ਨਈ ਦੁਨੀਆ, ਹਾੜ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਬੁੱਧਵਾਰ ਨੂੰ ਦੇਵਸ਼ਯਨੀ ਇਕਾਦਸ਼ੀ ਅਤੇ ਇਸ ਸੀਜ਼ਨ ਦੇ ਆਖਰੀ ਸਾਹੇ ਦੇ ਨਾਲ ਹੀ ਭਗਵਾਨ ਵਿਸ਼ਣੂ ਵੀ ਯੋਗ ਨਿੰਦਰਾ ਵਿਚ ਚਲੇ ਗਏ। ਉਨ੍ਹਾਂ ਦੇ ਨਾਲ ਹੀ ਸਾਰੇ ਦੇਵਤੇ ਵੀ ਸੌਂ ਜਾਣਗੇ। ਨਾਲ ਹੀ ਚਤੁਰਮਾਸ ਵੀ ਸ਼ੁਰੂ ਹੋ ਗਿਆ ਹੈ। ਇਸ ਨਾਲ ਹੁਣ ਅਗਲੇ ਚਾਰ ਮਹੀਨੇ ਅਤੇ 25 ਦਿਨ ਵਿਆਹ, ਮੰਗਣੀ, ਜਨੇਊ, ਮੁੰਡਨ ਸੰਸਕਾਰ ਵਰਗੇ ਸ਼ੁੱਭ ਅਤੇ ਮੰਗਲਮਈ ਕਾਰਜ ਨਹੀਂ ਹੋਣਗੇ। ਫਿਰ 25 ਨਵੰਬਰ ਨੂੰ ਜਦੋਂ ਦੇਵ ਉਠਣਗੇ ਤਾਂ ਸਾਹੇ ਅਤੇ ਸ਼ੁੱਭ ਕਾਰਜ ਸ਼ੁਰੂ ਹੋ ਜਾਣਗੇ। ਪੁਰਾਣਾ ਮੁਤਾਬਕ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਭਗਵਾਨ ਵਿਸ਼ਣੂ ਦੀ ਯੋਗ ਨਿੰਦਰਾ ਪੂਰੀ ਹੁੰਦੀ ਹੈ।

ਨਵੰਬਰ ਵਿਚ ਵਿਆਹ ਮਹੂਰਤ

5 ਅਤੇ 30 ਨਵੰਬਰ

ਦਸੰਬਰ ਵਿਚ ਵਿਆਹ ਦੇ ਮਹੂਰਤ

1,2,6,7,8,9,10,11,13,14ਵਧੇਰੇ ਮਾਹੀਨੇ ਹੋਣ ਕਾਰਨ ਦੇਰੀ ਨਾਲ ਆਉਣਗੇ ਸ਼ਰਾਧ ਤੋਂ ਬਾਅਦ ਦੇ ਤਿਉਹਾਰ

ਕੁੰਡਲੀ ਮਾਹਰ ਪਵਨ ਸਾਸ਼ਤਰੀ ਰੀਵਾ ਵਾਲੇ ਅਤੇ ਜੋਤਿਸ਼ ਅਚਾਰੀਆ ਪੰ. ਸੰਤੋਸ਼ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਅੱਸੂ ਮਹੀਨੇ ਦਾ ਵੱਧ ਮਹੀਨਾ ਹੈ। ਮਤਲਬ ਦੋ ਅੱਸੂ ਮਹੀਨੇ ਹੋਣਗੇ। ਇਸ ਨਾਲ ਚਾਰ ਮਹੀਨੇ 25 ਦਿਨ ਦਾ ਰਹੇਗਾ। ਸਰਾਧ ਤੋਂ ਬਾਅਦ ਦੇ ਸਾਰੇ ਤਿਉਹਾਰ ਲਗਪਗ 20 ਤੋਂ 25 ਦਿਨ ਦੇਰੀ ਨਾਲ ਆਉਣਗੇ। ਆਮ ਤੌਰ ’ਤੇ ਸਰਾਧ ਖਤਮ ਹੁੰਦੇ ਹੀ ਅਗਲੇ ਦਿਨ ਤੋਂ ਨਰਾਤੇ ਸ਼ੁਰੂ ਹੋ ਜਾਂਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ।

17 ਸਤੰਬਰ ਨੂੰ ਸਰਾਧ ਖਤਮ ਹੋਣਗੇ ਅਤੇ ਅਗਲੇ ਦਿਨ ਤੋਂ ਵਾਧੂ ਮਹੀਨਾ ਸ਼ੁਰੂ ਹੋ ਜਾਵੇਗਾ। ਇਹ 16 ਅਕਤੂਬਰ ਤਕ ਚੱਲੇਗਾ। 17 ਅਕਤੂਬਰ ਤੋਂ ਨਰਾਤੇ ਸ਼ੁਰੂ ਹੋਣਗੇ। ਇਸ ਤਰ੍ਹਾਂ ਸਰਾਧ ਅਤੇ ਨਰਾਤਿਆਂ ਦੌਰਾਨ ਇਸ ਸਾਲ ਇਕ ਮਹੀਨੇ ਦਾ ਸਮਾਂ ਰਹੇਗਾ। ਦੁਸਹਿਰਾ 26 ਅਕਤੂਬਰ ਅਤੇ ਦਿਵਾਲੀ 14 ਨਵੰਬਰ ਨੂੰ ਦੇਵਉਠਨੀ ਇਕਾਦਸ਼ੀ ਰਹੇਗੀ ਅਤੇ ਇਸ ਦਿਨ ਚਤੁਰਮਾਸ ਖਤਮ ਹੋ ਜਾਣਗੇ। 19 ਸਾਲ ਬਾਅਦ ਪੰਜ ਮਹੀਨੇ ਦਾ ਚਤੁਰਮਾਸ ਦਾ ਯੋਗ ਬਣਿਆ ਹੈ। ਇਸ ਤੋਂ ਪਹਿਲਾ 2001 ਵਿਚ ਬਣਿਆ ਸੀ।

Posted By: Tejinder Thind