-ਦੀਪਕ ਅਰੋੜਾ


ਇਸ ਹਫਤੇ

26 ਜਨਵਰੀ-ਗਣਤੰਤਰ ਦਿਵਸ

28 ਜਨਵਰੀ-ਗੌਰੀ ਤੀਜ, ਸ਼੍ਰੀ ਗਣੇਸ਼ ਤਿਲ ਚੌਥ


ਮੇਖ

ਇਸ ਹਫਤੇ ਸਿਹਤ ਖ਼ਰਾਬ ਰਹੇਗੀ, ਬਾਹਰੀ ਖਾਣੇ ਤੋਂ ਪਰਹੇਜ ਕਰੋ। ਪੜ੍ਹਨ ਤੋਂ ਅੱਗੇ ਭੱਜ ਰਹੇ ਹੋ, ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਕੰਮਕਾਜ 'ਚ ਨੁਕਸਾਨ ਹੋ ਰਿਹਾ, ਨੌਕਰਾਂ ਤੋਂ ਬਚਾਅ ਰੱਖਣਾ ਜ਼ਰੂਰੀ ਹੈ। ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਚੱਲ ਰਹੇ ਹਨ।

ਉਪਾਅ- ਗਊਸ਼ਾਲਾ 'ਚ ਗਾਵਾਂ ਨੂੰ ਰੋਟੀ ਖਿਲਾਉ।


ਬ੍ਰਿਖ

ਹਫਤਾ ਸਿਹਤ ਪ੍ਰਤੀ ਪੂਰੀ ਸਾਵਧਾਨੀ ਰੱਖਣ ਦਾ ਹੈ, ਸੁਚੇਤ ਰਹਿਣ ਦੀ ਲੋੜ ਹੈ। ਪੜ੍ਹਾਈ ਠੀਕ ਚਲ ਰਹੀ ਹੈ, ਗਲਤ ਰਸਤੇ ਪਾਉਣ ਵਾਲੇ ਸਾਥੀਆਂ ਤੋਂ ਬਚਾਅ ਦੀ ਜ਼ਰੂਰਤ ਹੈ। ਕੰਮ ਠੀਕ ਰਹੇਗਾ ਪਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯਾਰਾਂ ਦੋਸਤਾਂ ਨਾਲ ਸਮੇਂ ਬਿਤਾਉਣ ਤੋਂ ਪਰਹੇਜ ਕਰੋ, ਨੁਕਸਾਨ 'ਚ ਰਹੋਗੇ।

ਉਪਾਅ- ਘਰ ਦੇ ਚੌਬਾਰੇ 'ਤੇ ਪੰਛੀਆਂ ਲਈ ਦਾਣਾ ਪਾਉ।


ਮਿਥੁਨ

ਸ਼ੁਰੂਆਤੀ ਹਫ਼ਤੇ ਸਰੀਰ 'ਚ ਦਰਦਾਂ ਬਾਕੀ ਸਭ ਠੀਕ ਰਹੇਗਾ। ਪੜ੍ਹਨ-ਲਿਖਣ 'ਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ। ਕਾਰੋਬਾਰ ਠੀਕ ਹੈ, ਬੱਸ ਜਰਾ ਤਵੱਜੋ ਦੇਣ ਦੀ ਜ਼ਰੂਰਤ ਹੈ। ਪਤਨੀ ਤੇ ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।

ਉਪਾਅ- ਗਊਸ਼ਾਲਾ ਸਤਨਾਜਾ ਦਾਨ ਕਰੋ।


ਕਰਕ

ਰਾਤ ਨੂੰ ਨੀਂਦ ਨਾ ਆਉਣੀ ਸਿਹਤ ਖ਼ਰਾਬ ਕਰੇਗੀ। ਅੜਚਨਾਂ ਦਾ ਡਟ ਕੇ ਸਾਹਮਣਾ ਕਰੋ ਤੇ ਮਨ ਲਗਾ ਕੇ ਪੜ੍ਹੋ। ਖ਼ਰਚੇ ਪ੍ਰਤੀ ਸੰਭਾਲ ਕਰੋ, ਪੈਸੇ ਦੀ ਤੰਗੀ ਚੱਲੇਗੀ। ਦੋਸਤ ਉਧਾਰ ਮੰਗ ਕੇ ਪਰੇਸ਼ਾਨ ਕਰਨਗੇ, ਵਾਪਸੀ ਦੀ ਉਮੀਦ ਨਾ ਰੱਖਣਾ।।

ਉਪਾਅ- ਕੁੱਤਿਆਂ ਨੂੰ ਦੁੱਧ ਬਰੈੱਡ ਖਿਲਾਉ।


ਸਿੰਘ

ਪੇਟ ਤੰਗ ਕਰੇਗਾ, ਬਾਹਰੀ ਖਾਣੇ ਤੋਂ ਪਰਹੇਜ ਜ਼ਰੂਰੀ ਹੈ। ਇਕਾਂਤਚਿਤ ਹੋ ਕੇ ਪੜ੍ਹਨਾ ਠੀਕ ਰਹੇਗਾ। ਕਾਰੋਬਾਰ 'ਚ ਜ਼ਿਆਦਾ ਤੇਜ਼ੀ ਦਿਖਾਉਣ ਦੀ ਲੋੜ ਨਹੀਂ, ਸੰਯਮ ਨਾਲ ਚੱਲੋ। ਪਰਿਵਾਰ ਨੂੰ ਸਮਾਂ ਨਾ ਦੇਣਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਉਪਾਅ- ਕੀੜਿਆਂ ਨੂੰ ਤਿੱਲ ਸ਼ੱਕਰ ਪਾਉ।


ਕੰਨਿਆ

ਰੋਜ਼ਾਨਾ ਦੀ ਦਰਦਾਂ ਤੰਗ ਕਰਨਗੀਆਂ, ਦਵਾਈ ਸਮੇਂ 'ਤੇ ਲਵੋ। ਬੇਕਾਰ ਦੇ ਕੰਮਾਂ ਨੂੰ ਛੱਡ ਪੜ੍ਹਾਈ ਕਰੋ।। ਸਾਰਾ ਹਫ਼ਤਾ ਭੱਜ-ਦੌੜ ਲੱਗੀ ਰਹੇਗੀ। ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਕਲੇਸ਼ ਪੈਦਾ ਕਰੇਗਾ।

ਉਪਾਅ- ਪਾਣੀ 'ਚ ਸਤਨਾਜਾ ਜਲ ਪ੍ਰਵਾਹ ਕਰੋ।


ਤੁਲਾ

ਸ਼ੁਰੂਆਤੀ ਦਿਨ ਠੀਕ ਰਹਿਣਗੇ, ਸਿਹਤ ਪ੍ਰਤੀ ਪਰੇਸ਼ਾਨੀ ਆ ਸਕਦੀ ਹੈ। ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਧਿਆਨ ਦੇਣਾ ਪਵੇਗਾ। ਕਾਰੋਬਾਰ 'ਚ ਲਾਪਰਵਾਹੀ ਪਰੇਸ਼ਾਨੀ ਦਾ ਕਾਰਨ ਬਣੇਗੀ। ਆਪਣੇ ਫੈਸਲੇ ਪਰਿਵਾਰ 'ਤੇ ਥੋਪਣੇ ਪਰੇਸ਼ਾਨੀ ਪੈਦਾ ਕਰਨਗੇ।

ਉਪਾਅ- ਗਾਵਾਂ ਨੂੰ ਪਾਣੀ ਪਿਲਾਉ।


ਬ੍ਰਿਸ਼ਚਕ

ਰਾਤ ਦੀ ਰੁਟੀਨ ਠੀਕ ਕਰੋ ਤੇ ਸਮੇਂ ਸਿਰ ਸੌਣਾ ਸਿਹਤ ਲਈ ਠੀਕ ਰਹੇਗਾ। ਪੜ੍ਹਨ ਪ੍ਰਤੀ ਰੁਝਾਨ ਰਹੇਗਾ ਪਰ ਭਟਕਾਅ ਵੀ ਰਹੇਗਾ। ਵਪਾਰ 'ਚ ਚੰਗੇ ਅਵਸਰ ਆਉਣਗੇ, ਸ਼ਾਂਤ ਰਹਿਣਾ ਸਿੱਖੋ। ਵੱਡਿਆਂ ਬਜ਼ੁਰਗਾਂ ਨਾਲ ਨਾਰਾਜ਼ਗੀ ਪੈਦਾ ਹੋ ਸਕਦੀ ਹੈ।

ਉਪਾਅ- ਨੀਲਾ ਸਾਬਣ ਗ਼ਰੀਬਾਂ ਨੂੰ ਦਾਨ ਕਰੋ।


ਧਨੂੰ

ਜ਼ਿਆਦਾ ਘੁੰਮਣਾ ਸਿਹਤ ਖ਼ਰਾਬੀ ਕਰ ਸਕਦਾ ਹੈ। ਪੜ੍ਹਾਈ ਪ੍ਰਤੀ ਕਾਫੀ ਆਲਸ ਕਰ ਰਹੇ ਹੋ। ਕੰਮ ਬਦਲਣ 'ਚ ਨੁਕਸਾਨ ਹੋਣ ਦੀ ਆਸ ਰਹੇਗੀ। ਪਤਨੀ ਪ੍ਰਤੀ ਜ਼ਿਆਦਾ ਤਿੱਖਾ ਬੋਲਣਾ ਪਰੇਸ਼ਾਨੀ ਪੈਦਾ ਕਰੇਗਾ।

ਉਪਾਅ- ਘਰੋਂ ਪੁਰਾਣਾ ਕਬਾੜ ਕੱਢੋ।

ਮਕਰ

ਸਿਰ ਤੇ ਅੱਖਾਂ ਭਾਰੀ ਰਹਿਣਗੀਆਂ। ਬੇਕਾਰ ਦੀਆਂ ਸੋਚਾਂ ਪੜ੍ਹਾਈ ਦਾ ਨੁਕਸਾਨ ਕਰਨਗੀਆਂ। ਖ਼ਰਚਾ ਜ਼ਿਆਦਾ, ਕਮਾਈ ਘੱਟ ਨਿਰਾਸ਼ਾ ਦਾ ਕਾਰਨ ਬਣੇਗੀ। ਦੋਸਤਾਂ ਨਾਲ ਬਾਹਰੀ ਟੂਰ 'ਤੇ ਜਾਣਦਾ ਪ੍ਰੋਗਰਾਮ ਬਣੇਗਾ।

ਉਪਾਅ- ਪੰਡਿਤਾਂ ਨੂੰ ਪੀਲੇ ਕੱਪੜੇ ਦਾਨ ਕਰੋ।


ਕੁੰਭ

ਬਾਹਰੀ ਖਾਣੇ ਦਾ ਸਖ਼ਤ ਸਿਹਤ ਠੀਕ ਰੱਖਣ ਲਈ ਜ਼ਰੂਰੀ ਹੈ। ਪੜ੍ਹਾਈ ਪ੍ਰਤੀ ਵਧਦਾ ਆਲਸ ਪਰੇਸ਼ਾਨੀ ਦਾ ਕਾਰਨ ਬਣੇਗਾ। ਜ਼ਿਆਦਾ ਤੇਜ਼ੀ ਕਰਨਾ ਕਮਾਈ ਵਿਚ ਪਰੇਸ਼ਾਨੀ ਪੈਦਾ ਕਰੇਗਾ। ਭੈਣ-ਭਰਾਵਾਂ ਨਾਲ ਨਾਰਾਜ਼ਗੀ ਪਰੇਸ਼ਾਨੀ ਪੈਦਾ ਕਰੇਗੀ।

ਉਪਾਅ- ਜਲੇਬੀ ਹਨੂਮਾਨ ਮੰਦਿਰ ਚੜ੍ਹਾਉ।

ਮੀਨ

28 ਨੂੰ ਗੁੱਸਾ ਕਾਫੀ ਜ਼ਿਆਦਾ ਰਹੇਗਾ। ਪੜ੍ਹਾਈ ਦਾ ਦਿਖਾਵਾ ਹੀ ਕਰੋਗੇ, ਲਗਨ ਨਹੀਂ ਰੱਖੋਗੇ। ਕੰਮ ਪ੍ਰਤੀ ਕਾਫੀ ਅਫਵਾਹਾਂ 'ਚ ਘਿਰੇ ਰਹੋਗੇ। ਵੱਡਿਆਂ ਪ੍ਰਤੀ ਨਾਰਾਜ਼ਗੀ ਜਾਂ ਦੂਰੀ ਰਹੇਗੀ।

ਉਪਾਅ- ਚੌਲ ਜਲ ਪ੍ਰਵਾਹ ਕਰੋ।

Posted By: Sunil Thapa