*ਦੀਪਕ ਅਰੋੜਾ

___________

1. ਮੇਖ

ਸਿਹਤ - ਮਹਾਮਾਰੀ ਦੇ ਕੇਸ ਲਗਾਤਾਰ ਵੱਧ ਰਹੇ ਹਨ, ਇਸ ਲਈ ਸਰਕਾਰ ਦੀਆਂ ਹਦਾਇਤਾਂ ਦਾ ਪਾਲਨ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਜਾਰੀ ਰੱਖੋ, ਲਾਪਰਵਾਹੀ ਪਰੇਸ਼ਾਨੀ ਦੀ ਵਜ੍ਹਾ ਬਣੇਗੀ।

ਨੌਕਰੀ, ਵਪਾਰ - ਪੈਸੇ ਦੀ ਕਮੀ ਕਰ ਕੇ ਨੌਕਰ ਘਟਾਉਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।

ਪਰਿਵਾਰ, ਦੋਸਤ - ਝਗੜੇ ਤੋਂ ਦੂਰੀ ਬਣਾ ਕੇ ਰੱਖਣਾ ਠੀਕ ਰਹੇਗਾ।

ਉਪਾਅ - ਧਾਰਮਿਕ ਸਥਾਨਾਂ ਦੀ ਯਾਤਰਾ ਕਰੋ। (ਸਟਾਰ 2)

---------

2. ਬਿ੍ਖ

ਸਿਹਤ - ਪੌਸ਼ਟਿਕ ਖਾਣਾ ਸਿਹਤ ਲਈ ਫ਼ਾਇਦੇਮੰਦ ਰਹੇਗਾ।

ਪੜ੍ਹਾਈ, ਸਿੱਖਿਆ -ਪ੍ਰਰੀਖਿਆ ਨਜ਼ਦੀਕ ਹੈ, ਮਨ ਲਗਾ ਕੇ ਪੜ੍ਹਨਾ ਜ਼ਰੂਰੀ ਹੈ।

ਨੌਕਰੀ, ਵਪਾਰ - ਕਮਾਈ ਤੋਂ ਵੱਧ ਖ਼ਰਚੇ ਨੁਕਸਾਨ ਦੀ ਵਜ੍ਹਾ ਬਨਣਗੇ।

ਪਰਿਵਾਰ, ਦੋਸਤ - ਪਰਿਵਾਰ ਦੇ ਬਜ਼ੁਰਗਾਂ ਨੂੰ ਵਕਤ ਦੇਣ ਦੀ ਲੋੜ ਹੈ।

ਉਪਾਅ - ਗਰੀਬਾਂ ਨੂੰ ਸਮੋਸੇ ਖੁਆਓ। (ਸਟਾਰ 2)

---------------

3. ਮਿਥੁਨ

ਸਿਹਤ - ਪੇਟ 'ਚ ਦਰਦ ਰਹਿ ਸਕਦੀ ਹੈ, ਡਾਕਟਰ ਦੀ ਸਲਾਹ ਲਵੋ।

ਪੜ੍ਹਾਈ, ਸਿੱਖਿਆ - ਚੰਗੇ ਬੱਚਿਆਂ ਦੀ ਸੰਗਤ ਪੜ੍ਹਾਈ ਵਿਚ ਫ਼ਾਇਦਾ ਕਰਵਾਏਗੀ।

ਨੌਕਰੀ, ਵਪਾਰ - ਬਿਨ੍ਹਾ ਵਜ੍ਹਾ ਦੇ ਖ਼ਰਚਿਆਂ ਅਤੇ ਫ਼ਾਲਤੂ ਖ਼ਰਚਿਆਂ 'ਤੇ ਕਾਬੂ ਕਰੋ।

ਪਰਵਿਾਰ, ਦੋਸਤ - ਬਾਹਰੀ ਟੂਰ ਰੋਕਣੇ ਸਹੀ ਰਹਿਣਗੇ।

ਉਪਾਅ - ਰਾਹਗੀਰਾਂ ਨੂੰ ਲੰਗਰ ਛਕਾਓ। (ਸਟਾਰ 3)

---------------

4. ਕਰਕ

ਸਿਹਤ - ਥਕਾਵਟ ਰਹਿਣਾ ਸਿਹਤ ਲਈ ਪਰੇਸ਼ਾਨੀ ਦੀ ਵਜ੍ਹਾ ਬਣੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਿਚ ਆਲਸ ਕੰਪਾਰਟਮੈਂਟ ਦਾ ਸਾਹਮਣਾ ਕਰਵਾ ਸਕਦਾ ਹੈ।

ਨੌਕਰੀ, ਵਪਾਰ - ਭੇਤੀ ਨੂੰ ਕਾਰੋਬਾਰ 'ਚ ਰੱਖਣਾ ਪਰੇਸ਼ਾਨੀ ਪੈਦਾ ਕਰੇਗਾ।

ਪਰਿਵਾਰ, ਦੋਸਤ - ਪਰਿਵਾਰ ਤੇ ਬੱਚਿਆਂ ਨੂੰ ਵਕਤ ਦੇਣ ਦੀ ਜ਼ਰੂਰਤ ਹੈ।

ਉਪਾਅ - ਪਿੱਪਲ ਨੂੰ ਕੱਚੀ ਲੱਸੀ ਪਾਓ। (ਸਟਾਰ 3)

---------------

5. ਸਿੰਘ

ਸਿਹਤ - ਵੇਲੇ ਸਿਰ ਸੌਣਾ ਠੀਕ ਰਹੇਗਾ, ਨੀਂਦ ਪੂਰੀ ਕਰੋ।

ਪੜ੍ਹਾਈ, ਸਿੱਖਿਆ - ਰਾਤ ਨੂੰ ਉਠ ਕੇ ਪੜ੍ਹਨਾ ਠੀਕ ਰਹੇਗਾ।

ਨੌਕਰੀ, ਵਪਾਰ - ਖ਼ਰਚਾ ਜ਼ਿਆਦਾ ਪਰੇਸ਼ਾਨੀ ਦਾ ਕਾਰਨ ਬਣੇਗੀ।

ਪਰਿਵਾਰ, ਦੋਸਤ - ਬੱਚਿਆਂ ਨੂੰ ਪੂਰਾ ਸਮਾਂ ਦਿਓ।

ਉਪਾਅ - ਮੰਦਰ ਦੇ ਪੁਜਾਰੀਆਂ ਦੀ ਸੇਵਾ ਕਰੋ। (ਸਟਾਰ 3)

---------------

6. ਕੰਨਿਆ

ਸਿਹਤ - ਪਿੱਠ ਤੇ ਲੱਤਾਂ ਵਿਚ ਦਰਦਾਂ ਰਹਿਣਗੀਆਂ।

ਪੜ੍ਹਾਈ, ਸਿੱਖਿਆ - ਪੜ੍ਹਾਈ ਕਰਨ ਵਾਲੇ ਸਾਥੀਆਂ ਦੀ ਸੰਗਤ ਚੰਗੀ ਰਹੇਗੀ।

ਨੌਕਰੀ, ਵਪਾਰ - ਵਪਾਰ ਠੀਕ ਹੋਣ ਦੀ ਉਮੀਦ ਹੈ, ਥੋੜ੍ਹਾ ਸਬਰ ਰੱਖੋ।

ਉਪਾਅ - ਮੰਦਰ 'ਚ ਸ਼ਿਵਲਿੰਗ ਦੀ ਪੂਜਾ ਕਰੋ। (ਸਟਾਰ 3)

----------------

7. ਤੁਲਾ

ਸਿਹਤ - ਹਫ਼ਤੇ ਦੇ ਆਖ਼ਰੀ ਦੋ ਦਿਨ ਲੱਤਾਂ 'ਚ ਦਰਦਾਂ ਰਹਿ ਸਕਦੀਆਂ ਹਨ।

ਪੜ੍ਹਾਈ, ਸਿੱਖਿਆ - ਚੰਗੇ ਭਵਿੱਖ ਲਈ ਮਨ ਲਗਾ ਕੇ ਪੜ੍ਹਨਾ ਜ਼ਰੂਰੀ ਹੈ।

ਨੌਕਰੀ, ਵਪਾਰ - ਲਾਜ਼ਮੀ ਤੌਰ 'ਤੇ ਬਿਨ੍ਹਾਂ ਵਜ੍ਹਾ ਦੇ ਖ਼ਰਚੇ ਘਟਾਓ।

ਪਰਿਵਾਰ, ਦੋਸਤ - ਘਰ ਦੀਆਂ ਧੀਆਂ ਨੂੰ ਤੌਹਫ਼ਾ ਲੈ ਕੇ ਦਿਓ।

ਉਪਾਅ - ਕੁੱਤੇ ਨੂੰ ਸੁੱਚੀ ਰੋਟੀ ਪਾਓ। (ਸਟਾਰ 2)

----------------

8. ਬਿ੍ਸ਼ਚਕ

ਸਿਹਤ - ਹੱਥਾਂ ਤੇ ਪੈਰਾਂ ਦੀ ਸ਼ਿਕਾਇਤ ਹੋ ਸਕਦੀ ਹੈ, ਧਿਆਨ ਰੱਖੋ।

ਪੜ੍ਹਾਈ, ਸਿੱਖਿਆ - ਸਕੂਲ-ਕਾਲਜ ਸ਼ੁਰੂ ਹੋ ਚੁੱਕੇ ਹਨ, ਪੜ੍ਹਾਈ ਕਰੋ।

ਨੌਕਰੀ, ਵਪਾਰ - ਕੰਮ-ਕਾਜ ਵਿਚ ਨੌਕਰਾਂ 'ਤੇ ਜ਼ਿਆਦਾ ਭਰੋਸਾ ਕਰਨਾ ਮਹਿੰਗਾ ਪੈ ਸਕਦਾ ਹੈ।

ਪਰਿਵਾਰ, ਦੋਸਤ - ਘਰ ਦੇ ਵੱਡੇ ਪਰਿਵਾਰ ਦੇ ਜੀਆਂ ਦੀ ਸਲਾਹ ਚੰਗੀ ਰਹੇਗੀ।

ਉਪਾਅ - ਹਨੂਮਾਨ ਚਾਲੀਸਾ ਪੜ੍ਹੋ। (ਸਟਾਰ 3)

---------------

9. ਧਨੁ

ਸਿਹਤ - ਪੇਟ ਤੇ ਪਿੱਠ 'ਚ ਦਰਦਾਂ ਰਹਿ ਸਕਦੀਆਂ ਹਨ, ਦਵਾਈ ਲੈਣਾ ਜ਼ਰੂਰੀ ਹੈ।

ਪੜ੍ਹਾਈ, ਸਿੱਖਿਆ - ਇਮਤਿਹਾਨ ਹੋ ਰਹੇ ਹਨ, ਦਿਨ-ਰਾਤ ਮਿਹਨਤ ਜ਼ਰੂਰੀ ਹੈ।

ਨੌਕਰੀ, ਵਪਾਰ - ਬਿਨਾਂ ਵਜ੍ਹਾ ਦੇ ਫ਼ਾਲਤੂ ਖ਼ਰਚਿਆਂ ਤੇ ਕਾਬੂ ਰੱਖੋ।

ਪਰਿਵਾਰ, ਦੋਸਤ - ਬਾਹਰ ਘੁੰਮਣਾ-ਫਿਰਣਾ ਘਟਾਓ।

ਉਪਾਅ - ਗਊਸ਼ਾਲਾ ਵਿਚ ਗਊਆਂ ਦੀ ਸੇਵਾ ਕਰੋ। (ਸਟਾਰ 2)

---------------

10. ਮਕਰ

ਸਿਹਤ - 27, 28 ਨੂੰ ਸਿਹਤ ਖ਼ਰਾਬ ਰਹਿ ਸਕਦੀ ਹੈ, ਬਾਹਰੀ ਖਾਣੇ ਤੋਂ ਪਰਹੇਜ਼ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਮਨ ਚੁਰਾਉਣਾ ਭਵਿੱਖ ਵਿਚ ਪਰੇਸ਼ਾਨੀ ਪੈਦਾ ਕਰੇਗਾ।

ਨੌਕਰੀ, ਵਪਾਰ - ਜ਼ਿਆਦਾ ਸਮਾਂ ਕੰਮ ਕਰਨਾ ਆਮਦਨੀ 'ਚ ਵਾਧਾ ਕਰੇਗਾ।

ਪਰਿਵਾਰ, ਦੋਸਤ - ਪਰਿਵਾਰ 'ਚ ਬੱਚਿਆਂ ਨੂੰ ਵਕਤ ਦੇਣਾ ਠੀਕ ਰਹੇਗਾ।

ਉਪਾਅ - ਗ਼ਰੀਬਾਂ ਨੂੰ ਸਮੋਸੇ ਖੁਆਓ। (ਸਟਾਰ 2)

---------------

11. ਕੁੰਭ

ਸਿਹਤ - ਸਰੀਰ 'ਚ ਦਰਦਾਂ ਦੀ ਸ਼ਿਕਾਇਤ ਹੋਣ 'ਤੇ ਡਾਕਟਰ ਦੀ ਸਲਾਹ ਨਾਲ ਦਵਾਈ ਲਵੋ।

ਪੜ੍ਹਾਈ, ਸਿੱਖਿਆ - ਪੜ੍ਹਾਈ 'ਚ ਪਿੱਛੇ ਰਹਿਣਾ ਪਰੇਸ਼ਾਨੀ ਪੈਦਾ ਕਰੇਗਾ।

ਨੌਕਰੀ, ਵਪਾਰ - ਜ਼ਰੂਰਤ ਪੈਣ 'ਤੇ ਕੰਮਕਾਜ ਬਦਲਣਾ ਪੈ ਸਕਦਾ ਹੈ।

ਪਰਵਿਾਰ, ਦੋਸਤ - ਖ਼ਰਚਾ ਆਪਣੀ ਚਾਦਰ ਤੋਂ ਵੱਧ ਕੇ ਕਰਨਾ ਪਰੇਸ਼ਾਨੀ ਪੈਦਾ ਕਰੇਗਾ।

ਉਪਾਅ - ਘਰ ਦੀ ਛੱਤ ਨੂੰ ਸਾਫ਼ ਰੱਖੋ। (ਸਟਾਰ 3)

---------------

12. ਮੀਨ

ਸਿਹਤ - ਮਹਾਮਾਰੀ ਪੂਰੀ ਤਰ੍ਹਾਂ ਟਲੀ ਨਹੀਂ, ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਭੱਜਣਾ ਪਰੇਸ਼ਾਨੀ ਪੈਦਾ ਕਰੇਗਾ।

ਨੌਕਰੀ, ਵਪਾਰ - ਵਪਾਰ ਹੌਲੀ-ਹੌਲੀ ਰਫ਼ਤਾਰ ਫੜੇਗਾ, ਸਬਰ ਦੀ ਲੋੜ ਹੈ।

ਪਰਿਵਾਰ, ਦੋਸਤ - ਆਸ-ਪਾਸ ਦੇ ਵਪਾਰੀਆਂ 'ਤੇ ਨਜ਼ਰ ਰੱਖੋ ਤੇ ਮਿਹਨਤ ਕਰਦੇ ਰਹੋ।

ਉਪਾਅ - ਬ੍ਰਾਹਮਣਾਂ ਨੂੰ ਦਾਨ ਦਿਓ। (ਸਟਾਰ 2)

Posted By: Susheel Khanna