ਦੀਪਕ ਅਰੋੜਾ

1) ਮੇਖ

ਸਿਹਤ-ਮਹਾਮਾਰੀ ਤੋਂ ਬਚਣ ਲਈ ਸਰਕਾਰ ਦੀ ਹਿਦਾਇਤਾਂ ਦਾ ਪਾਲਨ ਕਰੋ ਤੇ ਬਾਹਰੀ ਖਾਣੇ ਤੋਂ ਪਰਹੇਜ ਕਰੋ।।

ਪੜ੍ਹਾਈ, ਸਿੱਖਿਆ-ਘਰ 'ਚ ਬੈਠ ਕੇ ਆਨਲਾਈਨ ਪੜ੍ਹਾਈ ਕਰਨਾ ਜਾਰੀ ਰੱਖੋ।

ਨੌਕਰੀ, ਵਪਾਰ-ਕਾਰੋਬਾਰ ਠੰਡਾ ਰਹਿਣ ਦੀ ਉਮੀਦ ਹੈ, ਖਰਚੇ ਘਟਾਉ।

ਪਰਿਵਾਰ, ਦੋਸਤ-ਸਮੇਂ ਅਨੁਸਾਰ ਘਰ ਪਹੁੰਚੋ ਤੇ ਬੱਚਿਆਂ 'ਚ ਰਹਿਣਾ ਠੀਕ ਰਹੇਗਾ।

ਉਪਾਅ-ਘਰ ਦੇ ਚੁਬਾਰੇ 'ਤੇ ਪੰਛੀਆਂ ਲਈ ਦਾਣਾ-ਪਾਣੀ ਰੱਖੋ (ਸਟਾਰ 2)

-------

2) ਬ੍ਰਿਖ

ਸਿਹਤ-ਸਿਹਤ ਠੀਕ ਰੱਖਣ ਲਈ ਬਾਹਰੀ ਚੀਜਾਂ ਤੋਂ ਦੂਰੀ ਬਣਾਉ ਤੇ ਗਰਮ ਪਾਣੀ ਪੀਂਦੇ ਰਹੋ।

ਪੜ੍ਹਾਈ, ਸਿੱਖਿਆ-ਪੜ੍ਹਾਈ 'ਚ ਮਨ ਲਗਾਉੁ, ਪੜ੍ਹਨਾ ਜਾਰੀ ਰੱਖੋ

ਨੌਕਰੀ, ਵਪਾਰ-ਵਪਾਰ ਨੂੰ ਪੂਰਾ ਸਮਾਂ ਨਾ ਦੇਣ ਕਾਰਨ ਮੰਦੀ ਦਾ ਸਾਹਮਣਾ ਕਰਨਾ ਪਵੇਗਾ।

ਪਰਿਵਾਰ, ਦੋਸਤ-ਬੇਕਾਰ ਪੈਸਾ ਖਰਚਣਾ ਬੰਦ ਕਰਨਾ ਪਰਿਵਾਰ ਲਈ ਠੀਕ ਰਹੇਗਾ।

ਉਪਾਅ-ਗਾਵਾਂ ਨੂੰ ਹਰੇ ਪੱਠੇ ਤੇ ਪਾਣੀ ਪਿਲਾਉ।(ਸਟਾਰ 3)

-------

3) ਮਿਥੁਨ

ਸਿਹਤ-ਪਰਿਵਾਰ ਤੋਂ ਇਲਾਵਾ ਬਾਹਰੀ ਲੋਕਾਂ ਦੀਆਂ ਚਿੰਤਾਵਾਂ ਸਿਹਤ ਖਰਾਬੀ ਦਾ ਕਾਰਨ ਬਨਣਗੀਆਂ।

ਪੜ੍ਹਾਈ, ਸਿੱਖਿਆ-ਪੜ੍ਹਾਈ ਤੋਂ ਡਰਨ ਦੀ ਬਜਾਏ ਮਨ ਲਗਾ ਕੇ ਪੜ੍ਹਨਾ ਠੀਕ ਰਹੇਗਾ।

ਨੌਕਰੀ, ਵਪਾਰ-ਕੰਮ 'ਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਡਟ ਕੇ ਸਾਹਮਣਾ ਕਰਨਾ ਠੀਕ ਰਹੇਗਾ।

ਪਰਿਵਾਰ, ਦੋਸਤ-ਬਿਨਾਂ ਵਜ੍ਹਾ ਦੇ ਝਗੜਿਆਂ ਤੋਂ ਦੂਰ ਰਹੋ, ਦੋਸਤਾਂ ਨਾਲ ਵੀ ਘੱਟ ਹੀ ਮਿਲੋ।

ਉਪਾਅ-ਮੰਦਰ ਦੇ ਪੁਜਾਰੀਆਂ ਨੂੰ ਪੀਲੇ ਕੱਪੜੇ ਦਾਨ ਕਰੋ (ਸਟਾਰ 3)

------------

4) ਕਰਕ

ਸਿਹਤ-ਹਫਤੇ ਦੇ ਪਹਿਲੇ ਦੋ ਦਿਨ ਪਿੱਠ ਤੇ ਲੱਤਾਂ 'ਚ ਦਰਦਾਂ ਰਹਿਣਗੀਆਂ।

ਪੜ੍ਹਾਈ, ਸਿੱਖਿਆ-ਲਾਕਡਾਉਨ ਕਾਰਨ ਪੜ੍ਹਾਈ ਤੋਂ ਪੱਛੜ ਰਹੇ ਹੋ, ਪੜ੍ਹਨਾ ਜਾਰੀ ਰੱਖੋ।

ਨੌਕਰੀ, ਵਪਾਰ-ਘੱਟ ਆਮਦਨ ਦੇ ਬਾਵਜੂਦ ਜ਼ਿਆਦਾ ਖਰਚਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ-ਕਿਸੇ ਵੀ ਤਰ੍ਹਾਂ ਦੇ ਝਗੜੇ ਤੋਂ ਦੂਰ ਰਹੋ।

ਉਪਾਅ - ਕੁੱਤਿਆਂ ਨੂੰ ਦੁੱਧ ਬਰੈੱਡ ਪਾਉ। (ਸਟਾਰ 2)

-------

5) ਸਿੰਘ

ਸਿਹਤ-ਪਹਿਲੇ ਦੋ ਦਿਨ ਪਿੱਠ 'ਚ ਦਰਦ ਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ-ਮਿਹਨਤ ਨਾਲ ਪੜ੍ਹਾਈ ਵਿਚ ਸਫਲਤਾ ਮਿਲੇਗੀ, ਪੜ੍ਹਨਾ ਜਾਰੀ ਰੱਖੋ।

ਨੌਕਰੀ, ਵਪਾਰ-ਦੁਕਾਨ 'ਤੇ ਕੰਮ ਕਰਦੇ ਨੌਕਰਾਂ 'ਤੇ ਨਜ਼ਰ ਰੱਖੋ, ਗੱਲੇ ਦੀ ਚੋਰੀ ਨੁਕਸਾਨ ਪਹੁੰਚਾਏਗੀ।

ਪਰਿਵਾਰ, ਦੋਸਤ-ਘਰੋਂ ਬਾਹਰ ਰਹਿਣਾ ਪਰਵਾਰ ਦੇ ਗੁੱਸੇ ਦਾ ਕਾਰਨ ਬਣੇਗਾ।

ਉਪਾਅ-ਕੁੱਤਿਆਂ ਨੂੰ ਸਵੇਰੇ ਸੁੱਚੀ ਰੋਟੀ ਪਾਉਣਾ ਠੀਕ ਰਹੇਗਾ (ਸਟਾਰ 3)

-------

6) ਕੰਨਿਆ

ਸਿਹਤ-ਜ਼ਿਆਦਾ ਦੇਰ ਤਕ ਜਾਗਦੇ ਰਹਿਣਾ ਦਰਦਾਂ ਦੀ ਪਰੇਸ਼ਾਨੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ-ਪੜ੍ਹਾਈ 'ਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ।

ਨੌਕਰੀ, ਵਪਾਰ-ਕੰਪੀਟੀਟਰ ਦੁਕਾਨਦਾਰ ਕਾਰੋਬਾਰ 'ਚ ਘਾਟਾ ਕਰਵਾਉਣਗੇ।

ਪਰਿਵਾਰ, ਦੋਸਤ-ਜ਼ਿਆਦਾ ਘਰੋਂ ਬਾਹਰ ਰਹਿਣਾ ਕਲੇਸ਼ ਦਾ ਕਾਰਨ ਬਣੇਗਾ।

ਉਪਾਅ-ਕੁੱਤਿਆਂ ਨੂੰ ਸਵੇਰੇ ਉੱਠ ਕੇ ਰੋਟੀ ਪਾਉਣਾ ਠੀਕ ਰਹੇਗਾ (ਸਟਾਰ 3)

-------

7) ਤੁਲਾ

ਸਿਹਤ-ਇਸ ਹਫਤੇ ਅੱਖਾਂ ਦੀ ਪਰੇਸ਼ਾਨੀ ਪੈਦਾ ਹੋ ਸਕਦੀ ਹੈ, ਸਿਹਤ ਦਾ ਧਿਆਨ ਰੱਖੋ।

ਪੜ੍ਹਾਈ, ਸਿੱਖਿਆ-ਸਾਥੀਆਂ ਦੀ ਰੀਸ ਚੰਗੇ ਕੰਮਾਂ 'ਚ ਕਰਨੀ ਠੀਕ ਰਹੇਗੀ।

ਨੌਕਰੀ, ਵਪਾਰ-ਵਪਾਰ ਢਿੱਲਾ ਰਹੇਗਾ, ਖਰਚੇ 'ਤੇ ਕੰਟਰੋਲ ਕਰੋ।

ਪਰਿਵਾਰ, ਦੋਸਤ-ਕਾਰੋਬਾਰ 'ਚ ਵਾਧੇ ਲਈ ਬਾਹਰੀ ਟੂਰ ਲਗਾਉਣੇ ਪੈਣਗੇ।

ਉਪਾਅ-ਗਰੀਬਾਂ ਨੂੰ ਸਮੋਸੇ ਖਿਲਾਉ (ਸਟਾਰ 2)

-------

8) ਬ੍ਰਿਸ਼ਚਕ

ਸਿਹਤ-ਸਮੇਂ ਸਿਰ ਦਵਾਈ ਲੈਂਦੇ ਰਹੋ, ਸਿਹਤ ਖਰਾਬ ਹੋਣ ਦਾ ਯੋਗ ਹੈ।

ਪੜ੍ਹਾਈ, ਸਿੱਖਿਆ-ਪੜ੍ਹਾਈ ਤੋਂ ਦੂਰੀ ਪੱਛੜਣ ਦਾ ਕਾਰਨ ਬਣੇਗੀ।

ਨੌਕਰੀ, ਵਪਾਰ-ਬੇਕਾਰ ਦੀਆਂ ਸੋਚਾਂ ਛੱਡ ਕੰਮ 'ਚ ਕਾਮਯਾਬੀ ਲਈ ਯਤਨ ਕਰੋ।

ਪਰਿਵਾਰ, ਦੋਸਤ-ਪਰਿਵਾਰ ਦੇ ਜੀਆਂ ਨੂੰ ਸਮਾਂ ਦੇਣਾ ਠੀਕ ਰਹੇਗਾ।

ਉਪਾਅ-ਹਨੂਮਾਨ ਦੀ ਪੂਜਾ ਉੱਤਮ ਰਹੇਗੀ। (ਸਟਾਰ 2)

-------

9) ਧਨੂੰ

ਸਿਹਤ-ਸ਼ੁਰੂਆਤੀ ਦੋ ਦਿਨ ਸਿਹਤ ਖਰਾਬੀ ਪੈਦਾ ਕਰਨਗੇ।

ਪੜ੍ਹਾਈ, ਸਿੱਖਿਆ-ਸਵੇਰੇ ਉੱਠ ਕੇ ਪੜ੍ਹਨਾ ਠੀਕ ਰਹੇਗਾ।

ਨੌਕਰੀ, ਵਪਾਰ-ਖਰਚਾ ਜ਼ਿਆਦਾ ਕਮਾਈ ਘੱਟ, ਬਜਟ ਖਰਾਬ ਕਰੇਗਾ।

ਪਰਿਵਾਰ, ਦੋਸਤ-ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ।

ਉਪਾਅ - ਬਾਹਮਣਾਂ ਨੂੰ ਪੀਲੇ ਕੱਪੜੇ ਦਾਨ ਕਰੋ। (ਸਟਾਰ 3)

-------

10) ਮਕਰ

ਸਿਹਤ-ਰਾਤ ਨੂੰ ਦੇਰ ਤਕ ਜਾਗਦੇ ਰਹਿਣਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ-ਗੁਰੂਦੁਆਰੇ ਜਾ ਕੇ ਪੜ੍ਹਨਾ ਫਾਇਦੇਮੰਦ ਸਾਬਿਤ ਹੋਵੇਗਾ।

ਨੌਕਰੀ, ਵਪਾਰ-ਖਰਚਾ ਜਿਆਦਾ ਤੇ ਆਮਦਨੀ ਘੱਟ ਪਰੇਸ਼ਾਨੀ ਦਾ ਕਾਰਨ ਬਣੇਗੀ।

ਪਰਿਵਾਰ, ਦੋਸਤ-ਪਰਿਵਾਰਾਂ ਦੀ ਗੱਲਾਂ ਦਾ ਗੁੱਸਾ ਛੱਡ, ਮਿਲ ਕੇ ਰਹੋ।

ਉਪਾਅ-ਘਰ ਦੀ ਛੱਤ 'ਤੇ ਗੰਦਗੀ ਪੈਦਾ ਨਾ ਹੋਣ ਦੇਵੋ। (ਸਟਾਰ 3)

-------

11) ਕੁੰਭ

ਸਿਹਤ-ਘਰ ਦਾ ਬਣਿਆ ਪੌਸ਼ਟਿਕ ਖਾਣਾ ਸਿਹਤ ਲਈ ਠੀਕ ਰਹੇਗਾ।

ਪੜ੍ਹਾਈ, ਸਿੱਖਿਆ-ਸਵੇਰੇ ਉਠ ਕੇ ਪੜ੍ਹਨਾ ਭਵਿੱਖ 'ਚ ਫਾਇਦਾ ਦੇਵੇਗਾ।

ਨੌਕਰੀ, ਵਪਾਰ-ਕਾਰੋਬਾਰ ਵਿਚ ਜ਼ਿਆਦਾ ਸਮੇਂ ਕੰਮ ਕਰਨਾ ਆਮਦਨੀ ਵਧਾਏਗਾ।

ਪਰਿਵਾਰ, ਦੋਸਤ-ਪਰਿਵਾਰ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਮਿਹਨਤ ਜ਼ਰੂਰੀ ਹੈ।

ਉਪਾਅ-ਭਿਖਾਰੀਆਂ ਨੂੰ ਖਾਣਾ ਖੁਆਓੁ। (ਸਟਾਰ 3)

-------

12) ਮੀਨ

ਸਿਹਤ-ਬਾਹਰੀ ਖਾਣਾ ਸਿਹਤ ਲਈ ਪਰੇਸ਼ਾਨੀ ਪੈਦਾ ਕਰੇਗਾ।

ਪੜ੍ਹਾਈ, ਸਿੱਖਿਆ-ਪੜ੍ਹਾਈ ਪ੍ਰਤੀ ਲਗਨ ਵਧਾਉਣ ਨਾਲ ਆਉਣ ਵਾਲਾ ਸਮੇਂ ਠੀਕ ਰਹੇਗਾ।

ਨੌਕਰੀ, ਵਪਾਰ-ਬਿਨਾ ਵਜ੍ਹਾ ਪੈਸੇ ਖਰਚ ਕਰਨਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ-ਘਰ 'ਚ ਬੇਟੀ, ਭੂਆ ਤੇ ਛੋਟੀਆਂ ਬੱਚੀਆਂ ਨੂੰ ਨੂੰ ਖੁਸ਼ ਰੱਖਣਾ ਖੁਸ਼ਹਾਲੀ ਪੈਦਾ ਕਰੇਗਾ।

ਉਪਾਅ-ਗਾਵਾਂ ਦੀ ਸੇਵਾ ਸੱਭ ਤੋਂ ਉੱਤਮ ਰਹੇਗੀ। (ਸਟਾਰ 2)

Posted By: Susheel Khanna