ਮਨੁੱਖੀ ਜੀਵਨ ਨੂੰ ਸ਼ਾਸਤਰਾਂ 'ਚ ਚਾਰ ਹਿੱਸਿਆਂ 'ਚ ਵੰਡਿਆ ਹੈ। ਮਨੁੱਖੀ ਜੀਵਨ ਦੀ ਯਾਤਰਾ ਬ੍ਰਹਮਚਾਰੀਆ ਤੋਂ ਸ਼ੁਰੂ ਹੋ ਕੇ ਸੰਨਿਆਸ 'ਤੇ ਖਤਮ ਹੁੰਦੀ ਹੈ। ਇਸ ਦੌਰਾਨ ਇਨਸਾਨੀ ਜ਼ਿੰਦਗੀ ਦੀ ਇਸ ਯਾਤਰਾ 'ਚ ਕਈ ਅਹਿਮ ਪੜਾਅ ਵੀ ਆਉਂਦੇ ਹਨ, ਜਿਨ੍ਹਾਂਨੂੰ ਇਨਸਾਨ ਨੂੰ ਨਿਭਾਉਣਾ ਪੈਂਦਾ ਹੈ। ਮਨੁੱਖ ਦੇ ਜਨਮ ਦੇ ਨਾਲ ਹੀ ਉਸਦੀ ਕਿਸਮਤ ਤੈਅ ਹੋ ਜਾਂਦੀ ਹੈ ਅਤੇ ਉਸਦੀ ਜ਼ਿੰਦਗੀ ਵਿਚ ਉਹ ਕਿਸ ਰਾਹ 'ਤੇ ਜਾਵੇਗਾ, ਇਹ ਵੀ ਨਿਰਧਾਰਤ ਹੋ ਜਾਂਦਾ ਹੈ। ਜੋਤਿਸ਼ 'ਚ ਕਈ ਅਜਿਹੇ ਯੋਗ ਹਨ ਜਿਹੜੇ ਇਨਸਾਨ ਨੂੰ ਮਹਾਪੁਰਖ, ਦਿਵਿਆ ਪੁਰਖ ਤੋਂ ਲੈ ਕੇ ਯੋਗੀ ਅਤੇ ਸੰਨਿਆਸੀ ਬਣਾਉਂਦੇ ਹਨ।


ਜੋਤਿਸ਼ 'ਚ ਅਜਿਹੀ ਹੀ ਕੁਝ ਗ੍ਰਹਿ ਅਤੇ ਉਨ੍ਹਾਂ ਦੀ ਯੁਤੀ ਇਨਸਾਨ ਨੂੰ ਸੰਨਿਆਸ ਦੇ ਰਸਤੇ 'ਤੇ ਲੈ ਜਾਂਦੀ ਹੈ। ਮਨੁੱਖੀ ਜੀਵਨ ਵਿਚ ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਉਹ ਆਪਣੀ ਜ਼ਿੰਦਗੀ ਦੇ ਸਾਰੇ ਸੁੱਖ ਅਤੇ ਐਸ਼ੋ-ਆਰਾਮ ਛੱਡ ਕੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਅਲੱਗ ਹੋ ਕੇ ਏਕਾਂਤਵਾਸੀ ਬਣ ਜਾਂਦਾ ਹੈ, ਯਾਨੀ ਸੰਸਾਰਿਕ ਸੁੱਖ ਸਹੂਲਤਾਂ ਨੂੰ ਛੱਡ ਕੇ ਤਸੱਪਸਿਆ ਕਰਨ ਲੱਗਦਾ ਹੈ। ਪਰ ਇਸਦੇ ਨਾਲ ਹੀ ਗ੍ਰਹਿਆਂ ਦਾ ਮੇਲ ਵੀ ਜ਼ਰੂਰੀ ਹੈ ਕਿ ਇਨਸਾਨ ਸੰਨਿਆਸ ਲੈਣ ਦੇ ਬਾਅਦ ਉਸ ਰਸਤੇ 'ਤੇ ਅੱਗੇ ਵਧਦਾ ਚਲਾ ਜਾਵੇ।


ਚਾਰ ਗ੍ਰਹਿਆਂ ਦੀ ਯੁਤੀ ਵਿਅਕਤੀ ਨੂੰ ਬਣਾਉਂਦੀ ਹੈ ਸੰਨਿਆਸੀ

ਜੇਕਰ ਕਿਸੇ ਵਿਅਕਤੀ ਦੀ ਕੁੰਡਲੀ 'ਚ ਚਾਰ ਜਾਂ ਉਸ ਤੋਂ ਜ਼ਿਆਦਾ ਗ੍ਰਹਿ ਇਕੱਠੇ ਬੈਠੇ ਹੋਣ ਤਾਂ ਵਿਅਕਤੀ ਦੇ ਸੰਨਿਆਸੀ ਬਣਨ ਦੇ ਯੋਗ ਮਜ਼ਬੂਤ ਹੁੰਦੇ ਹਨ, ਪਰ ਸੰਨਿਆਸੀ ਬਣਨ ਲਈ ਇਸ ਵਿਚੋਂ ਇਕ ਗ੍ਰਹਿ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਨਾਲ ਹੀ ਮਜ਼ਬੂਤ ਗ੍ਰਹਿ ਦੇ ਅਸਤ ਹੋਣ ਨਾਲ ਵੀ ਜਾਤਕ ਸੰਨਿਆਸ ਦੇ ਰਸਤੇ 'ਤੇ ਅੱਗੇ ਨਹੀਂ ਜਾਂ ਪਾਉਂਦਾ ਬਲਕਿ ਕਿਸੇ ਮਹਾਨ ਸੰਨਿਆਸੀ ਦਾ ਚੇਲਾ ਬਣ ਕੇ ਰਹਿ ਜਾਂਦਾ ਹੈ। ਅਸ਼ੁੱਭ ਗ੍ਰਹਿਆਂ ਦੀ ਦ੍ਰਿਸ਼ਟੀ ਹੋਣ 'ਤੇ ਵੀ ਸੰਨਿਆਸੀ ਬਣਨ ਦੀ ਖਾਹਿਸ਼ ਤਾਂ ਹੁੰਦੀ ਹੈ ਪਰ ਉਹ ਕਦੇ ਪੂਰੀ ਨਹੀਂ ਹੋ ਸਕਦੀ।


ਸ਼ਨੀ ਚੱਕਰਵਤੀ ਸਮਰਾਟ ਨੂੰ ਵੀ ਬਣਾ ਦਿੰਦਾ ਹੈ ਸੰਨਿਆਸੀ

ਇਸਦੇ ਨਾਲ ਕੁਝ ਯੋਗ ਏਨੇ ਮਜ਼ਬੂਤ ਹੁੰਦੇ ਹਨ ਕਿ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਅਤੇ ਧਨ ਦੌਲਤ ਹੁੰਦੇ ਹੋਏ ਵੀ ਆਦਮੀ ਅਲੱਗ-ਥਲੱਗ ਹੋ ਕੇ ਸੰਨਿਆਸ ਦਾ ਰਸਤਾ ਫੜ ਲੈਂਦਾ ਹੈ। ਸ਼ਨੀ ਜੇਕਰ ਨੌਵੇਂ ਭਾਵ ਵਿਚ ਹੋਵੇ ਅਤੇ ਉਸਦੇ ਉੱਪਰ ਕਿਸੇ ਗ੍ਰਹਿ ਦੀ ਦ੍ਰਿਸ਼ਟੀ ਨਾ ਹੋਵੇ ਤਾਂ ਵਿਅਕਤੀ ਚੱਕਰਵਤੀ ਸਮਰਾਟ ਹੋਵੇ ਤਾਂ ਵੀ ਸੰਨਿਆਸੀ ਬਣ ਜਾਂਦਾ ਹੈ। ਜੇਕਰ ਚੰਦਰਮਾ ਨੌਵੇਂ ਭਾਵ ਵਿਚ ਹੋਵੇ ਅਤੇ ਉਸਦੇ ਉੱਪਰ ਕਿਸੇ ਵੀ ਗ੍ਰਹਿ ਦੀ ਦ੍ਰਿਸ਼ਟੀ ਨਾ ਹੋਵੇ ਤਾਂ ਵਿਅਕਤੀ ਦੀ ਕੁੰਡਲੀ 'ਚ ਰਾਜਯੋਗ ਹੁੰਦੇ ਹੋਏ ਵੀ ਉਹ ਸੰਨਿਆਸੀ ਬਣ ਜਾਂਦਾ ਹੈ ਅਤੇ ਸੰਨਿਆਸੀਆਂ 'ਚ ਵੀ ਉੱਚ ਅਹੁਦੇ ਦੀ ਪ੍ਰਾਪਤੀ ਕਰਦਾ ਹੈ।


ਬ੍ਰਹਸਪਤੀ ਅਤੇ ਸ਼ੁੱਕਰ ਬਣਾਉੰਦੇ ਹਨ ਸਰਬੋਤਮ ਸੰਨਿਆਸੀ

ਜੇਕਰ ਕੁੰਡਲੀ ਦੇ ਲਗਨੇਸ਼ 'ਤੇ ਕਈ ਗ੍ਰਹਿਆਂ ਦੀ ਦ੍ਰਿਸ਼ਟੀ ਹੋਵੇ ਅਤੇ ਦ੍ਰਿਸ਼ਟੀ ਪਾਉਣ ਵਾਲੇ ਗ੍ਰਹਿ ਕਿਸੇ ਇਕ ਰਾਸ਼ੀ ਵਿਚ ਹੋਣ ਤਾਂ ਵੀ ਸੰਨਿਆਸ ਯੋਗ ਮਜ਼ਬੂਤ ਹੁੰਦਾ ਹੈ। ਦਸ਼ਮੇਸ਼ ਦੂਜੇ ਚਾਰ ਗ੍ਰਹਿਆਂ ਦੇ ਨਾਲ ਕੇਂਦਰ ਤ੍ਰਿਕੋਣ 'ਚ ਹੋਵੇ ਤਾਂ ਮਨੁੱਖ ਦੀ ਜ਼ਿੰਦਗੀ ਵਿਚ ਵੈਰਾਗ ਦਾ ਭਾਵ ਪੈਦਾ ਹੁੰਦਾ ਹੈ।

ਜੇਕਰ ਕੁੰਡਲੀ 'ਚ ਨਵਮੇਸ਼ ਮਜ਼ਬੂਤ ਹੋ ਕੇ ਨੌਵੇਂ ਜਾਂ ਪੰਜਵੇਂ ਸਥਾਨ 'ਤੇ ਹੋਵੇ ਅਤੇ ਉਸ 'ਤੇ ਬ੍ਰਹਸਪਤੀ ਅਤੇ ਸ਼ੁੱਕਰ ਦੀ ਦ੍ਰਿਸ਼ਟੀ ਹੋਵੇ ਜਾਂ ਉਹ ਬ੍ਰਹਸਪਤੀ ਅਤੇ ਸ਼ੁੱਕਰ ਦੇ ਨਾਲ ਹੋਵੇ ਤਾਂ ਵਿਅਕਤੀ ਅੱਵਲ ਦਰਜੇ ਦਾ ਸੰਨਿਆਸੀ ਬਣਦਾ ਹੈ। ਦਸਵੇਂ ਸਥਾਨ 'ਤੇ ਤਿੰਨ ਗ੍ਰਹਿ ਮਜ਼ਬੂਤ ਹੋਣ ਅਤੇ ਦਸ਼ਮੇਸ਼ ਮਜ਼ਬੂਤ ਹੋਵੇ ਤਾਂ ਸਰਬੋਤਮ ਸੰਨਿਆਸੀ ਹੁੰਦਾ ਹੈ। ਜੇਕਰ ਲਗਨੇਸ਼ ਬ੍ਰਹਸਪਤੀ, ਮੰਗਲ ਜਾਂ ਸ਼ੁੱਕਰ 'ਚੋਂ ਕੋਈ ਇਕ ਹੋਵੇ ਅਤੇ ਲਗਨੇਸ਼ 'ਚ ਸ਼ਨੀ ਦੀ ਦ੍ਰਿਸ਼ਟੀ ਹੋਵੇ ਅਤੇ ਬ੍ਰਹਸਪਤੀ ਨੌਵੇਂ ਭਾਵ ਵਿਚ ਬੈਠਿਆ ਹੋਵੇ ਤਾਂ ਵਿਅਕਤੀ ਤੀਰਥ ਨਾਂ ਦਾ ਸੰਨਿਆਸੀ ਹੁੰਦਾ ਹੈ।

Posted By: Seema Anand