ਮੇਖ

ਸਿਹਤ - ਘਰ ਤੋਂ ਬਾਹਰ ਨਿਕਲਣ ਵੇਲੇ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਨ ਕਰੋ ਤੇ ਕੋਰੋਨਾ ਵੈਕਸੀਨ ਲਗਵਾਓ।

ਪੜ੍ਹਾਈ, ਸਿੱਖਿਆ - ਸਕੂਲ-ਕਾਲੇਜ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ, ਸਲੇਬਸ ਪੂਰਾ ਕਰਦੇ ਰਹੋ।

ਨੌਕਰੀ, ਵਪਾਰ - ਹੌਲੀ-ਹੌਲੀ ਕਾਰੋਬਾਰ ਤੇਜ਼ ਹੋਵੇਗਾ।

ਪਰਿਵਾਰ, ਦੋਸਤ - ਘਰੋਂ ਵੇਲੇ ਸਿਰ ਦੁਕਾਨ ’ਤੇ ਪਹੁੰਚੋ ਅਤੇ ਸ਼ਾਮ ਨੂੰ ਘਰ ਆ ਕੇ ਪਰਿਵਾਰ ਵਿਚ ਰਹੋ।

ਉਪਾਅ - ਕੀੜਿਆਂ ਨੂੰ ਚੂਰਮਾ ਪਾਉ। (ਸਟਾਰ 2)

ਬਿ੍ਖ

ਸਿਹਤ - ਹਲਕੀ ਜਿਹੀ ਗਲੇ ਦੀ ਸ਼ਿਕਾਇਤ ਹੋਣ ’ਤੇ ਗਰਮ ਪਾਣੀ ਦੇ ਗਰਾਰੇ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਿਚ ਲਾਪਰਵਾਹੀ ਭਾਰੀ ਪਵੇਗੀ, ਗੰਭੀਰਤਾ ਨਾਲ ਪੜ੍ਹੋ।

ਨੌਕਰੀ, ਵਪਾਰ - ਆਸ-ਪਾਸ ਦੇ ਦੁਕਾਨਦਾਰਾਂ ’ਤੇ ਵਿਸ਼ਵਾਸ ਨਾ ਕਰੋ ਤੇ ਵਪਾਰ ਨੂੰ ਪੂਰਾ ਸਮਾਂ ਦੇਵੋ।

ਪਰਿਵਾਰ, ਦੋਸਤ - ਬਿਨ੍ਹਾਂ ਵਜ੍ਹਾ ਪੈਸੇ ਦੀ ਬਰਬਾਦੀ ਪਰੇਸ਼ਾਨੀ ਦਾ ਕਾਰਨ ਬਣੇਗੀ।

ਉਪਾਅ - ਮੰਦਰ ਦੇ ਪੁਜਾਰੀਆਂ ਨੂੰ ਪੀਲੇ ਕੱਪੜੇ ਦਾਨ ਕਰੋ। (ਸਟਾਰ 3)


ਮਿਥੁਨ

ਸਿਹਤ - ਨੀਂਦ ਪੂਰੀ ਨਾ ਕਰਨਾ ਅਤੇ ਬਾਹਰੀ ਚਿੰਤਾਵਾਂ ਸਿਹਤ ਖਰਾਬ ਕਰਨਗੀਆਂ।

ਪੜ੍ਹਾਈ, ਸਿੱਖਿਆ - ਸਿਲੇਬਸ ਕਵਰ ਕਰਦੇ ਰਹੋ ਅਤੇ ਮਨ ਲਗਾ ਕੇ ਪੜ੍ਹਾਈ ਕਰੋ।

ਨੌਕਰੀ, ਵਪਾਰ - ਕਾਰੋਬਾਰ ਵਿਚ ਪਰੇਸ਼ਾਨੀ ਦੂਰ ਕਰਨ ਲਈ ਨੌਕਰਾਂ ਦੀ ਗਿਣਤੀ ਘਟਾਉਣੀ ਪੈ ਸਕਦੀ ਹੈ।

ਪਰਿਵਾਰ, ਦੋਸਤ - ਬਾਹਰੀ ਝਗੜਿਆਂ ਤੋਂ ਦੂਰੀ ਬਣਾ ਕੇ ਰੱਖੋ।

ਉਪਾਅ - ਸ਼ਿਵਲਿੰਗ ’ਤੇ ਜਲ ਚੜਾਉ। (ਸਟਾਰ 3)

ਕਰਕ

ਸਿਹਤ - ਪੂਰਾ ਹਫਤਾ ਸਰੀਰਕ ਪਰੇਸ਼ਾਨੀ ਰਹੇਗੀ, ਵੇਲੇ ਸਿਰ ਦਵਾਈ ਲਓ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਪਿੱਛੜ ਰਹੇ ਹੋ, ਪੜ੍ਹਣਾ ਜਾਰੀ ਰੱਖੋ।

ਨੌਕਰੀ, ਵਪਾਰ - ਜਿਆਦਾ ਖਰਚਾ ਘੱਟ ਆਮਦਨ ’ਤੇ ਭਾਰੀ ਪਵੇਗਾ।

ਪਰਿਵਾਰ, ਦੋਸਤ -ਬੇਵਜ੍ਹਾ ਦੇ ਟੂਰ ਰੋਕਣੇ ਪੈਣਗੇ ਅਤੇ ਖਰਚੇ ਘਟਾਉਣੇ ਜਰੂਰੀ ਹਨ।

ਉਪਾਅ - ਕੁੱਤਿਆਂ ਨੂੰ ਪਹਿਲੀ ਰੋਟੀ ਪਾਉ। (ਸਟਾਰ 2)

ਸਿੰਘ

ਸਿਹਤ - ਦੋ ਦਿਨ ਪੇਟ ਵਿਚ ਗੈਸ ਅਤੇ ਦਰਦਾਂ ਰਹਿ ਸਕਦੀਆਂ ਹਨ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਿਚ ਸਫਲਤਾ ਲਈ ਲਗਨ ਜਰੂਰੀ ਹੈ।

ਨੌਕਰੀ, ਵਪਾਰ - ਦੁਕਾਨ ’ਤੇ ਕੰਮ ਕਰਦੇ ਨੌਕਰਾਂ ਨੂੰ ਖੁੱਲ੍ਹੀ ਛੋਟ ਦੇਣੀ ਪਰੇਸ਼ਾਨੀ ਪੈਦਾ ਕਰੇਗੀ।

ਪਰਿਵਾਰ, ਦੋਸਤ - ਦੇਰ ਤਕ ਬਾਹਰ ਰਹਿਣਾ ਝਗੜੇ ਦਾ ਕਾਰਨ ਬਣੇਗਾ।

ਉਪਾਅ - ਕੁੱਤਿਆਂ ਨੂੰ ਦੁੱਧ ਬ੍ਰੈੱਡ ਪਾਉ। (ਸਟਾਰ 2)


ਕੰਨਿਆ

ਸਿਹਤ - ਨੀਂਦ ਪੂਰੀ ਨਾ ਕਰਨਾ ਸਿਹਤ ਖ਼ਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ - ਆਲਸ ਪੜ੍ਹਾਈ ਤੋਂ ਦੂਰੀ ਬਣਾਏਗਾ ਤੇ ਪਰੇਸ਼ਾਨੀ ਪੈਦਾ ਕਰੇਗਾ।

ਨੌਕਰੀ, ਵਪਾਰ - ਘਰ ਦੇ ਭੇਤੀ ਦਾ ਵਪਾਰ ਵਿਚ ਨਾਲ ਰਹਿਣਾ ਘਾਟਾ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਘਰ ਵਿਚ ਬੱਚਿਆਂ ਨੂੰ ਪੂੂਰਾ ਸਮਾਂ ਦੇਵੋ।

ਉਪਾਅ - ਕੀੜਿਆਂ ਨੂੰ ਤਿੱਲ ਸ਼ੱਕਰ ਪਾਉ। (ਸਟਾਰ 3)


ਤੁਲਾ

ਸਿਹਤ - ਅੱਖਾਂ ਵਿਚ ਜਲਣ ਤੇ ਲੱਤਾਂ ਵਿਚ ਦਰਦਾਂ ਰਹਿ ਸਕਦੀਆਂ ਹਨ, ਡਾਕਟਰ ਦੀ ਸਲਾਹ ਜ਼ਰੂਰੀ ਹੈ।

ਪੜ੍ਹਾਈ, ਸਿੱਖਿਆ - ਚੰਗੇ ਬੱਚਿਆਂ ਦੀ ਸੰਗਤ ਪੜ੍ਹਾਈ ਵਿਚ ਅੱਗੇ ਲੈ ਕੇ ਜਾਵੇਗੀ।

ਨੌਕਰੀ, ਵਪਾਰ - ਕੁਝ ਸਮਾਂ ਪਰੇਸ਼ਾਨੀ ਭਰਿਆ ਹੈ, ਹਾਲਾਤ ਠੀਕ ਹੋਣ ਦਾ ਇੰਤਜ਼ਾਰ ਕਰੋ।

ਪਰਿਵਾਰ, ਦੋਸਤ - ਵਪਾਰ ਦੇ ਬਦਲਦੇ ਕ੍ਰਮ ਅਨੁਸਾਰ ਬਦਲਾਵ ਜਰੂਰੀ ਹਨ।

ਉਪਾਅ - ਗਰੀਬਾਂ ਨੂੰ ਸਮੋਸੇ ਖਿਲਾਉ। (ਸਟਾਰ 2)


ਬਿ੍ਸ਼ਚਕ

ਸਿਹਤ - ਸਿਰ ਅਤੇ ਗਲੇ ਦੀ ਸ਼ਿਕਾਇਤ ਹੋ ਸਕਦੀ ਹੈ, ਧਿਆਨ ਰੱਖੋ।

ਪੜ੍ਹਾਈ, ਸਿੱਖਿਆ - ਮਨ ਲਗਾ ਕੇ ਪੜਨਾ ਫਾਇਦੇਮੰਦ ਰਹੇਗਾ।

ਨੌਕਰੀ, ਵਪਾਰ - ਲੋਕਾਂ ਦੇ ਫਾਇਦੇ ਛੱਡ ਕੇ ਆਪਣੇ ਵਪਾਰ ਨੂੰ ਫਾਇਦੇ ਦੇ ਰਾਹ ਲੱਭੋ।

ਪਰਿਵਾਰ, ਦੋਸਤ - ਪਰਿਵਾਰ ਨੂੰ ਸਮਾਂ ਦੇਣਾ ਠੀਕ ਰਹੇਗਾ।

ਉਪਾਅ - ਹਨੂਮਾਨ ਚਾਲੀਸਾ ਪੜ੍ਹੋ। (ਸਟਾਰ 3)


ਧਨੁ

ਸਿਹਤ - ਹਫਤੇ ਦੇ ਆਖਰੀ ਦਿਨ ਸਿਹਤ ਖਰਾਬ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ - ਕਮਾਈ ਘੱਟ ਤੇ ਖਰਚਾ ਜ਼ਿਆਦਾ ਬਜਟ ਖਰਾਬ ਕਰ ਰਿਹਾ ਹੈ।

ਨੌਕਰੀ, ਵਪਾਰ - ਨੁਕਸਾਨ ਪਹੁੰਚਾਉਣ ਵਾਲੇ ਦੋਸਤਾਂ ਤੋਂ ਦੂਰੀ ਬਣਾ ਕੇ ਰੱਖੋ।

ਪਰਿਵਾਰ, ਦੋਸਤ - ਗ਼ਲਤ ਆਦਤਾਂ ਵਾਲੇ ਦੋਸਤਾਂ ਤੋਂ ਪਰਹੇਜ ਕਰੋ।

ਉਪਾਅ - ਕਾਲੇ ਕੁੱਤੇ ਦੀ ਸੇਵਾ ਕਰੋ।

ਮਕਰ

ਸਿਹਤ - ਹਰ ਸਮੇਂ ਸੋਚਣਾ ਅਤੇ ਦੇਰ ਤਕ ਜਾਗਣਾ ਪਰੇਸ਼ਾਨੀ ਪੈਦਾ ਕਰੇਗਾ।

ਪੜ੍ਹਾਈ, ਸਿੱਖਿਆ - ਮੰਦਰ ਮੱਥਾ ਟੇਕਣ ਤੋਂ ਬਾਅਦ ਪੜ੍ਹਨਾ ਫ਼ਾਇਦੇਮੰਦ ਰਹੇਗਾ।

ਨੌਕਰੀ, ਵਪਾਰ - ਘੱਟ ਆਮਦਨੀ ਪਰੇਸ਼ਾਨੀ ਦਾ ਕਾਰਨ ਬਣੇਗੀ।

ਪਰਿਵਾਰ, ਦੋਸਤ - ਵੱਡਿਆਂ ਦੀਆਂ ਗੱਲਾਂ ਨੂੰ ਜ਼ਿੰਦਗੀ ਵਿਚ ਅਪਣਾਉ।

ਉਪਾਅ - ਘਰ ਦੀ ਛੱਤ ’ਤੇ ਪੰਛੀਆਂ ਨੂੰ ਦਾਣਾ ਪਾਣੀ ਪਾਉ।

ਕੁੰਭ

ਸਿਹਤ - ਬਾਹਰੀ ਖਾਣੇ ਦਾ ਪਰਹੇਜ ਕਰੋ, ਪੌਸ਼ਟਿਕ ਖਾਣਾ ਖਾਉ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਮਨ ਚੁਰਾਉਣਾ ਭਵਿੱਖ ਵਿਚ ਪਰੇਸ਼ਾਨੀ ਪੈਦਾ ਕਰੇਗਾ।

ਨੌਕਰੀ, ਵਪਾਰ - ਜੀਵਨ ਵਿਚ ਸਫਲਤਾ ਲਈ ਮਿਹਨਤ ਜ਼ਰੂਰੀ ਹੈ।

ਪਰਿਵਾਰ, ਦੋਸਤ - ਘਰ ਦੇ ਬਜ਼ੁਰਗਾਂ ਨੂੰ ਵੱਧ ਤੋਂ ਵੱਧ ਸਮਾਂ ਦੇਵੋ।

ਉਪਾਅ - ਮਜ਼ਦੂਰਾਂ ਨੂੰ ਰੋਟੀ ਖਿਲਾਉ। (ਸਟਾਰ 3)

ਮੀਨ

ਸਿਹਤ - ਤਿੱਖਾ ਅਤੇ ਮਸਾਲੇਦਾਰ ਖਾਣਾ ਸਿਹਤ ਖਰਾਬ ਕਰੇਗਾ।

ਪੜ੍ਹਾਈ, ਸਿੱਖਿਆ - ਸਵੇਰੇ ਤੇ ਰਾਤ ਨੂੰ ਇਕਾਂਤ ਹੋ ਕੇ ਪੜ੍ਹੋ, ਚੰਗਾ ਰਹੇਗਾ।

ਨੌਕਰੀ, ਵਪਾਰ - ਕਮਾਈ ਦਾ ਦਸਵੰਧ ਜੋੜਨਾ ਫਾਇਦੇਮੰਦ ਰਹੇਗਾ।

ਪਰਿਵਾਰ, ਦੋਸਤ - ਘਰ ਦੀਆਂ ਬੇਟੀਆਂ ਦਾ ਸਨਮਾਨ ਕਰੋ।

ਉਪਾਅ - ਗ਼ਰੀਬਾਂ ਲਈ ਲੰਗਰ ਲਗਾਉ। (ਸਟਾਰ 2)

Posted By: Jagjit Singh