ਮੇਖ

ਸਿਹਤ - ਮਹਾਮਾਰੀ ਤੋਂ ਬਚਾਅ ਲਈ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ।

ਪੜ੍ਹਾਈ ਸਿੱਖਿਆ - ਵੱਡੀਆਂ ਕਲਾਸਾਂ ਸ਼ੁਰੂ ਹੋ ਚੁਕੀਆਂ ਹਨ, ਪੜ੍ਹਾਈ ਲਗਾਤਾਰ ਜਾਰੀ ਰੱਖੋ।

ਨੌਕਰੀ, ਵਪਾਰ - ਮੌਸਮ ਖੁੱਲ੍ਹਣ ਦਾ ਇੰਤਜ਼ਾਰ ਕਰੋ, ਵਪਾਰ ਚੱਲਣ ਦੇ ਆਸਾਰ ਬਣਨੇ ਸ਼ੁਰੂ ਹੋ ਗਏ ਹਨ।

ਪਰਿਵਾਰ, ਦੋਸਤ -ਪਰਿਵਾਰ ਦੀਆਂ ਧੀਆਂ ਦਾ ਸਨਮਾਨ ਕਰੋ।

ਉਪਾਅ - ਕੀੜਿਆਂ ਨੂੰ ਤਿੱਲ ਸ਼ੱਕਰ ਪਾਓ।

ਬਿ੍ਖ

ਸਿਹਤ - ਲੱਤਾਂ ਵਿਚ ਜਕੜਨ ਦੀ ਸ਼ਿਕਾਇਤ ਰਹੇਗੀ।

ਪੜ੍ਹਾਈ ਸਿੱਖਿਆ - ਪੜ੍ਹਾਈ ਜਲਦੀ ਸ਼ੁਰੂ ਕਰੋ, ਵਰਨਾ ਪਿੱਛੜ ਸਕਦੇ ਹੋ।

ਨੌਕਰੀ, ਵਪਾਰ - ਦੁਕਾਨਾਦਾਰਾਂ ਨਾਲ ਮੇਲ-ਮਿਲਾਪ ਵਪਾਰ ਦੇ ਤਰੀਕੇ ਸਿਖਾਵੇਗਾ।

ਪਰਿਵਾਰ, ਦੋਸਤ - ਪਰਿਵਾਰ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।

ਉਪਾਅ - ਕਾਲੇ ਕੁੱਤੇ ਨੂੰ ਦੁੱਧ ਬ੍ਰੈੱਡ ਪਾਓ।

ਮਿਥੁਨ

ਸਿਹਤ - ਜ਼ਿਆਦਾ ਦੇਰ ਤਕ ਜਾਗਦੇ ਰਹਿਣਾ ਪਰੇਸ਼ਾਨੀ ਪੈਦਾ ਕਰੇਗਾ।

ਪੜ੍ਹਾਈ ਸਿੱਖਿਆ - ਮਾੜੇ ਦੋਸਤਾਂ ਦੀ ਸੰਗਤ ਪੜ੍ਹਾਈ 'ਚ ਨੁਕਸਾਨ ਕਰੇਗੀ।

ਨੌਕਰੀ, ਵਪਾਰ - ਧਰਨਿਆਂ ਕਾਰਨ ਵਪਾਰ 'ਚ ਪਰੇਸ਼ਾਨੀ ਪੈਦਾ ਹੋ ਰਹੀ ਹੈ।

ਪਰਿਵਾਰ, ਦੋਸਤ - ਦੋਸਤਾਂ ਵਿਚ ਵਕਤ ਗੁਜ਼ਾਰਨ ਦੀ ਬਜਾਏ ਪਰਿਵਾਰ ਨੂੰ ਸਮਾਂ ਦੇਵੋ।

ਉਪਾਅ - ਭਿਖਾਰੀਆਂ ਨੂੰ ਰੋਟੀ ਖੁਆਓ।

ਕਰਕ

ਸਿਹਤ - ਸਰੀਰ ਵਿਚ ਦਰਦਾਂ ਰਹਿਣਗੀਆਂ, ਡਾਕਟਰ ਦੀ ਸਲਾਹ ਨਾਲ ਦਵਾਈ ਲਵੋ।

ਪੜ੍ਹਾਈ ਸਿੱਖਿਆ - ਰਿਸ਼ਤੇਦਾਰਾਂ ਦੇ ਘਰ ਗਏ ਬੱਚਿਆਂ ਨੂੰ ਘਰ ਸੱਦ ਕੇ ਸਕੂਲ ਭੇਜੋ।

ਨੌਕਰੀ, ਵਪਾਰ - ਉਧਾਰ ਵੱਡੀ ਪਰੇਸ਼ਾਨੀ ਪੈਦਾ ਕਰੇਗਾ, ਪਰਹੇਜ਼ ਕਰੋ।

ਪਰਿਵਾਰ, ਦੋਸਤ - ਭੂਆ, ਧੀਆਂ ਨੂੰ ਕੱਪੜੇ ਲੈ ਕੇ ਦੇਣੇ ਠੀਕ ਰਹਿਣਗੇ।

ਉਪਾਅ - ਗਊਆਂ ਦੀ ਸੇਵਾ ਉੱਤਮ ਰਹੇਗੀ।

ਸਿੰਘ

ਸਿਹਤ - 11, 12 ਦੋ ਦਿਨ ਦਰਦਾਂ ਦੀ ਸ਼ਿਕਾਇਤ ਰਹੇਗੀ।

ਪੜ੍ਹਾਈ ਸਿੱਖਿਆ - ਕਾਲਜ ਵਿਚ ਪੜ੍ਹਾਈ ਸ਼ੁਰੂ ਹੋ ਗਈ ਹੈ, ਬੰਕ ਮਾਰਨਾ ਪਰੇਸ਼ਾਨੀ ਪੈਦਾ ਕਰੇਗਾ।

ਨੌਕਰੀ, ਵਪਾਰ - ਬਾਰਸ਼ਾਂ ਤੋਂ ਬਾਅਦ ਦਿਨ ਖੁੱਲ੍ਹਣ ਨਾਲ ਕੰਮਕਾਜ ਵੀ ਚੱਲੇਗਾ।

ਪਰਿਵਾਰ, ਦੋਸਤ - ਉਧਾਰ ਵਿਚ ਫਸਾਏ ਪੈਸੇ ਕਢਾਉਣ ਦੀ ਕੋਸ਼ਿਸ਼ ਕਰੋ।

ਉਪਾਅ - ਬ੍ਰਾਹਮਣਾਂ ਨੂੰ ਪੀਲੇ ਕੱਪੜੇ ਦਾਨ ਕਰੋ।

ਕੰਨਿਆ

ਸਿਹਤ - ਸਮੇਂ 'ਤੇ ਦਵਾਈ ਨਾ ਲੈਣਾ ਸਿਹਤ ਖਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ ਸਿੱਖਿਆ - ਘਰ 'ਚ ਬੈਠੇ ਬੱਚੇ ਵਿਗੜ ਸਕਦੇ ਹਨ, ਸਕੂਲ ਭੇਜੋ।

ਨੌਕਰੀ, ਵਪਾਰ - ਜ਼ਰੂਰਤ ਤੋਂ ਵੱਧ ਵਿਸ਼ਵਾਸ ਭਾਰੀ ਨੁਕਸਾਨ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਬੇਗਾਨੇ ਪੰਗੇ 'ਚ ਪੈਣਾ ਪਰੇਸ਼ਾਨ ਕਰੇਗਾ।

ਉਪਾਅ - ਗਊਆਂ ਨੂੰ ਪਾਣੀ ਪਿਆਓ।

ਤੁਲਾ

ਸਿਹਤ - ਬਾਰਸ਼ 'ਚ ਭਿੱਜਣ ਨਾਲ ਪਰੇਸ਼ਾਨੀ ਪੈਦਾ ਹੋਵੇਗੀ।

ਪੜ੍ਹਾਈ ਸਿੱਖਿਆ - ਬੱਚੇ ਆਪਣੇ ਸਿਲੇਬਸ ਨਹੀਂ ਪੂਰਾ ਕਰ ਰਹੇ, ਪਰੇਸ਼ਾਨੀ ਹੋਵੇਗੀ।

ਨੌਕਰੀ, ਵਪਾਰ - ਕਾਰੋਬਾਰ 'ਚ ਤੇਜ਼ੀ ਹਾਲੇ ਕੁਝ ਸਮਾਂ ਲਵੇਗੀ, ਸਬਰ ਰੱਖੋ।

ਪਰਿਵਾਰ, ਦੋਸਤ - ਪਰਿਵਾਰ ਤੇ ਕਾਰੋਬਾਰ ਦੋਵਾਂ ਨੂੰ ਸਮੇਂ ਦੇਣ ਦੀ ਜ਼ਰੂਰਤ ਹੈ।

ਉਪਾਅ - ਮਿੱਠੇ ਚੌਲਾਂ ਦਾ ਲੰਗਰ ਲਾਓ।

ਬਿ੍ਸ਼ਚਕ

ਸਿਹਤ - ਜ਼ਿਆਦਾ ਸ਼ਰਾਬ ਅੱਖਾਂ ਦੀ ਰੌਸ਼ਨੀ ਖੋ ਸਕਦੀ ਹੈ, ਇਸ ਦਾ ਸੇਵਨ ਛੱਡੋ।

ਪੜ੍ਹਾਈ ਸਿੱਖਿਆ - ਬੱਚਿਆਂ ਤੇ ਉਸ ਦੇ ਰਹਿਣ-ਸਹਿਣ 'ਤੇ ਨਜ਼ਰ ਰੱਖੋ।

ਨੌਕਰੀ, ਵਪਾਰ - ਵਪਾਰ 'ਚ ਘਾਟਾ ਪੂਰਾ ਕਰਨ ਲਈ ਸਮਾਂ ਦੇਣ ਦੀ ਲੋੜ ਹੈ।

ਪਰਿਵਾਰ, ਦੋਸਤ - ਉਧਾਰ ਮੰਗਣ ਵਾਲਿਆਂ ਤੋਂ ਦੂਰੀ ਬਣਾ ਕੇ ਰੱਖੋ।

ਉਪਾਅ - ਪਿੱਪਲ ਦੀ ਸੇਵਾ ਜ਼ਰੂਰੀ ਹੈ ।

ਧਨੁ

ਸਿਹਤ - ਨੀਂਦ ਪੂਰੀ ਨਾ ਕਰਨਾ ਸਿਹਤ ਖਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ ਸਿੱਖਿਆ - ਪੜ੍ਹਾਈ 'ਚ ਆਲਸ ਦਾ ਤਿਆਗ ਕਰ ਕੇ ਹੀ ਸਫਲ ਰਹੋਗੇ।

ਨੌਕਰੀ, ਵਪਾਰ - ਜਾਣਕਾਰ ਨੂੰ ਵਪਾਰ 'ਚ ਰੱਖਣਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਬੱਚਿਆਂ ਤੋਂ ਦੂਰੀ ਪਰੇਸ਼ਾਨੀ ਦਾ ਕਾਰਨ ਬਣੇਗੀ।

ਉਪਾਅ - ਖੱਟੀਆਂ-ਮਿੱਠੀਆਂ ਟਾਫੀਆਂ ਵੰਡੋ।

ਮਕਰ

ਸਿਹਤ -ਹਫ਼ਤੇ ਦੇ ਆਖ਼ਰੀ ਦੋ ਦਿਨ ਪਰੇਸ਼ਾਨੀ ਪੈਦਾ ਕਰਨਗੇ।

ਪੜ੍ਹਾਈ ਸਿੱਖਿਆ - ਬੱਚਿਆਂ ਨੂੰ ਸੰਗਤ ਖਰਾਬ ਕਰ ਰਹੀ ਹੈ, ਧਿਆਨ ਦੇਵੋ।

ਨੌਕਰੀ, ਵਪਾਰ - ਥੋੜ੍ਹਾ ਹੀ ਸਹੀ ਨਕਦ ਕਾਰੋਬਾਰ ਵਿਚ ਫਾਇਦਾ ਰਹੇਗਾ।

ਪਰਿਵਾਰ, ਦੋਸਤ - ਪਿਤਾ ਦੀ ਖਿਆਲ ਰੱਖਣਾ ਪਰੇਸ਼ਾਨੀਆਂ ਤੋਂ ਬਚਾਵੇਗਾ।

ਉਪਾਅ - ਰਾਹਗੀਰਾਂ ਨੂੰ ਸਮੋਸੇ ਖੁਆਓ ।

ਕੁੰਭ

ਸਿਹਤ - ਗੈਸ ਦੀ ਸਮੱਸਿਆ ਹੋਵੇਗੀ, ਦਵਾਈ ਸਮੇਂ 'ਤੇ ਲਵੋ।

ਪੜ੍ਹਾਈ ਸਿੱਖਿਆ - ਜਿੰਨਾ ਪੜ੍ਹੋਗੇ, ਓਨਾਂ ਹੀ ਸਫਲ ਹੋਵੋਗੇ।

ਨੌਕਰੀ, ਵਪਾਰ - ਘਾਟੇ ਤੋਂ ਬਚਣ ਲਈ ਦੁਕਾਨ 'ਤੇ ਬੈਠਣਾ ਪਵੇਗਾ।

ਪਰਿਵਾਰ, ਦੋਸਤ - ਘਰੋਂ ਬਾਹਰ ਰਹਿਣਾ ਪਰਿਵਾਰ ਵਿਚ ਕਲੇਸ਼ ਪੈਦਾ ਕਰੇਗਾ।

ਉਪਾਅ - ਗਾਵਾਂ ਨੂੰ ਗੁੜ ਪਾਓ।

ਮਕਰ

ਸਿਹਤ - ਸਰੀਰ ਵਿਚ ਦਰਦਾਂ ਦੀ ਸ਼ਿਕਾਇਤ ਪਰੇਸ਼ਾਨ ਕਰੇਗੀ।

ਪੜ੍ਹਾਈ ਸਿੱਖਿਆ - ਪੜ੍ਹਾਈ ਤੋਂ ਭੱਜਣਾ ਭਵਿੱਖ ਖਰਾਬ ਕਰੇਗਾ।

ਨੌਕਰੀ, ਵਪਾਰ - ਦੁਕਾਨ ਦੇ ਸਾਮਾਨ ਦਾ ਵੀ ਪੂਰਾ ਧਿਆਨ ਰੱਖੋ।

ਪਰਿਵਾਰ, ਦੋਸਤ - ਚੰਗੇ ਦੋਸਤਾਂ ਦਾ ਸਾਥ ਦੇਣਾ ਠੀਕ ਰਹੇਗਾ।

ਉਪਾਅ -ਕੜ੍ਹੀ-ਚੌਲਾਂ ਦਾ ਲੰਗਰ ਲਾਓ।