05 ਜੁਲਾਈ ਤੋਂ 11 ਜੁਲਾਈ ਤਕ

ਦੀਪਕ ਅਰੋੜਾ

--------------

1) ਮੇਖ

ਸਿਹਤ - ਕੋਰੋਨਾ ਮਹਾਮਾਰੀ ਕਾਰਨ ਘਰੋਂ ਬਾਹਰ ਨਿਕਲਦੇ ਸਮੇਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਸਿਹਤ ਲਈ ਠੀਕ ਰਹੇਗਾ।

ਪੜ੍ਹਾਈ, ਸਿੱਖਿਆ - ਆਨਲਾਈਨ ਪੜ੍ਹਾਈ ਜਾਰੀ ਰੱਖੋ ਤਾਂਕਿ ਸਿਲੇਬਸ ਤੋਂ ਪਿਛੜ ਨਾ ਸਕੋ।

ਨੌਕਰੀ, ਵਪਾਰ - ਕਾਰੋਬਾਰ ਵਿਚ ਮੰਦਾ ਰਹੇਗਾ, ਰਫ਼ਤਾਰ ਪਕੜਨ ਵਿਚ ਕੁਝ ਸਮਾਂ ਲੱਗ ਸਕਦਾ ਹੈ।

ਪਰਿਵਾਰ, ਦੋਸਤ - ਦੋਸਤਾਂ ਨਾਲ ਸਮਾਂ ਬਿਤਾਉਣ ਦੀ ਬਜਾਏ ਬਿਜਨਸ ਨੂੰ ਸੁਚਾਰੂ ਰੱਖਣ ਦੀ ਸੋਚੋ।

ਉਪਾਅ - ਘਰ ਦੀ ਛੱਤ 'ਤੇ ਪੰਛੀਆਂ ਨੂੰ ਸਤਨਾਜਾ ਪਾਓ (ਸਟਾਰ 2)

2) ਬਿ੍ਖ

ਸਿਹਤ - ਘਰ ਦਾ ਖਾਣਾ ਹੀ ਖਾਓ ਤੇ ਬਾਹਰੀ ਖਾਣੇ ਤੋਂ ਪਰਹੇਜ਼ ਠੀਕ ਰਹੇਗਾ।

ਪੜ੍ਹਾਈ, ਸਿੱਖਿਆ - ਸਕੂਲ, ਕਾਲਜ ਜਲਦ ਖੁੱਲ੍ਹ ਸਕਦੇ ਹਨ, ਇਸ ਲਈ ਆਪਣੀ ਪੜ੍ਹਾਈ ਘਰ ਬੈਠ ਕੇ ਕਰਦੇ ਰਹੋ।

ਨੌਕਰੀ, ਵਪਾਰ - ਲਾਕਡਾਊਨ ਕਰਕੇ ਕਾਰੋਬਾਰ ਮੰਦਾ ਹੈ, ਕੰਮ ਹੌਲੀ-ਹੌਲੀ ਲਾਈਨ 'ਤੇ ਆਵੇਗਾ ਸੰਯਮ ਬਣਾ ਕੇ ਰੱਖੋ।

ਪਰਿਵਾਰ, ਦੋਸਤ - ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਚਲ ਰਹੇ ਹਨ।

ਉਪਾਅ - ਗਾਵਾਂ ਦੀ ਸੇਵਾ ਕਰੋ। (ਸਟਾਰ 3)

3) ਮਿਥੁਨ

ਸਿਹਤ - ਜ਼ਰੂਰੀ ਕੰਮ ਹੋਣ 'ਤੇ ਹੀ ਘਰੋਂ ਨਿਕਲਣਾ ਸਿਹਤ ਲਈ ਠੀਕ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਿਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ।

ਨੌਕਰੀ, ਵਪਾਰ - ਕਾਰੋਬਾਰ 'ਚ ਨੁਕਸਾਨ ਹੋ ਸਕਦਾ ਹੈ, ਨੌਕਰਾਂ ਦਾ ਧਿਆਨ ਰੱਖਣਾ ਪਵੇਗਾ।

ਪਰਿਵਾਰ, ਦੋਸਤ - ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।

ਉਪਾਅ - ਪੰਡਿਤਾਂ ਨੂੰ ਪੀਲੇ ਕੱਪੜੇ ਦਾਨ ਕਰੋ।

4) ਕਰਕ

ਸਿਹਤ - ਮਾਨਸਿਕ ਚਿੰਤਾਵਾਂ ਕਾਰਨ ਸਰੀਰ ਵਿਚ ਵਿਕਾਰ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮਾਂ ਖ਼ਰਾਬ ਕਰੋਗੇ।

ਨੌਕਰੀ, ਵਪਾਰ - ਵਪਾਰ 'ਚ ਆਉਣ ਵਾਲੀਆਂ ਪੇਚੀਦਗੀਆਂ ਨੁਕਸਾਨ ਦਾ ਕਾਰਨ ਬਣਨਗੀਆਂ।

ਪਰਿਵਾਰ, ਦੋਸਤ - ਮਾੜੇ ਬੋਲ ਨਾ ਬੋਲੋ, ਝਗੜਾ ਹੋਣ ਦੀ ਆਸ ਹੈ।

ਉਪਾਅ - ਗ਼ਰੀਬਾਂ ਨੂੰ ਕੜ੍ਹੀ ਚਾਵਲ ਖਿਲਾਉਣੇ ਲਾਭਦਾਇਕ ਰਹਿਣਗੇ।

5) ਸਿੰਘ

ਸਿਹਤ - ਪੇਟ ਵਿਚ ਦਰਦ ਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ - ਕਾਫ਼ੀ ਮਿਹਨਤ ਨਾਲ ਹੀ ਪੜ੍ਹਾਈ ਵਿਚ ਸਫਲ ਹੋ ਸਕੋਗੇ।

ਨੌਕਰੀ, ਵਪਾਰ - ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ ਵਿਚ ਅੜਚਨਾਂ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ।

ਉਪਾਅ - ਕੁੱਤੇ ਨੂੰ ਦੁੱਧ ਬ੍ਰੈੱਡ ਦਿਓ। (ਸਟਾਰ 2)

6) ਕੰਨਿਆ

ਸਿਹਤ - ਲੱਤਾਂ ਤੇ ਜੋੜਾਂ 'ਚ ਦਰਦ ਨਾਲ ਰਾਤਾਂ ਦੀ ਨੀਂਦ ਖ਼ਰਾਬ ਹੋਵੇਗੀ।

ਪੜ੍ਹਾਈ, ਸਿੱਖਿਆ - ਸਾਰਾ ਹਫ਼ਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ।

ਨੌਕਰੀ, ਵਪਾਰ - ਵਪਾਰੀ ਦੁਕਾਨਦਾਰ ਕਾਰੋਬਾਰ 'ਚ ਘਾਟਾ ਕਰਵਾਉਣ ਦੀ ਫਿਰਾਕ ਵਿਚ ਰਹਿਣਗੇ।

ਪਰਿਵਾਰ, ਦੋਸਤ - ਬਾਹਰੀ ਦੋਸਤਾਂ ਨਾਲ ਘੁੰਮਣਾ ਘਰ ਵਿਚ ਕਲੇਸ਼ ਦਾ ਕਾਰਨ ਬਣੇਗਾ।

ਉਪਾਅ - ਗਾਵਾਂ ਨੂੰ ਗੁੜ ਦਾਨ ਕਰੋ। (ਸਟਾਰ 2)

7) ਤੁਲਾ

ਸਿਹਤ - 7, 8 ਤਰੀਕ ਨੂੰ ਅੱਖਾਂ ਵਿਚ ਜਲਨ ਅਤੇ ਸਰੀਰ ਵਿਚ ਦਰਦਾਂ ਰਹਿਣਗੀਆਂ।

ਪੜ੍ਹਾਈ, ਸਿੱਖਿਆ - ਸਾਥੀ ਵਿਦਿਆਰਥੀਆਂ ਤੋਂ ਜਲਨ ਦੀ ਬਜਾਏ ਖ਼ੁਦ ਮਿਹਨਤ ਕਰਨੀ ਚੰਗੀ ਰਹੇਗੀ।

ਨੌਕਰੀ, ਵਪਾਰ - ਵਪਾਰ ਵਿਚ ਵਾਧਾ ਰਹੇਗਾ ਪਰ ਪੈਸੇ ਦੀ ਸੰਭਾਲ ਜ਼ਰੂਰੀ ਹੈ।

ਪਰਿਵਾਰ, ਦੋਸਤ - ਕਾਰੋਬਾਰ 'ਚ ਵਾਧੇ ਲਈ ਮਿਹਨਤ ਬੇਹੱਦ ਜ਼ਰੂਰੀ ਹੈ।

ਉਪਾਅ - ਗ਼ਰੀਬਾਂ ਨੂੰ ਸਮੋਸੇ ਖਿਲਾਓ। (ਸਟਾਰ 2)

8) ਬਿ੍ਸ਼ਚਕ

ਸਿਹਤ - ਜ਼ਿਆਦਾ ਘੁੰਮਣਾ ਸਿਹਤ ਖ਼ਰਾਬ ਕਰ ਸਕਦਾ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਪ੍ਰਤੀ ਕਾਫ਼ੀ ਆਲਸ ਕਰ ਰਹੇ ਹੋ।

ਨੌਕਰੀ, ਵਪਾਰ - ਕੰਮ ਬਦਲਣ 'ਚ ਨੁਕਸਾਨ ਹੋਣ ਦੀ ਆਸ ਰਹੇਗੀ।

ਪਰਿਵਾਰ, ਦੋਸਤ - ਪਤਨੀ ਪ੍ਰਤੀ ਜ਼ਿਆਦਾ ਕੌੜਾ ਬੋਲਣ ਕਾਰਨ ਘਰ ਦਾ ਮਾਹੌਲ ਖ਼ਰਾਬ ਰਹੇਗਾ।

ਉਪਾਅ - ਪੁਰਾਣੇ ਜੁੱਤੇ ਦਾਨ ਕਰੋ। (ਸਟਾਰ 2)

9) ਧਨੂੰ

ਸਿਹਤ - ਆਪਣੀ ਰਾਤ ਦੀ ਰੁਟੀਨ ਭਾਵ ਸੌਣ ਦਾ ਸਮਾਂ ਠੀਕ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਨ ਪ੍ਰਤੀ ਰੁਝਾਨ ਰਹੇਗਾ ਪਰ ਭਟਕਾਅ ਵੀ ਰਹੇਗਾ।

ਨੌਕਰੀ, ਵਪਾਰ - ਕੰਮ ਪ੍ਰਤੀ ਚੰਗੇ ਅਵਸਰ ਆਉਣ ਦੀ ਆਸ ਪਰ ਸੁਭਾਅ ਸ਼ਾਂਤ ਰੱਖੋ।

ਪਰਿਵਾਰ, ਦੋਸਤ - ਸਹੁਰਾ ਪਰਿਵਾਰ ਨਾਲ ਨਾਰਾਜ਼ਗੀ ਆ ਸਕਦੀ ਹੈ।

ਉਪਾਅ - ਨੀਲਾ ਸਾਬਣ ਦਾਨ ਕਰੋ। (ਸਟਾਰ 3)

10) ਮਕਰ

ਸਿਹਤ - ਸਿਰ ਅੱਖਾਂ 'ਚ ਥੋੜ੍ਹੀ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ, ਸਿੱਖਿਆ - ਬੇਕਾਰ ਸੋਚ ਪੜ੍ਹਾਈ ਦਾ ਨੁਕਸਾਨ ਕਰ ਰਹੀ ਹੈ।

ਨੌਕਰੀ, ਵਪਾਰ - ਜ਼ਿਆਦਾ ਖ਼ਰਚਾ ਕਮਾਈ ਪ੍ਰਤੀ ਨਿਰਾਸ਼ਾ ਪੈਦਾ ਕਰੇਗਾ।

ਪਰਿਵਾਰ, ਦੋਸਤ - ਜ਼ਿਆਦਾ ਲੰਬੀ ਯਾਤਰਾ ਮਿੱਤਰਾਂ ਨਾਲ ਬਣਨ ਦਾ ਯੋਗ ਹੈ।

ਉਪਾਅ - ਪੁਰਾਣਾ ਕਬਾੜ ਘਰੋਂ ਕੱਢੋ। (ਸਟਾਰ 2)

11) ਕੁੰਭ

ਸਿਹਤ - ਇਸਤਰੀ ਜਾਤਕ ਸਿਹਤ ਵਿਚ ਸੁਸਤੀ ਜ਼ਿਆਦਾ ਮਹਿਸੂਸ ਕਰਨਗੇ।

ਪੜ੍ਹਾਈ, ਸਿੱਖਿਆ - ਪੜ੍ਹਨਾ ਆਲਸ ਜਾਪੇਗਾ ਭਾਵ ਬਹਾਨੇਬਾਜ਼ੀ ਜ਼ਿਆਦਾ ਰਹੇਗੀ।

ਨੌਕਰੀ, ਵਪਾਰ - ਪੈਸਾ ਘੱਟ ਆਵੇਗਾ ਜੋ ਨਿਰਾਸ਼ਾ ਪੈਦਾ ਕਰੇਗਾ।

ਪਰਿਵਾਰ, ਦੋਸਤ - ਪਤਨੀ ਪ੍ਰਤੀ ਥੋੜ੍ਹਾ ਝਗੜਾ ਹੋ ਸਕਦਾ ਹੈ।

ਉਪਾਅ - ਮੰਦਰ ਵਿਚ ਪੁਜਾਰੀ ਨੂੰ ਦਾਨ ਦਿਓ। (ਸਟਾਰ 3)

12) ਮੀਨ

ਸਿਹਤ - ਪੇਟ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਬੇਕਾਰ ਖਾਣਾ ਨਾ ਖਾਓ।

ਪੜ੍ਹਾਈ, ਸਿੱਖਿਆ - ਆਪਣੀ ਚਿੰਤਾ ਜਾਂ ਪਰੇਸ਼ਾਨੀ ਪੜ੍ਹਾਈ ਨਾਲ ਮਿਕਸ ਨਾ ਕਰੋ।

ਨੌਕਰੀ, ਵਪਾਰ - ਵਿਰੋਧੀ ਕਾਫ਼ੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ।

ਪਰਿਵਾਰ, ਦੋਸਤ - ਬੱਚਿਆਂ ਅਤੇ ਨਾਨਕੇ ਪੱਖ ਤੋਂ ਪਰੇਸ਼ਾਨੀ ਆ ਸਕਦੀ ਹੈ।

ਉਪਾਅ - ਮੂਲੀਆਂ ਦਾਨ ਕਰੋ। (ਸਟਾਰ 2)