-ਦੀਪਕ ਅਰੋੜਾ

1. ਮੇਖ

ਸਿਹਤ - ਮਹਾਮਾਰੀ ਦੇ ਕੇਸ ਵਧਣ ਲੱਗੇ ਹਨ, ਇਸ ਲਈ ਸਰਕਾਰ ਦੀਆਂ ਹਦਾਇਤਾਂ ਦਾ ਪਾਲਨ ਕਰੋ।

ਪੜ੍ਹਾਈ, ਸਿੱਖਿਆ - 10 ਅਪ੍ਰੈਲ ਤੱਕ ਸਕੂਲਾਂ ਵਿਚ ਛੁੱਟੀਆਂ ਹਨ, ਘਰ ਬੈਠ ਕੇ ਪੜ੍ਹਾਈ ਜਾਰੀ ਰੱਖੋ।

ਨੌਕਰੀ, ਵਪਾਰ - ਮਹਾਮਾਰੀ ਫੈਲਣ ਨਾਲ ਇਕ ਬਾਰ ਫਿਰ ਵਪਾਰ ਨੂੰ ਢਾਹ ਲੱਗੀ ਹੈ, ਹੌਲੀ-ਹੌਲੀ ਠੀਕ ਹੋ ਜਾਵੇਗਾ।

ਪਰਵਿਾਰ, ਦੋਸਤ - ਬਿਨਾ ਵਜ੍ਹਾ ਦੇ ਝਗੜਿਆਂ ਤੋਂ ਦੂਰ ਰਹੋ।

ਉਪਾਅ - ਪਿੱਪਲ ਨੂੰ ਕੱਚੀ ਲੱਸੀ ਪਾਉ। (ਸਟਾਰ 3)

-----

2. ਬਿ੍ਖ

ਸਿਹਤ - ਪੌਸ਼ਟਿਕ ਖਾਣਾ ਸਿਹਤ ਲਈ ਫਾਇਦੇਮੰਦ ਰਹੇਗਾ।

ਪੜ੍ਹਾਈ, ਸਿੱਖਿਆ - ਪੇਪਰਾਂ ਤੋਂ ਬਾਅਦ ਜ਼ਿਆਦਾਤਰ ਬੱਚੇ ਘਰਾਂ ਵਿਚ ਹਨ, ਅਗਲੀਆਂ ਕਲਾਸਾਂ ਦੀ ਤਿਆਰੀ ਕਰੋ।

ਨੌਕਰੀ, ਵਪਾਰ - ਵੱਧ ਖਰਚੇ ਪਰੇਸ਼ਾਨੀ ਦਾ ਕਾਰਨ ਬਨਣਗੇ।

ਪਰਿਵਾਰ, ਦੋਸਤ - ਬਜ਼ੁਰਗਾਂ ਦੀ ਸੇਵਾ ਅਤੇ ਮਾਨ-ਸਨਮਾਨ ਕਰੋ।

ਉਪਾਅ - ਗਰੀਬਾਂ ਨੂੰ ਸਮੋਸੇ ਖਿਲਾਓ। (ਸਟਾਰ 2)

----

3. ਮਿਥੁਨ

ਸਿਹਤ - ਬਾਹਰੀ ਖਾਣੇ ਤੋਂ ਪਰਹੇਜ਼ ਰੱਖਣਾ ਜ਼ਰੂਰੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਭੱਜਣਾ ਪਰੇਸ਼ਾਨੀ ਪੈਦਾ ਕਰੇਗਾ।

ਨੌਕਰੀ, ਵਪਾਰ - ਵਪਾਰ ਹੌਲੀ-ਹੌਲੀ ਰਫਤਾਰ ਫੜੇਗਾ, ਸੰਯਮ ਦੀ ਲੋੜ ਹੈ।

ਪਰਵਿਾਰ, ਦੋਸਤ - ਆਸਪਾਸ ਦੇ ਵਪਾਰੀਆਂ ’ਤੇ ਨਜ਼ਰ ਰੱਖੋ ਅਤੇ ਮਿਹਨਤ ਕਰਦੇ ਰਹੋ।

ਉਪਾਅ - ਬ੍ਰਾਹਮਣਾਂ ਨੂੰ ਦਾਨ ਦਿਓ। (ਸਟਾਰ 2)

----

4. ਕਰਕ

ਸਿਹਤ - ਸਰੀਰ ਵਿਚ ਦਰਦਾਂ ਦੀ ਸ਼ਿਕਾਇਤ ਹੋਣ ’ਤੇ ਡਾਕਟਰ ਦੀ ਸਲਾਹ ਨਾਲ ਦਵਾਈ ਲਵੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਿਚ ਪਿੱਛੇ ਰਹਿਣਾ ਪਰੇਸ਼ਾਨੀ ਪੈਦਾ ਕਰੇਗਾ।

ਨੌਕਰੀ, ਵਪਾਰ - ਜ਼ਰੂਰਤ ਪੈਣ ’ਤੇ ਕੰਮਕਾਜ਼ ਬਦਲਣਾ ਵੀ ਪੈ ਸਕਦਾ ਹੈ।

ਪਰਵਿਾਰ, ਦੋਸਤ - ਖਰਚਾ ਆਪਣੀ ਚਾਦਰ ਤੋਂ ਵਧ ਕੇ ਕਰਨਾ ਪਰੇਸ਼ਾਨੀ ਪੈਦਾ ਕਰੇਗਾ।

ਉਪਾਅ - ਘਰ ਦੀ ਛੱਤ ਨੂੰ ਸਾਫ ਰੱਖੋ। (ਸਟਾਰ 3)

----

5. ਸਿੰਘ

ਸਿਹਤ - ਨੀਂਦ ਪੂਰੀ ਨਾ ਕਰਨਾ ਸਿਹਤ ਖਰਾਬੀ ਦਾ ਕਾਰਣ ਬਣੇਗਾ।

ਪੜ੍ਹਾਈ, ਸਿੱਖਿਆ - ਰਾਤ ਨੂੰ ਉਠ ਕੇ ਪੜ੍ਹਨਾ ਠੀਕ ਰਹੇਗਾ।

ਨੌਕਰੀ, ਵਪਾਰ - ਖਰਚਾ ਸੋਚ-ਸਮਝ ਕੇ ਕਰੋ, ਘਰ ਵਿਚ ਪਰੇਸ਼ਾਨੀ ਪੈਦਾ ਹੋ ਸਕਦੀ ਹੈ।

ਪਰਵਿਾਰ, ਦੋਸਤ - ਬਾਹਰੀ ਦੋਸਤਾਂ ਤੋਂ ਪਰਹੇਜ਼ ਕਰੋ ਅਤੇ ਘਰ ਵਿਚ ਬੱਚਿਆਂ ਨੂੰ ਸਮਾਂ ਦੇਵੋ।

ਉਪਾਅ - ਮੰਦਿਰ ਦੇ ਪੁਜਾਰੀਆਂ ਦੀ ਸੇਵਾ ਕਰੋ। (ਸਟਾਰ 3)

----

6. ਕੰਨਿਆ

ਸਿਹਤ - ਲੱਤਾਂ ਵਿਚ ਦਰਦਾਂ ਦੀ ਸ਼ਿਕਾਇਤ ਹੋ ਸਕਦੀ ਹੈ, ਧਿਆਨ ਰੱਖੋ।

ਪੜ੍ਹਾਈ, ਸਿੱਖਿਆ - ਸਕੂਲ ਫਿਰ ਬੰਦ ਹੋ ਚੁੱਕੇ ਹਨ, ਘਰ ਵਿਚ ਬੈਠ ਕੇ ਲਗਾਤਾਰ ਪੜ੍ਹੋ।

ਨੌਕਰੀ, ਵਪਾਰ - ਕੰਮਕਾਜ਼ ਵਿਚ ਨੌਕਰਾਂ ’ਤੇ ਜ਼ਿਆਦਾ ਵਿਸਵਾਸ਼ ਕਰਨਾ ਮਹਿੰਗਾ ਪੈ ਸਕਦਾ ਹੈ।

ਪਰਿਵਾਰ, ਦੋਸਤ - ਘਰ ਦੇ ਵੱਡੇ ਪਰਿਵਾਰ ਦੇ ਜੀਆਂ ਨਾਲ ਸਲਾਹ ਕਰਨੀ ਚੰਗੀ ਰਹੇਗੀ।

ਉਪਾਅ - ਮੰਗਲਵਾਰ ਨੂੰ ਹਨੂਮਾਨ ਚਾਲੀਸਾ ਪੜ੍ਹੋ। (ਸਟਾਰ 3)

----

7. ਤੁਲਾ

ਸਿਹਤ - ਹਫ਼ਤੇ ਦੇ ਪਹਿਲੇ ਦੋ ਦਿਨ ਪਿੱਠ ਵਿਚ ਦਰਦ ਰਹੇਗਾ।

ਪੜ੍ਹਾਈ, ਸਿੱਖਿਆ - ਚੰਗੀ ਪੜ੍ਹਾਈ ਕਰਨ ਵਾਲੇ ਸਾਥੀਆਂ ਦੀ ਸੰਗਤ ਠੀਕ ਰਹੇਗੀ।

ਨੌਕਰੀ, ਵਪਾਰ - ਵਪਾਰ ਹੌਲੀ-ਹੌਲੀ ਠੀਕ ਹੋਵੇਗਾ, ਲਗਾਤਾਰ ਮਿਹਨਤ ਜਾਰੀ ਰੱਖੋ।

ਉਪਾਅ - ਸ਼ਿਵਲਿੰਗ ਦੀ ਪੂਜਾ ਕਰੋ। (ਸਟਾਰ 2)

----

8. ਬਿ੍ਸ਼ਚਕ

ਸਿਹਤ - ਸ਼ੁਰੂਆਤੀ ਦਿਨਾਂ ਵਿਚ ਸਰੀਰ ਵਿਚ ਦਰਦਾਂ ਰਹਿਣਗੀਆਂ।

ਪੜ੍ਹਾਈ, ਸਿੱਖਿਆ - ਚੰਗੇ ਭਵਿੱਖ ਲਈ ਮਨ ਲਗਾ ਕੇ ਪੜ੍ਹਨਾ ਜ਼ਰੂਰੀ ਹੈ।

ਨੌਕਰੀ, ਵਪਾਰ - ਬੇਕਾਰ ਦੇ ਖਰਚਿਆਂ ਤੋਂ ਤੌਬਾ ਕਰਕੇ ਵਪਾਰ ਵਿਚ ਧਿਆਨ ਦੇਵੋ।

ਪਰਵਿਾਰ, ਦੋਸਤ - ਘਰ ਦੀਆਂ ਧੀਆਂ ਦਾ ਸਨਮਾਨ ਕਰੋ।

ਉਪਾਅ - ਘਰ ਵਿਚ ਕਾਲਾ ਕੁੱਤਾ ਰੱਖੋ। (ਸਟਾਰ 2)

----

9. ਧਨੂ

ਸਿਹਤ - ਜ਼ਿਆਦਾ ਦੇਰ ਤੱਕ ਨੀਂਦ ਪੂਰੀ ਨਾ ਕਰਨਾ ਸਿਹਤ ਖਰਾਬ ਕਰੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਿਚ ਆਲਸੀ ਰਹਿਣਾ ਪਰੇਸ਼ਾਨ ਕਰੇਗਾ।

ਨੌਕਰੀ, ਵਪਾਰ - ਘਰ ਦੇ ਜਾਣਕਾਰ ਨੂੰ ਕਾਰੋਬਾਰ ਵਿਚ ਰੱਖਣਾ ਪਰੇਸ਼ਾਨੀ ਪੈਦਾ ਕਰੇਗਾ।

ਪਰਵਿਾਰ, ਦੋਸਤ - ਪਰਿਵਾਰ ਅਤੇ ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।

ਉਪਾਅ - ਪਿੱਪਲ ਦੀ ਸੇਵਾ ਕਰੋ। (ਸਟਾਰ 3)

----

10. ਮਕਰ

ਸਿਹਤ - ਅੱਖਾਂ ਵਿਚ ਜਲਣ ਅਤੇ ਪਾਣੀ ਵਗਣ ਦੀ ਸ਼ਿਕਾਇਤ ਰਹਿ ਸਕਦੀ ਹੈ।

ਪੜ੍ਹਾਈ, ਸਿੱਖਿਆ - ਪੇਪਰ ਹੋ ਰਹੇ ਹਨ, ਦਿਨ-ਰਾਤ ਮਿਹਨਤ ਜ਼ਰੂਰੀ ਹੈ।

ਨੌਕਰੀ, ਵਪਾਰ - ਬਿਨਾ ਵਜ੍ਹਾ ਦੇ ਫਾਲਤੂ ਖਰਚਿਆਂ ’ਤੇ ਕੰਟਰੋਲ ਕਰੋ।

ਪਰਵਿਾਰ, ਦੋਸਤ - ਬਾਹਰ ਘੁੰਮਣਾ-ਫਿਰਨਾ ਘਟਾਓ।

ਉਪਾਅ - ਗਊਸ਼ਾਲਾ ਵਿਚ ਗਾਊਆਂ ਦੀ ਸੇਵਾ ਕਰੋ। (ਸਟਾਰ 2)

----

11. ਕੁੰਭ

ਸਿਹਤ - 6, 7 ਨੂੰ ਸਰੀਰ ਵਿਚ ਦਰਦਾਂ ਰਹਿ ਸਕਦੀਆਂ ਹਨ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਭੱਜਣਾ ਭਵਿੱਖ ਵਿਚ ਪਰੇਸ਼ਾਨੀ ਪੈਦਾ ਕਰੇਗਾ।

ਨੌਕਰੀ, ਵਪਾਰ - ਮਿਹਨਤ ਨਾਲ ਵਪਾਰ ਕਰਨ ਨਾਲ ਹੀ ਆਮਦਨ ਵਿਚ ਇਜ਼ਾਫ਼ਾ ਹੋਵੇਗਾ।

ਪਰਵਿਾਰ, ਦੋਸਤ - ਬੱਚਿਆਂ ਨੂੰ ਪੂਰਾ ਸਮਾਂ ਦੇਣਾ ਜ਼ਰੂਰੀ ਹੈ।

ਉਪਾਅ - ਗਰੀਬਾਂ ਨੂੰ ਸਮੋਸੇ ਖਿਲਾਓ। (ਸਟਾਰ 2)

----

12. ਮੀਨ

ਸਿਹਤ - ਅੱਖਾਂ ਵਿਚ ਜਲਣ ਰਹਿ ਸਕਦੀ ਹੈ, ਡਾਕਟਰ ਦੀ ਸਲਾਹ ਲਵੋ।

ਪੜ੍ਹਾਈ, ਸਿੱਖਿਆ - ਚੰਗੇ ਬੱਚਿਆਂ ਦੀ ਸੰਗਤ ਪੜ੍ਹਾਈ ’ਚ ਫਾਇਦਾ ਕਰਵਾਏਗੀ।

ਨੌਕਰੀ, ਵਪਾਰ - ਬਿਨ੍ਹਾ ਵਜ੍ਹਾ ਦੇ ਖਰਚਿਆਂ ’ਤੇ ਫਾਲਤੂ ਖਰਚਿਆਂ ’ਤੇ ਕੰਟਰੋਲ ਕਰੋ।

ਪਰਵਿਾਰ, ਦੋਸਤ - ਬਾਹਰੀ ਟੂਰ ਰੋਕਣੇ ਠੀਕ ਰਹਿਣਗੇ।

ਉਪਾਅ - ਰਾਹਗੀਰਾਂ ਨੂੰ ਲੰਗਰ ਖਿਲਾਓ। (ਸਟਾਰ 3)

Posted By: Susheel Khanna