ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ੴ ਸਤਿਗੁਰ ਪ੍ਰਸਾਦਿ ॥ ਘਰ ਦਰ ਫਿਰਿ ਥਾਕੀ ਬਹੁਤੇਰੇ ॥ ਜਾਤਿ ਅਸੰਖ ਅੰਤ ਨਹੀ ਮੇਰੇ ॥ ਕੇਤੇ ਮਾਤ ਪਿਤਾ ਸੁਤ ਧੀਆ ॥ ਕੇਤੇ ਗੁਰ ਚੇਲੇ ਫੁਨਿ ਹੂਆ ॥ ਕਾਚੇ ਗੁਰ ਤੇ ਮੁਕਤਿ ਨ ਹੂਆ ॥ ਕੇਤੀ ਨਾਰਿ ਵਰੁ ਏਕੁ ਸਮਾਲਿ ॥ ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ ॥ ਦਹ ਦਿਸ ਢੂਢਿ ਘਰੈ ਮਹਿ ਪਾਇਆ ॥ ਮੇਲੁ ਭਇਆ ਸਤਿਗੁਰੂ ਮਿਲਾਇਆ ॥੨੧॥ ਗੁਰਮੁਖਿ ਗਾਵੈ ਗੁਰਮੁਖਿ ਬੋਲੈ ॥ ਗੁਰਮੁਖਿ ਤੋਲਿ ਤੋੁਲਾਵੈ ਤੋਲੈ ॥ ਗੁਰਮੁਖਿ ਆਵੈ ਜਾਇ ਨਿਸੰਗੁ ॥ ਪਰਹਰਿ ਮੈਲੁ ਜਲਾਇ ਕਲੰਕੁ ॥ ਗੁਰਮੁਖਿ ਨਾਦ ਬੇਦ ਬੀਚਾਰੁ ॥ ਗੁਰਮੁਖਿ ਮਜਨੁ ਚਜੁ ਅਚਾਰੁ ॥ ਗੁਰਮੁਖਿ ਸਬਦੁ ਅੰਮ੍ਰਿਤੁ ਹੈ ਸਾਰੁ ॥ ਨਾਨਕ ਗੁਰਮੁਖਿ ਪਾਵੈ ਪਾਰੁ ॥੨੨॥

रामकली महला १ दखणी ओअंकारु ੴ सतिगुर प्रसादि ॥

घर दर फिरि थाकी बहुतेरे ॥ जाति असंख अंत नही मेरे ॥ केते मात पिता सुत धीआ ॥ केते गुर चेले फुनि हूआ ॥ काचे गुर ते मुकति न हूआ ॥ केती नारि वरु एकु समालि ॥ गुरमुखि मरणु जीवणु प्रभ नालि ॥ दह दिस ढूढि घरै महि पाइआ ॥ मेलु भइआ सतिगुरू मिलाइआ ॥२१॥ गुरमुखि गावै गुरमुखि बोलै ॥ गुरमुखि तोलि तोलावै तोलै ॥ गुरमुखि आवै जाइ निसंगु ॥ परहरि मैलु जलाइ कलंकु ॥ गुरमुखि नाद बेद बीचारु ॥ गुरमुखि मजनु चजु अचारु ॥ गुरमुखि सबदु अंम्रितु है सारु ॥ नानक गुरमुखि पावै पारु ॥२२॥

Raamkalee, First Mehl, Dakhanee, Ongkaar: One Universal Creator God. By The Grace Of The True Guru:

Wandering to countless doorsteps and homes, I have grown weary. My incarnations are countless, without limit. I have had so many mothers and fathers, sons and daughters. I have had so many gurus and disciples. Through a false guru, liberation is not found. There are so many brides of the One Husband Lord - consider this. The Gurmukh dies, and lives with God. Searching in the ten directions, I found Him within my own home. I have met Him; the True Guru has led me to meet Him. ||21|| The Gurmukh sings, and the Gurmukh speaks. The Gurmukh evaluates the value of the Lord, and inspires others to evaluate Him as well. The Gurmukh comes and goes without fear. His filth is taken away, and his stains are burnt off. The Gurmukh contemplates the sound current of the Naad for his Vedas. The Gurmukh's cleansing bath is the performance of good deeds. For the Gurmukh, the Shabad is the most excellent Ambrosial Nectar. O Nanak, the Gurmukh crosses over. ||22||

ਪਦਅਰਥ:- ਘਰ ਦਰ ਬਹੁਤੇਰੇ—ਬਥੇਰੇ ਘਰਾਂ ਦੇ ਦਰਵਾਜ਼ੇ, ਕਈ ਜੂਨਾਂ। ਫਿਰਿ ਥਾਕੀ—(ਜੀਵ-ਇਸਤ੍ਰੀ (ਭੌਂ ਭੌਂ ਕੇ ਖਪ ਲੱਥੀ। ਅਸੰਖ—ਅ-ਸੰਖ, ਜਿਨ੍ਹਾਂ ਦੀ ਸੰਖਿਆ ਨਾਹ ਹੋ ਸਕੇ, ਅਣ-ਗਿਣਤ। ਅੰਤ ਨਹੀ ਮੇਰੇ—ਮੇਰੇ ਪਾਸੋਂ ਅੰਤ ਨਹੀਂ ਪਾਇਆ ਜਾ ਸਕਦਾ, ਮੈਂ ਗਿਣ ਨਹੀਂ ਸਕਦਾ। ਮੇਰੇ—ਮੇਰੇ ਪਾਸੋਂ। ਕੇਤੇ—ਕਈ। ਸੁਤ—ਪੁੱਤਰ। ਫੁਨਿ—ਫਿਰ, ਭੀ। ਮੁਕਤਿ—ਜੂਨਾਂ ਤੋਂ ਖ਼ਲਾਸੀ। ਕਾਚੇ ਗੁਰ ਤੇ—ਕੱਚੇ ਗੁਰੂ ਤੋਂ, ਉਸ ਗੁਰੂ ਤੋਂ ਜਿਸ ਦਾ ਆਪਣਾ ਮਨ ਕੱਚਾ ਹੈ, ਜਿਸ ਦਾ ਮਨ ਮਾਇਆ ਦੇ ਸੱਚੇ ਵਿਚ ਢਲ ਜਾਣ ਵਾਲਾ ਹੈ (ਜਿਵੇਂ ਕੱਚੀ ਮਿੱਟੀ ਚੱਕ ਤੇ ਰੱਖਿਆਂ ਕਈ ਸ਼ਕਲਾਂ ਵਾਲੇ ਭਾਂਡੇ ਬਣਾਏ ਜਾ ਸਕਦੇ ਹਨ)। ਏਕੁ ਵਰੁ—ਇੱਕ ਖਸਮ-ਪ੍ਰਭੂ। ਸਮਾਲਿ—ਸਮਾਲੇ, ਸੰਭਾਲ ਕਰਦਾ ਹੈ। ਕੇਤੀ ਨਾਰਿ—ਕਈ ਜੀਵ-ਇਸਤ੍ਰੀਆਂ। ਗੁਰਮੁਖਿ ਮਰਣੁ ਜੀਵਣੁ—ਗੁਰਮੁਖਿ ਦਾ ਮਰਨ-ਜੀਊਣ। ਮਰਣੁ ਜੀਵਣੁ—ਆਸਰਾ-ਪਰਨਾ, ਜਿਸ ਦੇ ਹੁੰਦਿਆਂ ਜੀਵਿਆ ਜਾ ਸਕੇ ਤੇ ਜਿਸ ਤੋਂ ਵਿਛੁੜ ਕੇ ਮੌਤ ਆਉਂਦੀ ਜਾਪੇ। ਦਹਦਿਸ—ਦਸੀਂ ਪਾਸੀਂ, ਹਰ ਪਾਸੇ। ਘਰੈ ਮਹਿ—ਘਰਿ ਹੀ, ਹਿਰਦੇ-ਘਰ ਵਿਚ ਹੀ। ਤੋੁਲਾਵੈ—ਤੋਲਣ ਲਈ ਹੋਰਨਾਂ ਨੂੰ ਪ੍ਰੇਰਦਾ ਹੈ {ਨੋਟ:- ਅੱਖਰ ‘ਤ’ ਦੇ ਨਾਲ ਦੋ ‘ਲਗਾਂ’ ਹਨ (ੋ) ਅਤੇ (ੁ)। ਇਥੇ ਅਸਾਂ (ੁ) ਪੜ੍ਹਨਾ ਹੈ, ਭਾਵ, ਇਸ ਲਫ਼ਜ਼ ਨੂੰ “ਤੁਲਾਵੈ” ਪੜ੍ਹਨਾ ਹੈ। ਅਸਲ ਲਫ਼ਜ਼ “ਤੋਲਾਵੈ” ਹੈ}। ਨਿਸੰਗੁ—ਬੰਧਨ-ਰਹਿਤ। ਪਰਹਰਿ—ਦੂਰ ਕਰ ਕੇ। ਕਲੰਕੁ—ਐਬ, ਵਿਕਾਰ। ਬੀਚਾਰੁ—ਪਰਮਾਤਮਾ ਦੀ ਵਿਚਾਰ। ਮਜਨੁ—ਚੁੱਭੀ, ਇਸ਼ਨਾਨ। ਚਜੁ ਅਚਾਰੁ—ਉੱਚਾ ਆਚਰਣ। ਗੁਰਮੁਖਿ—ਗੁਰੂ ਦੇ ਸਨਮੁਖ ਮਨੁੱਖ। ਸਾਰੁ—ਸ੍ਰੇਸ਼ਟ।

ਅਰਥ:- (ਹੇ ਪਾਂਡੇ! ਗੁਰੂ ਦੀ ਮਤਿ ਵਾਲਾ ਰਸਤਾ ਫੜਨ ਤੋਂ ਬਿਨਾ) ਜਿੰਦ ਕਈ ਜੂਨਾਂ ਵਿਚ ਭੌਂ ਭੌਂ ਕੇ ਖਪ ਲੱਥਦੀ ਹੈ, ਇਤਨੀਆਂ ਅਣ-ਗਿਣਤ ਜਾਤੀਆਂ ਵਿਚੋਂ ਲੰਘਦੀ ਹੈ ਜਿਨ੍ਹਾਂ ਦਾ ਅੰਤ ਨਹੀਂ ਪੈ ਸਕਦਾ। (ਇਹਨਾਂ ਬੇਅੰਤ ਜੂਨਾਂ ਵਿਚ ਭਟਕਦੀ ਜਿੰਦ ਦੇ) ਕਈ ਮਾਂ ਪਿਉ ਪੁੱਤਰ ਧੀਆਂ ਬਣਦੇ ਹਨ, ਕਈ ਗੁਰੂ ਬਣਦੇ ਹਨ, ਤੇ ਕਈ ਚੇਲੇ ਭੀ ਬਣਦੇ ਹਨ। ਇਹਨਾਂ ਜੂਨਾਂ ਤੋਂ ਤਦ ਤਕ ਖ਼ਲਾਸੀ ਨਹੀਂ ਹੁੰਦੀ ਜਦ ਤਕ ਕਿਸੇ ਕੱਚੇ ਗੁਰੂ ਦੀ ਸਰਨ ਲਈ ਹੋਈ ਹੈ। (ਹੇ ਪਾਂਡੇ! ਸਤਿਗੁਰੂ ਤੋਂ ਖੁੰਝੀਆਂ ਹੋਈਆਂ ਅਜੇਹੀਆਂ) ਕਈ ਜੀਵ-ਇਸਤ੍ਰੀਆਂ ਹਨ, ਖਸਮ-ਪ੍ਰਭੂ ਸਭ ਦੀ ਸੰਭਾਲ ਕਰਦਾ ਹੈ। ਜੋ ਜਿੰਦ ਗੁਰੂ ਦੇ ਸਨਮੁਖ ਰਹਿੰਦੀ ਹੈ, ਉਸ ਦਾ ਆਸਰਾ-ਪਰਨਾ ਗੋਪਾਲ-ਪ੍ਰਭੂ ਹੋ ਜਾਂਦਾ ਹੈ। (ਹੇ ਪਾਂਡੇ! ਸਿਰਫ਼ ਉਸ ਜਿੰਦ ਦਾ ਪ੍ਰਭੂ ਨਾਲ) ਮਿਲਾਪ ਹੁੰਦਾ ਹੈ ਜਿਸ ਨੂੰ ਸਤਿਗੁਰੂ ਮਿਲਾਂਦਾ ਹੈ, ਹੋਰ ਹਰ ਪਾਸੇ ਢੂੰਢ ਢੂੰਡ ਕੇ (ਗੁਰੂ ਦੀ ਕਿਰਪਾ ਨਾਲ) ਹਿਰਦੇ-ਘਰ ਵਿਚ ਹੀ ਗੋਪਾਲ-ਪ੍ਰਭੂ ਲੱਭ ਪੈਂਦਾ ਹੈ। 21। (ਹੇ ਪਾਂਡੇ! ਗੋਪਾਲ ਦਾ ਨਾਮ ਗੁਰੂ ਦੇ ਸਨਮੁਖ ਹੋਇਆਂ ਹੀ ਮਨ ਦੀ ਪੱਟੀ ਉਤੇ ਲਿਖਿਆ ਜਾ ਸਕਦਾ ਹੈ) ਗੁਰਮੁਖ ਹੀ (ਪ੍ਰਭੂ ਦੇ ਗੁਣ) ਗਾਉਂਦਾ ਹੈ, ਤੇ (ਪ੍ਰਭੂ ਦੀ ਸਿਫ਼ਤਿ) ਉਚਾਰਦਾ ਹੈ। ਗੁਰਮੁਖ ਹੀ (ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ) ਤੋਲਦਾ ਹੈ (ਤੇ ਹੋਰਨਾਂ ਨੂੰ) ਤੋਲਣ ਲਈ ਪ੍ਰੇਰਦਾ ਹੈ। ਗੁਰਮੁਖ ਹੀ (ਜਗਤ ਵਿਚ) ਬੰਧਨ-ਰਹਿਤ ਆਉਂਦਾ ਹੈ ਤੇ ਬੰਧਨ-ਰਹਿਤ ਹੀ ਇਥੋਂ ਜਾਂਦਾ ਹੈ (ਭਾਵ, ਨਾਹ ਹੀ ਕਿਸੇ ਕਰਮਾਂ ਦੇ ਫਲ ਭੋਗਣ ਆਉਂਦਾ ਹੈ ਤੇ ਨਾਹ ਹੀ ਇਥੋਂ ਕੋਈ ਮੰਦ ਕਰਮਾਂ ਦੇ ਬੰਧਨ ਸਹੇੜ ਕੇ ਲੈ ਜਾਂਦਾ ਹੈ), (ਕਿਉਂਕਿ ਗੁਰਮੁਖਿ ਮਨੁੱਖ ਮਨ ਦੀ) ਮੈਲ ਨੂੰ ਦੂਰ ਕਰ ਕੇ ਵਿਕਾਰ ਨੂੰ (ਆਪਣੇ ਅੰਦਰੋਂ) ਮੁਕਾ ਚੁਕਾ ਹੁੰਦਾ ਹੈ। (ਪ੍ਰਭੂ ਦੇ ਗੁਣਾਂ ਦੀ) ਵਿਚਾਰ ਗੁਰਮੁਖ ਵਾਸਤੇ ਰਾਗ ਤੇ ਵੇਦ ਹੈ, ਉੱਚਾ ਆਚਰਣ (ਬਨਾਣਾ) ਗੁਰਮੁਖ ਦਾ (ਤੀਰਥ-) ਇਸ਼ਨਾਨ ਹੈ। (ਸਤਿਗੁਰੂ ਦਾ) ਸ਼ਬਦ ਗੁਰਮੁਖ ਲਈ ਸ੍ਰੇਸ਼ਟ ਅੰਮ੍ਰਿਤ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ (ਭਾਵ, ਵਿਕਾਰਾਂ ਦੀਆਂ ਲਹਿਰਾਂ ਵਿਚੋਂ ਬਚ ਨਿਕਲਦਾ ਹੈ)। 22।

(हे पाँडे ! गुरु की मति वाला मार्ग पकडे बिना) जीवन कई जूनों में खप जाता है, इतनी अण-गिनत जातीआँ में से निकलते है जिन का अंत नहीं पाया जा सकता। (इन बयंत जूनों में भटकते जीवन के) कई माँ पिता बेटा बेटीआँ बनते हैं, कई गुरु बनते हैं, और कई चेले भी बनते हैं। इन जूनों से तब तक मुक्ति नहीं होती जब तक किसी कचे गुरु की शरण के लिए हुई है। (हे पाँडे ! सतिगुरु से दूर हुई ऐसी) कई जीव-स्त्रीयों हैं, खसम-भगवान सब की संभाल करता है। जो जीवन गुरु के सनमुख रहती है, उस का सहारा-परना गोपाल-भगवान हो जाता है। (हे पाँडे ! सिर्फ उस जीवन का भगवान के साथ) मिलाप होता है जिस को सतिगुरु मिलाता है, ओर हर तरफ ढूंढ ढूंड के (गुरु की कृपा के साथ) हृदय-घर में ही गोपाल-भगवान मिल जाता है।21। (हे पाँडे ! गोपाल का नाम गुरु के सनमुख होने से ही मन की पट्टी ऊपर लिखा जा सकता है) गुरमुख ही (भगवान के गुण) गाता है, और (भगवान की सिफ़त) उच्चार्ता है। गुरमुख ही (भगवान के नाम को अपने मन में) तोलता है (और ओरों को) तोलने के लिए प्रेरता है। गुरमुख ही (जगत में) बंधन-रहित आता है और बंधन-रहित ही यहाँ से जाता है (भावार्थ, ना ही किसी कर्मो के फल भोगने आता है और ना ही यहाँ से कोई मंद कर्मो के बंधन सहेड़ के ले जाता है), (क्योंकि गुरमुखि मनुख मन की) मैल को दूर कर के विकार को (अपने अंदर से) ख़त्म कर चुका होता है। (भगवान के गुणों की) विचार गुरमुख के लिए राग और वेद है, ऊँचा आचरण (बनाना) गुरमुख का (तीर्थ-) स्नान है। (सतिगुरु का) शब्द गुरमुख के लिए श्रेष्ठ अमृत है। हे नानक ! गुरु के सनमुख रहने वाला मनुख (संसार-सागर का) पारला किनारा खोज लेता है (भावार्थ, विकारों की लहरों में से बच निकलता है)।22।

Posted By: Seema Anand