ਹਫ਼ਤਾਵਰੀ ਰਾਸ਼ੀ


28 ਜੂਨ ਤੋਂ 4 ਜੁਲਾਈ ਤਕ


ਦੀਪਕ ਅਰੋੜਾ

-------

1) ਮੇਖ

ਸਿਹਤ - ਫਲੂ ਕਾਰਨ ਘਰੋਂ ਬਾਹਰ ਨਿਕਲਣਾ ਸਿਹਤ ਖ਼ਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ - ਸਮਾਂ ਖ਼ਰਾਬੀ ਦੇ ਯੋਗ ਜ਼ਿਆਦਾ ਹਨ।

ਨੌਕਰੀ, ਵਪਾਰ - ਕੰਮ ਦੀ ਗਤੀ ਮਿਹਨਤ ਮੁਕਾਬਲੇ ਕਾਫ਼ੀ ਘੱਟ ਰਹੇਗੀ।।

ਪਰਿਵਾਰ, ਦੋਸਤ - ਪਰਿਵਾਰ ਪ੍ਰਤੀ ਬੁਰੀ ਭਾਵਨਾ ਨਾ ਰੱਖੋ ਅਤੇ ਇਕੱਲਾਪਨ ਘਟਾਓ।।

ਉਪਾਅ - ਸਤਨਾਜਾ ਕਾਂਂ ਨੂੰ ਪਾਓ।। (ਸਟਾਰ 2)


2) ਬ੍ਰਿਖ

ਸਿਹਤ - ਇਸਤਰੀ ਜਾਤਕ ਘਰੋਂ ਬਾਹਰ ਨਾ ਨਿਕਲਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ।

ਪੜ੍ਹਾਈ, ਸਿੱਖਿਆ - ਕਾਹਲੀ ਨਾ ਕਰੋ, ਥੋੜ੍ਹਾ ਸ਼ਾਂਤ ਚਿੱਤ ਪੜ੍ਹਨਾ ਵਧੀਆ ਰਹੇਗਾ।

ਨੌਕਰੀ, ਵਪਾਰ - ਕੰਮ ਨਵੇਂ ਅਵਸਰ ਪੈਦਾ ਕਰੇਗਾ, ਪਰ ਧਨ ਕਾਰਨ ਰੁਕਾਵਟ ਰਹੇਗੀ।

ਪਰਿਵਾਰ, ਦੋਸਤ - ਪਤਨੀ ਨਾਲ ਝਗੜਾ ਕਰਨ ਤੋਂ ਬਚੋ।

ਉਪਾਅ - ਮੰਦਰ ਵਿਚ ਇੱਤਰ ਚੜ੍ਹਾਓ।। (ਸਟਾਰ 3)


3) ਮਿਥੁਨ

ਸਿਹਤ -ਆਲਸ ਹਾਵੀ ਰਹੇਗਾ, ਨੱਕ ਸਬੰਧੀ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ ਸਿੱਖਿਆ - ਕੋਈ ਵੀ ਵਿਸ਼ਾ ਪੂਰੀ ਤਿਆਰੀ ਵਾਲਾ ਨਹੀਂ ਜਾਪੇਗਾ।

ਨੌਕਰੀ, ਵਪਾਰ - ਕਾਫ਼ੀ ਚੰਗੇ ਮੌਕੇ ਆਪਣੀ ਸ਼ੰਕਾ ਕਾਰਨ ਕੈਸ਼ ਨਹੀਂ ਕਰ ਪਾਓਗੇ।

ਪਰਿਵਾਰ, ਦੋਸਤ - ਆਪਣੀ ਬੋਲੀ ਕਾਫ਼ੀ ਸੰਭਾਲ ਕੇ ਪ੍ਰਯੋਗ ਕਰੋ, ਨਾਰਾਜ਼ਗੀ ਹੋ ਸਕਦੀ ਹੈ।

ਉਪਾਅ - ਹਰੀਆਂ ਵਸਤੂਆਂ ਦਾ ਦਾਨ ਕਰੋ।। (ਸਟਾਰ 2)


4) ਕਰਕ

ਸਿਹਤ - ਮਾਨਸਿਕ ਚਿੰਤਾਵਾਂ ਕਾਰਨ ਸਰੀਰ ਵਿਚ ਵਿਕਾਰ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮਾਂ ਖ਼ਰਾਬ ਕਰੋਗੇ।

ਨੌਕਰੀ, ਵਪਾਰ - ਵਪਾਰ ਵਿਚ ਆਉਣ ਵਾਲੀਆਂ ਪੇਚੀਦਗੀਆਂ ਨੁਕਸਾਨ ਦਾ ਕਾਰਨ ਬਣਨਗੀਆਂ।।

ਪਰਿਵਾਰ, ਦੋਸਤ - ਮਾੜੇ ਬੋਲ ਨਾ ਬੋਲੋ, ਝਗੜਾ ਹੋਣ ਦੀ ਆਸ ਹੈ।

ਉਪਾਅ - ਗ਼ਰੀਬਾਂ ਨੂੰ ਕੜ੍ਹੀ ਚਾਵਲ ਖਿਲਾਉਣੇ ਲਾਭਦਾਇਕ ਰਹਿਣਗੇ।


5) ਸਿੰਘ

ਸਿਹਤ - ਪੇਟ ਵਿਚ ਦਰਦ ਅਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ - ਕਾਫ਼ੀ ਮਿਹਨਤ ਨਾਲ ਹੀ ਪੜ੍ਹਾਈ ਵਿਚ ਸਫਲ ਹੋ ਸਕੋਗੇ।

ਨੌਕਰੀ, ਵਪਾਰ - ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ ਵਿਚ ਅੜਚਨਾਂ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ।

ਉਪਾਅ - ਕੁੱਤੇ ਨੂੰ ਦੁੱਧ ਬ੍ਰੈੱਡ ਦਿਉ।। (ਸਟਾਰ 2)


6) ਕੰਨਿਆ

ਸਿਹਤ - ਲੱਤਾਂ ਅਤੇ ਜੋੜਾਂ ਵਿਚ ਦਰਦ ਨਾਲ ਰਾਤਾਂ ਦੀ ਨੀਂਦ ਖ਼ਰਾਬ ਹੋਵੇਗੀ।

ਪੜ੍ਹਾਈ, ਸਿੱਖਿਆ - ਸਾਰਾ ਹਫ਼ਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ।।

ਨੌਕਰੀ, ਵਪਾਰ - ਵਪਾਰੀ ਦੁਕਾਨਦਾਰ ਕਾਰੋਬਾਰ ਵਿਚ ਘਾਟਾ ਕਰਵਾਉਣ ਦੀ ਫਿਰਾਕ ਵਿਚ ਰਹਿਣਗੇ।

ਪਰਿਵਾਰ, ਦੋਸਤ - ਬਾਹਰੀ ਦੋਸਤਾਂ ਨਾਲ ਘੁੰਮਣਾ ਘਰ ਵਿਚ ਕਲੇਸ਼ ਦਾ ਕਾਰਨ ਬਣੇਗਾ।।

ਉਪਾਅ - ਗਾਵਾਂ ਨੂੰ ਗੁੜ ਦਾਨ ਕਰੋ।। (ਸਟਾਰ 2)


7) ਤੁਲਾ

ਸਿਹਤ - ਅੱਖਾਂ ਵਿਚ ਜਲਨ ਅਤੇ ਸਰੀਰ ਵਿਚ ਦਰਦਾਂ ਰਹਿਣਗੀਆਂ।।

ਪੜ੍ਹਾਈ, ਸਿੱਖਿਆ - ਸਾਥੀ ਵਿਦਿਆਰਥੀਆਂ ਤੋਂ ਜਲਨ ਦੀ ਬਜਾਏ ਖ਼ੁਦ ਮਿਹਨਤ ਕਰਨੀ ਚੰਗੀ ਰਹੇਗੀ।

ਨੌਕਰੀ, ਵਪਾਰ - ਵਪਾਰ ਵਿਚ ਵਾਧਾ ਰਹੇਗਾ ਪਰ ਪੈਸੇ ਦੀ ਸੰਭਾਲ ਜ਼ਰੂਰੀ ਹੈ।

ਪਰਿਵਾਰ, ਦੋਸਤ - ਕਾਰੋਬਾਰ ਵਿਚ ਵਾਧੇ ਲਈ ਮਿਹਨਤ ਬੇਹੱਦ ਜ਼ਰੂਰੀ ਹੈ।

ਉਪਾਅ - ਗ਼ਰੀਬਾਂ ਨੂੰ ਸਮੋਸੇ ਖਿਲਾਓ। (ਸਟਾਰ 2)


8) ਬ੍ਰਿਸ਼ਚਕ

ਸਿਹਤ - ਬੁਖ਼ਾਰ ਜਾਂ ਸੁਸਤੀ ਜ਼ਿਆਦਾ ਰਹਿਣ ਦੀ ਆਸ ਹੈ।।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਬਚਣ ਦੇ ਬਹਾਨੇ ਬਣਾਉਂਦੇ ਰਹੋਗੇ।

ਨੌਕਰੀ, ਵਪਾਰ - ਕੋਈ ਵੀ ਯੋਜਨਾ ਲੰਬੀ ਕਮਾਈ ਦੀ ਸੋਚ ਕਾਰਨ ਨੁਕਸਾਨ ਕਰੇਗੀ।

ਪਰਿਵਾਰ, ਦੋਸਤ - ਦੂਸਰਿਆਂ ਦੇ ਪੰਗੇ ਵਿਚ ਟੰਗ ਨਾ ਫਸਾਓ ਅਤੇ ਸ਼ਾਂਤ ਰਹੋ।

ਉਪਾਅ - ਹਨੂੰਮਾਨ ਮੰਦਰ ਵਿਚ ਹਨੂੰਮਾਨ ਚਾਲੀਸਾ ਪੜ੍ਹੋ।। (ਸਟਾਰ 2)


9) ਧਨੂੰ

ਸਿਹਤ - ਸ਼ੁਰੂਆਤੀ ਹਫ਼ਤਾ ਠੀਕ ਲੇਕਿਨ ਆਖ਼ਰੀ ਦੋ ਦਿਨ ਪਰੇਸ਼ਾਨ ਕਰਨਗੇ।

ਪੜ੍ਹਾਈ, ਸਿੱਖਿਆ - ਕਾਫ਼ੀ ਟਾਈਮ ਖ਼ਰਾਬ ਕਰੋਗੇ, ਭਾਵ ਪੜ੍ਹਾਈ ਘੱਟ ਰਹੇਗੀ।

ਨੌਕਰੀ, ਵਪਾਰ - ਕਾਫ਼ੀ ਸੰਘਰਸ਼ ਅਤੇ ਚੁਣੌਤੀ ਰਹਿਣ ਦੀ ਆਸ ਹੈ।

ਪਰਿਵਾਰ, ਦੋਸਤ - ਦੋਸਤਾਂ ਤੋਂ ਧੋਖਾ ਮਿਲਣ ਦੀ ਆਸ ਹੈ, ਸਾਵਧਾਨ ਰਹੋ।

ਉਪਾਅ - ਕੀੜਿਆਂ ਨੂੰ ਤਿੱਲ ਸ਼ੱਕਰ ਪਾਓ।। (ਸਟਾਰ 2)


10) ਮਕਰ

ਸਿਹਤ - ਇਸਤਰੀ ਜਾਤਕ ਜੋੜਾਂ ਵਿਚ ਦਰਦਾਂ ਦੀ ਸ਼ਿਕਾਇਤ ਕਰ ਸਕਦੇ ਹਨ।

ਪੜ੍ਹਾਈ, ਸਿੱਖਿਆ - ਬੇਕਾਰ ਟਾਈਮ ਖ਼ਰਾਬ ਕਰੋਗੇ, ਪੜ੍ਹਾਈ ਘੱਟ ਰਹੇਗੀ।

ਨੌਕਰੀ, ਵਪਾਰ - ਬਾਹਰ ਜਾਣ ਦੀ ਯੋਜਨਾ ਟਾਲੋ, ਨੁਕਸਾਨ ਹੋ ਸਕਦਾ ਹੈ।

ਪਰਿਵਾਰ, ਦੋਸਤ - ਹਰ ਗੱਲ ਦੋਸਤਾਂ ਨਾਲ ਕਰਨੀ ਪਰੇਸ਼ਾਨੀ ਦਾ ਕਾਰਨ ਬਣੇਗੀ।

ਉਪਾਅ - ਹਰੀਆਂ ਸਬਜ਼ੀਆਂ ਦਾਨ ਕਰੋ।। (ਸਟਾਰ 2)


11) ਕੁੰਭ

ਸਿਹਤ - ਸਿਹਤ ਦੇ ਨਾਲ-ਨਾਲ ਗੁੱਸੇ 'ਤੇ ਕਾਬੂ ਪਾਉਣਾ ਜ਼ਰੂਰੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਨ ਵਾਸਤੇ ਆਪਣਾ ਪਲਾਨ ਬਣਾ ਕੇ ਰੱਖੋ।

ਨੌਕਰੀ, ਵਪਾਰ - ਕਾਹਲੀ ਨਾ ਕਰੋ ਤਾਂ ਵਪਾਰ ਵਧੀਆ ਰਹੇਗਾ।

ਪਰਿਵਾਰ, ਦੋਸਤ - ਪਿਤਾ ਪ੍ਰਤੀ ਥੋੜ੍ਹਾ ਨਰਮ ਅਤੇ ਸਨਮਾਨ ਵਾਲਾ ਵਿਹਾਰ ਜ਼ਰੂਰੀ ਹੈ।

ਉਪਾਅ - ਮੰਦਰ ਦੇ ਪੁਜਾਰੀ ਨੂੰ ਦਾਨ ਕਰੋ।। (ਸਟਾਰ 2)


12) ਮੀਨ

ਸਿਹਤ - ਪਰੇਸ਼ਾਨੀ ਕਰਕੇ ਨੀਂਦ ਪੂਰੀ ਨਹੀਂ ਹੋ ਰਹੀ, ਸਿਹਤ ਖ਼ਰਾਬ ਕਰ ਸਕਦੀ ਹੈ।

ਪੜ੍ਹਾਈ, ਸਿੱਖਿਆ - ਕਲਾਸ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਚੰਗੀਆਂ ਆਦਤਾਂ ਅਪਣਾਓ।।

ਨੌਕਰੀ, ਵਪਾਰ - ਕੰਮ ਕਾਰ ਵਿਚ ਬਰਕਤ ਰਹੇਗੀ ਲੇਕਿਨ ਨੌਕਰਾਂ ਤੋਂ ਬਚਾਅ ਦੀ ਲੋੜ ਹੈ।

ਪਰਿਵਾਰ, ਦੋਸਤ - ਬੋਲੀ ਵਿਚ ਸੁਧਾਰ ਕਰੋ, ਵਰਨਾ ਕਲੇਸ਼ ਦਾ ਕਾਰਨ ਬਣੋਗੇ।

ਉਪਾਅ - ਗਊਸ਼ਾਲਾ ਵਿਚ ਮੂਲੀਆਂ ਦਾਨ ਕਰੋ।। (ਸਟਾਰ 3)

Posted By: Sunil Thapa