ਸਲੋਕ ਮ: ੧ ॥ ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥ ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ ॥ ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ ॥ ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ ॥ ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ ॥ ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ ॥੧॥

सलोक मः १ ॥ वाहु खसम तू वाहु जिनि रचि रचना हम कीए ॥ सागर लहरि समुंद सर वेलि वरस वराहु ॥ आपि खड़ोवहि आपि करि आपीणै आपाहु ॥ गुरमुखि सेवा थाइ पवै उनमनि ततु कमाहु ॥ मसकति लहहु मजूरीआ मंगि मंगि खसम दराहु ॥ नानक पुर दर वेपरवाह तउ दरि ऊणा नाहि को सचा वेपरवाहु ॥१॥

Shalok, First Mehl: Waaho! Waaho! You are wonderful and great, O Lord and Master; You created the creation, and made us. You made the waters, waves, oceans, pools, plants, clouds and mountains. You Yourself stand in the midst of what You Yourself created. The selfless service of the Gurmukhs is approved; in celestial peace, they live the essence of reality. They receive the wages of their labor, begging at the Door of their Lord and Master. O Nanak, the Court of the Lord is overflowing and carefree; O my True Carefree Lord, no one returns empty-handed from Your Court. ||1||

ਵਾਹੁ = ਧੰਨ, ਅਸਚਰਜ। ਹਮ ਕੀਏ = ਅਸਾਨੂੰ ਬਣਾਇਆ। ਵੇਲਿ = (ਹਰੀ) ਵੇਲ। ਵਰਸ = ਵਰਖਾ। ਵਰਾਹੁ = ਬੱਦਲ। ਆਪੀਣੈ = ਆਪ ਹੀ ਨੈ, ਤੂੰ ਆਪ ਹੀ। ਆਪਾਹੁ = ਨਿਰਲੇਪ, ਪਾਹ ਤੋਂ ਬਿਨਾ। ਉਨਮਨਿ = ਉਨਮਨ ਵਿਚ, ਉਤਸ਼ਾਹ ਨਾਲ। ਮਸਕਤਿ = ਮੁਸ਼ੱਕਤਿ, ਮਿਹਨਤ ਕਰ ਕੇ। ਦਰਾਹੁ = ਦਰ ਤੋਂ। ਪੁਰ = ਭਰੇ ਹੋਏ। ਵੇਪਰਵਾਹ = ਹੇ ਵੇਪਰਵਾਹ ਪ੍ਰਭੂ! ਦਰਿ = ਦਰ ਤੇ। ਊਣਾ = ਸੱਖਣਾ।੧।

ਹੇ ਖਸਮ! ਤੂੰ ਧੰਨ ਹੈਂ! ਤੂੰ ਧੰਨ ਹੈਂ! ਜਿਸ ਜਗਤ-ਰਚਨਾ ਰਚ ਕੇ ਅਸਾਨੂੰ (ਜੀਵਾਂ ਨੂੰ) ਪੈਦਾ ਕੀਤਾ। ਸਮੁੰਦਰ, ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਵੇਲਾਂ, ਵਰਖਾ ਕਰਨ ਵਾਲੇ ਬੱਦਲ-(ਇਹ ਸਾਰੀ ਰਚਨਾ ਕਰਨ ਵਾਲਾ ਤੂੰ ਹੀ ਹੈਂ)। ਤੂੰ ਆਪ ਹੀ ਸਭ ਨੂੰ ਪੈਦਾ ਕਰਕੇ ਸਭ ਵਿਚ ਆਪ ਵਿਆਪਕ ਹੈਂ ਤੇ (ਨਿਰਲੇਪ ਭੀ ਹੈਂ) ਉਤਸ਼ਾਹ ਨਾਲ ਤੇਰੇ ਨਾਮ ਦੀ ਕਮਾਈ ਕਰ ਕੇ ਗੁਰਮੁਖਾਂ ਦੀ ਮਿਹਨਤ (ਤੇਰੇ ਦਰ ਤੇ) ਕਬੂਲ ਪੈਂਦੀ ਹੈ, ਉਹ ਬੰਦਗੀ ਦੀ ਘਾਲ ਘਾਲ ਕੇ, ਹੇ ਖਸਮ! ਤੇਰੇ ਦਰ ਤੋਂ ਮੰਗ ਮੰਗ ਕੇ ਮਜੂਰੀ ਲੈਂਦੇ ਹਨ। ਹੇ ਨਾਨਕ! (ਆਖ-) ਹੇ ਵੇਪਰਵਾਹ ਪ੍ਰਭੂ! ਤੇਰੇ ਦਰ (ਬਰਕਤਾਂ ਨਾਲ) ਭਰੇ ਹੋਏ ਹਨ, ਕੋਈ ਜੀਵ ਤੇਰੇ ਦਰ ਤੇ (ਆ ਕੇ) ਖ਼ਾਲੀ ਨਹੀਂ ਗਿਆ, ਤੂੰ ਸਦਾ ਕਾਇਮ ਰਹਿਣ ਵਾਲਾ ਤੇ ਬੇ-ਮੁਥਾਜ ਹੈਂ।੧।

हे खसम! तुन धन्य हैं! जिसने जगत की रचना कर के हम जीवों को पैदा किया। समुद्र, सागर की लहरों, तालाबों, हरी बेलों, बरखा करने वाले बदल-(यह सारी रचना करने वाला तू ही है) तू कुढ़ ही सब को पैदा करके सब में आप ही व्यापक है और (निरलेप भी है) उत्साह के साथ तेरे नाम की कमी करके गुरमुखों की मेहनत (तेरे दर पर) कबूल पड़ती है, वह गुरमुख बंदगी की कमाई कर के, हे खसम! तेरे दर से मांग मांग के मजूरी लेते हैं। हे नानक! (कहो) हे वेपरवाह प्रभु! तेरे द्वार (बरकतों से) भरे हुएँ हैं, कोई जीव तेर दर पे (आ के खली हाथ नहीं गया, तू सदा कायम रहने वाला और बे-मुहताज है।१।

Posted By: Ravneet Kaur