਘ

ਕੱਤਕ ਕ੍ਰਿਸ਼ਨ ਪੱਖ ਦੀ ਅਸ਼ਟਮੀ ਵਾਲੇ ਦਿਨ ਅਹੋਈ ਅਸ਼ਟਮੀ ਦਾ ਵਰਤ ਰੱਖਿਆ ਜਾਂਦਾ ਹੈ। ਇਸ ਵਰਤ ਨੂੰ ਔਲਾਦ ਲਈ ਰੱਖਿਆ ਜਾਂਦਾ ਹੈ। ਇਸ ਦਿਨ ਔਲਾਦ ਦੇ ਸੁੱਖ ਤੇ ਲੰਬੀ ਉਮਰ ਦੀ ਕਾਮਨਾ ਕਰ ਮਾਵਾਂ ਵਰਤ ਰੱਖਦੀਆਂ ਹਨ। ਇਸ ਵਾਰ ਇਹ ਵਰਤ ਬੜੇ ਹੀ ਸ਼ੁੱਭ ਸੰਯੋਗ 'ਚ ਆ ਰਿਹਾ ਹੈ। ਇਸ ਵਰਤ 'ਚ ਮਾਂ ਪਾਵਰਤੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਪਾਰਵਤੀ ਵੀ ਸੰਤਾਨ ਦੀ ਰੱਖਿਆ ਕਰਨ ਵਾਲੀ ਹੈ। ਇਸ ਵਰਤ ਨੂੰ ਸ਼ਾਮ ਵੇਲੇ ਪੂਜਾ ਕਰ ਕੇ ਤਾਰਿਆਂ ਦੀ ਛਾਵੇਂ ਖੋਲ੍ਹਿਆ ਜਾਂਦਾ ਹੈ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇਸ ਦਿਨ ਤੋਂ ਦੀਵਾਲੀ ਦਾ ਉਤਸਵ ਸ਼ੁਰੂ ਹੋ ਜਾਂਦਾ ਹੈ। ਅਹੋਈ ਅਸ਼ਟਮੀ ਦੀ ਪੂਜਾ ਸੰਧਿਆ ਵੇਲੇ ਯਾਨੀ ਪ੍ਰਦੋਸ਼ ਕਾਲ 'ਚ ਕੀਤੀ ਜਾਂਦੀ ਹੈ।

ਇਸ ਦਿਨ ਔਰਤਾਂ ਚਾਂਦੀ ਦੀ ਅਹੋਈ ਬਣਾ ਕੇ ਉਸ ਦੀ ਪੂਜਾ ਕਰਦੀਆਂ ਹਨ। ਇਸ ਵਿਚ ਚਾਂਦੇ ਦੇ ਮਨਕੇ ਪਾਏ ਜਾਂਦੇ ਹਨ ਤੇ ਹਰ ਵਰਤ 'ਚ ਇਨ੍ਹਾਂ ਦੀ ਗਿਣਤੀ ਵਧਦੀ ਜਾਂਦੀ ਹੈ। ਪੂਜਾ ਤੋਂ ਬਾਅਦ ਔਰਤਾਂ ਇਹ ਮਾਲਾ ਪਹਿਣਦੀਆਂ ਹਨ। ਇਸ ਵਾਰ ਇਸ ਦਿਨ ਸਰਵਾਰਥ ਸਿੱਧੀ ਯੋਗ ਹੈ। ਚੰਦਰਮਾ- ਪੁਸ਼ਯ ਨਕਸ਼ੱਤਰ ਯੋਗ- ਸਾਧਯ ਸਰਵਾਰਥ ਸਿੱਧੀ ਯੋਗ - ਸ਼ਾਮ 5:33 ਤੋਂ ਅਗਲੇ ਦਿਨ 6:22 ਵਜੇ ਤਕ ਅਹੋਈ ਅਸ਼ਟਮੀ ਵਾਲੇ ਦਿਨ ਚੰਦਰਮਾ ਪੁਸ਼ਯ ਨਕਸ਼ੱਤਰ 'ਚ ਰਹੇਗਾ, ਜੋ ਸੰਤਾਨ ਲਈ ਅਤਿ ਉੱਤਮ ਹੈ।

ਅਹੋਈ ਅਸ਼ਟਮੀ ਦਾ ਮਹੂਰਤ

ਤਾਰਿਆਂ ਦਾ ਉਦੈ- ਸ਼ਾਮ 6 ਵਜ ਕੇ 10 ਮਿੰਟ 'ਤੇ

ਪੂਜਾ ਦਾ ਮਹੂਰਤ : ਸ਼ਾਮ 5 ਵਜ ਕੇ 46 ਮਿੰਟ ਤੋਂ 7 ਵਜ ਕੇ 2 ਮਿੰਟ ਤਕ

Posted By: Seema Anand