ਸਲੋਕ ਮਃ ੫ ॥ ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥ ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥ ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥ ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥ ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥ ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥੧॥ ਮਃ ੫ ॥ ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥ ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥ ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥ ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥ ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥ ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥ ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥ ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥੨॥ ਪਉੜੀ ॥ ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥ ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥ ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ ॥ ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥ ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥

सलोक मः ५ ॥ आदि मधि अरु अंति परमेसरि रखिआ ॥ सतिगुरि दिता हरि नामु अंम्रितु चखिआ ॥ साधा संगु अपारु अनदिनु हरि गुण रवै ॥ पाए मनोरथ सभि जोनी नह भवै ॥ सभु किछु करते हथि कारणु जो करै ॥ नानकु मंगै दानु संता धूरि तरै ॥१॥ मः ५ ॥ तिस नो मंनि वसाइ जिनि उपाइआ ॥ जिनि जनि धिआइआ खसमु तिनि सुखु पाइआ ॥ सफलु जनमु परवानु गुरमुखि आइआ ॥ हुकमै बुझि निहालु खसमि फुरमाइआ ॥ जिसु होआ आपि क्रिपालु सु नह भरमाइआ ॥ जो जो दिता खसमि सोई सुखु पाइआ ॥ नानक जिसहि दइआलु बुझाए हुकमु मित ॥ जिसहि भुलाए आपि मरि मरि जमहि नित ॥२॥ पउड़ी ॥ निंदक मारे ततकालि खिनु टिकण न दिते ॥ प्रभ दास का दुखु न खवि सकहि फड़ि जोनी जुते ॥ मथे वालि पछाड़िअनु जम मारगि मुते ॥ दुखि लगै बिललाणिआ नरकि घोरि सुते ॥ कंठि लाइ दास रखिअनु नानक हरि सते ॥२०॥

Shalok, Fifth Mehl: In the beginning, in the middle and in the end, the Transcendent Lord has saved me. The True Guru has blessed me with the Lord's Name, and I have tasted the Ambrosial Nectar. In the Saadh Sangat, the Company of the Holy, I chant the Glorious Praises of the Lord, night and day. I have obtained all my objectives, and I shall not wander in reincarnation again. Everything is in the Hands of the Creator; He does what is done. Nanak begs for the gift of the dust of the feet of the Holy, which shall deliver him. ||1|| Fifth Mehl: Enshrine Him in your mind, the One who created you. Whoever meditates on the Lord and Master obtains peace. Fruitful is the birth, and approved is the coming of the Gurmukh. One who realizes the Hukam of the Lord's Command shall be blessed - so has the Lord and Master ordained. One who is blessed with the Lord's Mercy does not wander. Whatever the Lord and Master gives him, with that he is content. O Nanak, one who is blessed with the kindness of the Lord, our Friend, realizes the Hukam of His Command. But those whom the Lord Himself causes to wander, continue to die, and take reincarnation again. ||2|| Pauree: The slanderers are destroyed in an instant; they are not spared for even a moment. God will not endure the sufferings of His slaves, but catching the slanderers, He binds them to the cycle of reincarnation. Grabbing them by the hair on their heads, the Lord throws them down, and leaves them on the path of Death. They cry out in pain, in the darkest of hells. But hugging His slaves close to His Heart, O Nanak, the True Lord saves them. ||20||

ਪਦਅਰਥ:- ਆਦਿ—ਸ਼ੁਰੂ ਵਿਚ। ਮਧਿ—ਵਿਚਕਾਰਲੇ ਸਮੇ। ਅੰਤਿ—ਅਖ਼ੀਰ ਵਿਚ। ਆਦਿ ਮਧਿ ਅਰੁ ਅੰਤਿ—ਭਾਵ, ਸਦਾ ਹੀ। ਪਰਮੇਸਰਿ—ਪਰਮੇਸਰ ਨੇ। ਸਤਿਗੁਰਿ—ਸਤਿਗੁਰ ਨੇ। ਰਵੈ—ਯਾਦ ਕਰਦਾ ਹੈ। ਸਭਿ—ਸਾਰੇ। ਕਾਰਣੁ—ਸਬੱਬ, ਵਸੀਲਾ। ਤਰੈ—ਤਰ ਜਾਏ। ਮੰਨਿ—ਮਨ ਵਿਚ। ਜਿਨਿ—ਜਿਸ (ਪ੍ਰਭੂ) ਨੇ। ਜਨਿ—ਜਨ ਨੇ। ਜਿਨਿ ਜਨਿ—ਜਿਸ ਮਨੁੱਖ ਨੇ। ਤਿਨਿ—ਉਸ ਮਨੁੱਖ ਨੇ। ਸਫਲੁ—ਫਲ ਸਹਿਤ, ਕਾਮਯਾਬ। ਖਸਮਿ—ਖਸਮ ਨੇ। ਜਿਸਹਿ—ਜਿਸ ਜਿਸ ਨੂੰ। ਜਮਹਿ—ਜੰਮਦੇ ਹਨ। ਤਤਕਾਲਿ—ਉਸੇ ਵੇਲੇ। ਨ ਖਵਿ ਸਕਹਿ—ਸਹਾਰ ਨਹੀਂ ਸਕਦੇ। ਜੁਤੇ—ਜੋ ਦਿੱਤੇ, ਪਾ ਦਿੱਤੇ। ਮਥੇ ਵਾਲਿ—ਮੱਥੇ ਦੇ ਵਾਲਾਂ ਤੋਂ (ਫੜ ਕੇ)। ਪਛਾੜਿਅਨੁ—ਪਛਾੜੇ ਹਨ ਉਸ ਪ੍ਰਭੂ ਨੇ, ਭੁੰਞੇ ਪਟਕਾ ਕੇ ਮਾਰੇ ਹਨ ਉਸ ਨੇ। ਜਮ ਮਾਰਗਿ—ਜਮ ਦੇ ਰਾਹ ਤੇ। ਮੁਤੇ—ਛੱਡ ਦਿੱਤੇ ਹਨ। ਦੁਖਿ—(ਅਧਿਕਰਣ ਕਾਰਕ, ਇਕ-ਵਚਨ)। ਦੁਖਿ ਲਗੈ—(ਪੂਰਬ ਪੂਰਨ ਕਾਰਦੰਤਕ, Locative Absolute) ਦੁੱਖ ਲੱਗਣ ਕਰ ਕੇ। ਨਰਕਿ ਘੋਰਿ—ਘੋਰ ਨਰਕ ਵਿਚ, ਡਰਾਉਣੇ ਨਰਕ ਵਿਚ। ਸੁਤੇ—ਜਾ ਪਏ। ਰਖਿਅਨੁ—ਰੱਖ ਲਏ ਉਸ (ਪ੍ਰਭੂ) ਨੇ। ਸਤੇ—ਸਤਿ, ਸੱਚਾ।

ਅਰਥ:- (ਵਿਘਨਾਂ ਵਿਕਾਰਾਂ ਤੋਂ) ਪਰਮੇਸਰ ਨੇ ਆਪ (ਆਪਣੇ ਸੇਵਕ ਨੂੰ) ਸਦਾ ਹੀ ਬਚਾਇਆ ਹੈ, (ਜਿਸ ਸੇਵਕ ਦੀ ਪ੍ਰਭੂ ਨੇ ਰੱਖਿਆ ਕੀਤੀ ਹੈ, ਉਸ ਨੂੰ) ਸਤਿਗੁਰੂ ਨੇ ਪ੍ਰਭੂ ਨਾਮ ਦਿੱਤਾ ਹੈ, (ਉਸ ਸੇਵਕ ਨੇ) ਨਾਮ-ਅੰਮ੍ਰਿਤ ਚੱਖਿਆ ਹੈ, (ਉਸ ਨੂੰ) ਅਮੋਲਕ ਸਤ-ਸੰਗ (ਮਿਲਿਆ ਹੈ, ਜਿਥੇ) ਹਰ ਵੇਲੇ (ਉਹ ਸੇਵਕ) ਹਰੀ ਦੇ ਗੁਣ ਚੇਤੇ ਕਰਦਾ ਹੈ, ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਭਾਵ, ਸਾਰੀਆਂ ਵਾਸ਼ਨਾਂ ਮਿਟ ਜਾਂਦੀਆਂ ਹਨ, ਤੇ) ਉਹ ਜੂਨਾਂ ਵਿਚ ਨਹੀਂ ਭਟਕਦਾ। ਪਰ ਇਹ ਸਾਰੀ ਮੇਹਰ ਕਰਤਾਰ ਦੇ ਹੱਥ ਵਿਚ ਹੈ, ਜੋ ਉਹੀ ਆਪ (ਆਪਣੇ ਲਈ ਸਿਮਰਨ ਦਾ) ਵਸੀਲਾ ਪੈਦਾ ਕਰਦਾ ਹੈ। ਨਾਨਕ (ਭੀ, ਉਸੇ ਦੇ ਦਰ ਤੋਂ) ਦਾਨ ਮੰਗਦਾ ਹੈ ਕਿ (ਨਾਨਕ ਭੀ) ਸੰਤਾਂ ਦੀ ਚਰਨ-ਧੂੜ ਲੈ ਕੇ (ਭਾਵ, ਸਾਧ ਸੰਗਤਿ ਵਿਚ ਰਹਿ ਕੇ, ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏ।1। (ਹੇ ਭਾਈ!) ਉਸ (ਪ੍ਰਭੂ) ਨੂੰ (ਆਪਣੇ) ਮਨ ਵਿਚ ਵਸਾ ਜਿਸ ਨੇ (ਤੈਨੂੰ) ਪੈਦਾ ਕੀਤਾ ਹੈ, ਜਿਸ ਮਨੁੱਖ ਨੇ ਖਸਮ (-ਪ੍ਰਭੂ) ਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ, ਉਸ ਗੁਰਮੁਖਿ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ ਹੈ, ਖਸਮ (ਪ੍ਰਭੂ ਨੇ) ਜੋ ਹੁਕਮ ਦਿੱਤਾ, ਉਸ ਹੁਕਮ ਨੂੰ ਸਮਝ ਕੇ ਉਹ (ਗੁਰਮੁਖਿ) ਸਦਾ ਖਿੜਿਆ ਰਹਿੰਦਾ ਹੈ। ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਵਾਨ ਹੋਇਆ ਹੈ ਉਹ ਭਟਕਣਾ ਵਿਚ ਨਹੀਂ ਪੈਂਦਾ, ਖਸਮ (-ਪ੍ਰਭੂ) ਨੇ ਜੋ ਕੁਝ ਉਸ ਨੂੰ ਦਿੱਤਾ, ਉਹ ਉਸ ਨੂੰ ਸੁਖ ਹੀ ਪ੍ਰਤੀਤ ਹੋਇਆ ਹੈ। ਹੇ ਨਾਨਕ! ਜਿਸ ਮਨੁੱਖ ਤੇ ਮਿੱਤਰ (ਪ੍ਰਭੂ) ਮੇਹਰਵਾਨ ਹੁੰਦਾ ਹੈ ਉਸ ਨੂੰ ਆਪਣੇ ਹੁਕਮ ਦੀ ਸੂਝ ਬਖ਼ਸ਼ਦਾ ਹੈ, ਪਰ, ਜਿਸ ਜਿਸ ਜੀਵ ਨੂੰ ਭੁੱਲ ਵਿਚ ਪਾਂਦਾ ਹੈ ਉਹ ਨਿੱਤ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ।2। ਜੋ ਮਨੁੱਖ (ਗੁਰਮੁਖਾਂ ਦੀ) ਨਿੰਦਿਆ ਕਰਦੇ ਹਨ ਉਹ ਤਾਂ ਪ੍ਰਭੂ ਨੇ (ਮਾਨੋ) ਉਸੇ ਵੇਲੇ ਹੀ ਮਾਰ ਦਿੱਤੇ, (ਕਿਉਂਕਿ ਨਿੰਦਾ ਦੇ ਕਾਰਨ ਪ੍ਰਭੂ ਨੇ ਉਹਨਾਂ ਦੇ ਮਨ ਨੂੰ) ਇਕ ਪਲਕ ਭਰ ਭੀ ਸ਼ਾਂਤੀ ਨਹੀਂ ਕਰਨ ਦਿੱਤੀ, ਪ੍ਰਭੂ ਜੀ ਆਪਣੇ ਦਾਸਾਂ ਦਾ ਦੁੱਖ ਸਹਾਰ ਨਹੀਂ ਸਕਦੇ (ਭਾਵ) ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਨੂੰ ਕੋਈ ਦੁੱਖ ਵਿਕਾਰ ਨਹੀਂ ਪੋਂਹਦਾ, ਪਰ ਨਿੰਦਕਾਂ ਨੂੰ ਪ੍ਰਭੂ ਨੇ ਜੂਨ ਵਿਚ ਪਾ ਦਿੱਤਾ ਹੈ, (ਨਿੰਦਕਾਂ ਨੂੰ, ਮਾਨੋ,) ਉਸ ਨੇ ਕੇਸਾਂ ਤੋਂ ਫੜ ਕੇ ਭੁੰਞੇ ਪਟਕਾ ਮਾਰਿਆ ਹੈ ਤੇ ਜਮ ਦੇ ਰਾਹ ਤੇ (ਨਿਖਸਮੇ) ਛੱਡ ਦਿੱਤਾ ਹੈ; ਇਸ ਤਰ੍ਹਾਂ ਦੁੱਖ ਲੱਗਣ ਕਰ ਕੇ ਉਹ ਵਿਲਕਦੇ ਹਨ, ਤੇ ਮਾਨੋ, ਘੋਰ ਨਰਕ ਵਿਚ ਜਾ ਪੈਂਦੇ ਹਨ। ਪਰ ਹੇ ਨਾਨਕ! ਸੱਚੇ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਵਿਕਾਰਾਂ ਦੁੱਖਾਂ ਤੋਂ, ਮਾਨੋ) ਗਲ ਲਾ ਕੇ ਬਚਾ ਲਿਆ ਹੈ। 20।

अर्थ :-(विघन और विकारों से) परमेश्वर ने (अपने सेवक को) सदा ही बचाया है, (जिस सेवक की भगवान ने रक्षा की है, उस को) सतिगुरु ने भगवान नाम दिया है, (उस सेवक ने) नाम-अमृत चखा है, (उस को) अमोलक सत-संग (मिला है, जहाँ) हर समय (वह सेवक) हरि के गुण याद करता है, उस के सारे मनोरथ पूरे हो जाते हैं (भावार्थ, सभी प्रकार की वासना मिट जाती हैं, और) वह जन्मों में नहीं भटकता। पर यह सारी कृपा करतार के हाथ में है, जो वही आप (अपने लिए सुमिरन का) रास्ता पैदा करता है। नानक (भी, उसी के दर से) दान माँगता है कि (नानक भी) संतो की चरण-धूल ले के (भावार्थ, साध संगत में रह के, इस संसार-सागर से) पार निकल जाए।1। (हे भाई !) उस (भगवान) को (अपने) मन में बसा जिस ने (तुझे) पैदा किया है, जिस मनुख ने खसम (-भगवान) को सुमिरा है उस ने सुख पाया है, उस गुरमुखि का (जगत में) आना मुबारिक है, उस की जिंदगी कामयाब हो गई है, खसम (भगवान ने) जो हुक्म दिया, उस हुक्म को समझ के वह (गुरमुखि) सदा खिला रहता है। जिस मनुख पर भगवान आप मेहरबान हुआ है वह भटकना में नहीं पड़ता, खसम (-भगवान) ने जो कुछ उस को दिया, वह उस को सुख ही प्रतीत हुआ है। हे नानक ! जिस मनुख पर मित्र (भगवान) मेहरबान होता है उस को अपने हुक्म की सूझ बख्शता है, पर, जिस जिस जीव को भुल भूलइया में डालता है वह नित्य बार बार मरते जन्मते रहते हैं।2। जो मनुख (गुरमुखों की) निंदा करते हैं वह तो भगवान ने (मानो) उसी समय ही मार दिये, (क्योंकि निंदा के कारण भगवान ने उन के मन को) एक पलक भर भी शांती नहीं करने दी, भगवान जी आपने दासो का दु:ख सहार नहीं सकते (भावार्थ ) भगवान की बंदगी करने वालो को कोई दु:ख विकार नहीं सताता, पर निंदकाँ को भगवान ने योनियों में डाल दिया है, (निंदकाँ को, मानो,) उस ने केशों से पकड़ के जमीन पर पटका मारा है और यम के मार्ग पर (निखसमे) छोड़ दिया है; इस तरह दु:ख लगने से वह बिलकते हैं, और मानो, घोर नरक में जा पड़ते हैं। पर हे नानक ! सच्चे भगवान ने अपने सेवकों को (विकारों दु:खों से, मानो) गले लगा के बचा लिया है।20।

Posted By: Amita Verma