ਵਿਸ਼ਾਲ ਸ਼ੇ੍ਸ਼ਠ, ਕੋਲਕਾਤਾ : ਕੋਰੋਨਾ ਮਹਾਮਾਰੀ ਵਿਚਾਲੇ ਖ਼ਤਮ ਹੋਏ ਗੰਗਾਸਾਗਰ ਮੇਲੇ ਦੇ 31 ਦੇਸ਼ਾਂ 'ਚ ਰਹਿ ਰਹੇ ਹਿੰਦੂਆਂ ਨੇ ਈ-ਦਰਸ਼ਨ ਕੀਤੇ। ਇਨ੍ਹਾਂ ਵਿਚ ਅਮਰੀਕਾ, ਰੂਸ, ਬਰਤਾਨੀਆ, ਫਰਾਂਸ, ਜਰਮਨੀ, ਇਟਲੀ, ਸਪੇਨ, ਇੰਡੋਨੇਸ਼ੀਆ, ਬੁਲਗਾਰੀਆ, ਰੋਮਾਨੀਆ, ਸ੍ਰੀਲੰਕਾ, ਥਾਈਲੈਂਡ, ਨੇਪਾਲ, ਭੂਟਾਨ, ਯੁਗਾਂਡਾ, ਬੰਗਲਾਦੇਸ਼ ਸਮੇਤ ਵੱਖ-ਵੱਖ ਦੇਸ਼ਾਂ ਦੇ ਹਿੰਦੂ ਨਿਵਾਸੀ ਸ਼ਾਮਲ ਹਨ। ਛੇਤੀ ਹੀ ਅਮਰੀਕਾ, ਰੋਮਾਨੀਆ, ਇੰਡੋਨੇਸ਼ੀਆ, ਸ੍ਰੀਲੰਕਾ, ਬੰਗਲਾਦੇਸ਼ ਸਮੇਤ ਅੱਠ ਦੇਸ਼ਾਂ 'ਚ ਈ-ਇਨਸ਼ਾਨ ਕਿੱਟਾਂ ਵੀ ਭੇਜੀਆਂ ਜਾਣਗੀਆਂ।

ਕੋਰੋਨਾ ਦੇ ਮੱਦੇਨਜ਼ਰ ਬੰਗਾਲ ਸਰਕਾਰ ਨੇ ਹੈਮ ਰੇਡੀਓ ਦੇ ਸਹਿਯੋਗ ਨਾਲ ਇਹ ਸ਼ਾਨਦਾਰ ਵਿਵਸਥਾ ਕੀਤੀ ਸੀ। ਹੈਮ ਰੇਡੀਓ ਪੱਛਮੀ ਬੰਗਾਲ ਰੇਡੀਓ ਕਲੱਬ ਨੇ ਆਪਣੇ ਸੈਟੇਲਾਈਟ ਨੈੱਟਵਰਕ ਰਾਹੀਂ ਵੱਖ-ਵੱਖ ਦੇਸ਼ਾਂ ਦੇ ਹੈਮ ਰੇਡੀਓ ਆਪ੍ਰਰੇਟਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਗੰਗਾਸਾਗਰ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਇਸ ਦੇ ਈ-ਦਰਸ਼ਨ ਸਬੰਧੀ ਸਾਰੇ ਵੈੱਬ ਲਿੰਕ ਭੇਜੇ ਤੇ ਉਨ੍ਹਾਂ ਦੇ ਇਥੇ ਰਹਿ ਰਹੇ ਹਿੰਦੂ ਫਿਰਕੇ ਦੇ ਲੋਕਾਂ ਤੇ ਉਥੋਂ ਦੇ ਮੂਲ ਨਾਗਰਿਕਾਂ ਵਿਚਾਲੇ ਇਸ ਦਾ ਪ੍ਰਚਾਰ-ਪਸਾਰ ਕਰਨ ਦੀ ਅਪੀਲ ਕੀਤੀ। ਆਪਣੀ ਟੀਮ ਨਾਲ ਗੰਗਾਸਾਗਰ ਨੇ ਇਸ ਮੁਹਿੰਮ ਦੀ ਅਗਵਾਈ ਕਰਨ ਵਾਲਿਆਂ ਹੈਮ ਰੇਡੀਓ ਪੱਛਮੀ ਬੰਗਾਲ ਰੇਡੀਓ ਕਲੱਬ ਦੇ ਸਕੱਤਰ ਅੰਬਰੀਸ਼ ਨਾਗਰ ਵਿਸ਼ਵਾਸ ਨੇ ਦੱਸਿਆ ਕਿ ਸਾਨੂੰ ਪੂਰੀ ਦੁਨੀਆ ਤੋਂ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਹੈ। ਬਹੁਤ ਸਾਰੇ ਦੇਸ਼ਾਂ 'ਚ ਰਹਿ ਰਹੇ ਹਿੰਦੂਆਂ ਨੂੰ ਗੰਗਾਸਾਗਰ ਮੇਲੇ ਬਾਰੇ ਪਤਾ ਨਹੀਂ ਸੀ। ਉਹ ਇਹ ਜਾਣ ਕੇ ਹੈਰਾਨੀ ਸਨ ਕਿ ਛੋਟੇ ਜਿਹੇ ਟਾਪੂ 'ਚ ਏਨੇ ਵਿਸ਼ਾਲ ਧਾਰਮਿਕ ਮੇਲੇ ਦਾ ਦਹਾਕਿਆਂ ਤੋਂ ਪ੍ਰਬੰਧ ਹੁੰਦਾ ਆ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਹੁਣ ਵੱਖ-ਵੱਖ ਦੇਸ਼ਾਂ 'ਚ ਰਹਿ ਰਹੇ ਹਿੰਦੂ ਈ-ਇਸ਼ਨਾਨ ਕਿੱਟ ਦੀ ਮੰਗ ਕਰ ਰਹੇ ਹਨ। ਅਸੀਂ ਕੋਲਕਾਤਾ ਤੇ ਦਿੱਲੀ 'ਚ ਸਥਿਤ ਅੱਠ ਦੇਸ਼ਾਂ ਦੇ ਸਫ਼ਾਰਤਖਾਨਿਆਂ ਰਾਹੀਂ ਉਨ੍ਹਾਂ ਦੇ ਇਥੇ ਈ-ਇਨਸ਼ਾਨ ਕਿੱਟਾਂ ਭਿਜਵਾਉਣਗੇ।

ਵਿਸ਼ਵਾਸ ਨੇ ਕਿਹਾ ਕਿ ਇਸ ਮੁਹਿੰਮ 'ਚ ਇੰਡੀਅਨ ਇੰਸਟੀਚਿਊਟ ਆਫ ਹੈਮ, ਨੈਸ਼ਨਲ ਇੰਸਟੀਚਿਊਟ ਆਫ ਅਮੇਚਰ ਰੇਡੀਓ ਤੇ ਇੰਡੀਅਨ ਅਕੈਡਮੀ ਆਫ ਕਮਿਊਨਿਕੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਨੇ ਸਾਡਾ ਸਹਿਯੋਗ ਕੀਤਾ। ਇਸ ਤਰ੍ਹਾਂ ਕੇਂਦਰੀ ਸੰਚਾਰ ਮੰਤਰਾਲੇ ਦੇ ਸਹਾਇਕ ਵਾਇਰਲੈੱਸ ਸਲਾਹਕਾਰ ਓਂਕਾਰਨਾਥ ਯਾਦਵ ਨੇ ਸਾਡੀ ਕਾਫੀ ਮਦਦ ਕੀਤੀ। ਬੰਗਾਲ ਸਰਕਾਰ ਦੇ ਅੰਕੜਿਆਂ ਮੁਤਾਬਕ ਇਸ ਸਾਲ 73 ਲੱਖ ਤੋਂ ਜ਼ਿਆਦਾ ਲੋਕਾਂ ਨੇ ਗੰਗਾਸਾਗਰ ਮੇਲੇ ਦੇ ਈ-ਦਰਸ਼ਨ ਕੀਤੇ, ਜਦਕਿ 2,12,500 ਲੋਕਾਂ ਨੇ ਈ-ਇਨਸ਼ਾਨ ਕੀਤਾ।