ਦੀਪਕ ਅਰੋੜਾ

-------


ਮੇਖ

ਸਿਹਤ - ਮਹਾਮਾਰੀ ਦਾ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ, ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰ ਕੇ ਖ਼ੁਦ ਨੂੰ ਸੁਰੱਖਿਅਤ ਰੱਖੋ।

ਪੜ੍ਹਾਈ/ਸਿੱਖਿਆ - ਕਾਹਲੀ ਨਾ ਕਰੋ, ਸ਼ਾਂਤ ਚਿੱਤ ਪੜ੍ਹਨਾ ਵਧੀਆ ਰਹੇਗਾ। ਨੌਕਰੀ/ਵਪਾਰ - ਕੰਮ ਨਵੇਂ ਅਵਸਰ ਪੈਦਾ ਕਰੇਗਾ ਪਰ ਧਨ ਕਾਰਨ ਰੁਕਾਵਟ ਰਹੇਗੀ। ਪਰਿਵਾਰ/ਦੋਸਤ - ਪਤਨੀ ਪ੍ਰਤੀ ਝਗੜਾ ਕਰਨ ਤੋਂ ਬਚੋ।


ਬ੍ਰਿਖ

ਸਿਹਤ - ਨਿਰਾਸ਼ਾ ਅਤੇ ਚਿੰਤਾ ਸਿਹਤ ਖ਼ਰਾਬੀ ਦਾ ਕਾਰਨ ਬਣੇਗੀ। ਪੜ੍ਹਾਈ/ਸਿੱਖਿਆ - ਸਮਾਂ ਖ਼ਰਾਬੀ ਦੇ ਯੋਗ ਜ਼ਿਆਦਾ ਹਨ। ਨੌਕਰੀ/ਵਪਾਰ - ਕੰਮ ਦੀ ਗਤੀ ਮਿਹਨਤ ਮੁਕਾਬਲੇ ਕਾਫੀ ਘੱਟ ਰਹੇਗੀ। ਪਰਿਵਾਰ/ਦੋਸਤ - ਪਰਿਵਾਰ ਪ੍ਰਤੀ ਬੁਰੀ ਭਾਵਨਾ ਨਾ ਰੱਖੋ ਅਤੇ ਇਕੱਲਾਪਨ ਘਟਾਓ।


ਮਿਥੁਨ

ਸਿਹਤ -ਆਲਸ ਹਾਵੀ ਰਹੇਗਾ, ਨੱਕ ਸਬੰਧੀ ਪਰੇਸ਼ਾਨੀ ਆ ਸਕਦੀ ਹੈ। ਪੜ੍ਹਾਈ/ਸਿੱਖਿਆ - ਕੋਈ ਵੀ ਵਿਸ਼ਾ ਪੂਰੀ ਤਿਆਰੀ ਵਾਲਾ ਨਹੀਂ ਜਾਪੇਗਾ। ਨੌਕਰੀ/ਵਪਾਰ - ਕਾਫ਼ੀ ਚੰਗੇ ਮੌਕੇ ਆਪਣੀ ਸ਼ੰਕਾ ਕਾਰਨ ਕੈਸ਼ ਨਹੀਂ ਕਰ ਪਾਓਗੇ।। ਪਰਿਵਾਰ/ਦੋਸਤ - ਸੰਭਾਲ ਕੇ ਬੋਲਚਾਲ ਕਰੋ, ਨਾਰਾਜ਼ਗੀ ਹੋ ਸਕਦੀ ਹੈ।


ਕਰਕ

ਸਿਹਤ - ਛਾਤੀ ਨੂੰ ਠੰਢ ਤੋਂ ਬਚਾਓ। ਸਰਦੀ ਸਬੰਧੀ ਪਰੇਸ਼ਾਨੀ ਹੈ।

ਪੜ੍ਹਾਈ/ਸਿੱਖਿਆ - ਪੜ੍ਹਾਈ ਵਾਸਤੇ ਆਲਸ ਨੁਕਸਾਨਦੇਹ ਹੋ ਸਕਦਾ ਹੈ। ਨੌਕਰੀ/ਵਪਾਰ - ਕੰਮ ਪ੍ਰਤੀ ਪੈਸੇ ਦੀ ਜ਼ਰੂਰਤ ਵਧਦੀ ਜਾ ਰਹੀ ਹੈ। ਪਰਿਵਾਰ/ਦੋਸਤ - ਘਰ 'ਚ ਝੂਠ ਜਾਂ ਬਹਿਸ ਤੋਂ ਬਚੋ, ਝਗੜੇ ਦਾ ਯੋਗ ਹੈ।


ਸਿੰਘ

ਸਿਹਤ - ਢਿੱਡ 'ਚ ਦਰਦ ਅਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ। ਪੜ੍ਹਾਈ/ਸਿੱਖਿਆ - ਕਾਫ਼ੀ ਮੇਹਨਤ ਨਾਲ ਹੀ ਪੜ੍ਹਾਈ 'ਚ ਸਫਲ ਹੋ ਪਾਓਗੇ। ਨੌਕਰੀ/ਵਪਾਰ - ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ 'ਚ ਅੜਚਨਾਂ ਦਾ ਕਾਰਨ ਬਣੇਗਾ। ਪਰਿਵਾਰ/ਦੋਸਤ - ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ।ਕੰਨਿਆ

ਸਿਹਤ - ਲੱਤਾਂ ਅਤੇ ਜੋੜਾਂ ਵਿਚ ਦਰਦ ਨਾਲ ਨੀਂਦ ਖ਼ਰਾਬ ਹੋਵੇਗੀ। ਪੜ੍ਹਾਈ/ਸਿੱਖਿਆ - ਸਾਰਾ ਹਫ਼ਤਾ ਪੜ੍ਹਾਈ 'ਚ ਆਲਸ ਨਾਲ ਸਮੇਂ ਦੀ ਬਰਬਾਦੀ ਕਰੋਗੇ। ਨੌਕਰੀ/ਵਪਾਰ - ਵਪਾਰੀ/ਦੁਕਾਨਦਾਰ ਕਾਰੋਬਾਰ ਵਿਚ ਘਾਟਾ ਕਰਵਾਉਣ ਦੀ ਫਿਰਾਕ ਵਿਚ ਰਹਿਣਗੇ। ਪਰਿਵਾਰ/ਦੋਸਤ - ਬਾਹਰੀ ਦੋਸਤਾਂ ਨਾਲ ਘੁੰਮਣਾ ਘਰ 'ਚ ਕਲੇਸ਼ ਦਾ ਕਾਰਨ ਬਣੇਗਾ।


ਤੁਲਾ

ਸਿਹਤ - ਸ਼ੁਰੂਆਤੀ ਦੋ ਦਿਨ ਸਰੀਰ ਆਲਸੀ ਰਹੇਗਾ ਅਤੇ ਥਕਾਵਟ ਮਹਿਸੂਸ ਕਰੋਗੇ। ਪੜ੍ਹਾਈ/ਸਿੱਖਿਆ - ਗੀਤ-ਸੰਗੀਤ 'ਚ ਰੂਚੀ ਜ਼ਿਆਦਾ ਹੋ ਰਹੀ ਹੈ। ਨੌਕਰੀ/ਵਪਾਰ - ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ। ਪਰਿਵਾਰ/ਦੋਸਤ - ਛੋਟਿਆਂ ਪ੍ਰਤੀ ਜ਼ਿਆਦਾ ਦਬਾਅ ਦੀ ਨੀਤੀ ਖ਼ਰਾਬੀ ਕਰੇਗੀ।


ਬ੍ਰਿਸ਼ਚਕ

ਸਿਹਤ - ਸਿਰ ਭਾਰਾ ਅਤੇ ਪਿੱਠ ਵਿਚ ਦਰਦ ਆ ਸਕਦਾ ਹੈ। ਪੜ੍ਹਾਈ/ਸਿੱਖਿਆ - ਟਾਈਮ ਖ਼ਰਾਬ ਜ਼ਿਆਦਾ, ਪੜ੍ਹਾਈ ਘੱਟ ਕਰੋਗੇ। ਨੌਕਰੀ/ਵਪਾਰ - ਛੋਟੇ-ਛੋਟੇ ਖ਼ਰਚੇ ਅਤੇ ਨੁਕਸਾਨ ਸਾਰਾ ਹਫਤਾ ਮੂਡ ਖਰਾਬ ਕਰਨਗੇ। ਪਰਿਵਾਰ/ਦੋਸਤ - ਬੋਲੀ ਸੰਭਾਲ ਕੇ ਵਰਤੋ, ਝਗੜੇ ਦਾ ਅੰਦੇਸ਼ਾ ਹੈ।


ਧਨੂੰ

ਸਿਹਤ - ਆਪਣੀ ਰਾਤ ਦੀ ਰੁਟੀਨ ਭਾਵ ਮੋਨ ਦਾ ਸਮਾਂ ਠੀਕ ਕਰੋ। ਪੜ੍ਹਾਈ/ਸਿੱਖਿਆ - ਪੜ੍ਹਨ ਪ੍ਰਤੀ ਰੁਝਾਨ ਰਹੇਗਾ ਪਰ ਭਟਕਾਅ ਵੀ ਰਹੇਗਾ। ਨੌਕਰੀ/ਵਪਾਰ - ਕੰਮ ਪ੍ਰਤੀ ਚੰਗੇ ਅਵਸਰ ਆਉਣ ਦੀ ਆਸ ਪਰ ਸੁਭਾਅ ਸ਼ਾਂਤ ਰੱਖਣ ਦੀ ਲੋੜ। ਪਰਿਵਾਰ/ਦੋਸਤ - ਸਹੁਰਿਆਂ ਨਾਲ ਨਾਰਾਜ਼ਗੀ ਰਹਿ ਸਕਦੀ ਹੈ।


ਮਕਰ

ਸਿਹਤ - ਸਿਰ-ਅੱਖਾਂ 'ਚ ਥੋੜ੍ਹੀ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ/ਸਿੱਖਿਆ - ਬੇਕਾਰ ਸੋਚ ਪੜ੍ਹਾਈ ਦਾ ਨੁਕਸਾਨ ਕਰ ਰਹੀ ਹੈ। ਨੌਕਰੀ/ਵਪਾਰ - ਜ਼ਿਆਦਾ ਖ਼ਰਚਾ ਕਮਾਈ ਪ੍ਰਤੀ ਨਿਰਾਸ਼ਾ ਪੈਦਾ ਕਰੇਗਾ। ਪਰਿਵਾਰ/ਦੋਸਤ - ਮਿੱਤਰਾਂ ਨਾਲ ਲੰਬੀ ਯਾਤਰਾ ਦਾ ਯੋਗ ਹੈ।ਕੁੰਭ

ਸਿਹਤ - ਇਸਤਰੀ ਜਾਤਕ ਥੋੜ੍ਹਾ ਸਿਹਤ ਵਿਚ ਸੁਸਤੀ ਜ਼ਿਆਦਾ ਮਹਿਸੂਸ ਕਰਨਗੇ। ਪੜ੍ਹਾਈ/ਸਿੱਖਿਆ - ਪੜ੍ਹਨਾ ਆਲਸ ਜਾਪੇਗਾ। ਭਾਵ ਬਹਾਨੇਬਾਜ਼ੀ ਜ਼ਿਆਦਾ ਰਹੇਗੀ। ਨੌਕਰੀ/ਵਪਾਰ - ਪੈਸਾ ਘੱਟ ਆਵੇਗਾ, ਜੋ ਨਿਰਾਸ਼ਾ ਪੈਦਾ ਕਰੇਗਾ। ਪਰਿਵਾਰ/ਦੋਸਤ - ਪਤਨੀ ਨਾਲ ਝਗੜਾ ਹੋ ਸਕਦਾ ਹੈ।ਮੀਨ

ਸਿਹਤ - ਪੇਟ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਬੇਕਾਰ ਖਾਣਾ ਨਾ ਖਾਓ। ਪੜ੍ਹਾਈ/ਸਿੱਖਿਆ - ਆਪਣੀ ਚਿੰਤਾ ਜਾਂ ਪਰੇਸ਼ਾਨੀ ਨੂੰ ਪੜ੍ਹਾਈ ਨਾਲ ਮਿਕਸ ਨਾ ਕਰੋ। ਨੌਕਰੀ/ਵਪਾਰ - ਵਿਰੋਧੀ ਕਾਫ਼ੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ। ਪਰਿਵਾਰ/ਦੋਸਤ - ਬੱਚਿਆਂ ਅਤੇ ਨਾਨਕੇ ਪੱਖ ਤੋਂ ਪਰੇਸ਼ਾਨੀ ਆ ਸਕਦੀ ਹੈ।

Posted By: Susheel Khanna