ਸੂਹੀ ਮਹਲਾ ੫ ॥ ਅਨਿਕ ਬੀਂਗ ਦਾਸ ਕੇ ਪਰਹਰਿਆ ॥ ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥ ਤੁਮਹਿ ਛਡਾਇ ਲੀਓ ਜਨੁ ਅਪਨਾ ॥ ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥ ਪਰਬਤ ਦੋਖ ਮਹਾ ਬਿਕਰਾਲਾ ॥ ਖਿਨ ਮਹਿ ਦੂਰਿ ਕੀਏ ਦਇਆਲਾ ॥੨॥ ਸੋਗ ਰੋਗ ਬਿਪਤਿ ਅਤਿ ਭਾਰੀ ॥ ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥ ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥ ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥

सूही महला ५ ॥ अनिक बींग दास के परहरिआ ॥ करि किरपा प्रभि अपना करिआ ॥१॥ तुमहि छडाइ लीओ जनु अपना ॥ उरझि परिओ जालु जगु सुपना ॥१॥ रहाउ ॥ परबत दोख महा बिकराला ॥ खिन महि दूरि कीए दइआला ॥२॥ सोग रोग बिपति अति भारी ॥ दूरि भई जपि नामु मुरारी ॥३॥ द्रिसटि धारि लीनो लड़ि लाइ ॥ हरि चरण गहे नानक सरणाइ ॥४॥२२॥२८॥

Soohee, Fifth Mehl: God covers the many shortcomings of His slaves. Granting His Mercy, God makes them His own. ||1|| You emancipate Your humble servant, and rescue him from the noose of the world, which is just a dream. ||1||Pause|| Even huge mountains of sin and corruption are removed in an instant by the Merciful Lord. ||2|| Sorrow, disease and the most terrible calamities are removed by meditating on the Naam, the Name of the Lord. ||3|| Bestowing His Glance of Grace, He attaches us to the hem of His robe. Grasping the Lord's Feet, O Nanak, we enter His Sanctuary. ||4||22||28||

ਬੀਂਗ = ਵਿੰਗ, ਵਲ-ਛਲ, ਉਕਾਈਆਂ। ਪਰਹਰਿਆ = ਦੂਰ ਕਰ ਦਿੱਤੇ। ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਕਰਿਆ = ਬਣਾ ਲਿਆ ॥੧॥ ਤੁਮਹਿ = ਤੂੰ ਆਪ ਹੀ। ਜਨੁ = ਸੇਵਕ। ਉਰਝਿ ਪਰਿਓ = ਉਲਝ ਪਿਆ ਸੀ ॥੧॥ ਪਰਬਤ ਦੋਖ = ਪਹਾੜ ਜੇਡੇ ਐਬ। ਬਿਕਰਾਲਾ = ਡਰਾਉਣੇ। ਸੋਗ = ਗ਼ਮ। ਜਪਿ = ਜਪ ਕੇ ॥੩॥ ਦ੍ਰਿਸਟਿ = (ਕਿਰਪਾ ਦੀ) ਨਜ਼ਰ। ਧਾਰਿ = ਕਰ ਕੇ। ਲੜਿ = ਲੜ ਨਾਲ। ਗਹੇ = ਫੜੇ ॥੪॥੨੨॥੨੮॥

ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ, ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ॥੧॥ ਹੇ ਪ੍ਰਭੂ! ਤੂੰ ਆਪਣੇ ਸੇਵਕ ਨੂੰ (ਉਸ ਮੋਹ ਜਾਲ ਵਿਚੋਂ) ਆਪ ਕੱਢ ਲਿਆ, ਜੋ ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ ॥੧॥ ਰਹਾਉ॥ (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ-ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ ॥੨॥ (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ-ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ ॥੩॥ ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਮਨੁੱਖ ਨੂੰ ਆਪਣੇ ਲੜ ਲਾ ਲਿਆ, ਹੇ ਨਾਨਕ! ਜਿਸ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ ॥੪॥੨੨॥੨੮॥

प्रभु ने अपने सेवकों के अनेकों विघन दूर कर दिए, और कृपा कर के उस को अपना बना लिया है॥१॥ हे प्रभु! तूं अपने सेवकों को (उस मोह जाल में से) आप निकल लिया, जो स्वपन जैसे जगत (का मोह) जाल (तेरे सेवक के चारो तरफ) बन गया था॥१॥रहाउ॥ (सरन आये मनुख के ) पहाड़ों जितने बड़े और भयानक कर्म-बुराइयाँ दीनो ऊपर दया करने वाले परमात्मा ने एक पल में दूर कर दिए॥२॥ (सेवकों के) अनेकों गम रोग, बड़ी भरी मुसीबतें-परमात्मा का नाम जप कर दूर हो गयी॥३॥ परमात्मा ने मेहर की नज़र कर के उस मनुख को अपने लड़ लगा लिया, हे नानक! जिस ने परमात्मा के चरण पकड़ लिए, जो मनुख प्रभु की सरन आ पड़ा॥४॥२२॥२८॥

Posted By: Seema Anand