ਦੀਪਕ ਅਰੋੜਾ

ਮੇਖ

ਸਿਹਤ : ਘਰ 'ਚ ਰਹਿਣਾ ਸੁਰੱਖਿਅਤ ਰਹੇਗਾ, ਬਾਹਰ ਜਾਣਾ ਤੋਂ ਪਰਹੇਜ਼ ਕਰੋ। ਪੜ੍ਹਾਈ, ਸਿੱਖਿਆ : ਪੜ੍ਹਾਈ ਠੀਕ ਚਲ ਰਹੀ ਹੈ, ਗ਼ਲਤ ਸੰਗਤ ਤੋਂ ਬਚਾਅ ਦੀ ਲੋੜ ਹੈ। ਨੌਕਰੀ, ਵਪਾਰ : ਕੰਮਕਾਰ ਠੀਕ ਰਹੇਗਾ ਪਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰਿਵਾਰ, ਦੋਸਤ : ਦੋਸਤਾਂ ਨਾਲ ਸਮੇਂ ਬਿਤਾਉਣ ਤੋਂ ਪਰਹੇਜ਼ ਕਰੋ, ਨੁਕਸਾਨ ਵਿਚ ਰਹੋਗੇ।

ਉਪਾਅ : ਪੰਛੀਆਂ ਨੂੰ ਦਾਣੇ ਪਾਓ।

ਬਿ੍ਖ

ਸਿਹਤ : ਇਸ ਹਫਤੇ ਸਿਹਤ ਖ਼ਰਾਬ ਰਹੇਗੀ, ਬਾਹਰੀ ਖਾਣੇ ਤੋਂ ਪਰਹੇਜ਼ ਕਰੋ। ਪੜ੍ਹਾਈ, ਸਿੱਖਿਆ : ਆਨਲਾਈਨ ਪੜ੍ਹਾਈ ਕਰਦੇ ਰਹੋ। ਨੌਕਰੀ, ਵਪਾਰ : ਕੰਮਕਾਜ ਵਿਚ ਨੁਕਸਾਨ ਹੋ ਰਿਹਾ, ਨੌਕਰਾਂ ਤੋਂ ਬਚਾਅ ਰੱਖਣਾ ਜ਼ਰੂਰੀ ਹੈ। ਪਰਿਵਾਰ, ਦੋਸਤ : ਬੱਚਿਆਂ ਨੂੰ ਸਮਾਂ ਦੇਣ ਦੀ ਲੋੜ ਹੈ।

ਉਪਾਅ : ਗਊਸ਼ਾਲਾ ਵਿਚ ਗਾਵਾਂ ਨੂੰ ਰੋਟੀ ਪਾਓ।

ਮਿਥੁਨ

ਸਿਹਤ : ਸ਼ੁਰੂਆਤੀ ਹਫਤੇ ਸਰੀਰ ਵਿਚ ਦਰਦਾਂ ਰਹਿ ਸਕਦੀਆਂ ਹਨ। ਪੜ੍ਹਾਈ, ਸਿੱਖਿਆ : ਪੜ੍ਹਨ-ਲਿਖਣ ਵਿਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ। ਨੌਕਰੀ, ਵਪਾਰ : ਕਾਰੋਬਾਰ ਠੀਕ ਹੈ, ਬਸ ਜ਼ਰਾ ਤਵੱਜੋ ਦੇਣ ਦੀ ਜ਼ਰੂਰਤ ਹੈ। ਪਰਿਵਾਰ, ਦੋਸਤ : ਪਤਨੀ ਅਤੇ ਪਰਿਵਾਰ ਨੂੰ ਸਮਾਂ ਦੇਣ ਦੀ ਲੋੜ ਹੈ।

ਉਪਾਅ : ਗਊਸ਼ਾਲਾ 'ਚ ਸਤਨਾਜਾ ਦਾਨ ਕਰੋ।

ਕਰਕ

ਸਿਹਤ : ਮਾਨਸਿਕ ਚਿੰਤਾਵਾਂ ਕਾਰਨ ਸਰੀਰ ਵਿਚ ਵਿਕਾਰ ਰਹੇਗਾ। ਪੜ੍ਹਾਈ, ਸਿੱਖਿਆ : ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮਾਂ ਖਰਾਬ ਕਰੋਗੇ। ਨੌਕਰੀ, ਵਪਾਰ : ਵਪਾਰ ਵਿਚ ਆਉਣ ਵਾਲੀਆਂ ਰੁਕਾਵਟਾਂ ਨੁਕਸਾਨ ਦਾ ਕਾਰਨ ਬਣਨਗੀਆਂ। ਪਰਿਵਾਰ, ਦੋਸਤ : ਮਾੜੇ ਬੋਲ ਨਾ ਬੋਲੋ, ਝਗੜਾ ਹੋ ਸਕਦਾ ਹੈ।

ਉਪਾਅ : ਗਰੀਬਾਂ ਨੂੰ ਕੜੀ ਚੌਲ ਖਵਾਓ।

ਸਿੰਘ

ਸਿਹਤ : ਪੇਟ ਵਿਚ ਦਰਦ ਅਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ। ਪੜ੍ਹਾਈ, ਸਿੱਖਿਆ : ਕਾਫੀ ਮਿਹਨਤ ਨਾਲ ਹੀ ਪੜ੍ਹਾਈ ਵਿਚ ਸਫਲ ਹੋ ਸਕੋਗੇ। ਨੌਕਰੀ, ਵਪਾਰ : ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ ਵਿਚ ਰੁਕਾਵਟ ਦਾ ਕਾਰਨ ਬਣੇਗਾ। ਪਰਿਵਾਰ, ਦੋਸਤ : ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ।

ਉਪਾਅ : ਕੁੱਤੇ ਨੂੰ ਦੁੱਧ ਬ੍ਰੈੱਡ ਦਿਓ।

ਕੰਨਿਆ

ਸਿਹਤ : ਲੱਤਾਂ ਅਤੇ ਜੋੜਾਂ ਵਿਚ ਦਰਦ ਨਾਲ ਰਾਤਾਂ ਦੀ ਨੀਂਦ ਖਰਾਬ ਹੋਵੇਗੀ। ਪੜ੍ਹਾਈ, ਸਿੱਖਿਆ : ਸਾਰਾ ਹਫਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ। ਨੌਕਰੀ, ਵਪਾਰ : ਵਿਰੋਧੀ ਕਾਰੋਬਾਰ ਵਿਚ ਘਾਟਾ ਕਰਵਾਉਣ ਦੀ ਫਿਰਾਕ ਵਿਚ ਰਹਿਣਗੇ। ਪਰਿਵਾਰ, ਦੋਸਤ : ਬਾਹਰੀ ਦੋਸਤਾਂ ਨਾਲ ਘੁੰਮਣਾ ਘਰ ਵਿਚ ਕਲੇਸ਼ ਦਾ ਕਾਰਨ ਬਣੇਗਾ।

ਉਪਾਅ : ਗਾਵਾਂ ਨੂੰ ਗੁੜ ਪਾਓ।

ਤੁਲਾ

ਸਿਹਤ : ਸ਼ੁਰੁੂਆਤੀ ਦੋ ਦਿਨ ਸਰੀਰ ਆਲਸੀ ਰਹੇਗਾ ਅਤੇ ਥਕਾਵਟ ਮਹਿਸੂਸ ਕਰੋਗੇ। ਪੜ੍ਹਾਈ, ਸਿੱਖਿਆ : ਗੀਤ ਸੰਗੀਤ ਵਿਚ ਰੁਚੀ ਜ਼ਿਆਦਾ ਵੱਧ ਰਹੀ ਹੈ। ਨੌਕਰੀ, ਵਪਾਰ : ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ। ਪਰਿਵਾਰ, ਦੋਸਤ : ਛੋਟਿਆਂ ਪ੍ਰਤੀ ਜ਼ਿਆਦਾ ਦਬਾਅ ਦੀ ਨੀਤੀ ਖ਼ਰਾਬੀ ਕਰੇਗੀ।

ਉਪਾਅ : ਮਿੱਠੀਆਂਂ ਰੋਟੀਆਂ ਗਾਵਾਂ ਨੂੰ ਪਾਓ।

ਬਿ੍ਸ਼ਚਕ

ਸਿਹਤ : ਸਿਰ ਭਾਰਾ ਅਤੇ ਪਿੱਠ ਵਿਚ ਦਰਦ ਰਹਿ ਸਕਦੀ ਹੈ। ਪੜ੍ਹਾਈ, ਸਿੱਖਿਆ : ਟਾਈਮ ਖ਼ਰਾਬ ਜ਼ਿਆਦਾ, ਪੜ੍ਹਾਈ ਘੱਟ ਕਰੋਗੇ। ਨੌਕਰੀ, ਵਪਾਰ : ਛੋਟੇ-ਛੋਟੇ ਖਰਚੇ ਅਤੇ ਨੁਕਸਾਨ ਸਾਰਾ ਹਫਤਾ ਮੂਡ ਖਰਾਬ ਕਰਨਗੇ। ਪਰਿਵਾਰ, ਦੋਸਤ : ਆਪਣੀ ਬੋਲੀ ਕਾਫੀ ਸੰਭਾਲ ਕੇ ਵਰਤੋ, ਝਗੜੇ ਦੀ ਸੰਭਾਵਨਾ ਹੈ।

ਉਪਾਅ : ਪੁਰਾਣੀਆਂ ਚੀਜ਼ਾਂ ਦਾਨ ਕਰੋ।

ਧਨੁ

ਸਿਹਤ : ਹਫਤੇ ਦੇ ਆਖਰੀ ਤਿੰਨ ਦਿਨ ਸਿਹਤ ਖਰਾਬ ਰਹਿ ਸਕਦੀ ਹੈ। ਪੜ੍ਹਾਈ, ਸਿੱਖਿਆ : ਰਾਤ ਦੀ ਪੜ੍ਹਾਈ ਦਾ ਪਲਾਨ ਫੇਲ ਹੋ ਸਕਦਾ ਹੈ। ਨੌਕਰੀ, ਵਪਾਰ : ਖਰਚਾ ਜ਼ਿਆਦਾ, ਕਮਾਈ ਘੱਟ, ਬਜਟ ਖਰਾਬ ਕਰੇਗਾ। ਪਰਿਵਾਰ, ਦੋਸਤ : ਹੰਕਾਰ ਰਿਸ਼ਤਿਆਂ 'ਚ ਦਰਾਰ ਦਾ ਕਾਰਨ ਬਣੇਗਾ।

ਉਪਾਅ : ਬ੍ਰਾਹਮਣ ਨੂੰ ਪੀਲਾ ਕੱਪੜਾ ਦਾਨ ਕਰੋ।


ਮਕਰ

ਸਿਹਤ : ਸਿਰ ਅੱਖਾਂ ਵਿਚ ਥੋੜ੍ਹੀ ਪਰੇਸ਼ਾਨੀ ਆ ਸਕਦੀ ਹੈ। ਪੜ੍ਹਾਈ, ਸਿੱਖਿਆ : ਪੜ੍ਹਾਈ ਤੋਂ ਧਿਆਨ ਭਟਕ ਰਿਹਾ ਹੈ। ਨੌਕਰੀ, ਵਪਾਰ : ਜ਼ਿਆਦਾ ਖਰਚਾ ਨਿਰਾਸ਼ਾ ਪੈਦਾ ਕਰੇਗਾ। ਪਰਿਵਾਰ, ਦੋਸਤ : ਦੋਸਤਾਂ ਨਾਲ ਲੰਮੀ ਯਾਤਰਾ ਦਾ ਯੋਗ ਹੈ।

ਉਪਾਅ : ਪੁਰਾਣਾ ਕਬਾੜ ਘਰੋਂ ਕੱਢੋ।

ਕੁੰਭ

ਸਿਹਤ : ਮਹਿਲਾ ਜਾਤਕ ਸਿਹਤ ਵਿਚ ਸੁਸਤੀ ਜ਼ਿਆਦਾ ਮਹਿਸੂਸ ਕਰਨਗੇ। ਪੜ੍ਹਾਈ, ਸਿੱਖਿਆ : ਪੜ੍ਹਨਾ ਆਲਸ ਜਾਪੇਗਾ, ਭਾਵ ਬਹਾਨੇਬਾਜ਼ੀ ਜ਼ਿਆਦਾ ਕਰੋਗੇ। ਨੌਕਰੀ, ਵਪਾਰ : ਪੈਸਾ ਘੱਟ ਆਏਗਾ, ਨਿਰਾਸ਼ਾ ਵਧੇਗੀ। ਪਰਿਵਾਰ, ਦੋਸਤ : ਪਤਨੀ ਨਾਲ ਝਗੜਾ ਹੋ ਸਕਦਾ ਹੈ।

ਉਪਾਅ : ਮੰਦਰ ਵਿਚ ਪੁਜਾਰੀ ਨੂੰ ਦਾਨ ਦਿਓ।

ਮੀਨ

ਸਿਹਤ : ਪੇਟ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਬੇਕਾਰ ਖਾਣਾ ਨਾ ਖਾਓ। ਪੜ੍ਹਾਈ, ਸਿੱਖਿਆ : ਚਿੰਤਾ ਜਾਂ ਪਰੇਸ਼ਾਨੀ ਨੂੰ ਪੜ੍ਹਾਈ 'ਤੇ ਹਾਵੀ ਨਾ ਹੋਣ ਦਿਓ। ਨੌਕਰੀ, ਵਪਾਰ : ਵਿਰੋਧੀ ਕਾਫੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ। ਪਰਿਵਾਰ, ਦੋਸਤ : ਬੱਚਿਆਂ ਅਤੇ ਨਾਨਕੇ ਪੱਖ ਤੋਂ ਪਰੇਸ਼ਾਨੀ ਆ ਸਕਦੀ ਹੈ।

ਉਪਾਅ : ਮੂਲੀਆਂ ਦਾਨ ਕਰੋ।