-ਦੀਪਕ ਅਰੋੜਾ

ਇਸ ਹਫਤੇ

2 ਦਸੰਬਰ- ਸਿਕੰਦ ਛਸ਼ਠੀ

3 ਦਸੰਬਰ- ਮਿੱਤਰ ਸੱਤਮੀ


ਮੇਖ

ਸਿਹਤ-ਇਸ ਹਫ਼ਤਾ ਆਲਸ ਨਾਲ ਘਿਰੇ ਹੋਣ ਕਰਕੇ ਬਿਮਾਰ ਰਹੋਗੇ।

ਪੜ੍ਹਾਈ, ਸਿੱਖਿਆ-ਪੜ੍ਹਨਾ ਔਖਾ ਲੱਗੇਗਾ ਪਰ ਪੜ੍ਹਾਈ 'ਚ ਚਲਾਕੀ ਦਾ ਕੋਈ ਕੰਮ ਨਹੀਂ।

ਨੌਕਰੀ, ਵਪਾਰ-ਕੰਮ ਪ੍ਰਤੀ ਸੋਚ ਕਾਫੀ ਗਹਿਰੀ ਰੱਖਣੀ ਹੋਵੇਗੀ।

ਪਰਿਵਾਰ, ਦੋਸਤ-ਵੱਡਿਆਂ ਪ੍ਰਤੀ ਆਦਰ ਦੋਵਾਂ ਦਾ ਧਿਆਨ ਕਰੋ।

ਉਪਾਅ-ਗ਼ਰੀਬਾਂ ਨੂੰ ਕੜੀ ਚਾਵਲ ਦਾਨ ਕਰੋ। (ਸਟਾਰ 2)


ਬ੍ਰਿਖ

ਸਿਹਤ-2, 3 ਨੂੰ ਬਾਹਰੀ ਖਾਣਾ ਖਾਣ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ-ਝੂਠ ਬੋਲ ਕੇ ਦੂਜਿਆਂ ਦਾ ਨਹੀਂ ਬਲਕਿ ਆਪਣੀ ਪੜ੍ਹਾਈ ਦਾ ਨੁਕਸਾਨ ਕਰੋਗੇ।

ਨੌਕਰੀ, ਵਪਾਰ-ਕਾਰੋਬਾਰ ਹੌਲੀ ਗਤੀ ਨਾਲ ਚੱਲਣ ਕਰ ਕੇ ਪਰੇਸ਼ਾਨੀ ਹਾਵੀ ਰਹੇਗੀ।

ਪਰਿਵਾਰ, ਦੋਸਤ-ਦੋਸਤਾਂ ਨਾਲ ਬੇਕਾਰ ਦੀ ਬਹਿਸ ਨੁਕਸਾਨ ਦਾ ਕਾਰਨ ਬਣੇਗੀ।

ਉਪਾਅ-ਪੰਡਿਤ ਨੂੰ ਪੀਲੇ ਕੱਪੜੇ ਦਾਨ ਕਰੋ। (ਸਟਾਰ 3)


ਮਿਥੁਨ

ਸਿਹਤ-ਹਫਤੇ ਦੇ ਦੋ ਦਿਨ ਥਕਾਵਟ ਅਤੇ ਬਿਮਾਰ ਮਹਿਸੂਸ ਕਰੋਗੇ।

ਪੜ੍ਹਾਈ, ਸਿੱਖਿਆ-ਧਿਆਨ ਪੜ੍ਹਾਈ ਵੱਲ ਘੱਟ, ਸ਼ਰਾਰਤਾਂ 'ਚ ਜ਼ਿਆਦਾ ਰਹੇਗਾ।

ਨੌਕਰੀ, ਵਪਾਰ-ਪੜ੍ਹਾਈ ਤੋਂ ਧਿਆਨ ਘੱਟ ਟਾਈਮ ਪਾਸ ਜ਼ਿਆਦਾ ਕਰੋਗੇ।

ਪਰਿਵਾਰ, ਦੋਸਤ-ਘਰ ਦੇ ਵੱਡੇ ਬਜ਼ੁਰਗਾਂ ਪ੍ਰਤੀ ਚਿੰਤਾ ਰਹੇਗੀ, ਖਾਸ ਕਰ ਪਿਤਾ ਦੀ।

ਉਪਾਅ-ਦੁੱਧ ਜਲ ਪ੍ਰਵਾਹ ਕਰੋ। (ਸਟਾਰ 2)


ਕਰਕ

ਸਿਹਤ-ਪੇਟ ਖ਼ਰਾਬ ਨਾ ਹੋਵੇ, ਇਸ ਲਈ ਬਾਹਰੀ ਖਾਣੇ ਤੋਂ ਪਰਹੇਜ ਕਰੋ।

ਪੜ੍ਹਾਈ, ਸਿੱਖਿਆ-ਚਿੰਤਾ ਪਰੇਸ਼ਾਨੀ ਨੂੰ ਛੱਡ ਪੜ੍ਹਾਈ ਦਾ ਖਿਆਲ ਕਰੋ।

ਨੌਕਰੀ, ਵਪਾਰ-ਕਾਰੋਬਾਰ 'ਚ ਵਿਰੋਧੀ ਕਾਫੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ।

ਪਰਿਵਾਰ, ਦੋਸਤ-ਬੱਚੇ ਪਰਿਵਾਰ ਦੇ ਵੱਡਿਆਂ ਨਾਲ ਨਾਰਾਜ਼ ਰਹਿਣਗੇ।

ਉਪਾਅ-ਗਾਵਾਂ ਨੂੰ ਮੂਲੀਆਂ ਖਿਲਾਉ। (ਸਟਾਰ 2)


ਸਿੰਘ

ਸਿਹਤ-ਪੇਟ ਪ੍ਰਤੀ ਤਕਲੀਫ ਲੱਗੀ ਰਹੇਗੀ, ਕਬਜ਼ ਗੈਸ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ-ਪੜ੍ਹਨ ਤੋਂ ਦੂਰੀ ਰਹੇਗੀ, ਮੋਬਾਈਲ ਟੀਵੀ ਪ੍ਰਤੀ ਰੁਚੀ ਵਧੇਗੀ।

ਨੌਕਰੀ, ਵਪਾਰ-ਸਿਹਤ ਪ੍ਰਤੀ ਨਿਰਾਸ਼ਾ ਰਹੇਗੀ ਪਰ ਇਹ ਥੋੜ੍ਹੇ ਸਮੇਂ ਵਾਸਤੇ ਹੈ।

ਪਰਿਵਾਰ, ਦੋਸਤ-ਛੋਟੀ-ਛੋਟੀ ਬਹਿਸ ਬੇਕਾਰ ਝਗੜੇ ਦਾ ਕਾਰਨ ਬਣੇਗੀ।

ਉਪਾਅ-ਗੁਰੂ ਘਰ 'ਚ ਚਾਹ ਪੱਤੀ ਦਾਨ ਕਰੋ। (ਸਟਾਰ 3)


ਕੰਨਿਆ

ਸਿਹਤ-ਹਫ਼ਤੇ ਦੇ ਆਖ਼ਰੀ ਦਿਨ ਠੰਢ ਨਾਲ ਪਰੇਸ਼ਾਨ ਰਹੋਗੇ।

ਪੜ੍ਹਾਈ, ਸਿੱਖਿਆ-ਸਵੇਰੇ ਉੱਠ ਕੇ ਪੜ੍ਹਨਾ ਲਾਭਦਾਇਕ ਰਹੇਗਾ।

ਨੌਕਰੀ, ਵਪਾਰ-ਕੰਮ ਪ੍ਰਤੀ ਨਿਰਾਸ਼ਾ ਵਧਦੀ ਜਾ ਰਹੀ ਹੈ।

ਪਰਿਵਾਰ, ਦੋਸਤ-ਦੋਸਤਾਂ ਨੂੰ ਬਿਤਾਇਆ ਸਮਾਂ ਘਰ 'ਚ ਨਾਰਾਜ਼ਗੀ ਦਾ ਕਾਰਨ ਬਣੇਗਾ।

ਉਪਾਅ-ਬੱਚਿਆਂ ਨੂੰ ਟਾਫੀਆਂ ਵੰਡੋ। (ਸਟਾਰ 2)


ਤੁਲਾ

ਸਿਹਤ-ਹਰ ਵੇਲੇ ਗੁੱਸਾ ਰਹਿਣ ਸਿਹਤ ਖ਼ਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ-ਪੜ੍ਹਨ ਪ੍ਰਤੀ ਥੋੜ੍ਹਾ ਰੁਚੀ ਘੱਟ, ਫਾਲਤੂ ਦੇ ਕੰਮਾਂ 'ਚ ਧਿਆਨ ਲਗਾਉਗੇ।

ਨੌਕਰੀ, ਵਪਾਰ-ਵਪਾਰ ਵਿਚ ਕੀਤੀ ਗਈ ਮਿਹਨਤ ਚੰਗੇ ਨਤੀਜੇ ਲਿਆਏਗੀ।

ਪਰਿਵਾਰ, ਦੋਸਤ-ਬਿਨਾਂ ਕਾਰਨ ਕਿਸੀ ਦੀ ਗੱਲ ਵਿਚ ਬੋਲਣਾ ਮਹਿੰਗਾ ਪੈ ਸਕਦਾ ਹੈ।

ਉਪਾਅ-ਗਊਸ਼ਾਲਾ ਗੁੜ ਦਾਨ ਕਰੋ। (ਸਟਾਰ 3)


ਬ੍ਰਿਸ਼ਚਕ

ਸਿਹਤ-ਰਾਤ ਦੀ ਰੁਟੀਨ ਸੋਣ ਦਾ ਸਮਾਂ ਠੀਕ ਕਰਨ ਨਾਲ ਸਿਹਤ ਠੀਕ ਰਹੇਗੀ।

ਪੜ੍ਹਾਈ, ਸਿੱਖਿਆ-ਪੜ੍ਹਨ ਪ੍ਰਤੀ ਰੁਝਾਨ ਰਹੇਗਾ ਪਰ ਭਟਕਾਅ ਵੀ ਰਹੇਗਾ।

ਨੌਕਰੀ, ਵਪਾਰ-ਕੰਮ ਪ੍ਰਤੀ ਚੰਗੇ ਮੌਕੇ ਪੈਦਾ ਹੋਣ ਦੀ ਆਸ ਹੈ ਪਰ ਸੁਭਾਅ ਸ਼ਾਂਤ ਰੱਖਣ ਦੀ ਲੋੜ ਹੈ।

ਪਰਿਵਾਰ, ਦੋਸਤ-ਪਰਿਵਾਰ ਨੂੰ ਸਮਾਂ ਨਾ ਦੇਣਾ ਕਲੇਸ਼ ਦਾ ਕਾਰਨ ਬਣੇਗਾ।

ਉਪਾਅ-ਗ਼ਰੀਬਾਂ ਨੂੰ ਨੀਲਾ ਸਾਬਣ ਦਿਉ। (ਸਟਾਰ 2)


ਧਨੂੰ

ਸਿਹਤ-ਜ਼ਿਆਦਾ ਬਾਹਰ ਘੁੰਮਣਾ ਸਿਹਤ ਖ਼ਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ-ਪੜ੍ਹਾਈ ਪ੍ਰਤੀ ਆਲਸ ਛੱਡ ਕੇ ਹੀ ਕਾਮਯਾਬੀ ਮਿਲੇਗੀ।

ਨੌਕਰੀ, ਵਪਾਰ-ਵਾਰ-ਵਾਰ ਕੰਮ ਬਦਲਣਾ ਨੁਕਸਾਨ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ-ਪਤਨੀ ਪ੍ਰਤੀ ਜ਼ਿਆਦਾ ਕੜਵਾ ਬੋਲਣਾ ਘਰ ਦਾ ਮਾਹੌਲ ਖਰਾਬ ਰਹੇਗਾ।

ਉਪਾਅ-ਘਰੋਂ ਸਾਰਾ ਕਬਾੜ ਕੱਢੋ। (ਸਟਾਰ 2)


ਮਕਰ

ਸਿਹਤ-ਅੱਖਾਂ 'ਚ ਥੋੜ੍ਹੀ-ਥੋੜ੍ਹੀ ਜਲਣ ਦਾ ਸ਼ਿਕਾਇਤ ਰਹੇਗੀ।

ਪੜ੍ਹਾਈ, ਸਿੱਖਿਆ-ਬੇਕਾਰ ਦੀਆਂ ਸੋਚਾਂ ਪੜ੍ਹਾਈ 'ਚ ਰੁਕਾਵਟ ਪੈਦਾ ਕਰਨਗੀਆਂ।

ਨੌਕਰੀ, ਵਪਾਰ-ਕਮਾਈ ਘੱਟ ਅਤੇ ਖ਼ਰਚਾ ਜ਼ਿਆਦਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ-ਦੋਸਤਾਂ ਨਾਲ ਬਾਹਰ ਘੁੰਮਣ ਦਾ ਪ੍ਰੋਗਰਾਮ ਬਣੇਗਾ।

ਉਪਾਅ-ਕੀੜਿਆਂ ਨੂੰ ਤਿੱਲ ਸ਼ੱਕਰ ਪਾਉ। (ਸਟਾਰ 3)


ਕੁੰਭ

ਸਿਹਤ-ਬਾਹਰੀ ਖਾਣੇ ਖਾਣਾ ਪੇਟ ਖ਼ਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ-ਪੜ੍ਹਾਈ ਪ੍ਰਤੀ ਆਲਸ ਵਧਦਾ ਜਾ ਰਿਹਾ ਹੈ।

ਨੌਕਰੀ, ਵਪਾਰ-ਜ਼ਿਆਦਾ ਕਾਹਲੀ ਕਮਾਈ ਘੱਟ ਅਤੇ ਨੁਕਸਾਨ ਜ਼ਿਆਦਾ ਕਰੇਗੀ।

ਪਰਿਵਾਰ, ਦੋਸਤ-ਪਿਤਾ, ਭਰਾ ਪ੍ਰਤੀ ਨਾਰਾਜ਼ਗੀ ਹੋ ਸਕਦੀ ਹੈ।

ਉਪਾਅ-ਹਨੂਮਾਨ ਮੰਦਿਰ ਪਾਨ ਦੇ ਪੱਤੇ ਚੜ੍ਹਾਉ। (ਸਟਾਰ 2)


ਮੀਨ

ਸਿਹਤ-ਇਸਤਰੀ ਜਾਤਕ ਸੁਸਤੀ ਜ਼ਿਆਦਾ ਮਹਿਸੂਸ ਕਰਨਗੇ।

ਪੜ੍ਹਾਈ, ਸਿੱਖਿਆ-ਪੜ੍ਹਨਾ ਆਲਸ ਜਾਪੇਗਾ ਭਾਵ ਬਹਾਨੇਬਾਜ਼ੀ ਜ਼ਿਆਦਾ ਰਹੇਗੀ।

ਨੌਕਰੀ, ਵਪਾਰ-ਪੈਸਾ ਘੱਟ ਆਵੇਗਾ ਜੋ ਨਿਰਾਸ਼ਾ ਪੈਦਾ ਕਰੇਗਾ।

ਪਰਿਵਾਰ, ਦੋਸਤ-ਪਤਨੀ ਪ੍ਰਤੀ ਬਹਿਸ ਕਲੇਸ਼ ਦਾ ਕਾਰਨ ਬਣੇਗਾ।

ਉਪਾਅ-ਪਿੱਪਲ ਦੀ ਪੂਜਾ ਕਰੋ। (ਸਟਾਰ 3)

Posted By: Sunil Thapa